Connect with us

Mohali

ਸ਼੍ਰੋਮਣੀ ਅਕਾਲੀ ਦਲ ਨੇ ਜਿਲ੍ਹਾ ਮੁਹਾਲੀ ਇਕਾਈ ਦੇ ਅਹੁਦੇਦਾਰ ਐਲਾਨੇ

Published

on

ਐਸ ਏ ਐਸ ਨਗਰ, 23 ਫਰਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੁਹਾਲੀ, ਪਰਵਿੰਦਰ ਸਿੰਘ ਸੋਹਾਣਾ ਵੱਲੋਂ ਜ਼ਿਲ੍ਹਾ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਵਿਸਤ੍ਰਿਤ ਸੂਚੀ ਜਾਰੀ ਕੀਤੀ ਗਈ ਹੈ।

ਇਸ ਸੰਬੰਧੀ ਇੱਥੇ ਜਾਰੀ ਬਿਆਨ ਵਿੱਚ ਸz. ਸੋਹਾਣਾ ਨੇ ਕਿਹਾ ਕਿ ਇਹ ਨਿਯੁਕਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਪਾਰਟੀ ਵਿਸਥਾਰ ਸਬੰਧੀ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਜ਼ਿਲ੍ਹਾ ਆਬਜ਼ਰਵਰ ਐਨ ਕੇ ਸ਼ਰਮਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ।

ਨਵੀਂ ਬਣੀ ਟੀਮ ਵਿੱਚ ਜਸਵੀਰ ਸਿੰਘ ਕੁਰੜਾ, ਗੁਰਚਰਨ ਸਿੰਘ ਟਿੱਕਾ ਨਗਾਰੀ, ਨਿਰਮਲ ਸਿੰਘ ਮਾਣਕ ਮਾਜਰਾ, ਹਰਪ੍ਰੀਤ ਸਿੰਘ ਬਿੱਲੂ ਬੈਰੋਪੁਰ, ਹਰਪਾਲ ਸਿੰਘ ਬਠਲਾਣਾ, ਬਲਵਿੰਦਰ ਸਿੰਘ ਮੋਟੇ ਮਾਜਰਾ, ਗੁਰਪ੍ਰੀਤ ਸਿੰਘ ਤਗੋਰੀ, ਗੁਰਪ੍ਰੀਤ ਸਿੰਘ ਸਨੇਟਾ, ਕਰਮਜੀਤ ਸਿੰਘ ਮੋਲੀ ਅਤੇ ਗੁਰਮੀਤ ਸਿੰਘ ਕੰਬਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਕੈਲੋਂ, ਗੁਰਵਿੰਦਰ ਸਿੰਘ ਬੜੀ, ਸੁਖਪ੍ਰੀਤ ਸਿੰਘ ਬਾਕਰਪੁਰ, ਗੁਰਵਿੰਦਰ ਸਿੰਘ ਸਫੀਪੁਰ, ਰਣਧੀਰ ਸਿੰਘ ਨਡਿਆਲੀ,ਭਗਵੰਤ ਸਿੰਘ ਬੈਨੀਪਾਲ ਝਿਉਰਹੇੜੀ, ਜਸਵਿੰਦਰ ਸਿੰਘ ਕਾਲਾ ਮਨੋਲੀ, ਦਿਨੇਸ਼ ਰਾਣਾ, ਜੀਵਨ ਰਾਣਾ, ਮੁਹੰਮਦ ਇਕਬਾਲ ਘੜੂੰਆਂ, ਚੌਧਰੀ ਨਾਇਬ ਸਿੰਘ ਗੋਬਿੰਦਗੜ੍ਹ, ਮਨਪ੍ਰੀਤ ਸਿੰਘ ਸਨੇਟਾ, ਜਸਪ੍ਰੀਤ ਸਿੰਘ ਸਨੇਟਾ, ਬਹਾਦਰ ਸਿੰਘ ਕੰਬਾਲੀ ਅਤੇ ਜਗਤਾਰ ਸਿੰਘ ਚਾਰੂਮਾਜਰਾ ਨੂੰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਲਾਡਰਾਂ, ਸੋਹਣ ਸਿੰਘ ਚੱਪੜਚਿੜੀ ਕਲਾਂ, ਨਵਜੋਤ ਸਿੰਘ ਚੱਪੜ ਚਿੜੀ ਖੁਰਦ, ਗੁਰਮੀਤ ਸਿੰਘ ਬੜਮਾਜਰਾ, ਸੁਰਮੁੱਖ ਸਿੰਘ ਨੰਬਰਦਾਰ ਰਾਏਪੁਰ (ਦਾਉ) ਅਤੇ ਕਰਨੈਲ ਸਿੰਘ ਬਹਿਲੋਲਪੁਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸਦੇ ਇਲਾਵਾ ਚੌਧਰੀ ਕਰਮਜੀਤ ਸਨੇਟਾ, ਸਰਦਾਰਾ ਸਿੰਘ ਜੁਝਾਰ ਨਗਰ ਅਤੇ ਸੋਹਣ ਸਿੰਘ ਦੁਰਾਲੀ ਨੂੰ ਜੱਥੇਬੰਦਕ ਸਕੱਤਰ, ਹਰਵਿੰਦਰ ਸਿੰਘ ਨੰਬਰਦਾਰ ਨੂੰ ਪ੍ਰੈਸ ਸਕੱਤਰ, ਸੰਦੀਪ ਰਾਣਾ ਅਤੇ ਰਕੇਸ਼ ਸਿੰਘ ਤੜੋਲੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

Continue Reading

Mohali

ਅਮਰਜੀਤ ਸਿੰਘ ਪਾਹਵਾ ਬਣੇ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ

Published

on

By

ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਦੇ ਪ੍ਰਧਾਨ ਸz. ਅਮਰਜੀਤ ਸਿੰਘ ਪਾਹਵਾ ਨੂੰ ਅਗਲੇ ਦੋ ਸਾਲਾਂ ਲਈ ਗੁਰੂਦੁਆਰਾ ਤਾਲਮੇਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਸz. ਪਾਹਵਾ ਨੂੰ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਮੌਜੂਦਾ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪ੍ਰਧਾਨ ਚੁੁਣਿਆ ਗਿਆ।

ਇੱਥੇ ਜਿਕਰਯੋਗ ਹੈ ਕਿ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ ਦੀ ਸਿਹਤ ਖਰਾਬ ਹੋਣ ਕਾਰਨ ਪਿਛਲੇ ਕੁੱਝ ਸਮੇਂ ਤੋਂ ਸz. ਮਨਜੀਤ ਸਿੰਘ ਮਾਨ ਵਲੋਂ ਤਾਲਮੇਲ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਜਾ ਰਿਹਾ ਸੀ ਅਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਬੀਤੇ ਦਿਨ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਮੀਟਿੰਗ ਸੱਦੀ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਸz .ਮਨਜੀਤ ਸਿੰਘ ਮਾਨ ਵਲੋਂ ਪ੍ਰਧਾਨ ਤੇ ਅਹੁਦੇ ਲਈ ਸz. ਅਮਰਜੀਤ ਸਿੰਘ ਪਾਹਵਾ ਦਾ ਨਾਮ ਤਜਵੀਜ ਕੀਤਾ ਗਿਆ ਜਿਸਨੂੰ ਹਾਜਿਰ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸ ਮੌਕੇ ਸz. ਅਮਰਜੀਤ ਸਿੰਘ ਪਾਹਵਾ ਨੂੰ ਕਾਰਜਕਰਨੀ ਕਮੇਟੀ ਦੇ ਗਠਨ ਦੇ ਅਧਿਕਾਰ ਵੀ ਦਿੱਤੇ ਗਏ।

ਇਸ ਮੌਕੇ ਸz. ਅਮਰਜੀਤ ਸਿੰਘ ਪਾਹਵਾ ਨੇ ਕਿਹਾ ਕਿ ਮੈਂਬਰਾਂ ਵਲੋਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਗੁਰੂ ਘਰਾਂ ਦੇ ਆਪਸੀ ਤਾਲਮੇਲ ਨਾਲ ਪੰਥ ਦੀ ਮਜਬੂਤੀ ਲਈ ਕੰਮ ਕਰਣਗੇ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਬਬਰਾ, ਹਰਜੀਤ ਸਿੰਘ, ਜਗਦੀਸ਼ ਸਿੰਘ, ਪਰਮਜੀਤ ਸਿੰਘ ਗਿਲ, ਇੰਦਰਜੀਤ ਸਿੰਘ, ਸਤਪਾਲ ਸਿੰਘ ਬਾਗੀ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਭਜਨ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ, ਤਰਲੋਚਨ ਸਿੰਘ, ਕਰਮ ਸਿੰਘ, ਹਰਦੀਪ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ, ਮਨੋਹਰ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਹਰਫੂਲ ਸਿੰਘ, ਕਾਬਲ ਸਿੰਘ, ਨੱਥਾ ਸਿੰਘ, ਰਾਜਿੰਦਰ ਕੌਰ, ਅਮਰੀਕ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਅਜੀਤ ਸਿੰਘ, ਨਰਿੰਦਰ ਸਿੰਘ ਸੇਖੋ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਪਦਮਜੀਤ, ਹਰਜਿੰਦਰ ਸਿੰਘ ਸੋਹਲ ਵੀ ਹਾਜਰ ਸਨ।

Continue Reading

Mohali

ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਦੀ ਕਮੇਟੀ ਦੀ ਚੋਣ ਵਿੱਚ ਗਿਆਨੀ ਸੇਵਾ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ

Published

on

By

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਸਿੰਘ ਸਭਾ ਪਲਾਟ ਨੰਬਰ 150, ਸੈਕਟਰ-78 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਮੇਟੀ ਦੀ ਚੋਣ ਵਿੱਚ ਗਿਆਨੀ ਸੇਵਾ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੁਪਿੰਦਰ ਸਿੰਘ ਡਾਰੀ ਨੇ ਦੱਸਿਆ ਕਿ ਸੈਕਟਰ-78 ਦੀ ਸੰਗਤ ਦਾ ਜਨਰਲ ਇਜਲਾਸ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਦੀਵਾਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੋਇਆ। ਇਜਲਾਸ ਦੀ ਅਰੰਭਤਾ ਵੇਲੇ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਗੁਰਚਰਨ ਸਿੰਘ ਭਿਓਰਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਨਾਮਾ ਲਿਆ ਗਿਆ, ਜਿਸ ਉਪਰੰਤ ਇਜਲਾਸ ਦੀ ਕਾਰਵਾਈ ਅਰੰਭ ਹੋਈ ਜਿਸ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਵੱਲੋਂ ਕੀਤੀ ਗਈ।

ਉਹਨਾਂ ਦੱਸਿਆ ਕਿ ਇਜਲਾਸ ਦੌਰਾਨ ਸੰਗਤ ਦੇ ਸਾਹਮਣੇ ਪਿਛਲੇ ਦੋ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਕਾਰਵਾਈ ਚਲਾਉਂਦੇ ਹੋਏ ਪ੍ਰਧਾਨ ਨੇ ਸੰਗਤ ਵਿੱਚੋਂ ਚੋਣ ਬੋਰਡ ਦੀ ਸਥਾਪਨਾ ਕਰਨ ਲਈ ਤਿੰਨ ਨਾਵਾਂ ਦੀ ਮੰਗ ਕੀਤੀ ਅਤੇ ਸੰਗਤ ਵੱਲੋਂ ਸ. ਭੁਪਿੰਦਰ ਸਿੰਘ ਡਾਰੀ, ਸ. ਸਤਨਾਮ ਸਿੰਘ ਭਿੰਡਰ ਅਤੇ ਸ. ਸਵਰਨ ਸਿੰਘ ਸੰਧੂ ਨੂੰ ਸਰਬ ਸੰਮਤੀ ਨਾਲ ਚੋਣ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਜਿਸ ਉਪਰੰਤ ਅਗਲੀ ਕਾਰਵਾਈ ਕਰਨ ਲਈ ਚੋਣ ਬੋਰਡ ਨੂੰ ਜਿੰਮੇਵਾਰੀ ਸੌਪ ਦਿੱਤੀ ਗਈ।

ਚੋਣ ਬੋਰਡ ਨੇ ਮੀਟਿੰਗ ਕੀਤੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-78 ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਲਈ ਸੰਗਤ ਵੱਲੋਂ ਨਾਮ ਪੇਸ਼ ਕਰਨ ਲਈ ਕਿਹਾ ਗਿਆ। ਸੰਗਤ ਵਿੱਚੋਂ ਭੁਪਿੰਦਰ ਸਿੰਘ ਸੋਮਲ ਵੱਲੋਂ ਗਿਆਨੀ ਸੇਵਾ ਸਿੰਘ ਮਕਾਨ ਨੰਬਰ 727 ਸੈਕਟਰ-78 ਦਾ ਨਾਮ ਪੇਸ਼ ਕੀਤਾ। ਜਿਸ ਦੀ ਪ੍ਰੋੜਤਾ ਸ. ਹਰਦੇਵ ਸਿੰਘ ਬਾਜਵਾ ਅਤੇ ਸ. ਲਾਭ ਸਿੰਘ ਵੱਲੋਂ ਕੀਤੀ ਗਈ। ਸੰਗਤ ਵੱਲੋਂ ਕਿਸੇ ਦੂਜੇ ਵਿਆਕਤੀ ਦਾ ਨਾਮ ਪੇਸ਼ ਨਹੀਂ ਕੀਤਾ ਗਿਆ। ਜਿਸ ਉਪਰੰਤ ਚੋਣ ਬੋਰਡ ਦੇ ਮੈਂਬਰਾਂ ਵੱਲੋਂ ਸ. ਸੇਵਾ ਸਿੰਘ ਨੂੰ ਨਿਰਵਿਰੋਧ ਪ੍ਰਧਾਨ ਐਲਾਨ ਦਿੱਤਾ। ਸੰਗਤ ਵੱਲੋਂ ਸ. ਸੇਵਾ ਸਿੰਘ ਨੂੰ ਕਾਰਜਕਰਨੀ ਕਮੇਟੀ ਦੇ ਮੈਂਬਰ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ।

ਸ. ਡਾਰੀ ਨੇ ਦੱਸਿਆ ਕਿ ਗਿਆਨੀ ਸੇਵਾ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਦੇ ਦੀਵਾਨ ਵਿੱਚ ਕਥਾ ਕਰਦੇ ਹਨ ਅਤੇ ਕੋਵਿਡ ਦੇ ਦੌਰਾਨ ਵੀ ਗਿਆਨੀ ਜੀ ਵਲੋਂ ਨਿਰਵਿਘਨ ਸੇਵਾ ਨਿਭਾਈ ਗਈ।

ਇਸ ਮੌਕੇ ਗਿਆਨੀ ਸੇਵਾ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਲਾਹ ਨਾਲ ਛੇਤੀ ਹੀ ਕਾਰਜਕਰਨੀ ਦੇ ਮੈਂਬਰ ਅਤੇ ਬਾਕੀ ਅਹੁਦੇਦਾਰ ਨਿਯੁਕਤ ਕੀਤਾ ਜਾਣਗੇ ਤਾਂ ਜੋ ਗਰੂ ਘਰ ਦੀ ਸੇਵਾ ਨਿਰਵਿਘਨ ਚਲਦੀ ਰਹੇ। ਉਨ੍ਹਾਂ ਕਿਹਾ ਕਿ ਪਹਿਲੀ ਕਮੇਟੀ ਵੱਲੋਂ ਅਰੰਭੇ ਕਾਰਜ ਸੰਗਤ ਦੇ ਸਹਿਯੋਗ ਨਾਲ ਪੂਰੇ ਕੀਤੇ ਜਾਣਗੇ।

ਜਨਰਲ ਇਜਲਾਸ ਵਿੱਚ ਨਿਰਮਲ ਸਿੰਘ ਸਭਰਵਾਲ, ਮਨਜੀਤ ਸਿੰਘ, ਗੁਰਭਜਨ ਸਿੰਘ, ਗੁਰਨਾਮ ਸਿੰਘ ਅੰਟਾਲ, ਤਿਰਲੋਕ ਸਿੰਘ ਵਿਰਦੀ, ਗੁਰਦੇਵ ਸਿੰਘ, ਲਾਭ ਸਿੰਘ, ਜੀ.ਐਸ ਮੁਲਤਾਨੀ, ਕੁਲਦੀਪ ਸਿੰਘ ਭਿੰਡਰ, ਹਰਜੀਤ ਸਿੰਘ, ਲਾਭ ਸਿੰਘ, ਪ੍ਰੇਮ ਸਿੰਘ, ਬਲਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜ਼ੂਦ ਸੀ।

Continue Reading

Mohali

ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਫੇਜ਼- 9 ਮੁਹਾਲੀ ਦੀ ਚੋਣ ਮੁਕੰਮਲ

Published

on

By

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਫੇਜ਼ – 9 ਮੁਹਾਲੀ ਦੀ ਚੋਣ ਵਿੱਚ ਸ਼੍ਰੀ ਜਿਤੇਂਦਰ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ ਹੈ। ਸਭਾ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਪ੍ਰੈਲ ਨੂੰ ਆਯੋਜਿਤ ਜਨਰਲ ਹਾਊਸ ਮੀਟਿੰਗ ਵਿੱਚ ਪੁਰਾਣੀ ਸਭਾ ਨੂੰ ਭੰਗ ਕਰਕੇ ਨਵੀਂ ਚੋਣ ਕਰਵਾਉਣ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਤਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼੍ਰੀ ਅਰੁਣ ਕੁਮਾਰ ਸ਼ਰਮਾ ਅਤੇ ਸ਼੍ਰੀ ਸਤੀਸ਼ ਚੰਦ ਮਿਸ਼ਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ।

ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ 19 ਅਪ੍ਰੈਲ ਨੂੰ ਮਤਦਾਨ ਦੀ ਤਾਰੀਖ ਘੋਸ਼ਿਤ ਕੀਤੀ ਗਈ ਸੀ। ਚੋਣ ਵਿੱਚ ਦੋ ਪੈਨਲਾਂ ਦੇ ਕੁਲ ਛੇ ਉਮੀਦਵਾਰ ਮੈਦਾਨ ਵਿੱਚ ਸਨ ਜਿਹਨਾਂ ਵਿੱਚੋਂ ਪਹਿਲੇ ਪੈਨਲ ਤੋਂ ਸ਼੍ਰੀ ਜਿਤੇਂਦਰ ਗੋਇਲ ਪ੍ਰਧਾਨ, ਸ਼੍ਰੀ ਦਿਨੇਸ਼ ਜੋਤੀ ਜਨਰਲ ਸਕਤਰ, ਅਤੇ ਸ਼੍ਰੀ ਰਾਜੇਂਦਰ ਸ਼ਰਮਾ ਕੈਸ਼ਿਅਰ ਅਹੁਦੇ ਦੇ ਉਮੀਦਵਾਰ ਸਨ । ਦੂਜੇ ਪੈਨਲ ਤੋਂ ਸ਼੍ਰੀ ਸ਼ਿਵ ਕੁਮਾਰ ਦੁੱਗਲ ਪ੍ਰਧਾਨ, ਸ਼੍ਰੀ ਅਨਿਲ ਕੁਮਾਰ ਆਨੰਦ ਜਨਰਲ ਸਕੱਤਰ ਅਤੇ ਸ਼੍ਰੀ ਆਈ. ਡੀ . ਗਰਗ ਕੈਸ਼ਿਅਰ ਅਹੁਦੇ ਦੇ ਉਮੀਦਵਾਰ ਸਨ।

ਉਹਨਾਂ ਦੱਸਿਆ ਕਿ ਚੋਣ ਦੌਰਾਨ ਕੁਲ 155 ਨਿਯਮਕ ਮੈਬਰਾਂ ਵਿੱਚੋਂ 144 ਮੈਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੇ ਸ਼੍ਰੀ ਜਿਤੇਂਦਰ ਗੋਇਲ, ਜਨਰਲ ਸਕੱਤਰ ਦੇ ਅਹੁਦੇ ਤੇ ਸ਼੍ਰੀ ਦਿਨੇਸ਼ ਜੋਤੀ ਅਤੇ ਕੈਸ਼ਿਅਰ ਦੇ ਅਹੁਦੇ ਤੇ ਸ਼੍ਰੀ ਰਾਜੇਂਦਰ ਕੁਮਾਰ ਸ਼ਰਮਾ 104 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ।

Continue Reading

Latest News

Trending