Mohali
ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਖੁਰਦ ਬੁਰਦ ਹੋਣ ਤੋਂ ਹਾਲੇ ਨਹੀਂ ਰੁਕੀ : ਹਰਦੀਪ ਸਿੰਘ
ਸਿੱਖ ਕੌਮ ਨੂੰ ਚੁਗਣੇ ਪੈ ਰਹੇ ਹਨ ਬਾਦਲ ਸਰਕਾਰ ਤੇ ਸ. ਮੱਕੜ ਦੀ ਪ੍ਰਧਾਨਗੀ ਵੇਲੇ ਬੀਜੇ ਕੰਡੇ
ਐਸ ਏ ਐਸ ਨਗਰ, 28 ਫਰਵਰੀ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜਾਦ ਮੈਂਬਰ ਸz. ਹਰਦੀਪ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਖੁਰਦ ਬੁਰਦ ਕਰਨ ਕਰਵਾਉਣ ਦੀਆਂ ਗਤੀਵਿਧੀਆਂ ਪੜਾਅ ਦਰ ਪੜਾਅ ਲਗਾਤਾਰ ਜਾਰੀ ਹਨ ਅਤੇ ਹਾਲੇ ਤੱਕ ਉਹਨਾਂ ਉੱਪਰ ਰੋਕ ਨਹੀਂ ਲੱਗੀ ਹੈ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਖੁਰਦ ਬੁਰਦ ਕਰਨ ਦੇ ਕੰਡੇ ਬਾਦਲ ਸਰਕਾਰ ਅਤੇ ਸਰਦਾਰ ਮੱਕੜ ਦੀ ਪ੍ਰਧਾਨਗੀ ਸਮੇਂ ਬੀਜੇ ਗਏ ਸੀ, ਪਰ ਉਸ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਖੁਦ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਬਰਬਾਦ ਕਰਨ ਦੇ ਰਾਹ ਹੀ ਪਈ ਹੋਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2008 ਤੋਂ ਲੈ ਕੇ ਅੱਜ ਤੱਕ ਜਮੀਨ ਨੂੰ ਬਚਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਇਸ ਬੇਸ਼ਕੀਮਤੀ ਜਮੀਨ ਦਾ ਮੁੱਲ ਅੱਜ ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਲ ਦੇ ਬਜਟ ਤੋਂ ਵੱਧ ਹੈ, ਜਿਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਮੀਨ ਬਚਾਉਣ ਲਈ ਸਹੀ ਰਾਹ ਅਪਣਾਉਣ ਬਾਰੇ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਨੇ ਉਹਨਾਂ ਦੀ ਰਾਏ ਮੰਨ ਕੇ ਮਾਰਚ 2021 ਵਿੱਚ ਜਮੀਨ ਨਾ ਦੇਣ ਦਾ ਮਤਾ ਵੀ ਪਾਸ ਕੀਤਾ ਸੀ। ਪਰ ਕਰੀਬ ਛੇ ਕੁ ਮਹੀਨੇ ਬਾਅਦ ਉਸ ਫੈਸਲੇ ਨੂੰ ਫਿਰ ਪਲਟ ਦਿੱਤਾ ਗਿਆ ਤੇ ਮੁੜ ਜਮੀਨ ਗਵਾਉਣ ਤੇ ਐਲ: ਓ: ਆਈਆਂ ਵੇਚਣ ਦਾ ਕੰਮ ਸ਼ੁਰੂ ਹੋ ਗਿਆ, ਜੋ ਹੁਣੇ (ਸz. ਹਰਜਿੰਦਰ ਸਿੰਘ ਧਾਮੀ ਦੇ ਪ੍ਰਬੰਧਕਾਲ ਵਿੱਚ) ਵੀ ਅੰਜਾਮ ਦਿੱਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਹਾਲ ਹੀ ਵਿੱਚ ਸz. ਧਾਮੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਕੋਈ ਜਮੀਨ ਨਹੀਂ ਵੇਚੀ ਗਈ ਪਰ ਕੀ ਉਹ ਦੱਸਣਗੇ ਕਿ, ਕੀ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਹਾਲੇ ਵੀ ਐਕਵਾਇਰ ਨਹੀਂ ਕਰਵਾਈ ਜਾ ਰਹੀ? ਕੀ ਜਮੀਨ ਬਚਾਉਣ ਲਈ ਐਕੋਜੀਸ਼ਨ ਦੇ ਨੋਟਿਸਾਂ ਦੇ ਉਲਟ ਕਦੇ ਵੀ ਕੋਈ ਕਦਮ ਚੁੱਕੇ ਗਏ? ਕੀ ਉਹਨਾਂ ਦੇ ਕਾਰਜ ਕਾਲ ਵਿੱਚ ਐਸ ਜੀ ਪੀ ਸੀ ਦਫਤਰ ਦੇ ਹਵਾਲੇ ਨਾਲ ਬਾਰ ਬਾਰ ਐਲ. ਓ. ਆਈਆਂ ਅਤੇ ਹੋਰ ਛੋਟੇ ਹਿੱਸੇ ਜਮੀਨ ਨਿਲਾਮੀ ਰਾਹੀਂ ਵੇਚਣ ਲਈ ਮਤੇ ਨਹੀਂ ਪਾਏ ਜਾ ਰਹੇ? ਕੀ ਸz. ਧਾਮੀ ਦੱਸਣਗੇ ਕਿ ਮਾਰਚ 2021 ਵਿੱਚ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਵੱਲੋਂ ਜਮੀਨ ਇਕਵਾਇਰ ਨਾ ਕਰਵਾਉਣ ਦੇ ਮਤੇ ਨੂੰ ਕਿਵੇਂ ਪਲਟਿਆ ਗਿਆ?
ਉਹਨਾਂ ਸਵਾਲ ਕੀਤਾ ਕਿ ਉਹਨਾਂ ਵੱਲੋਂ ਮਾਰਚ 2021 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖੀ ਚਿੱਠੀ ਦਾ ਨੋਟਿਸ ਨਾ ਲੈਣਾ ਕੀ ਇਸ਼ਾਰਾ ਕਰਦਾ ਹੈ? ਜੇ ਉਸ ਚਿੱਠੀ ਉੱਪਰ ਅਮਲ ਕੀਤਾ ਹੁੰਦਾ ਤਾਂ ਪਿਛਲੇ ਦਿਨੀ ਮੈਨੇਜਰ ਵੱਲੋਂ ਹੋਇਆ ਘਪਲਾ ਨਹੀਂ ਸੀ ਹੋਣਾ।
ਸz. ਹਰਦੀਪ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਬਚਾਉਣ ਦੇ ਲਈ ਸਾਲਾਂ ਬੱਧੀ ਸੰਘਰਸ਼ ਕਰਦੇ ਰਹੇ ਹਨ। ਜੇ ਉਹਨਾਂ ਦੀ ਸਲਾਹ ਮੰਨੀ ਗਈ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਨੂੰ ਕਲੰਕਤ ਹੋਣ ਦੀ ਲੋੜ ਨਹੀਂ ਸੀ ਪੈਣੀ। ਉਹਨਾਂ ਕਿਹਾ ਕਿ ਸੰਨ 2010 ਤੋਂ 2014 ਦੇ ਦੌਰਾਨ ਉਹਨਾਂ ਵੱਲੋਂ ਗਮਾਡਾ ਦੇ ਖਿਲਾਫ ਧਰਨੇ ਦਿੱਤੇ ਗਏ, ਪਰ ਸ਼੍ਰੋਮਣੀ ਕਮੇਟੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਰਹੀ ਸੀ। ਇਸ ਲਈ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਬਦਨੀਤੀ ਖਿਲਾਫ ਮੁਹਿੰਮ ਵਿੱਢਣੀ ਪਈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਾਲੇ ਵੀ ਲਗਾਤਾਰ ਜਮੀਨ ਐਕਵਾਇਰ ਕਰਵਾ ਕੇ ਖੁਰਦ ਬੁਰਦ ਕਰਨ ਦੀ ਕਾਰਵਾਈ ਕਰ ਰਹੀ ਹੈ। ਜਦੋਂ ਗੱਲ ਸਾਹਮਣੇ ਆਉਂਦੀ ਹੈ ਅਤੇ ਸੰਗਤ ਦਾ ਵਿਰੋਧ ਹੁੰਦਾ ਹੈ, ਤਾਂ ਸ਼੍ਰੋਮਣੀ ਕਮੇਟੀ ਸੁਸਰੀ ਵਾਂਗ ਮਚਲੀ ਹੋ ਜਾਂਦੀ ਹੈ ਤੇ ਹਰ ਵਾਰੀ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਅੰਦਰ ਖਾਤੇ ਫਿਰ ਕਾਰਵਾਈਆਂ ਸ਼ੁਰੂ ਕਰ ਦਿੰਦੇ ਨੇ।
ਉਹਨਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਮੈਂਬਰ ਜਮੀਨ ਅਕੁਆਇਰ ਕਿਉਂ ਕਰਵਾਉਣਾ ਚਾਹੁੰਦੇ ਹਨ। ਸੰਨ 2014 ਦੇ ਵਿੱਚ 11.5 ਏਕੜ ਜਮੀਨ ਦੇ ਬਦਲੇ ਸ਼੍ਰੋਮਣੀ ਕਮੇਟੀ ਨੇ ਗਮਾਡਾ ਕੋਲੋ ਪੈਸੇ ਲਏ ਅਤੇ 2021 ਵਿੱਚ ਜਮੀਨ ਬਦਲੇ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟਾਂ ਦੀਆਂ ਐਲ. ਓ. ਆਈਆਂ ਲਈਆਂ। ਬਚਦੀ ਜਮੀਨ ਦੀਆਂ ਐਲ. ਓ. ਆਈਆਂ ਲੈਣ ਤੇ ਵੇਚਣ ਲਈ ਅੱਜ ਕੱਲ ਵੀ ਅੰਦਰਖਾਤੇ ਕਾਰਵਾਈਆਂ ਚਲ ਰਹੀਆਂ ਹਨ ਜਿਹਨਾਂ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਰੋਕ ਨਹੀਂ ਲਗਾਈ ਜਾ ਰਹੀ।
ਉਹਨਾਂ ਕਿਹਾ ਕਿ ਉਹਨਾਂ ਦਾ ਪਹਿਲੇ ਦਿਨ ਤੋਂ ਇੱਕੋ ਸਪਸ਼ਟ ਸਟੈਂਡ ਰਿਹਾ ਹੈ ਕਿ ਜਮੀਨ ਐਕਵਾਇਰ ਕਰਵਾਉਣ ਦੀ ਥਾਂ ਸਰਕਾਰ ਦੇ ਰਾਹੀਂ ਸਾਰੀ ਜਮੀਨ ਦਾ ਤਬਾਦਲਾ ਕਰਵਾ ਕੇ, ਇਸੇ ਏਰੀਏ ਦੇ ਵਿੱਚ ਇੱਕ ਥਾਂ ਇਕੱਠੀ ਕਰਵਾਈ ਜਾਵੇ। ਉਸ ਉੱਪਰ ਹਸਪਤਾਲ ਜਾਂ ਕੋਈ ਹੋਰ ਲੋਕ ਹਿੱਤ ਦਾ ਅਦਾਰਾ ਬਣਾਇਆ ਜਾਵੇ। ਜਮੀਨ ਗਮਾਡਾ ਨੂੰ ਦੇ ਕੇ ਬਦਲੇ ਵਿੱਚ ਪੈਸੇ ਲੈਣੇ, ਫਿਰ ਉਸ ਪੈਸੇ ਨਾਲ ਦੂਰ ਦੁਰਾਡੇ ਖਰੀਦ ਕਰਨੀ ਜਾਂ ਜਮੀਨ ਦੇ ਬਦਲੇ ਐਲ: ਓ: ਆਈਆਂ ਲੈਣੀਆਂ ਤੇ ਫਿਰ ਉਹਨਾਂ ਐਲ: ਓ: ਆਈਆਂ ਨੂੰ ਨਿਲਾਮੀ ਰਾਹੀਂ ਵੇਚਣਾ, ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਇਹ ਗੁਰਦੁਆਰਾ ਸਾਹਿਬ, ਐਸਜੀਪੀਸੀ ਸੰਸਥਾ, ਸਿੱਖ ਸੰਗਤ ਤੇ ਇਲਾਕੇ ਨਾਲ ਧੋਖਾ ਹੈ।
ਉਹਨਾਂ ਮੰਗ ਕੀਤੀ ਕਿ ਗੁਰਦੁਆਰਾ ਅੰਬ ਸਾਹਿਬ ਜਮੀਨ ਮਸਲੇ ਦੇ ਪੱਕੋ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਕੋਲੋਂ ਹਾਸਿਲ ਕੀਤੇ ਪੈਸੇ, ਅਤੇ ਲਈਆਂ ਗਈਆਂ ਐਲ. ਓ. ਆਈਆਂ ਸਰਕਾਰ ਨੂੰ ਵਾਪਸ ਕਰੇ ਅਤੇ ਸੈਣੀਮਾਜਰਾ ਤੇ ਹੋਰ ਪਿੰਡਾਂ ਵਿਚਲੀ ਜਮੀਨ ਨੂੰ ਇੱਕ ਥਾਂ ਇਕੱਠੀ ਕਰਕੇ ਸਾਰੀ ਜਮੀਨ ਪ੍ਰਾਪਤ ਕਰੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪਿਛਲੇ 20 ਸਾਲ ਤੋਂ ਚੱਲ ਰਿਹਾ ਰੌਲਾ ਆਉਂਦੇ 20 ਸਾਲ ਅਖਬਾਰਾਂ ਤੇ ਮੀਡੀਆ ਦੀਆਂ ਸੁਰਖੀਆਂ ਬਣਦਾ ਰਹੇਗਾ ਤੇ ਸ਼੍ਰੋਮਣੀ ਕਮੇਟੀ ਦੇ ਮੱਥੇ ਤੋਂ ਦਾਗ ਨਹੀਂ ਮਿਟਣਾ।
ਉਹਨਾਂ ਕਿਹਾ ਕਿ ਸz. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਦੀ ਮੁਹਾਲੀ ਵਿੱਚ ਸੈਂਕੜੇ ਏਕੜ ਜਮੀਨ (ਜੋ ਉਹਨਾਂ ਨੇ ਖਰੀਦੀ ਸੀ) ਉਸ ਦਾ ਇੱਕ ਸੈਕਟਰ ਬਣਾ ਕੇ ਦੇ ਦਿੱਤਾ, ਪਰ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਨੂੰ ਦਾਨ ਵਿੱਚ ਪ੍ਰਾਪਤ ਜਮੀਨ ਅਕਵਾਇਰ ਕਰ ਲਈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਅੰਬ ਸਾਹਿਬ ਨੂੰ ਦਾਨ ਵਿੱਚ ਪ੍ਰਾਪਤ ਹੋਈ ਜਮੀਨ ਦੀਆਂ ਸੰਨ 2011, 2014, 2021 ਅਤੇ ਹੋਰ ਸਾਰੀਆਂ ਨੋਟੀਫਿਕੇਸ਼ਨਾਂ ਨੂੰ ਰੱਦ ਕਰਕੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਇਸੇ ਏਰੀਏ ਵਿੱਚ ਇੱਕ ਥਾਂ ਇਕੱਠੀ ਕਰਕੇ ਵਾਪਸ ਕੀਤੀ ਜਾਵੇ।
Mohali
ਮੁਹਾਲੀ ਸ਼ਹਿਰ ਵਿੱਚ ਦਿਖਿਆ ਪੰਜਾਬ ਬੰਦ ਦਾ ਵਿਆਪਕ ਅਸਰ, ਆਵਾਜਾਈ ਰਹੀ ਪ੍ਰਭਾਵਿਤ
ਵੱਖ ਵੱਖ ਸਿਆਸੀ ਪਾਰਟੀਆਂ, ਕਿਸਾਨ ਜੱਥੇਬੰਦੀਆਂ ਅਤੇ ਪੰਥਕ ਆਗੂਆਂ ਵਲੋਂ ਰੋਸ ਧਰਨੇ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਮਾਨਸਾ ਵਿੱਚ ਨਸ਼ਿਆਂ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਵਾਰਦਾਤ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਬੰਦ ਦੌਰਾਨ ਜਿੱਥੇ ਵਿਖਾਵਾਕਾਰੀਆਂ ਵਲੋਂ ਸੜਕ ਜਾਮ ਦੀ ਕਾਰਵਾਈ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਪ੍ਰਦਰਸ਼ਨਕਾਰੀਆਂ ਵਲੋਂ ਮਾਰਕੀਟਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਸੰਬੰਧੀ ਕੀਤੀ ਜਾ ਰਹੀ ਬੇਨਤੀ ਤੋਂ ਬਾਅਦ ਵੱਡੀ ਗਿਣਤੀ ਦੁਕਾਨਾਂ ਬੰਦ ਰਹੀਆਂ ਹਾਲਾਂਕਿ ਦੁਪਹਿਰ ਹੁੰਦੇ ਹੁੰਦੇ ਜਿਆਦਾਤਰ ਦੁਕਾਨਾਂ ਖੁੱਲ ਗਈਆਂ ਸਨ ਪਰੰਤੂ ਬਾਜਾਰਾਂ ਵਿੱਚ ਸੁੰਨ ਛਾਈ ਰਹੀ।
ਇਸ ਦੌਰਾਨ ਗੁਰੂਦੁਆਰਾ ਸਿੰਘ ਸ਼ਹੀਦਾਂ ਦੇ ਸਾਮ੍ਹਣੇ ਵਾਲੇ ਚੌਂਕ ਤੇ ਇਕੱਠੇ ਹੋਏ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ, ਕਿਸਾਨ ਜੱਥੇਬੰਦੀਆਂ ਅਤੇ ਪੰਥਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ਗਈ। ਅਜਿਹਾ ਹੀ ਇੱਕ ਧਰਨਾ ਏਅਰਪੋਰਟ ਸੜਕ ਤੇ ਸੰਨੀ ਇਨਕਲੇਵ (ਗੋਪਾਲ ਸਵੀਟਸ ਨੇੜੇ) ਲਗਾਇਆ ਗਿਆ ਅਤੇ ਦੋਵਾਂ ਪਾਸਿਆਂ ਦੀ ਆਵਾਜਾਈ ਜਾਮ ਕਰ ਦਿਤੀ ਗਈੇ।
ਗੁਰੂਦੁਆਰਾ ਸਿੰਘ ਸ਼ਹੀਦਾਂ ਵਿਖੇ ਲਗਾਏ ਗਏ ਧਰਨੇ ਦੌਰਾਨ ਵਾਰਿਸ ਪੰਜਾਬ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸਦੇ ਇਲਾਵਾ ਅਕਾਲੀ ਦਲ ਦੇ ਜਿਲ੍ਹਾ ਜੱਥੇਦਾਰ ਸz. ਪਰਵਿੰਦਰ ਸਿੰਘ ਸੋਹਾਣਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਸz. ਪਰਮਦੀਪ ਸਿੰਘ ਬੈਦਵਾਨ, ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਉ, ਮਿਉਂਸਪਲ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਕੁਲਦੀਪ ਕੌਰ ਕੰਗ ਅਤੇ ਹਰਵਿੰਦਰ ਸਿੰਘ, ਪੰਜਾਬੀ ਵਿਰਸਾ ਸਭਿਆਚਾਰਕ ਮੰਚ ਦੇ ਪ੍ਰਧਾਨ ਸz. ਸਤਵੀਰ ਸਿੰਘ ਧਨੋਆ, ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਹਾਜਿਰ ਹੋਏ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਹਲ ਕਰਨ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਸ ਸਮੱਸਿਆ ਦੇ ਹਲ ਲਈ ਲੋਕਾਂ ਨੂੰ ਖੁਦ ਹੀ ਇਕੱਠੇ ਹੋ ਕੇ ਲੜਾਈ ਲੜਣੀ ਪੈਣੀ ਹੈ। ਬੁਲਾਰਿਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੂੰ ਦਿਨ ਦਹਾੜੇ ਕਤਲ ਕਰਨ ਦੀ ਵਾਰਦਾਤ ਨਾਲ ਜਾਹਿਰ ਹੁੰਦਾ ਹੈ ਕਿ ਨਸ਼ੇ ਵੇਚਣ ਵਾਲਿਆਂ ਦੇ ਹੌਂਸਲੇ ਕਿਸ ਕਦਰ ਬੁਲੰਦ ਹਨ। ਉਹਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਸਰਕਾਰ ਦੀ ਸਰਪਰਸਤੀ ਹਾਸਿਲ ਹੈ ਅਤੇ ਉਹ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ, ਪਰਮਦੀਪ ਸਿੰਘ ਬੈਦਵਾਨ, ਹਰਿੰਦਰ ਸਿੰਘ ਸੁੱਖਗੜ੍ਹ, ਗੁਰਮੀਤ ਸਿੰਘ ਰਾਏਪੁਰ, ਗੁਰਦੀਪ ਸਿੰਘ ਮਨੌਲੀ, ਸਤਬੀਰ ਸਿੰਘ ਖੱਟੜਾ, ਰਾਜਿੰਦਰ ਕੁਮਾਰ, ਹਰਵਿੰਦਰ ਸਿੰਘ ਲੰਬਰਦਾਰ, ਹਰਿੰਦਰ ਸਿੰਘ ਹਿੰਦਾ, ਏਕਮ ਸਿੱਧੂ ਮੁਹਾਲੀ, ਵਿੱਕੀ ਮੁਹਾਲੀ, ਰਾਜਿੰਦਰ ਕੌਰ ਸਰਾਂ, ਕੁਲਬੀਰ ਕੌਰ, ਪਰਮਪ੍ਰੀਤ ਸਿੰਘ ਖਾਨਪੁਰ, ਗੁਰਜੋਤ ਸਿੰਘ ਮਾਨਸਾ, ਮਨਜੀਤ ਸਿੰਘ ਮਾਨ ਮੁਹਾਲੀ, ਸੁਖਚੈਨ ਸਿੰਘ ਬਿੱਲਾ, ਸ਼ਿਵ ਰਤਨ ਸਿੰਘ ਭੰਗੂ, ਆਦਰਸ਼ ਸਿੰਘ, ਤੇ ਜਿੰਦਰ ਸਿੰਘ ਪੰਜੋਖਰਾ ਸਾਹਿਬ ਅੰਬਾਲਾ, ਕਰਮਨ ਸਿੰਘ ਕੁਰਾਲੀ ਲੱਖੋਵਾਲ, ਅਮਰਜੀਤ ਸਿੰਘ ਮੋਹੜੀ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਸਵਰਨਜੀਤ ਸਿੰਘ ਢਿੱਲੋਂ, ਗੁਰਪਾਲ ਸਿੰਘ ਸਿੱਧੂ, ਸਤਵੀਰ ਕੌਰ ਖਾਲਸਾ ਵੀ ਹਾਜ਼ਰ ਸਨ।
ਇਸ ਦੌਰਾਨ ਗੋਪਾਲ ਸਵੀਟਸ ਨੇੜੇ ਦਿੱਤੇ ਗਏ ਧਰਨੇ ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਅਤੇ ਪਾਰਟੀ ਦੇ ਮੀਤ ਪ੍ਰਧਾਨ ਸz. ਰਣਜੀਤ ਸਿੰਘ ਗਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਥੱਤਰ ਹੋਏ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਇਸ਼ਤਿਹਾਰਬਾਜੀ ਵਿੱਚ ਰੁੱਝੀ ਹੋਈ ਹੈ ਅਤੇ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਜਦੋਂਕਿ ਨਸ਼ੇ ਦੇ ਸੌਦਾਗਰ ਦਿਨ ਦਹਾੜੇ ਲੋਕਾਂ ਦਾ ਕਤਲ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।
Mohali
ਸੂਬੇ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ : ਪਰਵਿੰਦਰ ਸਿੰਘ ਸੋਹਾਣਾ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਹਾਲੀ ਇਕਾਈ ਨੇ ਸਮਰਥਨ ਦਿੱਤਾ। ਅਕਾਲੀ ਦਲ ਦੇ ਜਿਲ੍ਹਾ ਜੱਥੇਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਬਾਹਰ ਦਿੱਤੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਘਟਨਾ ਪ੍ਰਤੀ ਰੋਸ ਪ੍ਰਗਟਾਇਆ।
ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਨੂੰ ਅਜਿਹੇ ਹਾਲਾਤ ਪੈਦਾ ਨਹੀਂ ਹੋਣ ਦੇਣੇ ਚਾਹੀਦੇ, ਜਿਨ੍ਹਾਂ ਵਿੱਚ ਲੋਕਾਂ ਨੂੰ ਇਨਸਾਫ਼ ਲੈਣ ਲਈ ਧਰਨੇ-ਪ੍ਰਦਰਸ਼ਨ ਕਰਨੇ ਪੈਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ।
Mohali
ਮੁਹਾਲੀ ਪੁਲੀਸ ਵੱਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ 10 ਪਿਸਟਲਾਂ ਸਮੇਤ ਕਾਬੂ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਵੱਲੋਂ ਹਥਿਆਰਾ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ 10 ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ ਖਰੜ ਦੀ ਟੀਮ ਵੱਲੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 10 ਆਧੁਨਿਕ ਪਿਸਤੌਲਾਂ ਸਮੇਤ 20 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਸੀ. ਆਈ. ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਬੀਤੇ ਸਮੇਂ ਵਿੱਚ ਦੋ ਹਥਿਆਰ ਬੰਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਲੜੀ ਵਿੱਚ ਗੁਪਤ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਮੁਹਾਲੀ ਪੁਲੀਸ ਵੱਲੋਂ ਖਰੜ ਅਤੇ ਉਸ ਦੇ ਆਸ ਪਾਸ ਰਹਿ ਰਹੇ ਸ਼ੱਕੀ ਵਿਅਕਤੀਆ ਸਬੰਧੀ ਖੂਫੀਆ ਪੱਧਰ ਤੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਵਿਅਕਤੀ ਸਚਿਨ ਉਰਫ ਬੱਚੀ ਵਾਸੀ ਹਰਿਆਣਾ ਹਾਲ ਵਾਸੀ ਸੰਤੇ ਮਾਜਰਾ, ਖਰੜ ਦਾ ਨਾਮ ਸਾਹਮਣੇ ਆਇਆ, ਜੋ ਇੰਦੋਰ, ਮੱਧ ਪ੍ਰਦੇਸ਼ ਅਤੇ ਯੂ.ਪੀ ਦੇ ਏਰੀਆ ਵਿੱਚੋਂ ਲੋਕਲ ਸਸਤੇ ਭਾਅ ਦੇ ਆਧੁਨਿਕ ਅਤੇ ਉਨਤ ਕਿਸਮ ਦੇ ਨਜਾਇਜ਼ ਹਥਿਆਰ ਲਿਆ ਕੇ ਖਰੜ-ਮੁਹਾਲੀ ਅਤੇ ਇਸ ਦੇ ਆਸ ਪਾਸ ਦੇ ਏਰੀਆ ਵਿੱਚ ਮਹਿੰਗੇ ਭਾਅ ਵਿੱਚ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਬਾਰੇ ਹੋਰ ਜਾਣਕਾਰੀ ਇੱਕਤਰ ਕਰਨ ਤੇ ਪਤਾ ਲੱਗਿਆ ਕਿ ਸਚਿਨ ਉਰਫ ਬੱਚੀ ਉੱਪਰ ਹਥਿਆਰ ਤਸਕਰੀ ਅਤੇ ਲੜਾਈ-ਝਗਤਾ ਆਦਿ ਦੇ ਪਹਿਲਾਂ ਵੀ ਮੁੱਕਦਮੇ ਦਰਜ ਹਨ, ਜੋ ਕਿ ਹੁਣ ਬਿਨਾ ਕਿਸੇ ਜਰੂਰੀ ਕੰਮ ਕਾਰ ਦੇ ਮੁਹਾਲੀ, ਖਰੜ ਏਰੀਆ ਵਿੱਚ ਪਿਛਲੇ ਲੰਮੇਂ ਸਮੇਂ ਤੋ ਰਹਿ ਰਿਹਾ ਹੈ। ਸਚਿਨ ਉਰਫ ਬੱਚੀ ਕੀਰਤੀ ਮਾਨ ਨਾਮ ਦੇ ਬਦਮਾਸ਼ ਦਾ ਦੂਰ ਦਾ ਰਿਸ਼ਤੇਦਾਰ ਹੈ ਅਤੇ ਕੀਰਤੀ ਮਾਨ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਮੋਡੀਉਲ ਸੀ, ਜਿਸ ਦਾ ਅਗਸਤ 2026 ਵਿੱਚ ਚਰਖੀਦਾਦਰੀ ਹਰਿਆਣਾ ਦੀ ਅਦਾਲਤ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਮੈਂਬਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਉਹਨਾਂ ਦੱਸਿਆ ਕਿ ਸੀ ਆਈ ਏ ਸਟਾਫ ਵਲੋਂ ਸਚਿਨ ਉਰਫ ਬੱਚੀ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖੀ ਗਈ ਅਤੇ ਪੁਖਤਾ ਜਾਣਕਾਰੀ ਹਾਸਲ ਹੋਣ ਤੇ ਉਸਨੂੰ 13 ਅਕਤੂਬਰ ਨੂੰ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਟਲ ਸਮੇਤ 2 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਸਚਿਨ ਉਰਫ ਬੱਚੀ ਦੀ ਪੁੱਛਗਿੱਛ ਦੌਰਾਨ ਉਸ ਦੇ ਸਾਥੀਆਂ ਮਹਿਕਦੀਪ ਸਿੰਘ ਉਰਫ ਮਹਿਕ ਅਤੇ ਹਰਮਨਪ੍ਰੀਤ ਸਿੰਘ ਉਰਫ ਹਨੀ ਨੂੰ ਉਕਤ ਮੁਕਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਵਰਤੀ ਜਾਂਦੀ ਸਕਾਰਪੀਓ ਗੱਡੀ ਵਿੱਚ ਵੀ ਦੋ ਨਜਾਇਜ ਪਿਸਟਲ ਬ੍ਰਾਮਦ ਕੀਤੇ ਗਏ।
ਉਹਨਾਂ ਦੱਸਿਆ ਕਿ ਮਹਿਕਦੀਪ ਸਿੰਘ ਉਰਫ ਮਹਿਕ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਦਰਜ ਇਰਾਦਾ ਕਤਲ ਦੇ ਮਾਮਲੇ ਵਿੱਚ ਭਗੌੜਾ ਹੈ। ਉਹਨਾਂ ਦੱਸਿਆ ਕਿ ਤਿੰਨਾਂ ਆਰੋਪੀਆਂ ਤੋਂ ਹੁਣ ਤੱਕ ਕੁੱਲ 10 ਪਿਸਟਲ ਬ੍ਰਾਮਦ ਕੀਤੇ ਜਾ ਚੁੱਕੇ ਹਨ। ਆਰੋਪੀਆਂ ਦਾ ਪੁਲੀਸ ਰਿਮਾਂਡ ਹਾਸਿਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International2 months agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
International3 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
