Connect with us

Mohali

ਫੇਜ਼ ਇੱਕ ਦੇ ਪਾਰਕ ਤੇ ਕੀਤਾ ਕਬਜਾ ਖਤਮ ਕਰਵਾਏ ਪ੍ਰਸ਼ਾਸ਼ਨ : ਗੁਰਮੀਤ ਕੌਰ

Published

on

ਐਸ ਏ ਐਸ ਨਗਰ, 1 ਅਪ੍ਰੈਲ (ਆਰ ਪੀ ਵਾਲੀਆ) ਨਗਰ ਨਿਗਮ ਦੇ ਕੌਂਸਲਰ ਗੁਰਮੀਤ ਕੌਰ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੇਜ਼ ਇੱਕ ਦੇ ਇੱਕ ਪਾਰਕ ਉਪਰ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਕਬਜਾ ਹਟਵਾਇਆ ਜਾਵੇ। ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਕੌਂਸਲਰ ਗੁਰਮੀਤ ਕੌਰ ਅਤੇ ਫੇਜ਼ 1 ਦੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਸਥਾਨਕ ਫੇਜ਼ ਇੱਕ ਦੀ ਕੋਠੀ ਨੰਬਰ 657 ਅਤੇ 658 ਦੇ ਪਿਛਲੇ ਪਾਸੇ ਟਿਊਬਵੈਲ ਵਾਲੇ ਪਾਰਕ ਦੇ ਗੇਟ ਦੀ ਚਾਬੀ ਇੱਕ ਕੋਠੀ ਵਾਲੇ ਵਿਅਕਤੀ ਕੋਲ ਹੁੰਦੀ ਹੈ, ਜਦੋਂਕਿ ਇਹ ਚਾਬੀ ਨਗਰ ਨਿਗਮ ਵਾਲਿਆਂ ਕੋਲ ਹੋਣੀਆਂ ਚਾਹੀਦੀਆਂ ਹਨ।

ਉਹਨਾਂ ਕਿਹਾ ਕਿ ਇਸ ਟਿਊਬਵੈਲ ਵਾਲੇ ਪਾਰਕ ਵਿੱਚ ਉਹ ਵਿਅਕਤੀ ਆਪਣੀਆਂ ਨਿੱਜੀ ਗੱਡੀਆਂ ਖੜੀਆਂ ਕਰਦਾ ਹੈ ਅਤੇ ਹੋਰ ਕਿਸੇ ਵਿਅਕਤੀ ਨੂੰ ਇਸ ਪਾਰਕ ਵਿੱਚ ਗੱਡੀ ਖੜੀ ਨਹੀਂ ਕਰਨ ਦਿੰਦਾ।

ਉਹਨਾਂ ਮੰਗ ਕੀਤੀ ਕਿ ਇਸ ਪਾਰਕ ਦੇ ਗੇਟ ਦੀ ਚਾਬੀ ਇਸ ਵਿਅਕਤੀ ਤੋਂ ਲੈ ਕੇ ਨਗਰ ਨਿਗਮ ਨੂੰ ਦਿਤੀ ਜਾਵੇ ਅਤੇ ਸਾਰੇ ਇਲਾਕਾ ਵਾਸੀਆਂ ਨੂੰ ਇਸ ਪਾਰਕ ਵਿੱਚ ਗੱਡੀਆਂ ਖੜਾਉਣ ਦੀ ਆਗਿਆ ਦਿੱਤੀ ਜਾਵੇ।

Continue Reading

Mohali

ਛੇਤੀ ਹੀ ਮੁਕੰਮਲ ਹੋ ਜਾਵੇਗੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਦੀ ਚੋਣ

Published

on

By

ਜਨਰਲ ਇਜਲਾਸ ਦੌਰਾਨ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨਰ ਨਿਯੁਕਤ

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਦੇ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਇਹ ਚੋਣ ਇਸੇ ਮਹੀਨੇ ਕਰਵਾ ਦਿੱਤੀ ਜਾਵੇਗੀ।

ਇਸ ਸਬੰਧੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦਾ ਵਿਸ਼ੇਸ਼ ਇਕੱਠ ਹੋਇਆ ਸੀ ਜਿਸ ਵਿੱਚ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਕਰਵਾਉਣ ਦੀ ਤਜਵੀਜ ਪੇਸ਼ ਕੀਤੀ। ਇਸ ਮੌਕੇ ਚੋਣ ਦਾ ਕੰਮ ਮੁਕੰਮਲ ਕਰਨ ਲਈ ਭਾਈ ਜੋਧ ਸਿੰਘ ਮੁੱਖ ਚੋਣ ਅਧਿਕਾਰੀ ਥਾਪਿਆ ਗਿਆ ਜਦੋਂਕਿ ਮਾਸਟਰ ਇੰਦਰਜੀਤ ਸਿੰਘ ਅਤੇ ਸੱਜਣ ਸਿੰਘ ਬਲੱਗਣ ਨੂੰ ਚੋਣ ਕਮਿਸ਼ਨ ਦਾ ਮੈਂਬਰ ਨਾਮਜਦ ਕੀਤਾ ਗਿਆ।

ਇੱਥੇ ਜਿਕਰਯੋਗ ਹੈ ਕਿ ਗੁਰੂਦੁਆਰਾ ਸਾਹਿਬ ਦੀ ਚੋਣ ਕਾਫੀ ਸਮੇਂ ਤੋਂ ਲਮਕ ਬਸਤੇ ਵਿੱਚ ਹੈ ਅਤੇ ਇਸ ਸੰਬੰਧੀ ਕਾਨੂੰਨੀ ਲੜਾਈ ਵੀ ਚਲ ਰਹੀ ਸੀ। ਗੁਰੁਦੁਆਰਾ ਸਾਹਿਬ ਵਿਖੇ ਦੋ ਧਿਰਾਂ ਹਨ ਜਿਹਨਾਂ ਵਿੱਚੋਂ ਕਾਬਿਜ ਧਿਰ ਵਲੋਂ ਇਸ ਵਾਰ ਜਗਦੀਸ਼ ਸਿੰਘ ਸਰਾਓ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਵਿਰੋਧੀ ਧਿਰ (ਜਿਸਦੀ ਅਗਵਾਈ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ ਕਰਦੇ ਹਨ) ਵਲੋਂ ਸਤਨਾਮ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਥਾਪੇ ਗਏ ਚੋਣ ਕਮਿਸ਼ਨ ਵਲੋਂ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਚੋਣ ਦੀ ਮਿਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਸਤਨਾਮ ਸਿੰਘ ਨੇ ਇਤਰਾਜ ਜਾਹਿਰ ਕੀਤਾ ਕਿ ਚੋਣ ਕਮਿਸ਼ਨ ਵਿੱਚ ਉਹਨਾਂ ਦੀ ਮਰਜ਼ੀ ਦਾ ਕੋਈ ਮੈਂਬਰ ਨਹੀਂ ਲਿਆ ਗਿਆ ਹੈ, ਜਿਸਤੇ ਪ੍ਰਧਾਨ ਵਲੋਂ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਇਸ ਗੱਲ ਤੇ ਵਿਚਾਰ ਕੀਤਾ ਜਾਵੇਗਾ।

ਇਸ ਮੌਕੇ ਪ੍ਰਧਾਨਗੀ ਦੀ ਚੋਣ ਦੇ ਉਮੀਦਵਾਰਾਂ ਸਤਨਾਮ ਸਿੰਘ ਅਤੇ ਜਗਦੀਸ਼ ਸਿੰਘ ਸਰਾਓ (ਮੌਜੂਦਾ ਜਨਰਲ ਸਕੱਤਰ) ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਨੂੰ ਪੂਰਾ ਸਹਿਯੋਗ ਦੇਣ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਕੇ ਗੁਰਦੁਆਰਾ ਸਾਹਿਬ ਦਾ ਮਾਹੌਲ ਸ਼ਾਂਤਮਈ ਬਣਾਏ ਰੱਖਣ ਲਈ ਸਹਿਯੋਗ ਦੇਣ।

ਇਸ ਸੰਬੰਧੀ ਦੌਰਾਨ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ ਨੇ ਕਿਹਾ ਕਿ ਇਹ ਚੋਣ ਇਕ ਸਾਲ ਪਹਿਲਾਂ ਪੁਰਾਣੇ ਸੰਵਿਧਾਨ ਅਨੁਸਾਰ ਹੋਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ ਮੌਜੂਦਾ ਕਮੇਟੀ ਵਲੋਂ ਗੁਰੂਦੁਆਰਾ ਸਾਹਿਬ ਦੇ ਸੰਵਿਧਾਨ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਉਹ ਗੈਰਕਾਨੂੰਨੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੁਰਾਤਨ ਸੰਵਿਧਾਨ ਅਨੁਸਾਰ ਸਤੰਬਰ ਵਿੱਚ ਚੋਣ ਕਰਵਾਉਣ ਲਈ ਕਿਹਾ ਗਿਆ ਸੀ ਜਿਸਤੇ ਮੌਜੂਦਾ ਕਮੇਟੀ ਅਤੇ ਦੂਜੀ ਧਿਰ ਵਲੋਂ ਸਹਿਮਤੀ ਜਾਹਿਰ ਕੀਤੀ ਗਈ ਸੀ ਅਤੇ ਦੋਵਾਂ ਧਿਰਾਂ ਵਲੋਂ 5-5 ਮੈਂਬਰਾਂ ਨੇ ਹਸਤਾਖਰ ਵੀ ਕੀਤੇ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਇਹ ਚੋਣ ਨਵੇਂ ਸਵਿਧਾਨ ਅਨੁਸਾਰ ਹੀ ਕਰਵਾਈ ਜਾ ਰਹੀ ਹੈ ਜਿਸ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਮੌਜੂਦਾ ਕਮੇਟੀ ਵਲੋਂ ਉਹਨਾਂ ਦੀ ਵੋਟ ਵੀ ਕੱਟ ਦਿੱਤੀ ਗਈ ਹੈ ਅਤੇ ਇਹ ਹਰ ਹੀਲੇ ਕਮੇਟੀ ਦੇ ਕਾਬਜ ਹੋਣ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦੋਵਾਂ ਧਿਰਾਂ ਨੂੰ 3 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਹੈ ਪਰੰਤੂ ਮੌਜੂਦਾ ਪ੍ਰਧਾਨ ਸ੍ਰੀ ਅਕਾਲ ਤਖਤ ਦਾ ਹੁਕਮ ਮੰਨਣ ਤੋਂ ਇਨਕਾਰੀ ਹੈ।

Continue Reading

Mohali

ਫੇਜ਼ 3 ਬੀ 2 ਦੀ ਸੀਵਰੇਜ ਲਾਈਨ ਬਦਲੇ ਜਾਣ ਤੇ ਖਰਚੇ ਜਾਣਗੇ 78.90 ਲੱਖ ਰੁਪਏ : ਕੁਲਵੰਤ ਸਿੰਘ

Published

on

By

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਫੇਜ਼ 3ਬੀ2 ਮਾਰਕੀਟ ਦੇ ਐਸ. ਸੀ. ਓ. ਨੰਬਰ 37 ਤੋਂ 73 ਤੱਕ ਦੇ ਪਿੱਛੇ ਅਤੇ ਮਕਾਨ ਨੰਬਰ 1688 ਤੋਂ 1763 (ਲਿਬਰਟੀ ਹਸਪਤਾਲ) ਤੱਕ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਮਾਰਕੀਟ ਦੇ ਪਿੱਛੇ ਦੀ ਪਾਈਪਲਾਈਨ ਦੀ ਲੰਬਾਈ 290 ਮੀਟਰ ਅਤੇ ਸਾਈਜ਼ 250 ਐਮ. ਐਮ. ਐਸ. ਐਨ. ਪਾਈਪ ਹੋਵੇਗਾ। ਉਹਨਾਂ ਦੱਸਿਆ ਕਿ ਮਕਾਨ ਨੰਬਰ 1688 ਤੋਂ 1763 ਲਿਬਰਟੀ ਹਸਪਤਾਲ ਤੱਕ ਪੈਣ ਵਾਲੀ ਪਾਈਪਲਾਈਨ ਦੀ ਲੰਬਾਈ 481 ਮੀਟਰ ਹੋਵੇਗੀ, ਜਿਸ ਵਿੱਚੋਂ 253 ਮੀਟਰ ਪਾਈਪ ਲਾਈਨ ਦਾ ਸਾਈਜ਼ 200 ਐਮ 8 ਪਾਈਪ ਅਤੇ 228 ਮੀਟਰ ਦਾ ਸਾਈਜ਼ 250-ਐਮ.ਐਮ.ਐਸ.ਐਨ. 85 ਹੋਵੇਗਾ। ਉਹਨਾਂ ਕਿਹਾ ਕਿ ਇਸ ਕੰਮ ਨੂੰ ਦੋ ਮਹੀਨੇ ਦੇ ਅੰਦਰ -ਅੰਦਰ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸੀਵਰੇਜ ਦੀ ਲਾਈਨ ਲਗਭਗ ਬੰਦ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 78.90 ਲੱਖ ਰੁਪਏ ਦੀ ਲਾਗਤ ਦੇ ਨਾਲ ਦੋਵੇਂ ਸੀਵਰੇਜ ਲਾਈਨਾਂ ਨੂੰ ਬਦਲਿਆ ਜਾ ਰਿਹਾ ਹੈ।

ਇਸ ਮੌਕੇ ਉਹਨਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਦੀ ਹੱਦਬੰਦੀ ਦੇ ਤਹਿਤ ਜਿਹੜੇ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਉਹਨਾਂ ਨੂੰ ਨਵੀਂ ਨੀਤੀ ਦੇ ਤਹਿਤ ਗਮਾਡਾ ਵੱਲੋਂ ਦਿੱਤੀ ਜਾ ਰਹੀ ਸਰਵਿਸ ਦੇ ਨਾਲ ਜੋੜਿਆ ਜਾਵੇਗਾ। ਜਿਸ ਨਾਲ ਇਹਨਾਂ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇਗਾ ਅਤੇ ਕਿਸੇ ਨੂੰ ਵੀ ਸੀਵਰੇਜ, ਸਟੋਰਮ, ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਨਾਲ ਦੋ ਚਾਰ ਨਹੀਂ ਹੋਣਾ ਪਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਗਰ ਨਿਗਮ ਦੇ ਮੇਅਰ ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਮੇਅਰ ਨੂੰ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਦੀ ਸਮਝ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਮੁਖੀ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਅਫਸਰ ਸ਼ਾਹੀ ਅਤੇ ਲੋਕਾਂ ਦੇ ਵਿੱਚ ਤਾਲਮੇਲ ਬਣਾਈ ਰੱਖੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਵੇ। ਉਹਨਾਂ ਕਿਹਾ ਕਿ ਉਹਨਾਂ ਦੇ ਨਗਰ ਨਿਗਮ ਦੇ ਮੇਅਰ ਦੇ ਕਾਰਜਕਾਲ ਦੇ ਦੌਰਾਨ ਮੁਹਾਲੀ ਸ਼ਹਿਰ ਵਿੱਚ ਸਾਫ ਸਫਾਈ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਲੋਕਾਂ ਨੂੰ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਅਤੇ ਉਹ ਖੁਦ ਲੋਕਾਂ ਵਿੱਚ ਜਾ ਕੇ ਉਹਨਾਂ ਤੋਂ ਹਰ ਕੰਮ ਅਤੇ ਜਰੂਰਤ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕਰਦੇ ਸਨ। ਲੋਕਾਂ ਅਤੇ ਅਫਸਰ ਸ਼ਾਹੀ ਦੇ ਵਿੱਚ ਬਕਾਇਦਾ ਤਾਲਮੇਲ ਬਣਾਇਆ ਜਾਂਦਾ ਸੀ ਤਾਂ ਕਿ ਕਿਸੇ ਵੀ ਸਮੱਸਿਆ ਦਾ ਹੱਲ ਸਮੇਂ ਸਿਰ ਹੋ ਸਕੇ।

ਉਹਨਾਂ ਕਿਹਾ ਕਿ ਜਲਦੀ ਹੀ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਹੂੰਝਾਫੇਰੂ ਜਿੱਤ ਹਾਸਿਲ ਕਰਕੇ ਆਪਣਾ ਮੇਅਰ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਦਾ ਸਰਬਪੱਖੀ ਵਿਕਾਸ ਯਕੀਨੀ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਵਰੇ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਅਤੇ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹਨਾਂ ਸਭ ਨੂੰ ਪੂਰਾ ਕਰ ਲਿਆ ਗਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਦੇ ਪ੍ਰਧਾਨ ਅਤੇ ਟ੍ਰੇਡ ਵਿੰਗ ਵਿਧਾਨ ਸਭਾ ਹਲਕਾ ਮੁਹਾਲੀ ਦੇ ਚੇਅਰਪਰਸਨ ਅਕਬਿੰਦਰ ਸਿੰਘ ਗੋਸਲ, ਅਨਿਲ ਕੁਮਾਰ ਐਸ. ਈ., ਪਬਲਿਕ ਹੈਲਥ, ਗੁਰਪ੍ਰਕਾਸ਼ ਸਿੰਘ ਐਕਸੀਅਨ, ਰਮਨਦੀਪ ਸਿੰਘ ਐਸ. ਡੀ. ਓ, ਆਤਮਾ ਰਾਮ ਅੱਗਰਵਾਲ (ਚੇਅਰਮੈਨ 3ਬੀ2 ਮਾਰਕੀਟ), ਤਰਲੋਚਨ ਸਿੰਘ, ਅਸ਼ੋਕ ਬਾਸਲ, ਸ਼ਰਨਜੀਤ ਕੌਰ ਬਲਾਕ ਪ੍ਰਧਾਨ, ਕੁਲਦੀਪ ਕੌਰ, ਕੁਲਵਿੰਦਰ ਜੀਤ ਕੌਰ, ਪਰਮਜੀਤ ਸਿੰਘ ਮਾਵੀ, ਕੁਲਦੀਪ ਸਿੰਘ, ਆਰ ਪੀ ਸ਼ਰਮਾ, ਜਸਪਾਲ ਸਿੰਘ ਮਟੋਰ, ਹਰਪਾਲ ਸਿੰਘ ਚੰਨਾ, ਗੁਰਮੁੱਖ ਸਿੰਘ ਸੋਹਲ, ਗੁਰਵਿੰਦਰ ਸਿੰਘ ਪਿੰਕੀ ਵੀ ਹਾਜ਼ਰ ਸਨ।

Continue Reading

Mohali

ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਗਮਾਡਾ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ਦਾ ਐਲਾਨ

Published

on

By

6 ਅਪ੍ਰੈਲ ਨੂੰ ਧਰਨੇ ਵਿੱਚ ਹੋਣਗੇ ਸ਼ਾਮਲ, ਪ੍ਰਤਾਪ ਸਿੰਘ ਬਾਜਵਾ ਵੀ ਕਰਨਗੇ ਕਿਸਾਨਾਂ ਨੂੰ ਸੰਬੋਧਨ

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਵਿਰੁੱਧ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਪੂਰੀ ਹਿਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ 6 ਅਪ੍ਰੈਲ ਨੂੰ ਸਵੇਰੇ 10 ਵਜੇ ਕਾਂਗਰਸੀ ਵਰਕਰਾਂ ਸਮੇਤ ਧਰਨੇ ਵਿੱਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਵੀ ਕਿਸਾਨਾਂ ਨੂੰ ਸੰਬੋਧਨ ਕਰਨਗੇ।

ਸ੍ਰੀ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਗਮਾਡਾ ਰਾਹੀਂ ਕਿਸਾਨਾਂ ਨਾਲ ਨਾਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਿਨਾਂ ਯੋਗ ਮੁਆਵਜ਼ਾ ਦਿੱਤੇ ਕਿਸਾਨਾਂ ਤੋਂ ਜ਼ਮੀਨ ਲੈ ਰਹੀ ਹੈ, ਜਦੋਂਕਿ ਪਲਾਟਾਂ ਦੀ ਵੰਡ ਸਮੇਂ ਕਿਸਾਨਾਂ ਦੀ ਥਾਂ ਵਪਾਰਕ ਅਦਾਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਡਰਾਅ ਵਿੱਚ ਕੋਨੇ ਜਾਂ ਪਾਰਕ ਦੇ ਸਾਹਮਣੇ ਵਾਲੇ ਪਲਾਟ ਮਿਲਦੇ ਹਨ, ਉਨ੍ਹਾਂ ਤੋਂ ਵੀ ਆਮ ਅਲਾਟੀਆਂ ਵਾਂਗ ਵਾਧੂ ਰਕਮ ਵਸੂਲੀ ਜਾਂਦੀ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।

ਉਹਨਾਂ ਕਿਹਾ ਕਿ ਸਰਕਾਰ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਦੀ ਜ਼ਮੀਨ ਲੈ ਕੇ ਅਰਬਾਂ ਰੁਪਏ ਕਮਾਉਣ ਦਾ ਸੌਖਾ ਜ਼ਰੀਆ ਬਣਾਉਂਦੀ ਜਾ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਗਮਾਡਾ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰੀ ਅਦਾਰਾ (ਜੋ ਲੋਕਾਂ ਨੂੰ ਵਾਜ਼ਿਬ ਕੀਮਤਾਂ ਤੇ ਮਕਾਨ ਮੁਹੱਈਆ ਕਰਾਉਣ ਲਈ ਬਣਾਇਆ ਗਿਆ ਸੀ) ਹੁਣ ਨਿੱਜੀ ਕੰਪਨੀਆਂ ਵਾਂਗ ਮੁਨਾਫ਼ਾ ਕਮਾਉਣ ਵਿੱਚ ਲੱਗ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਏਅਰੋਟ੍ਰੋਪੋਲਿਸ ਦੇ ਵਿਸਥਾਰ ਅਤੇ ਨਿਊ ਚੰਡੀਗੜ੍ਹ ਤੇ ਮੁਹਾਲੀ ਵਿੱਚ ਨਵੇਂ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕੀ ਕੋਈ ਸਰਵੇ ਕੀਤਾ ਗਿਆ ਸੀ, ਜਿਸ ਨਾਲ ਇਲਾਕੇ ਵਿੱਚ ਮਕਾਨਾਂ ਦੀ ਅਸਲ ਲੋੜ ਦਾ ਅੰਦਾਜ਼ਾ ਲੱਗ ਸਕੇ?

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੰਘਰਸ਼ਸ਼ੀਲ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਨਾਲ ਹੀ ਇਹ ਮੁੱਦਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਉਠਾ ਕੇ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ-ਪੱਖੀ ਬਣਾਉਣ ਦੀ ਮੰਗ ਵੀ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਹਾਜਿਰ ਸਨ।

Continue Reading

Latest News

Trending