Connect with us

National

ਬਦਰੀਨਾਥ ਮੰਦਰ ਦੇ ਖੁੱਲ੍ਹੇ ਕਿਵਾੜ

Published

on

ਦੇਹਰਾਦੂਨ, 23 ਅਪ੍ਰੈਲ (ਸ.ਬ.) ਉਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆ ਖੇਤਰ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਮੰਦਰ ਦੇ ਕਿਵਾੜ ਛੇ ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ ਅੱਜ ਸ਼ਰਧਾਲੂਆਂ ਲਈ ਦੁਬਾਰਾ ਖੋਲ੍ਹ ਦਿੱਤੇ ਗਏ। ਪਹਿਲਾਂ ਤੋਂ ਨਿਰਧਾਰਤ ਸ਼ੁਭ ਸਮੇਂ ਅਨੁਸਾਰ, ਚਮੋਲੀ ਜ਼ਿਲ੍ਹੇ ਵਿੱਚ ਸਥਿਤ ਮੰਦਰ ਦੇ ਦਰਵਾਜ਼ੇ ਸਵੇਰੇ 6:15 ਵਜੇ ਵੈਦਿਕ ਮੰਤਰਾਂ ਦੇ ਜਾਪ ਦੌਰਾਨ ਰਸਮੀ ਪੂਜਾ ਨਾਲ ਖੋਲ੍ਹੇ ਗਏ। ਇਸ ਦੌਰਾਨ ਮੰਦਰ ਕੰਪਲੈਕਸ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਮੌਜੂਦ ਸਨ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮਹਿੰਦਰ ਭੱਟ ਵੀ ਮੰਦਰ ਦੇ ਉਦਘਾਟਨ ਸਮੇਂ ਮੌਜੂਦ ਸਨ।

ਦਰਵਾਜ਼ੇ ਖੁੱਲ੍ਹਣ ਦੇ ਸਮੇਂ ਪੂਰਾ ਮਾਹੌਲ ਸ਼ਰਧਾ ਨਾਲ ਭਰ ਗਿਆ। ਢੋਲ-ਨਗਾੜੇ ਅਤੇ ਫੌਜੀ ਬੈਂਡਾਂ ਦੀਆਂ ਸੁਰੀਲੀਆਂ ਧੁਨਾਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸ਼ਰਧਾਲੂਆਂ ਵੱਲੋਂ ”ਜੈ ਬਦਰੀ ਵਿਸ਼ਾਲ” ਦੇ ਜੈਕਾਰੇ ਲਗਾਏ ਗਏ। ਇਸ ਮੌਕੇ ਮੰਦਰ ਨੂੰ ਰੰਗ-ਬਿਰੰਗੇ ਅਤੇ ਖੁਸ਼ਬੂਦਾਰ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਨਰ ਅਤੇ ਨਾਰਾਇਣ ਪਹਾੜਾਂ ਦੇ ਵਿਚਕਾਰ ਸਥਿਤ ਮੰਦਰ ਦੀ ਸੁੰਦਰਤਾ ਵਿੱਚ ਵਾਧਾ ਹੋਇਆ। ਮਾਨਤਾਵਾਂ ਅਨੁਸਾਰ, ਸ਼ਰਧਾਲੂ ਸਾਲ ਦੇ ਛੇ ਮਹੀਨੇ (ਗਰਮੀਆਂ ਵਿੱਚ) ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ, ਜਦੋਂ ਕਿ ਬਾਕੀ ਛੇ ਮਹੀਨੇ (ਸਰਦੀਆਂ ਵਿੱਚ) ਦੇਵਤੇ ਖੁਦ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ, ਜਿਸ ਵਿੱਚ ਦੇਵਰਿਸ਼ੀ ਨਾਰਦ ਮੁੱਖ ਪੁਜਾਰੀ ਹੁੰਦੇ ਹਨ। ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਨਾਲ ਇਸ ਸਾਲ ਦੀ ਚਾਰ ਧਾਮ ਯਾਤਰਾ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਹੈ। ਉੱਤਰਾਖੰਡ ਦੇ ਚਾਰ ਧਾਮ ਵਿੱਚ ਸ਼ਾਮਲ ਤਿੰਨ ਹੋਰ ਧਾਮ – ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਦੇ ਦਰਵਾਜ਼ੇ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ।

Continue Reading

National

ਬੀਕਾਜੀ ਦੇ ਸੀ. ਐਮ. ਡੀ. ਸ਼ਿਵਰਤਨ ਅਗਰਵਾਲ ਦਾ ਦਿਹਾਂਤ

Published

on

By

ਚੇਨੱਈ, 23 ਅਪ੍ਰੈਲ (ਸ.ਬ.) ਬੀਕਾਜੀ ਦੇ ਸੀ.ਐਮ.ਡੀ. ਸ਼ਿਵਰਤਨ ਅਗਰਵਾਲ ਦਾ ਅੱਜ ਸਵੇਰੇ ਚੇਨਈ ਵਿਚ ਦਿਹਾਂਤ ਹੋ ਗਿਆ। ਉਹ ਆਪਣੀ ਪਤਨੀ ਦੀ ਸਰਜਰੀ ਲਈ ਚੇੱਨਈ ਵਿਚ ਸਨ। ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਪਤਨੀ ਦੀ ਹਾਲ ਹੀ ਵਿਚ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸ ਕਾਰਨ ਕਰਕੇ ਸ਼ਿਵਰਤਨ ਅਗਰਵਾਲ ਅਤੇ ਉਨ੍ਹਾਂ ਦਾ ਪਰਿਵਾਰ ਉਥੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 7:30 ਵਜੇ ਦੇ ਕਰੀਬ ਸ਼ਿਵਰਤਨ ਅਗਰਵਾਲ ਦੀ ਹਾਲਤ ਵਿਗੜ ਗਈ, ਤਾਂ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸ਼ਿਵਰਤਨ ਅਗਰਵਾਲ ਨੇ 1993 ਵਿਚ ਬੀਕਾਨੇਰ ਵਿਚ ਬੀਕਾਜੀ ਬ੍ਰਾਂਡ ਦੀ ਸਥਾਪਨਾ ਕੀਤੀ। ਇਹ ਛੋਟਾ ਕਾਰੋਬਾਰ ਹੁਣ ਇਕ ਵੱਡੇ ਫੂਡ ਬ੍ਰਾਂਡ ਵਿਚ ਬਦਲ ਗਿਆ ਹੈ।

Continue Reading

National

ਦਿੱਲੀ ਪੁਲੀਸ ਵੱਲੋਂ ਛਾਪੇਮਾਰੀ ਦੌਰਾਨ 137 ਸਿਲੰਡਰ ਜ਼ਬਤ

Published

on

By

ਨਵੀਂ ਦਿੱਲੀ, 23 ਅਪ੍ਰੈਲ (ਸ.ਬ.) ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਅੱਜ ਪਾਲਮ ਅਤੇ ਦਵਾਰਕਾ ਇਲਾਕਿਆਂ ਵਿੱਚ ਛਾਪੇਮਾਰੀ ਦੌਰਾਨ ਐਲਪੀਜੀ ਸਿਲੰਡਰਾਂ ਦੇ ਬਿਨਾਂ ਮਨਜ਼ੂਰੀ ਦੇ ਭੰਡਾਰਨ ਅਤੇ ਰਿਫਲਿੰਗ ਨਾਲ ਜੁੜਿਆ ਇਕ ਵੱਡੇ ਪੈਮਾਨੇ ਦਾ ਗੈਰ-ਕਾਨੂੰਨੀ ਧੰਦਾ ਸਾਹਮਣੇ ਆਇਆ ਹੈ। ਇਸ ਕਾਰਵਾਈ ਦੌਰਾਨ 137 ਐਲਪੀਜੀ ਸਿਲੰਡਰ ਅਤੇ ਰਿਫਲਿੰਗ ਦੇ ਉਪਕਰਣ ਬਰਾਮਦ ਕੀਤੇ ਗਏ, ਜਿਸ ਨਾਲ ਸੁਰੱਖਿਆ ਨਿਯਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਗੰਭੀਰ ਉਲੰਘਣ ਦਾ ਖੁਲਾਸਾ ਹੋਇਆ। ਅਧਿਕਾਰੀਆਂ ਨੇ ਇਹ ਕਾਰਵਾਈ ਐਲਪੀਜੀ ਵੰਡ ਪ੍ਰਣਾਲੀ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਗਲਤ ਵਰਤੋਂ ਵੱਲ ਇਸ਼ਾਰਾ ਕਰਦੀ ਹੈ।

ਮੌਜੂਦਾ ਹਾਲਾਤ ਦੇਖਦੇ ਹੋਏ ਅਤੇ ਐਲਪੀਜੀ ਸਿਲੰਡਰਾਂ ਦੀ ਜਮ੍ਹਾਂਗਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਇਕ ਚੌਕਸੀ ਕਦਮ ਵਜੋਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ਵਿੱਚ ਇੰਸਪੈਕਟਰ ਕ੍ਰਿਸ਼ਨ ਕੁਮਾਰ ਨਾਲ ਸਬ ਇੰਸਪੈਕਟਰ ਨਰੇਂਦਰ ਕੁਮਾਰ ਅਤੇ ਅਗਮ ਪ੍ਰਸਾਦ, ਅਸਿਸਟੈਂਟ ਸਬ ਇੰਸਪੈਕਟਰ ਸੁਰੇਂਦਰ, ਮਿੰਟੂ ਅਤੇ ਦੀਪਕ, ਹੈਡ ਕਾਂਸਟੇਬਲ ਸ਼ਾਮ ਸੁੰਦਰ ਅਤੇ ਕਾਂਸਟੇਬਲ ਧੀਰਜ ਸ਼ਾਮਲ ਸਨ। ਸਿਲੰਡਰਾਂ ਦੀ ਜਮ੍ਹਾਂਖੋਰੀ ਅਤੇ ਗੈਰ-ਕਾਨੂੰਨੀ ਰਿਫਲਿੰਗ ਬਾਰੇ ਜਾਣਕਾਰੀ ਮਿਲੀ। ਜਿਸ ਤੇ ਕਾਰਵਾਈ ਕਰਦੇ ਹੋਏ, ਇਕ ਛਾਪੇਮਾਰੀ ਟੀਮ ਬਣਾਈ ਗਈ ਅਤੇ ਦਵਾਰਕਾ ਸੈਕਟਰ-7 ਸਥਿਤ ਜੇਜੇ ਕਾਲੋਨੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ ਉਸ ਜਗ੍ਹਾ ਤੇ 77 ਐਲਪੀਜੀ ਸਿਲੰਡਰ ਜਮ੍ਹਾ ਕੀਤੇ ਹੋਏ ਮਿਲੇ। ਕੁਝ ਸਿਲੰਡਰ ਮੌਕੇ ਤੇ ਮੌਜੂਦ ਗੱਡੀਆਂ ਵਿੱਚ ਵੀ ਲੱਦੇ ਹੋਏ ਮਿਲੇ। ਦੂਜੀ ਬਰਾਮਦੀ ਵਿੱਚ ਇਕ ਟੈਂਪੂ ਤੋਂ 25 ਐਲਪੀਜੀ ਸਿਲੰਡਰ ਜ਼ਬਤ ਕੀਤੇ ਗਏ। ਤੀਜੀ ਬਰਾਮਦਗੀ ਵਿੱਚ 35 ਐਲਪੀਜੀ ਸਿਲੰਡਰ ਜ਼ਬਤ ਕੀਤੇ ਗਏ ਹਨ। ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕ੍ਰਾਈਮ ਬਰਾਂਚ ਪੁਲੀਸ ਸਟੇਸ਼ਨ ਵਿੱਚ ਐਬੀਐਨਐਸ ਦੀ ਧਾਰਾ 125/3 (5) ਅਤੇ ਜ਼ਰੂਰੀ ਵਸਤੂ ਐਕਟ, 1955 ਦੀ ਧਾਰਾ 3/7 ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ।

Continue Reading

National

ਖੱਡ ਵਿਚ ਕਾਰ ਡਿੱਗਣ ਕਾਰਨ 3 ਦੋਸਤਾਂ ਦੀ ਮੌਤ

Published

on

By

ਰੁਦਰਪ੍ਰਯਾਗ, 23 ਅਪ੍ਰੈਲ (ਸ.ਬ.) ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਇੱਕ ਕਾਰ ਕੰਟਰੋਲ ਗੁਆਉਣ ਤੋਂ ਬਾਅਦ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕੇਦਾਰਨਾਥ ਹਾਈਵੇਅ ਦੇ ਨੇੜੇ ਵਾਪਰਿਆ। ਕਾਰ ਭੀਰੀ ਤੋਂ ਔਰਿੰਗ ਜਾ ਰਹੀ ਸੀ।

ਹਾਦਸਾ ਸ਼ਾਮ 4 ਵਜੇ ਦੇ ਕਰੀਬ ਹੋਇਆ, ਪਰ ਮਦਦ ਰਾਤ 10 ਵਜੇ ਦੇ ਕਰੀਬ ਹੀ ਪਹੁੰਚੀ। ਜਦੋਂ ਤਿੰਨੋਂ ਨੌਜਵਾਨ ਦੇਰ ਰਾਤ ਤੱਕ ਘਰ ਨਹੀਂ ਪਰਤੇ, ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਵਾਈ,ਜੋ ਹਾਈਵੇਅ ਦੇ ਨੇੜੇ ਭੀਰੀ-ਕਾਕੋਲਾ ਮੋਟਰਵੇਅ ਤੋਂ ਇੱਕ ਬ੍ਰਾਂਚ ਰੋਡ ਤੇ ਮਿਲੀ।

ਜਦੋਂ ਉਹ ਉਸ ਸਥਾਨ ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ। ਬਾਅਦ ਵਿੱਚ, ਉਨ੍ਹਾਂ ਨੇ ਹੇਠਾਂ ਝਾੜੀਆਂ ਵਿੱਚ ਦੇਖਿਆ ਅਤੇ ਖਿੱਚਣ ਦੇ ਨਿਸ਼ਾਨ ਮਿਲੇ। ਨੇੜਿਓਂ ਜਾਂਚ ਕਰਨ ਤੇ, ਉਨ੍ਹਾਂ ਨੂੰ ਕਾਰ ਦਿਖਾਈ ਦਿੱਤੀ। ਜਾਣਕਾਰੀ ਤੁਰੰਤ ਉਖੀਮਠ ਪੁਲੀਸ ਸਟੇਸ਼ਨ ਨੂੰ ਦਿੱਤੀ ਗਈ। ਜਦੋਂ ਪੁਲੀਸ ਪਹੁੰਚੀ, ਤਾਂ ਉਨ੍ਹਾਂ ਨੇ ਪਾਇਆ ਕਿ ਕਾਰ ਕਾਫ਼ੀ ਡੂੰਘੀ ਖੱਡ ਵਿਚ ਸੀ।

ਇਸ ਤੋਂ ਬਾਅਦ ਪੁਲੀਸ ਨੇ ਐਸ ਡੀ ਆਰ ਐਫ ਤੋਂ ਸਹਾਇਤਾ ਮੰਗੀ। ਸ਼ਧ੍ਰਢ ਜ਼ਿਲ੍ਹਾ ਟੀਮ ਨੇ ਅਗਸਤਯਮੁਨੀ ਚੌਕੀ ਨਾਲ ਸੰਪਰਕ ਕੀਤਾ, ਜਿੱਥੇ ਸਬ-ਇੰਸਪੈਕਟਰ ਧਰਮਿੰਦਰ ਪੰਵਾਰ ਦੀ ਅਗਵਾਈ ਵਿੱਚ ਇੱਕ ਬਚਾਅ ਟੀਮ ਤੁਰੰਤ ਘਟਨਾ ਸਥਾਨ ਤੇ ਪਹੁੰਚੀ। ਐਸਡੀਆਰਐਫ ਨੇ ਕਿਹਾ ਕਿ ਦੋ ਨੌਜਵਾਨਾਂ ਦੀਆਂ ਲਾਸ਼ਾਂ ਖੱਡ ਵਿੱਚੋਂ ਕੱਢੀਆਂ ਗਈਆਂ ਹਨ, ਜਦੋਂ ਕਿ ਇੱਕ ਦੀ ਭਾਲ ਜਾਰੀ ਹੈ। ਮੌਕੇ ਤੇ ਤਿੱਖੀਆਂ ਚੱਟਾਨਾਂ ਅਤੇ ਢਲਾਣ ਕਾਰਨ ਲਾਸ਼ਾਂ ਦੀ ਭਾਲ ਵਿੱਚ ਮੁਸ਼ਕਲ ਆ ਰਹੀ ਹੈ।

ਐਸਡੀਆਰਐਫ ਨੇ ਅੱਗੇ ਕਿਹਾ ਕਿ ਕਾਰ ਖੱਡ ਵਿੱਚ ਡਿੱਗਣ ਤੋਂ ਬਾਅਦ ਪਲਟ ਗਈ ਅਤੇ ਦਰੱਖਤਾਂ ਨਾਲ ਫਸ ਗਈ।

ਮ੍ਰਿਤਕਾਂ ਦੀ ਪਛਾਣ ਨਵੀਨ ਸਿੰਘ ਵਾਸੀ ਔਰਿੰਗ, ਅਮਿਤ ਸਿੰਘ ਵਾਸੀ ਸੁਰਸਾਲ ਅਤੇ ਅੰਸ਼ੁਲ ਵਾਸੀ ਸੁਰਸਾਲ ਵਜੋਂ ਹੋਈ ਹੈ। ਇਹ ਤਿੰਨੋਂ ਸਥਾਨਕ ਨਿਵਾਸੀ ਸਨ।

Continue Reading

Latest News

Trending