Connect with us

National

ਬੀਕਾਜੀ ਦੇ ਸੀ. ਐਮ. ਡੀ. ਸ਼ਿਵਰਤਨ ਅਗਰਵਾਲ ਦਾ ਦਿਹਾਂਤ

Published

on

ਚੇਨੱਈ, 23 ਅਪ੍ਰੈਲ (ਸ.ਬ.) ਬੀਕਾਜੀ ਦੇ ਸੀ.ਐਮ.ਡੀ. ਸ਼ਿਵਰਤਨ ਅਗਰਵਾਲ ਦਾ ਅੱਜ ਸਵੇਰੇ ਚੇਨਈ ਵਿਚ ਦਿਹਾਂਤ ਹੋ ਗਿਆ। ਉਹ ਆਪਣੀ ਪਤਨੀ ਦੀ ਸਰਜਰੀ ਲਈ ਚੇੱਨਈ ਵਿਚ ਸਨ। ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਪਤਨੀ ਦੀ ਹਾਲ ਹੀ ਵਿਚ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸ ਕਾਰਨ ਕਰਕੇ ਸ਼ਿਵਰਤਨ ਅਗਰਵਾਲ ਅਤੇ ਉਨ੍ਹਾਂ ਦਾ ਪਰਿਵਾਰ ਉਥੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 7:30 ਵਜੇ ਦੇ ਕਰੀਬ ਸ਼ਿਵਰਤਨ ਅਗਰਵਾਲ ਦੀ ਹਾਲਤ ਵਿਗੜ ਗਈ, ਤਾਂ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸ਼ਿਵਰਤਨ ਅਗਰਵਾਲ ਨੇ 1993 ਵਿਚ ਬੀਕਾਨੇਰ ਵਿਚ ਬੀਕਾਜੀ ਬ੍ਰਾਂਡ ਦੀ ਸਥਾਪਨਾ ਕੀਤੀ। ਇਹ ਛੋਟਾ ਕਾਰੋਬਾਰ ਹੁਣ ਇਕ ਵੱਡੇ ਫੂਡ ਬ੍ਰਾਂਡ ਵਿਚ ਬਦਲ ਗਿਆ ਹੈ।

National

ਦਿੱਲੀ ਪੁਲੀਸ ਵੱਲੋਂ ਛਾਪੇਮਾਰੀ ਦੌਰਾਨ 137 ਸਿਲੰਡਰ ਜ਼ਬਤ

Published

on

By

ਨਵੀਂ ਦਿੱਲੀ, 23 ਅਪ੍ਰੈਲ (ਸ.ਬ.) ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਅੱਜ ਪਾਲਮ ਅਤੇ ਦਵਾਰਕਾ ਇਲਾਕਿਆਂ ਵਿੱਚ ਛਾਪੇਮਾਰੀ ਦੌਰਾਨ ਐਲਪੀਜੀ ਸਿਲੰਡਰਾਂ ਦੇ ਬਿਨਾਂ ਮਨਜ਼ੂਰੀ ਦੇ ਭੰਡਾਰਨ ਅਤੇ ਰਿਫਲਿੰਗ ਨਾਲ ਜੁੜਿਆ ਇਕ ਵੱਡੇ ਪੈਮਾਨੇ ਦਾ ਗੈਰ-ਕਾਨੂੰਨੀ ਧੰਦਾ ਸਾਹਮਣੇ ਆਇਆ ਹੈ। ਇਸ ਕਾਰਵਾਈ ਦੌਰਾਨ 137 ਐਲਪੀਜੀ ਸਿਲੰਡਰ ਅਤੇ ਰਿਫਲਿੰਗ ਦੇ ਉਪਕਰਣ ਬਰਾਮਦ ਕੀਤੇ ਗਏ, ਜਿਸ ਨਾਲ ਸੁਰੱਖਿਆ ਨਿਯਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਗੰਭੀਰ ਉਲੰਘਣ ਦਾ ਖੁਲਾਸਾ ਹੋਇਆ। ਅਧਿਕਾਰੀਆਂ ਨੇ ਇਹ ਕਾਰਵਾਈ ਐਲਪੀਜੀ ਵੰਡ ਪ੍ਰਣਾਲੀ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਗਲਤ ਵਰਤੋਂ ਵੱਲ ਇਸ਼ਾਰਾ ਕਰਦੀ ਹੈ।

ਮੌਜੂਦਾ ਹਾਲਾਤ ਦੇਖਦੇ ਹੋਏ ਅਤੇ ਐਲਪੀਜੀ ਸਿਲੰਡਰਾਂ ਦੀ ਜਮ੍ਹਾਂਗਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਇਕ ਚੌਕਸੀ ਕਦਮ ਵਜੋਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ਵਿੱਚ ਇੰਸਪੈਕਟਰ ਕ੍ਰਿਸ਼ਨ ਕੁਮਾਰ ਨਾਲ ਸਬ ਇੰਸਪੈਕਟਰ ਨਰੇਂਦਰ ਕੁਮਾਰ ਅਤੇ ਅਗਮ ਪ੍ਰਸਾਦ, ਅਸਿਸਟੈਂਟ ਸਬ ਇੰਸਪੈਕਟਰ ਸੁਰੇਂਦਰ, ਮਿੰਟੂ ਅਤੇ ਦੀਪਕ, ਹੈਡ ਕਾਂਸਟੇਬਲ ਸ਼ਾਮ ਸੁੰਦਰ ਅਤੇ ਕਾਂਸਟੇਬਲ ਧੀਰਜ ਸ਼ਾਮਲ ਸਨ। ਸਿਲੰਡਰਾਂ ਦੀ ਜਮ੍ਹਾਂਖੋਰੀ ਅਤੇ ਗੈਰ-ਕਾਨੂੰਨੀ ਰਿਫਲਿੰਗ ਬਾਰੇ ਜਾਣਕਾਰੀ ਮਿਲੀ। ਜਿਸ ਤੇ ਕਾਰਵਾਈ ਕਰਦੇ ਹੋਏ, ਇਕ ਛਾਪੇਮਾਰੀ ਟੀਮ ਬਣਾਈ ਗਈ ਅਤੇ ਦਵਾਰਕਾ ਸੈਕਟਰ-7 ਸਥਿਤ ਜੇਜੇ ਕਾਲੋਨੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ ਉਸ ਜਗ੍ਹਾ ਤੇ 77 ਐਲਪੀਜੀ ਸਿਲੰਡਰ ਜਮ੍ਹਾ ਕੀਤੇ ਹੋਏ ਮਿਲੇ। ਕੁਝ ਸਿਲੰਡਰ ਮੌਕੇ ਤੇ ਮੌਜੂਦ ਗੱਡੀਆਂ ਵਿੱਚ ਵੀ ਲੱਦੇ ਹੋਏ ਮਿਲੇ। ਦੂਜੀ ਬਰਾਮਦੀ ਵਿੱਚ ਇਕ ਟੈਂਪੂ ਤੋਂ 25 ਐਲਪੀਜੀ ਸਿਲੰਡਰ ਜ਼ਬਤ ਕੀਤੇ ਗਏ। ਤੀਜੀ ਬਰਾਮਦਗੀ ਵਿੱਚ 35 ਐਲਪੀਜੀ ਸਿਲੰਡਰ ਜ਼ਬਤ ਕੀਤੇ ਗਏ ਹਨ। ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕ੍ਰਾਈਮ ਬਰਾਂਚ ਪੁਲੀਸ ਸਟੇਸ਼ਨ ਵਿੱਚ ਐਬੀਐਨਐਸ ਦੀ ਧਾਰਾ 125/3 (5) ਅਤੇ ਜ਼ਰੂਰੀ ਵਸਤੂ ਐਕਟ, 1955 ਦੀ ਧਾਰਾ 3/7 ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ।

Continue Reading

National

ਖੱਡ ਵਿਚ ਕਾਰ ਡਿੱਗਣ ਕਾਰਨ 3 ਦੋਸਤਾਂ ਦੀ ਮੌਤ

Published

on

By

ਰੁਦਰਪ੍ਰਯਾਗ, 23 ਅਪ੍ਰੈਲ (ਸ.ਬ.) ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਇੱਕ ਕਾਰ ਕੰਟਰੋਲ ਗੁਆਉਣ ਤੋਂ ਬਾਅਦ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕੇਦਾਰਨਾਥ ਹਾਈਵੇਅ ਦੇ ਨੇੜੇ ਵਾਪਰਿਆ। ਕਾਰ ਭੀਰੀ ਤੋਂ ਔਰਿੰਗ ਜਾ ਰਹੀ ਸੀ।

ਹਾਦਸਾ ਸ਼ਾਮ 4 ਵਜੇ ਦੇ ਕਰੀਬ ਹੋਇਆ, ਪਰ ਮਦਦ ਰਾਤ 10 ਵਜੇ ਦੇ ਕਰੀਬ ਹੀ ਪਹੁੰਚੀ। ਜਦੋਂ ਤਿੰਨੋਂ ਨੌਜਵਾਨ ਦੇਰ ਰਾਤ ਤੱਕ ਘਰ ਨਹੀਂ ਪਰਤੇ, ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਵਾਈ,ਜੋ ਹਾਈਵੇਅ ਦੇ ਨੇੜੇ ਭੀਰੀ-ਕਾਕੋਲਾ ਮੋਟਰਵੇਅ ਤੋਂ ਇੱਕ ਬ੍ਰਾਂਚ ਰੋਡ ਤੇ ਮਿਲੀ।

ਜਦੋਂ ਉਹ ਉਸ ਸਥਾਨ ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ। ਬਾਅਦ ਵਿੱਚ, ਉਨ੍ਹਾਂ ਨੇ ਹੇਠਾਂ ਝਾੜੀਆਂ ਵਿੱਚ ਦੇਖਿਆ ਅਤੇ ਖਿੱਚਣ ਦੇ ਨਿਸ਼ਾਨ ਮਿਲੇ। ਨੇੜਿਓਂ ਜਾਂਚ ਕਰਨ ਤੇ, ਉਨ੍ਹਾਂ ਨੂੰ ਕਾਰ ਦਿਖਾਈ ਦਿੱਤੀ। ਜਾਣਕਾਰੀ ਤੁਰੰਤ ਉਖੀਮਠ ਪੁਲੀਸ ਸਟੇਸ਼ਨ ਨੂੰ ਦਿੱਤੀ ਗਈ। ਜਦੋਂ ਪੁਲੀਸ ਪਹੁੰਚੀ, ਤਾਂ ਉਨ੍ਹਾਂ ਨੇ ਪਾਇਆ ਕਿ ਕਾਰ ਕਾਫ਼ੀ ਡੂੰਘੀ ਖੱਡ ਵਿਚ ਸੀ।

ਇਸ ਤੋਂ ਬਾਅਦ ਪੁਲੀਸ ਨੇ ਐਸ ਡੀ ਆਰ ਐਫ ਤੋਂ ਸਹਾਇਤਾ ਮੰਗੀ। ਸ਼ਧ੍ਰਢ ਜ਼ਿਲ੍ਹਾ ਟੀਮ ਨੇ ਅਗਸਤਯਮੁਨੀ ਚੌਕੀ ਨਾਲ ਸੰਪਰਕ ਕੀਤਾ, ਜਿੱਥੇ ਸਬ-ਇੰਸਪੈਕਟਰ ਧਰਮਿੰਦਰ ਪੰਵਾਰ ਦੀ ਅਗਵਾਈ ਵਿੱਚ ਇੱਕ ਬਚਾਅ ਟੀਮ ਤੁਰੰਤ ਘਟਨਾ ਸਥਾਨ ਤੇ ਪਹੁੰਚੀ। ਐਸਡੀਆਰਐਫ ਨੇ ਕਿਹਾ ਕਿ ਦੋ ਨੌਜਵਾਨਾਂ ਦੀਆਂ ਲਾਸ਼ਾਂ ਖੱਡ ਵਿੱਚੋਂ ਕੱਢੀਆਂ ਗਈਆਂ ਹਨ, ਜਦੋਂ ਕਿ ਇੱਕ ਦੀ ਭਾਲ ਜਾਰੀ ਹੈ। ਮੌਕੇ ਤੇ ਤਿੱਖੀਆਂ ਚੱਟਾਨਾਂ ਅਤੇ ਢਲਾਣ ਕਾਰਨ ਲਾਸ਼ਾਂ ਦੀ ਭਾਲ ਵਿੱਚ ਮੁਸ਼ਕਲ ਆ ਰਹੀ ਹੈ।

ਐਸਡੀਆਰਐਫ ਨੇ ਅੱਗੇ ਕਿਹਾ ਕਿ ਕਾਰ ਖੱਡ ਵਿੱਚ ਡਿੱਗਣ ਤੋਂ ਬਾਅਦ ਪਲਟ ਗਈ ਅਤੇ ਦਰੱਖਤਾਂ ਨਾਲ ਫਸ ਗਈ।

ਮ੍ਰਿਤਕਾਂ ਦੀ ਪਛਾਣ ਨਵੀਨ ਸਿੰਘ ਵਾਸੀ ਔਰਿੰਗ, ਅਮਿਤ ਸਿੰਘ ਵਾਸੀ ਸੁਰਸਾਲ ਅਤੇ ਅੰਸ਼ੁਲ ਵਾਸੀ ਸੁਰਸਾਲ ਵਜੋਂ ਹੋਈ ਹੈ। ਇਹ ਤਿੰਨੋਂ ਸਥਾਨਕ ਨਿਵਾਸੀ ਸਨ।

Continue Reading

National

ਜ਼ਮੀਨੀ ਵਿਵਾਦ ਕਾਰਨ ਛੋਟੇ ਭਰੇ ਨੇ ਵੱਡੇ ਭਰਾ ਨੂੰ ਅੱਗ ਲਗਾ ਕੇ ਸਾੜਿਆ

Published

on

By

ਮਹਾਸਮੁੰਦ, 23 ਅਪ੍ਰੈਲ (ਸ.ਬ.) ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਜ਼ਮੀਨ ਵਿਵਾਦ ਕਾਰਨ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਤੇ ਪੈਟੋਰਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਬਾਗਬਾਹਰਾ ਥਾਣਾ ਖੇਤਰ ਦੇ ਆਮਗਾਂਵ ਵਿੱਚ 2 ਭਰਾਵਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਇਸੇ ਵਿਵਾਦ ਦੌਰਾਨਰ ਛੋਟੇ ਭਰਾ ਦੌਲਤ ਰਾਮ ਦੁਬੇ ਨੇ ਪਹਿਲਾ ਵੱਡੇ ਭਰਾ ਕ੍ਰਿਸ਼ਨਕਾਂਤ ਦੁਬੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਫਿਰ ਉਸ ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਗੰਭੀਰ ਰੂਪ ਨਾਲ ਝੁਲਸੇ ਕ੍ਰਿਸ਼ਨਕਾਂਤ ਦੁਬੇ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਦੋਸ਼ੀ ਦੌਲਤ ਰਾਮ ਦੁਬੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮਾਮਲੇ ਦੀ ਵਿਸਤ੍ਰਿਤ ਜਾਂਚ ਕਰ ਰਹੀ ਹੈ।

Continue Reading

Latest News

Trending