Punjab
ਕਰੋੜਾਂ ਦੇ ਗਬਨ ਮਾਮਲੇ ਵਿੱਚ ਸ਼ਾਮਲ ਬੀ ਡੀ ਪੀ ੳ ਅਤੇ ਹੋਰਨਾਂ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਮੰਗ
ਘਨੌਰ, 29 ਅਪ੍ਰੈਲ (ਅਭਿਸ਼ੇਕ ਸੂਦ) ਹਲਕਾ ਘਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਵਿਰਕ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਹਲਕਾ ਘਨੌਰ ਦੇ ਤਕਰੀਬਨ 15 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਵਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤਕਰੀਬਨ 14 ਕਰੌੜ ਦੇ ਫੰਡਾਂ ਦਾ ਮੌਜੂਦਾ ਬੀ.ਡੀ.ਪੀ.ੳ ਅਤੇ ਹੋਰ ਸਰਕਾਰੀ ਅਫਸਰਾਂ ਉੱਪਰ ਲਗਾਏ ਗਬਨ ਕਰਨ ਦੇ ਇਲਜਾਮਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਅਤੇ ਕੱਟੜ ਇਮਾਨਦਾਰ ਸਰਕਾਰ ਦੇਣ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸੱਚਾਈ ਤੋਂ ਪਰਦਾ ਉੱਠ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵਿਧਾਇਕਾਂ ਤੇ ਅਫਸਰਾਂ ਨੇ ਪਹਿਲਾ ਵਾਲਿਆਂ ਨੂੰ ਵੀ ਪਛਾੜ ਦਿੱਤਾ ਹੈ।
ਉਹਨਾਂ ਕਿਹਾ ਕਿ ਪੰਚਾਇਤੀ ਫੰਡਾਂ ਵਿੱਚ ਜੋ ਭ੍ਰਿਸ਼ਟਾਚਾਰ ਸਾਬਕਾ ਵਿਧਾਇਕ ਦੇ ਕਾਰਜਕਾਲ ਵਿੱਚ ਹੋਇਆ, ਉਹ ਹੁਣ ਵੀ ਜਾਰੀ ਹੈ ਅਤੇ ਘਨੌਰ ਦੇ ਮੱਥੇ ਤੇ ਭ੍ਰਿਸ਼ਟਾਚਾਰ ਦੇ ਵੱਡੇ ਦਾਗ ਲੱਗ ਰਹੇ ਹਨ। ਉਹਨਾਂ ਕਿਹਾ ਕਿ ਸਰਪੰਚਾਂ ਵਲੋਂ ਜਿਹਨਾਂ ਅਫਸਰਾਂ ਤੇ ਦੋਸ਼ ਲਗਾਏ ਗਏ ਹਨ ਉਹਨਾਂ ਤੇ ਕਾਰਵਾਈ ਨਾ ਹੋਣ ਨਾਲ ਵੱਡੀ ਮਿਲੀਭੁਗਤ ਦੀ ਸ਼ੰਕਾ ਬਣਦੀ ਹੈ।
ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੱਤਾ ਹਾਸਲ ਲਈ ਕੀਤੀਆਂ ਰੈਲੀਆਂ ਦੌਰਾਨ ਹਲਕਾ ਘਨੌਰ ਦੇ ਸੇਹਰਾ ਪ੍ਰਾਜੈਕਟ ਬਹੁਕਰੋੜੀ ਘਪਲੇ, ਨਕਲੀ ਸ਼ਰਾਬ ਮੁੱਦਿਆਂ ਅਤੇ ਸੰਭੂ ਜੋਨ ਦੇ ਪੰਚਾਇਤੀ ਫੰਡਾਂ ਵਿੱਚ ਘਪਲੇ ਦੇ ਦੋਸ਼ੀਆ ਨੂੰ ਜੇਲਾਂ ਵਿੱਚ ਡੱਕਣ ਦੇ ਵਾਅਦੇ ਕੀਤੇ ਸੀ ਜੋ ਕਿ ਪੂਰੇ ਤਾਂ ਕੀ ਹੋਣੇ ਸੀ, ਉਲਟਾ ਉਹ ਆਪਣੇ ਵਿਧਾਇਕਾਂ ਤੇ ਅਫਸਰਾਂ ਨੂੰ ਵੀ ਕੰਟਰੋਲ ਕਰਨ ਵਿੱਚ ਅਸਫਲ ਹੋ ਚੁੱਕੇ ਹਨ।
Mohali
ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਰਾਖੀ ਲਈ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਜਾਰੀ
ਮੰਡੀ ਲਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਬੈਰੰਗ ਮੋੜਿਆ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਥਾਂ ਦੀ ਸਫਾਈ ਕਰਵਾਉਣ ਲਈ ਸੰਘਰਸ਼ ਕਰ ਰਹੇ ਫੇਜ਼ 5 ਅਤੇ ਪਿੰਡ ਸ਼ਾਹੀ ਮਾਜਰਾ ਦੇ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਵਸਨੀਕਾਂ ਵਲੋਂ ਇੱਥੇ ਕੂੜਾ ਸੁੱਟਣ ਆਉਣ ਵਾਲੀਆਂ ਟਰਾਲੀਆਂ ਨੂੰ ਰੋਕਣ ਲਈ ਪੱਕੇ ਤੌਰ ਤੇ ਧਰਨਾ ਲਗਾਇਆ ਹੋਇਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਭਾਵੇਂ ਨਗਰ ਨਿਗਮ ਦੇ ਠੇਕੇਦਾਰ ਵਲੋਂ ਜੇਸੀ ਬੀ ਮਸ਼ੀਨ ਲਗਾ ਕੇ ਇੱਥੋਂ ਕੂੜਾ ਸੁਟਵਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਜਿਹੜਾ ਹਾਲੇ ਵੀ ਜਾਰੀ ਹੈ ਅਤੇ ਇਸ ਦੌਰਾਨ ਅੱਧੇ ਤੋਂ ਵੱਧ ਕੂੜਾ ਚੁੱਕਿਆ ਵੀ ਗਿਆ ਹੈ ਪਰੰਤੂ ਵਸਨੀਕਾਂ ਨੂੰ ਡਰ ਹੈ ਕਿ ਇਸ ਥਾਂ ਤੇ ਨਿਗਮ ਵਲੋਂ ਮੁੜ ਕੂੜਾ ਸੁੱਟਣ ਦਾ ਕੰਮ ਆਰੰਭ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਇਸ ਥਾਂ ਤੇ ਲੱਗੇ ਕੂੜੇ ਦੀ ਅੱਗ ਵੀ ਲਗਭਗ ਬੁਝ ਗਈ ਹੈ ਪਰੰਤੂ ਹੁਣੇ ਵੀ ਇਹ ਥਾਂ ਕਿਸੇ ਗੰਦਗੀ ਦੇ ਢੇਰ ਵਰਗੀ ਹੀ ਹੈ ਅਤੇ ਇਸ ਥਾਂ ਤੇ ਮੱਖੀ ਮੱਛਰ ਕਾਫੀ ਜਿਆਦਾ ਹੋਣ ਦੇ ਬਾਵਜੂਦ ਵਸਨੀਕ ਇੱਥੇ ਡਟੇ ਹੋਏ ਹਨ।
ਇਸ ਦੌਰਾਨ ਇੱਥੇ ਖਾਲੀ ਹੋਈ ਅੱਧੀ ਕੁ ਥਾਂ ਤੇ ਹਫਤਾਵਾਰੀ ਸਬਜੀ ਮੰਡੀ ਲਗਵਾਉਣ ਲਈ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਗੋਬਿੰਦਰ ਮਿੱਤਲ ਨੂੰ ਵਾਰਡ ਨੰਬਰ 9 ਦੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਵਿੱਚ ਇਕੱਠੇ ਹੋਏ ਵਸਨੀਕਾਂ ਵਲੋਂ ਵਾਪਸ ਮੋੜ ਦਿੱਤਾ ਗਿਆ। ਇਸ ਮੌਕੇ ਗੋਬਿੰਦਰ ਮਿੱਤਲ ਵਲੋਂ ਵਸਨੀਕਾਂ ਨੂੰ ਇਕ ਕਹਿ ਕੇ ਮੰਡੀ ਲਗਵਾਉਣ ਲਈ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੰਡੀ ਬੰਦ ਹੋਣ ਕਾਰਨ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਪਰੰਤੂ ਵਸਨੀਕਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਅਖੀਰਕਾਰ ਲੋਕਾਂ ਦੇ ਰੋਹ ਨੂੰ ਵੇਖਦਿਆਂ ਉਹ ਵਾਪਸ ਪਰਤ ਗਏ।
ਇਸ ਮੌਕੇ ਮਿਉਂਸਪਲ ਕੌਂਸਲ ਕੁਲਦੀਪ ਕੌਰ ਕੰਗ, ਸਾਬਕਾ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ, ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਜਦੋਂ ਤਕ ਇਸ ਥਾਂ ਦੀ ਮੁਕੰਮਲ ਤੌਰ ਤੇ ਸਫਾਈ ਨਹੀਂ ਹੁੰਦੀ ਵਸਨੀਕਾਂ ਵਲੋਂ ਇੱਥੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਹੇਗਾ ਅਤੇ ਇਸ ਥਾਂ ਦੀ ਸਫਾਈ ਕਰਵਾਉਣ ਤੋਂ ਬਾਅਦ ਇੱਥੇ ਕੰਡਿਅਲੀ ਤਾਰ ਲਗਾ ਕੇ ਗ੍ਰੀਨ ਬੈਲਟ ਨੂੰ ਵਿਕਸਿਤ ਕੀਤਾ ਜਾਵੇਗਾ।
Mohali
ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ 1 ਨਵੰਬਰ ਨੂੰ ਕਰਵਾਏ ਜਾਣਗੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ : ਫੂਲਰਾਜ ਸਿੰਘ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ: ) ਮੁਹਾਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90- 91 ਮੁਹਾਲੀ ਵਿਖੇ ਕਰਵਾਏ ਜਾ ਰਹੇ ਹਨ।
ਸੁਸਾਇਟੀ ਦੇ ਪ੍ਰਧਾਨ ਅਤੇ ਸਟੇਟ ਅਵਾਰਡੀ ਸz. ਫੂਲਰਾਜ ਸਿੰਘ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੋਸਾਇਟੀ ਵੱਲੋਂ ਹਰ ਸਾਲ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਸਾਲ 1 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਆਰੰਭ ਕਰਵਾਏ ਗਏ ਹਨ ਜਿਨਾਂ ਦੇ ਭੋਗ ਇੱਕ ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ। ਬਰਾਤਾਂ ਦਾ ਸਵਾਗਤ ਸਵੇਰੇ 9 ਵਜੇ ਅਤੇ ਬਰਾਤਾਂ ਲਈ ਬ੍ਰੇਕਫਾਸਟ ਸਵੇਰੇ 11 ਵਜੇ ਹੋਵੇਗਾ। ਉਪਰੰਤ ਆਨੰਦ ਕਾਰਜ ਦੀਆਂ ਰਸਮਾਂ (11.30 ਵਜੇ) ਕਰਵਾਈਆਂ ਜਾਣਗੀਆਂ, ਦੁਪਹਿਰ ਦਾ ਖਾਣਾ ਡੇਢ ਵਜੇ ਲਗਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਜਿਲਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਐਸ.ਡੀ.ਐਮ. ਮੁਹਾਲੀ ਸ਼੍ਰੀਮਤੀ ਦਮਨਦੀਪ ਕੌਰ, ਡੀ.ਐਸ.ਪੀ. ਮੁਹਾਲੀ ਹਰਸਿਮਰਨ ਸਿੰਘ ਬਲ, ਡਾਕਟਰ ਐਸ. ਪੀ. ਸਿੰਘ ਐਮ.ਡੀ. ਗਰੁੱਪ ਆਫ ਇੰਡਸ ਹੋਸਪਿਟਲ, ਗੁਰਮੀਤ ਸਿੰਘ ਟਰਸਟੀ ਸਕੱਤਰ ਸੋਹਾਣਾ ਹਸਪਤਾਲ, ਡਾਕਟਰ ਐਸ. ਐਸ. ਭਵਰਾ ਡਾਇਰੈਕਟਰ ਜੇ.ਐਲ. ਪੀ. ਐਲ., ਪਰਮਜੀਤ ਸਿੰਘ ਚੌਹਾਨ ਡਾਇਰੈਕਟਰ ਜੇ. ਐਲ. ਪੀ. ਐਲ, ਹਰਮਿੰਦਰ ਬਜਾਜ, ਡਾਕਟਰ ਲਖਵਿੰਦਰ ਸਿੰਘ, ਭਗਵਾਨ ਸਿੰਘ ਗਿੱਲ ਐਮ.ਡੀ., ਕੁਲਦੀਪ ਸਿੰਘ ਸਮਾਣਾ,ਅਸ਼ਵਨੀ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਬਾਬ ਮਿਊਜਿਕ ਪ੍ਰੋਡਕਸ਼ਨ ਮੁਹਾਲੀ, ਸ਼੍ਰੀਮਤੀ ਜਗਜੀਤ ਕੌਰ ਕਾਹਲੋਂ ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਮੁਹਾਲੀ, ਹਰਜਿੰਦਰ ਸਿੰਘ ਰੰਗੀ ਐਮ.ਡੀ. ਹਾਈਲੈਂਡ ਮੇ ਫੀਲਡ, ਗੁਰਮੀਤ ਸਿੰਘ ਵਾਲੀਆ ਪਰਾਈਡ ਕੈਟਰਸ, ਨੌਨਿਹਾਲ ਸਿੰਘ ਸੋਢੀ ਸਮਾਜ ਸੇਵੀ ਅਤੇ ਦਮਨਦੀਪ ਸਿੰਘ ਔਜਲਾ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ।
ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੁਹਾਲੀ , ਲਾਈਨਸ ਕਲੱਬ ਪੰਚਕੂਲਾ ਪ੍ਰੀਮੀਅਰ, ਜੇ.ਐਲ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਸੁਸਾਇਟੀ ਵਲੋਂ ਵਿਆਹੁਤਾ ਲੜਕੀਆਂ ਨੂੰ ਕਪੜੇ, ਭਾਂਡੇ, ਫਰਨੀਚਰ, ਗਰਮ ਅਤੇ ਠੰਡੇ ਬਿਸਤਰੇ, ਪੱਖਾ, ਸਾਈਕਲ , ਲੜਕੇ ਅਤੇ ਲੜਕੀ ਲਈ ਘੜੀ, ਮੇਕਅਪ ਬਾਕਸ, ਟਰੰਕ, ਅਟੈਚੀ , ਸਲਾਈ ਮਸ਼ੀਨ ਅਤੇ ਸੋਨੇ ਦਾ ਕੋਕਾ ਦਿੱਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਸਮਾਗਮ ਨੂੰ ਨੇਪਰੇ ਚੜਨ ਲਈ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮੀਟਿੰਗ ਵਿੱਚ ਸੋਸਾਇਟੀ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹਿਕ ਆਨੰਦ ਕਾਰਜ ਸੰਬੰਧੀ ਆਪੋ ਆਪਣੀਆਂ ਜਿੰਮੇਵਾਰੀਆਂ ਸੰਭਾਲੀਆਂ। ਮੀਟਿੰਗ ਦੌਰਾਨ ਗੁਰਦੀਪ ਸਿੰਘ ਟਿਵਾਣਾ ਸੀਨੀਅਰ ਮੀਤ ਪ੍ਰਧਾਨ, ਨਿਹਾਲ ਸਿੰਘ ਵਿਰਕ ਮੀਤ ਪ੍ਰਧਾਨ, ਪਲਵਿੰਦਰ ਸਿੰਘ ਗੁਰਾਇਆ ਮੀਤ ਪ੍ਰਧਾਨ, ਗੁਰਵੀਰ ਸਿੰਘ ਬੱਗਾ ਜਨਰਲ ਸਕੱਤਰ, ਗੁਰਮੀਤ ਸਿੰਘ ਸੈਣੀ ਖਜਾਨਚੀ ਤੋਂ ਇਲਾਵਾ ਭੁਪਿੰਦਰ ਸਿੰਘ ਕਬੱਡੀ ਕੋਚ’ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਸਰਪ੍ਰਸਤ ਹਰਮੇਸ਼ ਸਿੰਘ ਕੁੰਮੜਾ, ਹਰਮਿੰਦਰ ਸਿੰਘ ਮਾਖਾ ਜਰਨਲ ਸਕੱਤਰ ਵੀ ਹਾਜ਼ਰ ਰਹੇ।
Mohali
4 ਨਵੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੀ ਵਿਸ਼ਾਲ ਰੈਲੀ ਦੇਵੇਗੀ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਦਾ ਸੁਨੇਹਾ : ਬਲਜੀਤ ਕੌਰ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਹੈ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਅਤੇ ਆਮ ਵਰਗ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਇੱਕ ਵੱਡਾ ਮੰਚ ਬਣੇਗੀ।
ਬਲਜੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਪਾਰਟੀ ਵਰਕਰਾਂ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਮਹਿਲਾ ਕਾਂਗਰਸ ਵੀ ਆਪਣੀ ਸਰਗਰਮ ਭੂਮਿਕਾ ਨਿਭਾਏਗੀ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਹਿਲਾ ਕਾਂਗਰਸ ਦੀਆਂ ਅਹੁਦੇਦਾਰਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਮਹਿਲਾਵਾਂ ਦੀ ਬਰਾਬਰ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਪੰਜਾਬ ਮਹਿਲਾ ਕਾਂਗਰਸ ਹਰ ਜ਼ਿਲ੍ਹੇ, ਹਰ ਬਲਾਕ ਅਤੇ ਹਰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਨਸ਼ਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਚਿੰਤਤ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਨੇਕਾਂ ਸਵਾਲ ਖੜ੍ਹੇ ਹੋ ਰਹੇ ਹਨ। ਕਾਂਗਰਸ ਪਾਰਟੀ ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਸਰਕਾਰ ਤੋਂ ਮੰਗਦੀ ਰਹੇਗੀ।
ਉਹਨਾਂ ਕਿਹਾ ਕਿ 4 ਨਵੰਬਰ ਦੀ ਰੈਲੀ ਸਿਰਫ਼ ਇੱਕ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ ਤੇ ਉਠਾਉਣ ਅਤੇ ਸਰਕਾਰ ਤੋਂ ਜਵਾਬਦੇਹੀ ਮੰਗਣ ਦਾ ਇੱਕ ਮਹੱਤਵਪੂਰਨ ਮੰਚ ਹੋਵੇਗੀ। ਪੰਜਾਬ ਮਹਿਲਾ ਕਾਂਗਰਸ ਇਸ ਰੈਲੀ ਦੀ ਸਫਲਤਾ ਲਈ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਏਗੀ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial1 month agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
International2 months ago
ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
