Connect with us

National

ਜਬਰ ਜ਼ਿਨਾਹ ਪੀੜਤਾਂ ਦੀ ਗਰਭ ਅਵਸਥਾ ਖ਼ਤਮ ਕਰਨ ਸੰਬੰਧੀ ਕਾਨੂੰਨ ਵਿੱਚ ਸੋਧ ਤੇ ਵਿਚਾਰ ਕਰੇ ਕੇਂਦਰ : ਸੁਪਰੀਮ ਕੋਰਟ

Published

on

ਨਵੀਂ ਦਿੱਲੀ, 30 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਨੇ 15 ਸਾਲਾ ਕੁੜੀ ਨੂੰ 30 ਹਫ਼ਤਿਆਂ ਦੀ ਗਰਭ ਅਵਸਥਾ ਖ਼ਤਮ ਕਰਨ ਦੀ ਮਨਜ਼ੂਰੀ ਦੇਣ ਵਾਲੇ ਆਪਣੇ ਆਦੇਸ਼ ਨੂੰ ਰੱਦ ਕਰਨ ਦੀ ਅਪੀਲ ਕਰਨ ਵਾਲੀ ਏਮਜ਼ ਦੀ ਪਟੀਸ਼ਨ ਤੇ ਅੱਜ ਸਖ਼ਤ ਇਤਰਾਜ਼ ਜਤਾਇਆ। ਕੋਰਟ ਨੇ ਕੇਂਦਰ ਸਰਕਾਰ ਨੂੰ ਜਬਰ ਜ਼ਿਨਾਹ ਪੀੜਤਾਵਾਂ ਨੂੰ 20 ਹਫ਼ਤਿਆਂ ਤੋਂ ਵੱਧ ਮਿਆਦ ਤੋਂ ਬਾਅਦ ਵੀ ਅਣਚਾਹੇ ਗਰਭ ਨੂੰ ਖ਼ਤਮ ਕਰਨ ਦੀ ਮਨਜ਼ੂਰੀ ਦੇਣ ਲਈ ਕਾਨੂੰਨ ਵਿੱਚ ਸੋਧ ਕਰਨ ਤੇ ਵਿਚਾਰ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਗਰਭਧਾਰਨ ਜਬਰ ਜ਼ਿਨਾਹ ਕਾਰਨ ਹੋਇਆ ਹੋਵੇ ਤਾਂ ਉਸ ਲਈ ਕੋਈ ਸਮੇਂ-ਹੱਦ ਨਹੀਂ ਹੋਣੀ ਚਾਹੀਦੀ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਨੂੰ ਪ੍ਰਾਸੰਗਿਕ ਅਤੇ ਬਦਲਦੇ ਸਮੇਂ ਦੇ ਅਨੁਰੂਪ ਹੋਣਾ ਚਾਹੀਦਾ। ਭਾਰਤ ਦੇ ਚੀਫ਼ ਜਸਟਿਸ ਸੂਰੀਆਕਾਂਤ ਅਤੇ ਜੱਜ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਕਿਹਾ ਕਿ ਇਹ ਬੱਚੀ ਨਾਲ ਜਬਰ ਜ਼ਿਨਾਹ ਦਾ ਮਾਮਲਾ ਹੈ ਅਤੇ ਜੇਕਰ ਗਰਭਪਾਤ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਪੀੜਤਾ ਨੂੰ ਜੀਵਨ ਭਰ ਮਾਨਸਿਕ ਦਰਦ ਝੱਲਣਾ ਪਵੇਗਾ।

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਮਾਂ ਨੂੰ ਸਥਾਈ ਅਯੋਗਤਾ ਦਾ ਖ਼ਤਰਾ ਨਹੀਂ ਹੈ ਤਾਂ ਗਰਭ ਸਮਾਪਨ ਦੀ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਸੁਪਰੀਮ ਕੋਰਟ ਨੇ ਅਖਿਲ ਆਯੂਰਵਿਗਿਆਨ ਸੰਸਥਾ (ਏਮਜ਼) ਨੂੰ ਨਿਰਦੇਸ਼ ਦਿੱਤਾ ਕਿ ਉਹ ਪੀੜਤਾ ਦੇ ਮਾਤਾ-ਪਿਤਾ ਨੂੰ ਇਸ ਮਾਮਲੇ ਵਿੱਚ ਐਡਵਾਇਜ਼ਰੀ ਦੇਣ ਅਤੇ ਸਪੱਸ਼ਟ ਕੀਤਾ ਕਿ ਅੰਤਿਮ ਫ਼ੈਸਲਾ ਪੀੜਤ ਕੁੜੀ ਦਾ ਹੀ ਹੋਣਾ ਚਾਹੀਦਾ। ਬੈਂਚ ਨੇ ਕਿਹਾ ਕਿ ਦੇਸ਼ ਵਿੱਚ ਗੋਦ ਲੈਣ ਲਈ ਬਹੁਤ ਸਾਰੇ ਬੱਚੇ ਹਨ। ਸਾਡੇ ਇੱਥੇ ਹਮਦਰਦੀ ਦੀ ਕੋਈ ਕਮੀ ਨਹੀਂ ਹੈ, ਸੜਕਾਂ ਤੇ ਕਈ ਲਾਵਾਰਸ ਬੱਚੇ ਹਨ, ਇੱਥੇ ਤੱਕ ਕਿ ਇਸ ਤੇ ਮਾਫੀਆ ਵੀ ਸਰਗਰਮ ਹਨ। ਸਾਨੂੰ ਇਸ ਤੇ ਧਿਆਨ ਦੇਣਾ ਚਾਹੀਦਾ। ਇਹ 15 ਸਾਲ ਦੀ ਕੁੜੀ ਦਾ ਅਣਚਾਹਿਆ ਗਰਭ ਹੈ। ਬੈਂਚ ਨੇ ਕਿਹਾ ਕਿ ਇਹ ਇਕ ਉਪਚਾਰਕ ਪਟੀਸ਼ਨ ਹੈ। ਕਿਸੇ ਤੇ ਅਣਚਾਹਿਆ ਗਰਭ ਨਹੀਂ ਥੋਪਿਆ ਜਾ ਸਕਦਾ। ਸੋਚੋ ਕਿ ਇਹ ਇਕ ਬੱਚੀ ਹੈ, ਜਿਸ ਨੂੰ ਇਸ ਸਮੇਂ ਪੜ੍ਹਾਈ ਕਰਨੀ ਚਾਹੀਦੀ ਹੈ ਪਰ ਅਸੀਂ ਉਸ ਨੂੰ ਮਾਂ ਬਣਾਉਣਾ ਚਾਹੁੰਦੇ ਹਾਂ। ਉਸ ਨੇ ਜੋ ਦਰਦ ਅਤੇ ਅਪਮਾਨ ਝੱਲਿਆ ਹੈ, ਉਸ ਦੀ ਕਲਪਨਾ ਕਰੋ।

ਏਮਜ਼ ਵਲੋਂ ਪੇਸ਼ ਵਧੀਕ ਸਾਲਿਸੀਟਰ ਜਨਰਲ ਐਸ਼ਵਰਿਆ ਭਾਟੀ ਨੇ ਕਿਹਾ ਕਿ ਗਰਭ ਸਮਾਪਨ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚਾ ਜਿਊਂਦਾ ਜਨਮ ਲੈ ਸਕਦਾ ਹੈ, ਜਿਸ ਵਿੱਚ ਗੰਭੀਰ ਵਿਕਾਰ ਹੋਣਗੇ। ਨਾਬਾਲਗ ਮਾਂ ਨੂੰ ਜੀਵਨ ਭਰ ਸਿਹ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਭਵਿੱਖ ਵਿੱਚ ਉਹ ਮਾਂ ਨਹੀਂ ਬਣ ਸਕੇਗੀ। ਇਸ ਬੱਚੇ ਨੂੰ ਗੋਦ ਦਿੱਤਾ ਜਾ ਸਕਦਾ ਹੈ। ਹੁਣ 30 ਹਫ਼ਤੇ ਹੋ ਚੁੱਕੇ ਹਨ। ਹੁਣ ਬੱਚਾ ਜੀਵਨ ਜਿਊਣ ਦੀ ਸਥਿਤੀ ਵਿੱਚ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਗਰਭ ਸਮਾਪਨ ਦਾ ਫ਼ੈਸਲਾ ਪੀੜਤਾ ਅਤੇ ਉਸ ਦੇ ਮਾਤਾ-ਪਿਤਾ ਦੀ ਮਰਜ਼ੀ ਤੇ ਨਿਰਭਰ ਕਰੇਗਾ ਅਤੇ ਏਮਜ਼ ਉਨ੍ਹਾਂ ਨੂੰ ਸੋਚ ਸਮਝ ਕੇ ਫੈਸਲਾ ਲੈਣ ਵਿੱਚ ਮਦਦ ਕਰ ਸਕਦਾ ਹੈ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਜੱਜ ਬੀ.ਵੀ. ਨਾਗਰਤਨਾ ਅਤੇ ਜੱਜ ਉਜਲ ਭੂਈਆਂ ਦੀ ਬੈਂਚ ਨੇ 30 ਹਫ਼ਤਿਆਂ ਦੀ ਗਰਭ ਅਵਸਥਾ ਖ਼ਤਮ ਕਰਨ ਦੀ ਮਨਜ਼ੂਰੀ ਦਿੱਤੀ ਸੀ।

Continue Reading

National

ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਅਦਾਲਤੀ ਮਾਣਹਾਨੀ ਦੀਆਂ ਕਾਰਵਾਈਆਂ ਤੇ ਸੁਪਰੀਮ ਕੋਰਟ ਵੱਲੋਂ ਰੋਕ

Published

on

By

ਨਵੀਂ ਦਿੱਲੀ, 5 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਬਕਾਇਆ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ ਦੀ ਅਦਾਇਗੀ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਾਂ ਵਿਰੁੱਧ ਸ਼ੁਰੂ ਕੀਤੀਆਂ ਅਦਾਲਤੀ ਤੌਹੀਨ ਦੀਆਂ ਅਪਰਾਧਿਕ ਕਾਰਵਾਈਆਂ ਤੇ ਰੋਕ ਲਗਾ ਦਿੱਤੀ ਹੈ।

ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਹੋਰਾਂ ਵਿਰੁੱਧ ਅਦਾਲਤੀ ਤੌਹੀਨ ਦੀਆਂ ਅਪਰਾਧਿਕ ਕਾਰਵਾਈਆਂ ਸ਼ੁਰੂ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ।

ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇੱਕ ਤਾਜ਼ਾ ਅਰਜ਼ੀ ਤੇ ਸੁਣਵਾਈ ਕਰਨ ਲਈ ਸਹਿਮਤੀ ਜਤਾਈ ਸੀ, ਜਿਸ ਵਿੱਚ ਕਰਮਚਾਰੀਆਂ ਦੇ ਬਕਾਇਆ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ ਦੋਸ਼ਾਂ ਦੇ ਭੁਗਤਾਨ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਫੌਜਦਾਰੀ ਤੌਹੀਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਅੱਗੇ ਦੀਆਂ ਕਾਰਵਾਈਆਂ ਤੇ ਰੋਕ ਲਗਾਈ ਜਾਂਦੀ ਹੈ।

Continue Reading

National

ਤੇਜ਼ ਰਫ਼ਤਾਰ ਕਾਰ ਖੇਤ ਵਿੱਚ ਵੜੀ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਚਾਲਕ ਜ਼ਖਮੀ

Published

on

By

ਮਥੁਰਾ, 5 ਨਵੰਬਰ (ਸ.ਬ.) ਮਥੁਰਾ ਦੇ ਰਾਇਆ ਇਲਾਕੇ ਵਿੱਚ ਜੈਪੁਰ-ਬਰੇਲੀ ਹਾਈਵੇਅ ਤੇ ਅੱਜ ਸਵੇਰੇ ਕਰੀਬ 8 ਵਜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੇਤ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਖੇਤ ਵਿੱਚ ਕੰਮ ਕਰ ਰਹੇ ਪਿਓ, ਪੁੱਤ ਅਤੇ ਪੋਤੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਹਾਈਵੇਅ ਜਾਮ ਕਰ ਦਿੱਤਾ। ਉਹ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਚੁੱਕਣ ਨਹੀਂ ਦੇ ਰਹੇ ਹਨ। ਮੌਕੇ ਤੇ ਚਾਰ ਥਾਣਿਆਂ ਦੀ ਪੁਲੀਸ ਪਹੁੰਚ ਗਈ ਹੈ।

ਪਿੰਡ ਗੱਜੂ ਦੇ ਨੇੜੇ ਅੱਜ ਸਵੇਰੇ ਕਰੀਬ 8 ਵਜੇ 70 ਸਾਲਾ ਜਵਾਹਰ ਸਿੰਘ, ਉਨ੍ਹਾਂ ਦੇ 42 ਸਾਲਾ ਪੁੱਤਰ ਹਮਵੀਰ ਸਿੰਘ ਅਤੇ 24 ਸਾਲਾ ਪੋਤਾ ਅੰਕਿਤ ਆਪਣੇ ਖੇਤ ਵਿੱਚ ਪੁਰਖਿਆਂ ਦੀਆਂ ਸਮਾਧਾਂ ਬਣਾਉਣ ਅਤੇ ਉਨ੍ਹਾਂ ਦੀ ਰੰਗਾਈ-ਪੁਤਾਈ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਅਲੀਗੜ੍ਹ ਵੱਲੋਂ ਆ ਰਹੀ ਲਾਲ ਰੰਗ ਦੀ ਸਵਿਫਟ ਕਾਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਗਈ ਅਤੇ ਖੇਤ ਵਿੱਚ ਕੰਮ ਕਰ ਰਹੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਕਰੀਬ 70 ਮੀਟਰ ਦੂਰ ਜਾ ਕੇ ਪਲਟ ਗਈ।

ਹਾਦਸੇ ਵਿੱਚ ਜਵਾਹਰ ਸਿੰਘ, ਹਮਵੀਰ ਸਿੰਘ ਅਤੇ ਅੰਕਿਤ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਇਆ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ।

ਕਾਰ ਚਾਲਕ ਅਮਨ ਸ਼ਰਮਾ ਵਾਸੀ ਕੈਲਾਸ਼ ਨਗਰ, ਅਟਲਾ ਚੌਕੀ, ਵਰਿੰਦਾਵਨ ਵੀ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਸੀਓ ਮਹਾਵਨ ਸੰਜੀਵ ਕੁਮਾਰ ਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ, ਪੁਲੀਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਪਤੀ ਨੇ ਪਤਨੀ ਨੂੰ ਕੁਰਸੀ ਨਾਲ ਬੰਨ੍ਹ ਕੇ ਅੱਗ ਲਗਾ ਕੇ ਜ਼ਿੰਦਾ ਸਾੜਿਆ

Published

on

By

ਕਨੌਜ, 5 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੋਸ਼ ਹੈ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਸਨ। ਅੱਜ ਸਵੇਰੇ 7 ਵਜੇ, ਪਤੀ ਨੇ ਆਪਣੀ ਪਤਨੀ ਸੋਨਮ (32) ਨੂੰ ਕੁਰਸੀ ਨਾਲ ਬੰਨ੍ਹ ਦਿੱਤਾ। ਫਿਰ ਉਸ ਨੇ ਉਸ ਤੇ ਪੈਟਰੋਲ ਪਾਇਆ ਅਤੇ ਅੱਗ ਲਗਾ ਦਿੱਤੀ। ਜਦੋਂ ਸੋਨਮ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ, ਤਾਂ ਉਸ ਦਾ ਪਤੀ ਸੁਖਬੀਰ ਸਿੰਘ ਉਰਫ਼ ਮੋਨੂ (35) ਉਨ੍ਹਾਂ ਦੇ ਦੋ ਬੱਚਿਆਂ ਨੂੰ ਲੈ ਕੇ ਉੱਥੋਂ ਫਰਾਰ ਹੋ ਗਿਆ।

ਇਸ ਦੌਰਾਨ, ਘਰ ਵਿੱਚੋਂ ਉੱਚੀਆਂ ਲਾਟਾਂ ਨਿਕਲਦੀਆਂ ਦੇਖ ਕੇ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਡੇਢ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਜਦੋਂ ਫਾਇਰ ਕਰਮਚਾਰੀ ਘਰ ਦੇ ਅੰਦਰ ਗਏ, ਤਾਂ ਉਨ੍ਹਾਂ ਨੂੰ ਉੱਥੇ ਸੋਨਮ ਦੇ ਹੱਡੀਆਂ ਦੇ ਅਵਸ਼ੇਸ਼ ਮਿਲੇ। ਸੁਖਬੀਰ ਸਿੰਘ ਨੇ 11 ਸਾਲ ਪਹਿਲਾਂ ਸੋਨਮ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਹ ਘਟਨਾ ਜ਼ਿਲ੍ਹਾ ਹੈਡਕੁਆਰਟਰ ਤੋਂ 40 ਕਿਲੋਮੀਟਰ ਦੂਰ, ਛਿਬਰਾਮਾਊ ਕੋਤਵਾਲੀ ਇਲਾਕੇ ਵਿੱਚ ਵਾਪਰੀ।

ਸੁਖਬੀਰ ਜਗਤਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ ਦਾ 7 ਸਾਲ ਦਾ ਇੱਕ ਪੁੱਤਰ ਅਤੇ 5 ਸਾਲ ਦੀ ਇੱਕ ਧੀ ਹੈ। ਸੁਖਬੀਰ 14 ਸਾਲ ਤੱਕ ਹਿਸਾਰ ਵਿੱਚ ਨਿੱਜੀ ਖੇਤਰ (ਪ੍ਰਾਈਵੇਟ ਸੈਕਟਰ) ਵਿੱਚ ਕੰਮ ਕਰਦਾ ਰਿਹਾ। ਉੱਥੇ ਹੀ ਉਸ ਦੀ ਮੁਲਾਕਾਤ ਸੋਨਮ ਨਾਲ ਹੋਈ, ਜੋ ਸ਼ਿਕੋਹਾਬਾਦ ਦੀ ਰਹਿਣ ਵਾਲੀ ਸੀ ਅਤੇ ਉਹ ਵੀ ਨਿੱਜੀ ਖੇਤਰ ਵਿੱਚ ਹੀ ਕੰਮ ਕਰਦੀ ਸੀ। ਦੋਵਾਂ ਨੂੰ ਪਿਆਰ ਹੋ ਗਿਆ ਅਤੇ 11 ਸਾਲ ਪਹਿਲਾਂ ਉਨ੍ਹਾਂ ਨੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ, ਉਹ ਹਿਸਾਰ ਵਿੱਚ ਹੀ ਵੱਸ ਗਏ।

ਚਾਰ ਸਾਲ ਪਹਿਲਾਂ, ਸੋਨਮ ਨੇ ਇੱਕ ਨੌਜਵਾਨ ਨਾਲ ਪ੍ਰੇਮ ਸੰਬੰਧ ਬਣਾ ਲਿਆ। ਇੱਕ ਦਿਨ, ਸੁਖਬੀਰ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ, ਉਹ ਸੋਨਮ ਨੂੰ ਪਿੰਡ ਲੈ ਗਿਆ ਅਤੇ ਉੱਥੇ ਛੱਡ ਆਇਆ। ਦੋਸ਼ ਹੈ ਕਿ ਪਿੰਡ ਵਿੱਚ ਰਹਿੰਦਿਆਂ ਵੀ, ਸੋਨਮ ਨੇ ਇੱਕ ਹੋਰ ਨੌਜਵਾਨ ਨਾਲ ਪ੍ਰੇਮ ਸੰਬੰਧ ਬਣਾ ਲਏ।

ਸੁਖਬੀਰ ਦੀਵਾਲੀ ਦੀਆਂ ਛੁੱਟੀਆਂ ਲਈ ਸਿਰਫ਼ ਦੋ ਦਿਨ ਪਹਿਲਾਂ ਹੀ ਪਿੰਡ ਪਹੁੰਚਿਆ ਸੀ। ਇਸ ਦੌਰਾਨ, ਉਸਨੂੰ ਪਿੰਡ ਵਾਸੀਆਂ ਤੋਂ ਆਪਣੀ ਪਤਨੀ ਦੇ ਕਿਸੇ ਹੋਰ ਮਰਦ ਨਾਲ ਸਬੰਧਾਂ ਬਾਰੇ ਪਤਾ ਲੱਗਿਆ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਬਹਿਸ ਹੋ ਗਈ ਅਤੇ ਮਾਮਲਾ ਸਿਕੰਦਰਪੁਰ ਪੁਲੀਸ ਚੌਕੀ ਤੱਕ ਪਹੁੰਚ ਗਿਆ।

ਜ਼ਿਕਰਯੋਗ ਹੈ ਕਿ ਸੁਖਬੀਰ ਇਸ ਗੱਲ ਤੋਂ ਬਹੁਤ ਗੁੱਸੇ ਵਿੱਚ ਸੀ। ਅੱਜ ਸਵੇਰੇ, ਉਹ ਗੁੱਸੇ ਵਿੱਚ ਘਰੋਂ ਨਿਕਲ ਗਿਆ। ਅੱਧੇ ਘੰਟੇ ਬਾਅਦ, ਉਹ ਪੈਟਰੋਲ ਦੀ ਬੋਤਲ ਲੈ ਕੇ ਵਾਪਸ ਆਇਆ ਅਤੇ ਆਪਣੀ ਪਤਨੀ ਨੂੰ ਅੱਗ ਲਗਾ ਦਿੱਤੀ।

Continue Reading

Latest News

Trending