Connect with us

National

ਅਧਿਆਪਕਾਂ ਦੀ ਭਰਤੀ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪਟਨਾ ਪੁਲੀਸ ਵੱਲੋਂ ਲਾਠੀਚਾਰਜ, ਕਈ ਜ਼ਖ਼ਮੀ

Published

on

ਪਟਨਾ, 8 ਮਈ (ਸ.ਬ.) ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕ ਪੋਸਟ ਦੇ ਉਮੀਦਵਾਰ ਸੜਕਾਂ ਤੇ ਉਤਰ ਆਏ। ਬੀ ਪੀ ਐਸ ਸੀ-ਟੀਆਰਆਈ4 ਭਰਤੀ ਦੇ ਵਿਗਿਆਪਨ ਦੀ ਮੰਗ ਕਰ ਰਹੇ ਵਿਦਿਆਰਥੀਆਂ ਤੇ ਪੁਲੀਸ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਇਸ ਦੌਰਾਨ ਬਹੁਤ ਸਾਰੇ ਵਿਦਿਆਰਥੀ ਜ਼ਖ਼ਮੀ ਹੋ ਗਏ। ਇਸ ਪ੍ਰਦਰਸ਼ਨ ਵਿੱਚ ਔਰਤਾਂ ਵੀ ਸ਼ਾਮਲ ਹਨ, ਜੋ ਜ਼ਖਮੀ ਹੋਈਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸੈਂਕੜੇ ਦੀ ਗਿਣਤੀ ਵਿਚ ਟੀਆਰਆਈ4 ਉਮੀਦਵਾਰਾਂ ਨੇ ਪਟਨਾ ਕਾਲਜ ਤੋਂ ਇੱਕ ਰੋਸ ਮਾਰਚ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਮੀਦਵਾਰਾਂ ਨੇ ਸਰਕਾਰ ਅਤੇ ਬੀਪੀਐਸਸੀ ਵਿਰੁੱਧ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਦੌਰਾਨ ਉਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣਾ ਚਾਹੁੰਦੇ ਸਨ। ਪੁਲੀਸ ਨੇ ਉਮੀਦਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ। ਫਿਰ ਪੁਲੀਸ ਨੇ ਅਧਿਆਪਕ ਉਮੀਦਵਾਰਾਂ ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਕਈ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਵੈਨਾਂ ਵਿੱਚ ਬੰਦ ਕਰ ਦਿੱਤਾ।

National

ਪੈਟਰੋਲ ਪੰਪਾਂ ਤੇ ਸ਼ੁੱਧ ਪੈਟਰੋਲ ਦਾ ਬਦਲ ਦੇਵੇ ਸਰਕਾਰ : ਅਰਵਿੰਦ ਕੇਜਰੀਵਾਲ

Published

on

By

ਈ-20 ਪੈਟਰੋਲ ਦੇ ਰੇਟ ਘਟਾਉਣ ਦੀ ਮੰਗ ਕੀਤੀ

ਨਵੀਂ ਦਿੱਲੀ, 14 ਜੁਲਾਈ (ਸ.ਬ.) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿਸਰਕਾਰ ਨੂੰ ਲੋਕਾਂ ਨੂੰ ਪੈਟਰੋਲ ਪੰਪਾਂ ਤੇ ਈ-20 ਅਤੇ ਸ਼ੁੱਧ ਪੈਟਰੋਲ ਦਾ ਬਦਲ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਮਰਜ਼ੀ ਅਨੁਸਾਰ ਪੈਟਰੋਲ ਲੈ ਸਕਣ। ਇਸ ਦੇ ਨਾਲ ਹੀ ਈ-20 ਵਾਲੇ ਪੈਟਰੋਲ ਦੀ ਕੀਮਤ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਿਉਂਕਿ ਇਸ ਦੀ ਵਰਤੋਂ ਨਾਲ ਗੱਡੀਆਂ ਦੀ ਮਾਈਲੇਜ ਘਟ ਰਹੀ ਹੈ ਅਤੇ ਪੁਰਜੇ ਖਰਾਬ ਹੋ ਰਹੇ ਹਨ।

ਆਪ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈ-20 ਪੈਟਰੋਲ ਨੂੰ ਲੈ ਕੇ ਦੇਸ਼ ਭਰ ਵਿੱਚ ਲੋਕ ਬਹੁਤ ਦੁਖੀ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਸਾਰੇ ਦੇਸ਼ ਦੀ ਜਨਤਾ ਦੁਖੀ ਹੈ ਅਤੇ ਕਹਿ ਰਹੀ ਹੈ ਕਿ ਗੱਡੀਆਂ ਦੀ ਮਾਈਲੇਜ ਡਿੱਗ ਰਹੀ ਹੈ, ਉਨ੍ਹਾਂ ਦੇ ਪਾਰਟਸ ਅਤੇ ਕੰਪੋਨੈਂਟਸ ਖਰਾਬ ਹੋ ਰਹੇ ਹਨ।

ਉਹਨਾਂ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ, ਤਾਂ ਜੋ ਉਹ, ਉਹਨਾਂ ਨੂੰ ਜਨਤਾ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਸਕਣ। ਉਹਨਾਂ ਕਿਹਾ ਕਿ ਪੁਰਾਣੇ ਵਾਹਨਾਂ ਤੇ ਈ-20 ਪੈਟਰੋਲ ਥੋਪੇ ਜਾਂਣਨੂੰ ਲੈ ਕੇ ਜਨਤਾ ਵਿੱਚ ਭਾਰੀ ਗੁੱਸਾ ਹੈ। ਇਹ ਵਾਹਨ ਈ-20 ਦੇ ਅਨੁਕੂਲ ਨਹੀਂ ਹਨ। ਉੱਪਰੋਂ ਭਾਜਪਾ ਦੇ ਮੰਤਰੀ ਇਸ ਸੰਕਟ ਨੂੰ ਸੁਣਨ ਦੀ ਬਜਾਏ, ਇਸਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ, ਬੇਰੁਜ਼ਗਾਰ ਸਮਾਜਿਕ ਕਾਰਕੁਨ ਅਤੇ ਲਾਬੀਸਿਟ ਆਦਿ ਕਹਿ ਕੇ ਗਾਲ੍ਹਾਂ ਕੱਢ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਵਿੱਚ 2023 ਤੋਂ ਪਹਿਲਾਂ ਬਣੇ ਲਗਭਗ 30 ਕਰੋੜ ਰਜਿਸਟਰਡ ਦੋਪਹੀਆ ਅਤੇ ਚਾਰ ਪਹੀਆ ਵਾਹਨ ਹਨ, ਜੋ ਈ-20 ਪੈਟਰੋਲ ਦੇ ਅਨੁਕੂਲ ਨਹੀਂ ਹਨ। ਇਨ੍ਹਾਂ ਸਾਰੇ ਵਾਹਨਾਂ ਦੇ ਓਨਰ ਮੈਨੂਅਲ ਵੀ ਸਪੱਸ਼ਟ ਰੂਪ ਵਿੱਚ ਸ਼ੁੱਧ ਪੈਟਰੋਲ ਜਾਂ ਕੁਝ ਮਾਮਲਿਆਂ ਵਿੱਚ ਈ-10 ਪੈਟਰੋਲ ਤੋਂ ਇਲਾਵਾ ਕਿਸੇ ਹੋਰ ਬਾਲਣ ਦੀ ਵਰਤੋਂ ਦੇ ਖਿਲਾਫ ਸਲਾਹ ਦਿੰਦੇ ਹਨ।

Continue Reading

National

ਇਲੈਕਟ੍ਰਿਕ ਏ ਸੀ ਬੱਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

ਠਾਣੇ, 14 ਜੁਲਾਈ (ਸ.ਬ.) ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ ਸਥਿਤ ਮਿਉਂਸੀਪਲ ਟਰਾਂਸਪੋਰਟ ਦੇ ਤੁੜਭੇ ਡਿਪੂ ਵਿੱਚ ਬੀਤੀ ਰਾਤ ਇੱਕ ਖੜ੍ਹੀ ਇਲੈਕਟ੍ਰਿਕ ਏਅਰ-ਕੰਡੀਸ਼ਨਡ ਬੱਸ ਦੇ ਬੈਟਰੀ ਯੂਨਿਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ, ਪਰ ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਨਵੀਂ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਦੇ ਡਿਵੀਜ਼ਨਲ ਫਾਇਰ ਅਫਸਰ ਪੁਰਸ਼ੋਤਮ ਜਾਧਵ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਲਗਭਗ 8:30 ਵਜੇ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਹੰਗਾਮੀ ਸੇਵਾਵਾਂ ਦੇ ਮੁਲਾਜ਼ਮ ਤੁਰੰਤ ਮੌਕੇ ਤੇ ਪਹੁੰਚ ਗਏ। ਫਾਇਰ ਫਾਈਟਰਾਂ ਨੇ ਲਗਭਗ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ।

ਪੁਲੀਸ ਅਤੇ ਫਾਇਰ ਅਧਿਕਾਰੀਆਂ ਅਨੁਸਾਰ, ਇਹ ਬੱਸ ਖ਼ਰਾਬ ਹੋਣ ਕਾਰਨ ਪਹਿਲਾਂ ਹੀ ਡਿਪੂ ਵਿੱਚ ਖੜ੍ਹੀ ਕੀਤੀ ਗਈ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਦੇ ਪਿਛਲੇ ਹਿੱਸੇ (ਰੀਅਰ ਕੈਬਿਨ) ਵਿੱਚ ਸਥਿਤ ਬੈਟਰੀ ਯੂਨਿਟ ਵਿੱਚ ਕਿਸੇ ਤਕਨੀਕੀ ਨੁਕਸ ਕਾਰਨ ਅਚਾਨਕ ਅੱਗ ਭੜਕ ਗਈ। ਅੱਗ ਇੰਨੀ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਬੱਸ ਇਸ ਦੀ ਲਪੇਟ ਵਿੱਚ ਆ ਗਈ। ਅੱਗ ਤੇ ਕਾਬੂ ਪਾਉਣ ਤੋਂ ਬਾਅਦ, ਨੁਕਸਾਨੇ ਗਏ ਬੈਟਰੀ ਯੂਨਿਟ ਨੂੰ ਬਾਹਰ ਕੱਢ ਕੇ ਡਿਪੂ ਮੈਨੇਜਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਡਿਪੂ ਵਿੱਚ ਕਈ ਹੋਰ ਬੱਸਾਂ ਵੀ ਪਾਰਕ ਕੀਤੀਆਂ ਹੋਈਆਂ ਸਨ। ਖ਼ੁਸ਼ਕਿਸਮਤੀ ਨਾਲ, ਪ੍ਰਭਾਵਿਤ ਬੱਸ ਪਹਿਲਾਂ ਹੀ ਖ਼ਰਾਬ ਹੋਣ ਕਰਕੇ ਡਿਪੂ ਦੇ ਇੱਕ ਵੱਖਰੇ ਹਿੱਸੇ ਵਿੱਚ ਖੜ੍ਹੀ ਕੀਤੀ ਗਈ ਸੀ। ਇਸ ਕਾਰਨ ਅੱਗ ਬਾਕੀ ਵਾਹਨਾਂ ਤੱਕ ਨਹੀਂ ਫੈਲ ਸਕੀ ਅਤੇ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਬਚ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਇਰਾਨ ਵੱਲੋਂ ਯੂ ਏ ਈ ਦੇ 2 ਤੇਲ ਟੈਂਕਰਾਂ ਤੇ ਮਿਜ਼ਾਈਲ ਹਮਲੇ, 1 ਭਾਰਤੀ ਦੀ ਮੌਤ, 6 ਭਾਰਤੀਆਂ ਸਣੇ 8 ਜ਼ਖਮੀ

Published

on

By

ਨਵੀਂ ਦਿੱਲੀ, 14 ਜੁਲਾਈ (ਸ.ਬ.) ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਹੋਰਮੁਜ਼ ਜਲਡਮਰੂ ਵਿੱਚ ਦੋ ਯੂਏਈ ਤੇਲ ਟੈਂਕਰਾਂ ਤੇ ਇਰਾਨੀ ਮਿਜ਼ਾਈਲ ਹਮਲੇ ਵਿੱਚ ਇੱਕ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਹੈ। ਹਮਲੇ ਵਿੱਚ ਛੇ ਭਾਰਤੀਆਂ ਸਮੇਤ ਅੱਠ ਹੋਰ ਜ਼ਖਮੀ ਹੋਏ ਹਨ। ਯੂਏਈ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮੋਮਬਾਸਾ” ਅਤੇ ਅਲ ਬਾਹੀਆ” ਨਾਮਕ ਤੇਲ ਟੈਂਕਰਾਂ ਨੂੰ ਓਮਾਨ ਦੇ ਪਾਣੀਆਂ ਵਿੱਚ ਜਲਡਮਰੂ ਦੇ ਦੱਖਣੀ ਰਸਤੇ ਵਿੱਚੋਂ ਲੰਘਦੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ।

ਰਿਪੋਰਟਾਂ ਅਨੁਸਾਰ, ਮਰਨ ਵਾਲਾ ਭਾਰਤੀ ਚਾਲਕ ਦਲ ਦਾ ਮੈਂਬਰ ਮੋਮਬਾਸਾ ਜਹਾਜ਼ ਤੇ ਸਵਾਰ ਸੀ। ਮੰਤਰਾਲੇ ਨੇ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਿੱਤੀ, ਜਿਨ੍ਹਾਂ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਸ਼ਾਮਲ ਹਨ। ਜ਼ਖਮੀਆਂ ਵਿੱਚੋਂ ਚਾਰ ਨੂੰ ਗੰਭੀਰ ਸੱਟਾਂ ਲੱਗੀਆਂ। ਇਰਾਨੀ ਮਿਜ਼ਾਈਲ ਹਮਲਿਆਂ ਕਾਰਨ ਦੋਵੇਂ ਟੈਂਕਰਾਂ ਨੂੰ ਅੱਗ ਲੱਗ ਗਈ ਅਤੇ ਕਾਫ਼ੀ ਨੁਕਸਾਨ ਹੋਇਆ। ਹਾਲਾਂਕਿ, ਚਾਲਕ ਦਲ ਦੇ ਮੈਂਬਰ ਅੱਗ ਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੇ।

ਹਮਲੇ ਤੋਂ ਬਾਅਦ, ਯੂਏਈ ਨੇ ਇੱਕ ਬਿਆਨ ਜਾਰੀ ਕਰਕੇ ਇਸਦੀ ਸਖ਼ਤ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਉਹ ਬਦਲਾ ਲੈਣ ਦਾ ਅਧਿਕਾਰ ਰੱਖਦਾ ਹੈ। ਇਸ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੱਸਦੇ ਹੋਏ, ਯੂਏਈ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਆਪਣੀ ਪ੍ਰਭੂਸੱਤਾ, ਸੁਰੱਖਿਆ ਅਤੇ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ। ਬਿਆਨ ਵਿੱਚ ਕਿਹਾ ਕਿ ਯੂਏਈ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਅਤੇ ਖੇਤਰੀ ਸਥਿਰਤਾ ਨੂੰ ਕਮਜ਼ੋਰ ਕਰਨ ਵਾਲੀਆਂ ਕਾਰਵਾਈਆਂ ਦਾ ਸਖ਼ਤ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਰਾਨ ਦਾ ਇਹ ਤਾਜ਼ਾ ਹਮਲਾ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਤਿੱਖੇ ਤਣਾਅ ਦੇ ਸਮੇਂ ਹੋਇਆ ਹੈ। ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੀ ਜਲ ਸੈਨਾ ਦੀ ਨਾਕਾਬੰਦੀ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਇਰਾਨ ਤੇ ਅਮਰੀਕੀ ਫੌਜੀ ਹਮਲਿਆਂ ਦੀ ਲਗਾਤਾਰ ਤੀਜੀ ਰਾਤ ਹੈ। ਸੈਂਟਰਲ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਇੱਕ ਵਾਰ ਫਿਰ ਇਰਾਨ ਤੇ ਹਮਲੇ ਸ਼ੁਰੂ ਕੀਤੇ ਹਨ। ਇਹ ਹਮਲੇ ਅੱਜ ਸਵੇਰੇ ਭਾਰਤੀ ਸਮੇਂ ਅਨੁਸਾਰ 3:15 ਵਜੇ ਸ਼ੁਰੂ ਹੋਏ।

Continue Reading

Latest News

Trending