National
ਉੱਤਰ ਪ੍ਰਦੇਸ਼ ਪੁਲੀਸ ਵੱਲੋਂ 3 ਵਿਅਕਤੀਆਂ ਦਾ ਕਤਲ ਕਰਨ ਵਾਲਾ ਮੁਲਜ਼ਮ ਮੁਕਾਬਲੇ ਦੌਰਾਨ ਢੇਰ
ਚੰਦੌਲੀ, 12 ਮਈ (ਸ.ਬ.) ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਵਿੱਚ 24 ਘੰਟਿਆਂ ਅੰਦਰ ਤਿੰਨ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਇਕ ਸਿਰਫਿਰੇ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਸੁੱਟਿਆ। ਦੋਸ਼ੀ ਦੀ ਪਛਾਣ ਪੰਜਾਬ ਦੇ ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਲ 2021 ਵਿੱਚ ਫ਼ੌਜ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪੁਲੀਸ ਸੂਤਰਾਂ ਨੇ ਅੱਜ ਦੱਸਿਆ ਕਿ 10 ਮਈ ਨੂੰ ਡੀਡੀਯੂ-ਤਾੜੀਘਾਟ ਯਾਤਰੀ ਰੇਲ ਗੱਡੀ ਵਿੱਚ ਗਾਜ਼ੀਪੁਰ ਜ਼ਿਲ੍ਹੇ ਦੇ ਜਮਾਨੀਆ ਵਾਸੀ ਮੰਗਰੂ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬੀਤੀ ਰਾਤ 2 ਵਜੇ ਜੰਮੂਤਵੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਇਕ ਹੋਰ ਯਾਤਰੀ ਦਾ ਵੀ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਕ੍ਰਮ ਵਿੱਚ ਬੀਤੀ ਸਵੇਰੇ ਥਾਣਾ ਅਲੀਨਗਰ ਖੇਤਰ ਸਥਿਤ ਜੀਵਕ ਹਸਪਤਾਲ ਵਿੱਚ ਦਾਖ਼ਲ ਲਛਮੀਨਾ ਨਾਮੀ ਔਰਤ ਨੂੰ ਵੀ ਦੋਸ਼ੀ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੋਸ਼ੀ ਬਿਨਾਂ ਕਿਸੇ ਉਕਸਾਵੇ ਨੇ ਔਰਤ ਨੂੰ ਗੋਲੀ ਮਾਰਦੇ ਹੋਏ ਦਿਖਾਈ ਦਿੱਤਾ। ਘਟਨਾ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਦੋਸ਼ੀ ਨੂੰ ਫੜ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁੱਛ-ਗਿੱਛ ਵਿੱਚ ਦੋਸ਼ੀ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਵਾਸੀ ਅੰਮ੍ਰਿਤਸਵਰ, ਪੰਜਾਬ ਦੱਸਿਆ। ਪੁਲੀਸ ਅਨੁਸਾਰ ਉਹ ਸਾਲ 2021 ਵਿੱਚ ਫ਼ੌਜ ਤੋਂ ਸਿਪਾਹੀ ਅਹੁਦੇ ਤੋਂ ਹਟਾਇਆ ਗਿਆ ਸੀ। ਬਾਅਦ ਵਿੱਚ ਉਹ ਬਿਹਾਰ ਦੇ ਆਰਾ ਜ਼ਿਲ੍ਹੇ ਦੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਪਹੁੰਚਿਆ ਸੀ ਪਰ ਸ਼ਰਾਬ ਦੀ ਆਦਤ ਕਾਰਨ ਕੁਝ ਹੀ ਦਿਨਾਂ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮਾਨਸਿਕ ਰੂਪ ਤੇ ਪਰੇਸ਼ਾਨ ਅਤੇ ਨਾਰਾਜ਼ ਰਹਿਣ ਲੱਗਾ।
ਪੁਲੀਸ ਅਨੁਸਾਰ ਦੋਸ਼ੀ ਨੇ 9 ਮਈ ਤੋਂ ਵੱਖ-ਵੱਖ ਟਰੇਨਾਂ ਵਿੱਚ ਯਾਤਰਾ ਕਰਦੇ ਹੋਏ ਪ੍ਰਯਾਗਰਾਜ ਅਤੇ ਚੰਦੌਲੀ ਖੇਤਰ ਵਿੱਚ ਘੁੰਮਣਾ ਸ਼ੁਰੂ ਕੀਤਾ ਅਤੇ ਪੂਰੀ ਤਰ੍ਹਾਂ ਨਾਲ ਰੈਂਡਮ ਤਰੀਕੇ ਨਾਲ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤਾ। ਇਲੈਕਟ੍ਰਾਨਿਕ ਸਬੂਤਾਂ ਅਤੇ ਲੋਕੇਸ਼ਨ ਹਿਸਟ੍ਰੀ ਦੇ ਆਧਾਰ ਤੇ ਤਿੰਨ ਘਟਨਾਵਾਂ ਵਿੱਚ ਉਸ ਦੀ ਸ਼ਮੂਲੀਅਤ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਦੋਸ਼ੀ ਨੂੰ ਹਾਦਸੇ ਵਾਲੀ ਥਾਵਾਂ ਦੇ ਪੁਨਰ ਨਿਰਮਾਣ ਲਈ ਮੁਗਲਸਰਾਏ ਰੇਲਵੇ ਸਟੇਸ਼ਨ ਅਤੇ ਬਾਅਦ ਵਿੱਚ ਸਕਲਡੀਹਾ ਖੇਤਰ ਵਿੱਚ ਉਸ ਸਥਾਨ ਲੈ ਕੇ ਗਈ, ਜਿੱਥੇ ਪਹਿਲੇ ਕਤਲ ਮਗਰੋਂ ਉਹ ਫਰਾਰ ਹੋਇਆ ਸੀ। ਇਸੇ ਦੌਰਾਨ ਦੋਸ਼ੀ ਨੇ ਇਕ ਪੁਲੀਸ ਮੁਲਾਜ਼ਮ ਦੀ ਪਿਸਤੌਲ ਖੋਹ ਲਈ ਅਤੇ ਪੁਲੀਸ ਟੀਮ ਤੇ ਫਾਇਰਿੰਗ ਕਰਦੇ ਹੋਏ ਦੌੜਣ ਲੱਗਾ।
ਇਸ ਤੋਂ ਬਾਅਦ ਥਾਣਾ ਅਲੀਨਗਰ, ਸਕਲਡੀਹਾ ਪੁਲੀਸ, ਐਸਓਜੀ ਅਤੇ ਜੀਆਰਪੀ ਦੀ ਸੰਯੁਕਤ ਟੀਮ ਨੇ ਸਾਂਝੀ ਮੁਹਿੰਮ ਚਲਾਈ। ਪੁਲੀਸ ਅਨੁਸਾਰ ਮੁਹਿੰਮ ਦੌਰਾਨ ਦੋਸ਼ੀ ਨੇ ਮੁੜ ਫਾਇਰਿੰਗ ਕੀਤੀ, ਜਿਸ ਦੇ ਜਵਾਬ ਵਿੱਚ ਆਤਮ ਰੱਖਿਆ ਲਈ ਕੀਤੀ ਗਈ ਪੁਲੀਸ ਕਾਰਵਾਈ ਵਿੱਚ ਉਸ ਦੀ ਛਾਤੀ ਵਿੱਚ ਗੋਲੀ ਲੱਗੀ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਦੌਰਾਨ 2 ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਾ ਹੈ। ਪੁਲੀਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਇਕ ਰਿਵਾਲਵਰ, ਜ਼ਿੰਦਾ ਕਾਰਤੂਸ, ਤਿੰਨ ਖੋਖਾ ਕਾਰਤੂਸ ਅਤੇ ਬੈਰਲ ਕੱਟ ਕੇ ਛੋਟੀ ਕੀਤੀ ਗਈ ਡਬਲ ਬੈਰਲ ਗਨ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਡੀਬੀਬੀਐਲ ਦਾ ਲਾਇਸੈਂਸ ਵੀ ਮਿਲਿਆ ਹੈ ਅਤੇ ਰਿਵਾਲਵਰ ਵੀ ਪਹਿਲੀ ਨਜ਼ਰ ਲਾਇਸੈਂਸੀ ਪ੍ਰਤੀਤ ਹੋ ਰਹੀ ਹੈ।
National
ਬੇਕਾਬੂ ਸਕਾਰਪੀਓ ਕਾਰ ਨਦੀ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖਮੀ
ਅਰਾਰੀਆ, 19 ਨਵੰਬਰ (ਸ.ਬ.) ਬਿਹਾਰ ਦੇ ਅਰਾਰੀਆ ਜ਼ਿਲ੍ਹੇ ਵਿੱਚ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ 50 ਫੁੱਟ ਹੇਠਾਂ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਡਾਕਟਰੀ ਇਲਾਜ ਲਈ ਪਟਨਾ ਭੇਜਿਆ ਗਿਆ ਹੈ। ਗੱਡੀ ਵਿੱਚ ਕੁੱਲ 7 ਵਿਅਕਤੀ ਸਵਾਰ ਸਨ।
ਇਹ ਹਾਦਸਾ ਬੀਤੀ ਰਾਤ ਕਰੀਬ 11:45 ਵਜੇ ਤਾਰਾਬਾੜੀ ਥਾਣੇ ਦੇ ਅਧਿਕਾਰ ਖੇਤਰ ਵਿੱਚ, ਮਦਨਪੁਰ-ਸਿਕਤੀ ਸੜਕ ਤੇ ਬਿਡੀ ਪੁਲ ਦੇ ਨੇੜੇ ਵਾਪਰਿਆ।
ਜ਼ਿਕਰਯੋਗ ਹੈ ਕਿ ਇੱਕ ਤਿੱਖੇ ਮੋੜ ਤੇ ਸਕੋਰਪੀਓ ਬੇਕਾਬੂ ਹੋ ਗਈ, ਸੜਕ ਦੇ ਕਿਨਾਰੇ ਲੱਗੀ ਰੇਲਿੰਗ ਨੂੰ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ। ਉਹ ਸਾਰੇ ਅਰਰੀਆ ਦੇ ਸਿਕਟੀ ਬਲਾਕ ਵਿੱਚ ਸਥਿਤ ਭਪਤੀਆਈ ਪਿੰਡ ਵਿੱਚ ਤਿਲਕ ਰਸਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਪੌਲ ਵਾਪਸ ਪਰਤ ਰਹੇ ਸਨ। ਤਿਲਕ ਦੀ ਰਸਮ ਖਤਮ ਹੋਣ ਤੇ, ਲਾੜੀ ਦੇ ਪਰਿਵਾਰਕ ਮੈਂਬਰ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ।
ਵਾਹਨ ਦੇ ਨਦੀ ਵਿੱਚ ਡਿੱਗਣ ਤੋਂ ਬਾਅਦ, ਇਸ ਵਿੱਚ ਪਾਣੀ ਭਰਨ ਲੱਗਾ, ਜਿਸ ਕਾਰਨ ਅੰਦਰ ਸਵਾਰ ਲੋਕ ਫਸ ਗਏ। ਜਿਵੇਂ-ਜਿਵੇਂ ਪਾਣੀ ਦਾ ਪੱਧਰ ਵਧਿਆ, ਅੰਦਰ ਮੌਜੂਦ ਲੋਕ ਬਾਹਰ ਨਿਕਲਣ ਵਿੱਚ ਅਸਮਰੱਥ ਰਹੇ। ਜ਼ਿਕਰਯੋਗ ਹੈ ਕਿ ਪਾਣੀ ਵਿੱਚ ਦਮ ਘੁੱਟਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ।
ਹਾਦਸੇ ਦੀ ਆਵਾਜ਼ ਸੁਣ ਕੇ, ਸਥਾਨਕ ਵਸਨੀਕ ਅਤੇ ਰਾਹਗੀਰ ਮੌਕੇ ਤੇ ਪਹੁੰਚ ਗਏ। ਕੁਝ ਲੋਕਾਂ ਨੇ ਵਾਹਨ ਨਾਲ ਰੱਸੀ ਬੰਨ੍ਹੀ ਅਤੇ ਇੱਕ ਜੇਸੀਬੀ ਦੀ ਮਦਦ ਨਾਲ ਉਸ ਨੂੰ ਨਦੀ ਵਿੱਚੋਂ ਬਾਹਰ ਕੱਢ ਲਿਆ। ਘਟਨਾ ਬਾਰੇ ਸੂਚਨਾ ਮਿਲਣ ਤੇ, ਤਾਰਾਬਾੜੀ ਪੁਲੀਸ ਅਤੇ ਹੈਡਕੁਆਰਟਰ ਡੀ. ਐਸ. ਪੀ. ਰਜਨੀਸ਼ ਕੁਮਾਰ ਮੌਕੇ ਤੇ ਪਹੁੰਚੇ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਲਈ ਸਦਰ ਹਸਪਤਾਲ, ਅਰਾਰੀਆ ਭੇਜ ਦਿੱਤਾ ਗਿਆ।
National
2 ਮੋਟਰਸਾਇਕਲਾਂ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 4 ਜ਼ਖਮੀ
ਦੇਵਰੀਆ, 19 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਬਾਘੌਚਘਾਟ ਥਾਣਾ ਖੇਤਰ ਵਿੱਚ ਬੀਤੀ ਰਾਤ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਅਨੁਸਾਰ, ਬਾਘੌਚਘਾਟ ਪੁਲੀਸ ਸਟੇਸ਼ਨ ਖੇਤਰ ਦੇ ਪਖਾਨ ਉੱਤਰੀ ਟੋਲਾ ਦੇ ਵਸਨੀਕ ਹਰੀਕਿਸ਼ਨ ਕੁਸ਼ਵਾਹਾ (30) ਅਤੇ ਗਾਝੀ ਦਾ ਵਸਨੀਕ ਸੁਗਰੀਵ (24) ਮੋਟਰਸਾਈਕਲ ਤੇ ਬਾਜ਼ਾਰ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ, ਕੁਸ਼ੀਨਗਰ ਜ਼ਿਲੇ ਦੇ ਕਸੀਆ ਥਾਣਾ ਖੇਤਰ ਦੇ ਖਾਧੀ ਪਿੰਡ ਦੇ ਰਹਿਣ ਵਾਲੇ ਅਮਿਤ ਮੁਸਾਹਰ (22), ਅਰਜੁਨ ਮੁਸਾਹਰ (22), ਅਤੇ ਨਿਖਿਲ ਉਰਫ਼ ਸ਼ੈਲੇਸ਼ ਮੁਸਾਹਰ (20), ਇਕ ਹੋਰ ਮੋਟਰਸਾਈਕਲ ਤੇ ਬਾਘੌਚਘਾਟ ਵੱਲ ਜਾ ਰਹੇ ਸਨ।
ਇਸ ਦੌਰਾਨ ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਮਾਲਸੀ ਚੌਰਾਹੇ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਸਾਰੇ ਪੰਜ ਨੌਜਵਾਨ ਸੜਕ ਤੇ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਪੁਲੀਸ ਨੇ ਸਾਰੇ ਜ਼ਖਮੀਆਂ ਨੂੰ ਦੋ ਐਂਬੂਲੈਂਸਾਂ ਵਿੱਚ ਪਥਰਦੇਵਾ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਰਜੁਨ ਮੁਸਾਹਰ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ, ਹਰੀਕਿਸ਼ਨ ਅਤੇ ਸੁਗਰੀਵ ਨੂੰ ਗੰਭੀਰ ਸੱਟਾਂ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਦੇਵਰੀਆ ਮੈਡੀਕਲ ਕਾਲਜ ਭੇਜਿਆ ਗਿਆ, ਜਦੋਂ ਕਿ ਅਮਿਤ ਅਤੇ ਨਿਖਿਲ ਦਾ ਇਲਾਜ ਚੱਲ ਰਿਹਾ ਹੈ। ਬਾਘੌਚਘਾਟ ਪੁਲੀਸ ਸਟੇਸ਼ਨ ਦੇ ਮੁਖੀ ਅਨਿਲ ਕੁਮਾਰ ਤਿਵਾੜੀ ਨੇ ਕਿਹਾ ਕਿ ਅਰਜੁਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
National
ਮੂੰਹਬੋਲੇ ਮਾਮੇ ਵੱਲੋਂ 11 ਸਾਲਾ ਬੱਚੀ ਨਾਲ ਜਿਨਸੀ ਸ਼ੋਸ਼ਣ, ਮੁਲਜ਼ਮ ਗ੍ਰਿਫ਼ਤਾਰ
ਗ੍ਰੇਟਰ ਨੋਇਡਾ, 19 ਨਵੰਬਰ (ਸ.ਬ.) ਗ੍ਰੇਟਰ ਨੋਇਡਾ ਦੇ ਬਾਦਲਪੁਰ ਕੋਤਵਾਲੀ ਖੇਤਰ ਵਿੱਚ 11 ਸਾਲ ਦੀ ਨਾਬਾਲਗ ਲੜਕੀ ਨਾਲ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਰਾਤ ਜੰਗਲ ਵਿੱਚ ਜ਼ਖ਼ਮੀ ਹਾਲਤ ਵਿੱਚ ਬੱਚੀ ਦੇ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲੀਸ ਮੁਤਾਬਕ, ਮੁਲਜ਼ਮ ਨੂੰ ਦੋ ਘੰਟਿਆਂ ਦੇ ਅੰਦਰ ਪੁਲੀਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ 11 ਸਾਲ ਦੀ ਨਾਬਾਲਗ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਦਲਪੁਰ ਕੋਤਵਾਲੀ ਖੇਤਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਆਪਣੇ ਮਾਮੇ ਦੇ ਘਰ ਇੱਕ ਮੰਗਲਿਕ ਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ।
ਪੁਲੀਸ ਮੁਤਾਬਕ ਮੁਲਜ਼ਮ ਪੀੜਤਾ ਦਾ ਜਾਣਕਾਰ ਸੀ। ਲੜਕੀ ਉਸ ਨੂੰ ਮਾਮਾ ਕਹਿ ਕੇ ਬੁਲਾਉਂਦੀ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਮੁਲਜ਼ਮ ਦੇ ਨਾਲ ਗਈ ਸੀ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪੁਲੀਸ ਅਨੁਸਾਰ ਪੀੜਤਾ ਦੀ ਹਾਲਤ ਠੀਕ ਹੈ।
ਉੱਥੇ ਹੀ, ਪੀੜਤ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਸਮੂਹਿਕ ਜਿਨਸੀ ਸ਼ੋਸ਼ਣ ਹੋਣ ਦਾ ਖ਼ਦਸ਼ਾ ਵੀ ਜਤਾਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
