Mohali
ਨਗਰ ਨਿਗਮ ਚੋਣਾਂ ਲਈ 50 ਵਾਰਡਾਂ ਵਿੱਚ ਭਿੜਣਗੇ ਕੁਲ 227 ਉਮੀਦਵਾਰ
ਨਾਮ ਵਾਪਸੀ ਦੇ ਆਖਰੀ ਦਿਨ 84 ਉਮੀਦਵਾਰਾਂ ਨੇ ਵਾਪਸ ਲਏ ਆਪਣੇ ਨਾਮਜ਼ਦਗੀ ਪੱਤਰ
ਐਸ ਏ ਐਸ ਨਗਰ, 19 ਮਈ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ ਕੁਲ 227 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਅੱਜ ਨਾਮ ਵਾਪਸੀ ਦੇ ਅਖਰੀ ਦਿਨ ਕੁੱਲ 84 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਵਾਪਸ ਲੈ ਲਏ ਗਏ ਹਨ। ਜਿਹਨਾਂ ਉਮੀਦਵਾਰਾਂ ਵਲੋਂ ਆਪਣੇ ਨਾਮ ਵਾਪਸ ਲਏ ਗਏ ਹਨ ਉਹਨਾਂ ਵਿੱਚੋਂ ਜਿਆਦਾਤਰ ਉਹ ਹਨ ਜਿਹਨਾਂ ਵਲੋਂ ਕਵਰਿੰਗ ਉਮੀਦਵਾਰ ਦੇ ਤੌਰ ਤੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ।
ਇਸ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵਾਰਡ 1 ਤੋਂ 25 ਵਿੱਚ 47 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲਈਆਂ ਹਨ ਜਿਹਨਾਂ ਤੋਂ ਬਾਅਦ ਚੋਣ ਮੈਦਾਨ ਵਿੱਚ 118 ਉਮੀਦਵਾਰ ਰਹਿ ਗਏ ਹਨ। ਇਸੇ ਤਰ੍ਹਾਂ, ਵਾਰਡ 26 ਤੋਂ 50 ਵਿੱਚ ਕੁੱਲ 37 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲਈਆਂ ਹਨ ਜਿਸ ਤੋਂ ਬਾਅਦ ਚੋਣ ਮੈਦਾਨ ਵਿੱਚ 109 ਉਮੀਦਵਾਰ ਬਚੇ ਹਨ।
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 1 ਤੋਂ 25 ਤਕ ਦੇ ਨਮਜਦਗੀ ਪੱਤਰ ਦਾਖਿਲ ਕਰਨ ਦਾ ਅਮਲ ਗਮਾਡਾ ਦਫਤਰ ਵਿਖੇ ਰਿਟਰਨਿੰਗ ਅਫਸਰ ਅਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਸz ਅਮਰਿੰਦਰ ਸਿੰਘ ਮੱਲੀ ਦੀ ਅਗਵਾਈ ਵਿੱਚ ਮੁਕੰਮਲ ਹੋਇਆ ਸੀ ਜਦੋਕਿ ਵਾਰਡ ਨੰਬਰ 26 ਤੋਂ 50 ਦਾ ਕੰਮ ਰਿਟਰਨਿੰਗ ਅਫਸਰ ਅਤੇ ਐਸ ਡੀ ਐਮ ਦਮਨਦੀਪ ਕੌਰ ਦੀ ਅਗਵਾਈ ਵਿੱਚ ਮੁਕੰਮਲ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਵਿੱਚ ਕੁਲ 6 ਉਮੀਦਵਾਰ, ਅਨੀਤਾ ਦੇਵੀ (ਆਜ਼ਾਦ), ਚਰਨਜੀਤ ਕੌਰ (ਕਾਂਗਰਸ), ਜਸਬੀਰ ਕੌਰ (ਆਜ਼ਾਦ), ਰਾਜਪ੍ਰੀਤ ਕੌਰ (ਭਾਜਪਾ), ਸਿਮਰਨ ਕੌਰ (ਆਪ) ਅਤੇ ਸੁਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਕੁਲ 6 ਉਮੀਦਵਾਰ ਮੈਦਾਨ ਵਿੱਚ ਹਨ।
ਵਾਰਡ ਨੰਬਰ ਦੋ ਵਿੱਚ ਕੁਲ 3 ਉਮੀਦਵਾਰ, ਹਰਜਿੰਦਰ ਸਿੰਘ (ਕਾਂਗਰਸ), ਓਮਾਕਾਂਤ ਤਿਵਾਰੀ (ਭਾਜਪਾ), ਅਤੇ ਰਜਿੰਦਰ ਪ੍ਰਸਾਦ ਸ਼ਰਮਾ (ਆਪ) ਮੈਦਾਨ ਵਿੱਚ ਹਨ। ਵਾਰਡ ਨੰਬਰ ਤਿੰਨ ਵਿੱਚ ਕੁਲ 5 ਉਮੀਦਵਾਰ, ਗੁਰਮੀਤ ਕੌਰ (ਆਪ), ਜਸਪ੍ਰੀਤ ਕੌਰ (ਕਾਂਗਰਸ), ਕੁਲਦੀਪ ਕੌਰ (ਆਜ਼ਾਦ), ਮਨਜੀਤ ਕੌਰ ਢੱਲ (ਆਜ਼ਾਦ) ਅਤੇ ਸੰਧਿਆ ਸੂਦ (ਭਾਜਪਾ) ਮੈਦਾਨ ਵਿੱਚ ਹਨ।
ਵਾਰਡ ਨੰਬਰ ਚਾਰ ਤੋਂ ਕੁਲ 6 ਉਮੀਦਵਾਰ, ਧਰਮ ਸਿੰਘ (ਆਜ਼ਾਦ), ਹਰਬਿੰਦਰ ਸਿੰਘ (ਆਪ), ਜਸਵਿੰਦਰ ਸਿੰਘ (ਭਾਜਪਾ), ਮਲਕੀਤ ਸਿੰਘ (ਆਜ਼ਾਦ), ਪ੍ਰੀਤਮ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਅਤੇ ਰਘਵੀਰ ਸਿੰਘ ਕਾਂਗਰਸ ਮੈਦਾਨ ਵਿੱਚ ਹਨ।
ਵਾਰਡ ਨੰਬਰ ਪੰਜ ਤੋਂ ਕੁਲ 4 ਉਮੀਦਵਾਰ, ਅਰਵਿੰਦਰ ਕੌਰ (ਆਪ) ਰਮਨਜੀਤ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਰੇਨੂ ਬਾਲਾ (ਭਾਜਪਾ) ਅਤੇ ਸੁਰਿੰਦਰ ਕੌਰ (ਕਾਂਗਰਸ) ਮੈਦਾਨ ਵਿੱਚ ਹਨ। ਵਾਰਡ ਨੰਬਰ ਛੇ ਤੋਂ ਕੁਲ 5 ਉਮੀਦਵਾਰ, ਬਿਕਰਮਜੀਤ ਸਿੰਘ (ਕਾਂਗਰਸ), ਮਨਜੀਤ ਸਿੰਘ ਸੇਠੀ (ਆਜ਼ਾਦ), ਪੰਕਜ ਸਹਿਦੇਵ (ਭਾਜਪਾ), ਸੁਖਜੀਤ ਕੌਰ (ਆਜ਼ਾਦ) ਅਤੇ ਡਾਕਟਰ ਸਨੀ ਆਲੂਵਾਲੀਆ (ਆਪ) ਚੋਣ ਮੈਦਾਨ ਵਿੱਚ ਹਨ।
ਵਾਰਡ ਨੰਬਰ ਸੱਤ ਤੋਂ ਕੁਲ 4 ਉਮੀਦਵਾਰ ਅਰਪਿਤਾ (ਭਾਜਪਾ), ਇੰਦਰਪ੍ਰੀਤ ਕੌਰ ਪ੍ਰਿੰਸ (ਸ਼੍ਰੋਮਣੀ ਅਕਾਲੀ ਦਲ ਬਾਦਲ), ਕੁਲਵਿੰਦਰਜੀਤ ਕੌਰ (ਆਪ) ਅਤੇ ਤਰਨਜੀਤ ਕੌਰ ਗਿੱਲ (ਕਾਂਗਰਸ) ਮੈਦਾਨ ਵਿੱਚ ਹਨ। ਵਾਰਡ ਨੰਬਰ ਅੱਠ ਤੋਂ ਕੁਲ 3 ਉਮੀਦਵਾਰ, ਗੁਰਮੁਖ ਸਿੰਘ ਸੋਹਲ (ਆਪ), ਰੁਪਿੰਦਰ ਕੌਰ (ਕਾਂਗਰਸ) ਅਤੇ ਸੁਨੇਹਾ ਦੁਰੇਜਾ (ਭਾਜਪਾ) ਮੈਦਾਨ ਵਿੱਚ ਹਨ। ਵਾਰਡ ਨੰਬਰ ਨੌ ਤੋਂ ਕੁਲ 4 ਉਮੀਦਵਾਰ ਅਨੂ ਗੁਲੇਰੀਆ (ਆਪ), ਭੁਪਿੰਦਰ ਕੌਰ (ਕਾਂਗਰਸ), ਜਸਵਿੰਦਰ ਕੌਰ (ਭਾਜਪਾ) ਅਤੇ ਕੁਲਦੀਪ ਕੌਰ ਕੰਗ (ਸ਼੍ਰੋਮਣੀ ਅਕਾਲੀ ਦਲ ਬਾਦਲ) ਮੌਦਾਨ ਵਿੱਚ ਹਨ।
ਵਾਰਡ ਨੰਬਰ 10 ਤੋਂ ਕੁਲ ਉਮੀਦਵਾਰ, ਅਰਵਿੰਦਰ ਸਿੰਘ (ਆਜ਼ਾਦ) ਗਗਨਦੀਪ ਸਿੰਘ (ਆਜ਼ਾਦ) ਕਨਵਰ ਬੀਰ ਸਿੰਘ ਸਿੱਧੂ (ਕਾਂਗਰਸ) ਪਰਮਜੀਤ ਸਿੰਘ ਕਾਹਲੋ (ਆਜ਼ਾਦ) ਸੱਤਯਾਜੀਤ ਕੁੰਦਰਾ (ਆਪ) ਅਤੇ ਸੁਭਾਸ਼ ਚੋਪੜਾ (ਭਾਜਪਾ) ਮੈਦਾਨ ਵਿੱਚ ਹਨ। ਵਾਰਡ ਨੰਬਰ 11 ਤੋਂ ਕੁਲ 5 ਉਮੀਦਵਾਰ ਹਰਵਿੰਦਰ ਕੌਰ ਲੰਗ (ਆਪ), ਲਖਵਿੰਦਰ ਕੌਰ (ਕਾਂਗਰਸ), ਮਨੀਸ਼ਾ ਕੁਮਾਰੀ (ਆਜ਼ਾਦ), ਸਿਕੰਦਰ ਕੌਰ (ਆਜ਼ਾਦ) ਅਤੇ ਸਰੂਤੀ ਸ਼ਰਮਾ (ਭਾਜਪਾ) ਮੈਦਾਨ ਵਿੱਚ ਹਨ।
ਵਾਰਡ ਨੰਬਰ 12 ਤੋਂ ਕੁਲ 4 ਉਮੀਦਵਾਰ, ਅਨੁਰਾਧਾ ਅਨੰਦ (ਕਾਂਗਰਸ), ਨਰਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਰਜਿੰਦਰ ਪਾਲ ਸਿੰਘ (ਆਪ) ਅਤੇ ਸ਼ਿਵਮ (ਭਾਜਪਾ) ਮੈਦਾਨ ਵਿੱਚ ਹਨ। ਵਾਰਡ ਨੰਬਰ 13 ਤੋਂ ਕੁਲ 4 ਉਮੀਦਵਾਰ, ਹਰਸ਼ਿਤਾ ਚੋਪੜਾ (ਭਾਜਪਾ), ਕੁਲਦੀਪ ਕੌਰ (ਆਜ਼ਾਦ), ਜਸਵੀਰ ਕੌਰ (ਆਪ) ਅਤੇ ਨਰਮਤਾ ਸਿੰਘ ਢਿੱਲੋਂ (ਕਾਂਗਰਸ) ਮੈਦਾਨ ਵਿੱਚ ਹਨ।
ਵਾਰਡ ਨੰਬਰ 14 ਤੋਂ ਕੁਲ 4 ਉਮੀਦਵਾਰ, ਜਸਮੀਤ ਕੌਰ (ਆਜ਼ਾਦ), ਕਮਲਜੀਤ ਸਿੰਘ (ਆਜ਼ਾਦ), ਕਮਲਪ੍ਰੀਤ ਸਿੰਘ ਵੈਦਵਾਨ (ਕਾਂਗਰਸ), ਪ੍ਰਕਾਸ਼ਵਤੀ (ਭਾਜਪਾ), ਰਮਨਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਅਤੇ ਵਿਕਰਮ ਸੰਧੂ (ਆਪ) ਮੈਦਾਨ ਵਿੱਚ ਹਨ। ਵਾਰਡ ਨੰਬਰ 15 ਤੋਂ ਕੁਲ 4 ਉਮੀਦਵਾਰ, ਹਰਮਨਦੀਪ ਕੌਰ (ਆਜ਼ਾਦ), ਜਤਿੰਦਰ ਕੌਰ (ਕਾਂਗਰਸ) ਕੁਲਵਿੰਦਰ ਕੌਰ (ਆਪ) ਅਤੇ ਪਰਮਜੀਤ ਕੌਰ ਢਿੱਲੋਂ (ਭਾਜਪਾ) ਮੈਦਾਨ ਵਿੱਚ ਹਨ।
ਵਾਰਡ ਨੰਬਰ 16 ਤੋਂ ਕੁਲ 5 ਉਮੀਦਵਾਰ, ਅਮਰਜੀਤ ਸਿੰਘ (ਆਪ), ਹਰਸ਼ਦੀਪ ਸਿੰਘ ਸ਼ੇਰਗਿੱਲ (ਆਜ਼ਾਦ), ਕਰਨ ਦੀਪ ਸਿੰਘ ਢਿੱਲੋ (ਕਾਂਗਰਸ), ਸਿਮਰਨ ਸਿੰਘ ਗਿੱਲ (ਆਜ਼ਾਦ) ਅਤੇ ਸੰਦੀਪ ਕੁਮਾਰ ਮਧੋਕ (ਭਾਜਪਾ) ਮੈਦਾਨ ਵਿੱਚ ਹਨ। ਵਾਰਡ ਨੰਬਰ 17 ਤੋਂ ਕੁਲ 3 ਉਮੀਦਵਾਰ, ਅਮਰਜੀਤ ਕੌਰ (ਕਾਂਗਰਸ), ਨੀਤੂ (ਆਪ) ਅਤੇ ਸੁਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 18 ਤੋਂ ਕੁਲ 4 ਉਮੀਦਵਾਰ, ਗੁਰਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ), ਨਰਪਿੰਦਰ ਸਿੰਘ ਰੰਗੀ (ਕਾਂਗਰਸ), ਪੰਕਜਜੀਤ ਸਿੰਘ (ਆਪ) ਅਤੇ ਰਿਤੀਕਾ (ਭਾਜਪਾ) ਮੈਦਾਨ ਵਿੱਚ ਹਨ।
ਵਾਰਡ ਨੰਬਰ 19 ਤੋਂ ਕੁਲ 7 ਉਮੀਦਵਾਰ, ਜੋਗਿੰਦਰ ਕੌਰ (ਆਪ), ਲਖਵਿੰਦਰ ਕੌਰ (ਆਜ਼ਾਦ), ਉਪਿੰਦਰਪ੍ਰੀਤ ਕੌਰ ਗਿੱਲ (ਆਜ਼ਾਦ), ਪੂਜਾ ਕੌਸ਼ਿਕ (ਭਾਜਪਾ), ਰਾਜਵੀਰ ਕੌਰ (ਆਜ਼ਾਦ), ਰਮਨਪ੍ਰੀਤ ਕੌਰ (ਕਾਂਗਰਸ) ਅਤੇ ਰਸ਼ਪਾਲ ਕੌਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ।
ਵਾਰਡ ਨੰਬਰ 20 ਤੋਂ ਕੁਲ 6 ਉਮੀਦਵਾਰ, ਗੌਰਵ ਜੈਨ (ਕਾਂਗਰਸ) ਹਰਮਨਜੋਤ ਸਿੰਘ (ਆਜ਼ਾਦ), ਜਸਵੀਰ ਸਿੰਘ ਮਣਕੂ (ਆਜ਼ਾਦ), ਕੁਲਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ), ਮਦਨ ਲਾਲ ਗੋਇਲ (ਭਾਜਪਾ) ਅਤੇ ਤਰੁਣਜੀਤ ਸਿੰਘ (ਆਪ) ਮੈਦਾਨ ਵਿੱਚਜ ਹਨ। ਵਾਰਡ ਨੰਬਰ 21 ਤੋਂ ਕੁਲ 4 ਉਮੀਦਵਾਰ, ਮਨਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ), ਰਾਜਰਾਣੀ ਜੈਨ (ਕਾਂਗਰਸ), ਸੀਮਾ ਰਾਣੀ (ਭਾਜਪਾ) ਅਤੇ ਸਵਰਨ ਲਤਾ (ਆਪ) ਮੈਦਾਨ ਵਿੱਚ ਹਨ।
ਵਾਰਡ ਨੰਬਰ 22 ਤੋਂ ਕੁਲ 7 ਉਮੀਦਵਾਰ, ਅਮਿਤ ਜੈਨ (ਕਾਂਗਰਸ), ਹਰਜੀਤ ਸਿੰਘ (ਆਪ), ਹਰਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ), ਰਾਜਿੰਦਰ ਕੁਮਾਰ ਕੌਸ਼ਿਕ (ਭਾਜਪਾ), ਰਾਜਵਿੰਦਰ ਸਿੰਘ (ਆਜ਼ਾਦ), ਰਵਿੰਦਰਪਾਲ ਸਿੰਘ (ਆਜ਼ਾਦ) ਅਤੇ ਰਵਨੀਤ ਕੌਰ (ਆਜ਼ਾਦ) ਮੈਦਾਨ ਵਿੱਚ ਹਨ।
ਵਾਰਡ ਨੰਬਰ 23 ਤੋਂ ਕੁਲ 5 ਉਮੀਦਵਾਰ, ਕਿਰਨ ਸ਼ਰਮਾ (ਆਜ਼ਾਦ), ਮਨਿੰਦਰ ਕੌਰ (ਕਾਂਗਰਸ), ਰਜਨੀ ਗੋਇਲ (ਆਪ), ਸੋਨੀਆ (ਭਾਜਪਾ) ਅਤੇ ਵਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 24 ਤੋਂ ਕੁਲ 4 ਉਮੀਦਵਾਰ, ਅਮਨਦੀਪ ਸਿੰਘ (ਕਾਂਗਰਸ) ਕਰਨ ਗੁਪਤਾ (ਭਾਜਪਾ) ਨਸੀਬ ਸਿੰਘ ਸੰਧੂ (ਆਪ) ਅਤੇ ਸੁਖਵਿੰਦਰ ਸਿੰਘ ਬਿੰਦਰਾ (ਸ਼੍ਰੋਮਣੀ ਅਕਾਲੀ ਦਲ ਬਾਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 25 ਤੋਂ ਕੁਲ 4 ਉਮੀਦਵਾਰ, ਬਲਜਿੰਦਰ ਕੌਰ (ਆਪ), ਮਨਜੀਤ ਕੌਰ (ਕਾਂਗਰਸ), ਰਾਜਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਅਤੇ ਰਾਖੀ ਪਾਠਕ (ਭਾਜਪਾ) ਮੈਦਾਨ ਵਿੱਚ ਹਨ।
ਕੁੱਲ ਮਿਲਾ ਕੇ, ਨਗਰ ਨਿਗਮ ਮੁਹਾਲੀ ਦੇ ਸਾਰੇ 50 ਵਾਰਡਾਂ ਵਿੱਚ ਹੁਣ 227 ਉਮੀਦਵਾਰ ਚੋਣਾਂ ਲਈ ਮੈਦਾਨ ਵਿੱਚ ਰਹਿ ਗਏ ਹਨ।
(ਬਾਕੀ ਉਮੀਦਵਾਰਾਂ ਦਾ ਵੇਰਵਾ ਭਲਕੇ)
Mohali
ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ
ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।
ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।
ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।
Mohali
ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ
ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ
ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।
ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।
Mohali
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ
ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ
ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।
ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।
-
National2 months agoਹਸਪਤਾਲ ਵਿੱਚ ਵੈਂਟੀਲੇਟਰ ਫਟਣ ਕਾਰਨ ਲੱਗੀ ਅੱਗ ਵਿੱਚ 3 ਨਵਜੰਮੇ ਬੱਚਿਆਂ ਦੀ ਮੌਤ
-
International4 weeks ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
Mohali2 months agoਬੂਥ ਮਾਰਕੀਟ ਐਸੋਸੀਏਸ਼ਨ ਫੇਜ਼ 2 ਮੁਹਾਲੀ ਦਾ ਵਫਦ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮਿਲਿਆ
-
International1 month agoਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 210 ਹੋਈ, ਕਈ ਲਾਪਤਾ
-
International2 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International1 month agoਤਿੱਬਤ ਤੋਂ ਆਏ ਹੜ੍ਹ ਕਾਰਨ ਨੇਪਾਲ ਵਿੱਚ ਭਾਰੀ ਤਬਾਹੀ, ਦਰਜਨਾਂ ਪਿੰਡ ਤਬਾਹ
-
International3 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
