Mohali
ਵਾਰਡ ਨੰਬਰ 26 ਤੋਂ 50 ਤਕ ਵਿੱਚ ਹਨ 109 ਉਮੀਦਵਾਰ
ਜਿਆਦਾਤਰ ਵਾਰਡਾਂ ਵਿੱਚ ਸਿੱਧੀ ਜਾਂ ਤਿਕੋਨੀ ਟੱਕਰ
ਐਸ ਏ ਐਸ ਨਗਰ, 20 ਮਈ (ਸ.ਬ.) ਨਗਰ ਨਿਗਮ ਚੋਣਾਂ ਦੇ ਸੰਬੰਧ ਵਿੱਚ ਬੀਤੇ ਦਿਨ ਅਸੀਂ ਵਾਰਡ ਨੰਬਰ 1 ਤੋਂ ਵਾਰਡ ਨੰਬਰ 25 ਤਕ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਸੀ ਅਤੇ ਬਾਕੀ ਦੇ ਵਾਰਡਾਂ (26 ਤੋਂ 50) ਬਾਰੇ ਗੱਲ ਕਰੀਏ ਤਾਂ ਇਹਨਾਂ 25 ਵਾਰਡਾਂ ਵਿੱਚ ਕੁਲ 109 ਉਮੀਦਵਾਰ ਮੈਦਾਨ ਵਿੱਚ ਹਨ।
ਵਾਰਡ ਨੰਬਰ 26 ਵਿੱਚ ਕੁੱਲ 4 ਉਮੀਦਵਾਰ, ਗੁਰਪ੍ਰੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਗੁਰਦੀਪ ਸਿੰਘ (ਕਾਂਗਰਸ), ਕੁਲਵਿੰਦਰ ਸਿੰਘ (ਭਾਜਪਾ), ਸਤਵਿੰਦਰ ਸਿੰਘ (ਆਪ) ਮੈਦਾਨ ਵਿੱਚ ਹਨ। ਵਾਰਡ ਨੰਬਰ 27 ਵਿੱਚ ਵੀ ਕੁੱਲ 4 ਉਮੀਦਵਾਰ, ਕੁਮਾਰੀ ਤਨਵੀ (ਭਾਜਪਾ), ਜਸਬੀਰ ਕੌਰ ਅਤਲੀ (ਆਪ), ਅੰਤਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਪਰਵਿੰਦਰ ਕੌਰ (ਕਾਂਗਰਸ) ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਵਾਰਡ ਨੰਬਰ 28 ਵਿੱਚ ਵੀ ਕੁੱਲ 4 ਉਮੀਦਵਾਰ, ਹਰਦੀਪ ਸਿੰਘ (ਭਾਜਪਾ), ਮਨਦੀਪ ਸਿੰਘ (ਕਾਂਗਰਸ), ਰਜਨੀ (ਸ਼੍ਰੋਮਣੀ ਅਕਾਲੀ ਦਲ), ਰਵਿੰਦਰ ਸਿੰਘ (ਆਪ) ਮੈਦਾਨ ਵਿੱਚ ਹਨ।
ਵਾਰਡ ਨੰਬਰ 29 ਵਿੱਚ ਕੁੱਲ 4 ਉਮੀਦਵਾਰ, ਮਨਪ੍ਰੀਤ ਕੌਰ (ਭਾਜਪਾ), ਵਿਵੇਕ ਕਾਠੀਆ (ਕਾਂਗਰਸ), ਰਮਨਪ੍ਰੀਤ ਕੌਰ (ਆਪ), ਬਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 30 ਵਿੱਚ ਵੀ ਕੁੱਲ 4 ਉਮੀਦਵਾਰ, ਜਸਵਿੰਦਰਪਾਲ ਸਿੰਘ (ਭਾਜਪਾ), ਹਰਜੀਤ ਸਿੰਘ (ਕਾਂਗਰਸ), ਗੁਰਪ੍ਰੀਤ ਸਿੰਘ (ਆਪ), ਦਵਿੰਦਰਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ ਜਦੋਂਕਿ ਵਾਰਡ ਨੰਬਰ 31 ਵਿੱਚ ਵੀ ਕੁੱਲ 4 ਉਮੀਦਵਾਰ, ਰੂਮਨ (ਸ਼੍ਰੋਮਣੀ ਅਕਾਲੀ ਦਲ), ਮਨਸੀਰਤ ਕੌਰ (ਕਾਂਗਰਸ), ਅਰੁਣਾ ਸ਼ਰਮਾ (ਆਪ), ਪ੍ਰਭਸਮਰੀਤ ਕੌਰ (ਭਾਜਪਾ) ਮੈਦਾਨ ਵਿੱਚ ਹਨ।
ਵਾਰਡ ਨੰਬਰ 32 ਵਿੱਚ ਕੁੱਲ 4 ਉਮੀਦਵਾਰ, ਮਿਥਿਲੇਸ਼ ਕੁਮਾਰ ਤਿਵਾਰੀ (ਭਾਜਪਾ), ਗੁਰਜੀਤ ਸਿੰਘ (ਆਪ), ਅਮਰਜੀਤ ਸਿੰਘ ਵੜੈਚ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਸਿੰਘ (ਕਾਂਗਰਸ) ਮੈਦਾਨ ਵਿੱਚ ਹਨ। ਵਾਰਡ ਨੰਬਰ 33 ਵਿੱਚ ਵੀ ਕੁੱਲ 4 ਉਮੀਦਵਾਰ, ਸੁਰਿੰਦਰਪਾਲ ਕੌਰ (ਕਾਂਗਰਸ), ਬਲਰਾਜ ਕੌਰ (ਆਜ਼ਾਦ), ਦਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਗੁਰਪ੍ਰੀਤ ਕੌਰ (ਆਪ) ਮੈਦਾਨ ਵਿੱਚ ਹਨ। ਵਾਰਡ ਨੰਬਰ 34 ਵਿੱਚ ਕੁੱਲ 3 ਉਮੀਦਵਾਰ, ਸੁਖਦੇਵ ਸਿੰਘ (ਆਪ), ਸ਼ੁਭਮ ਸਿੰਘ (ਕਾਂਗਰਸ), ਦੀਪਕ ਸੋਈ (ਭਾਜਪਾ) ਮੈਦਾਨ ਵਿੱਚ ਹਨ।
ਵਾਰਡ ਨੰਬਰ 35 ਵਿੱਚ ਕੁੱਲ 3 ਉਮੀਦਵਾਰ, ਕਰਮ ਜੀਤ ਕੌਰ (ਆਪ), ਕੁਲਵਿੰਦਰ ਕੌਰ (ਆਜ਼ਾਦ), ਹਰਜੀਤ ਕੌਰ (ਕਾਂਗਰਸ) ਮੈਦਾਨ ਵਿੱਚ ਹਨ। ਵਾਰਡ ਨੰਬਰ 36 ਵਿੱਚ ਕੁੱਲ 4 ਉਮੀਦਵਾਰ, ਗੁਰਇੰਦਰ ਬਰਾੜ (ਭਾਜਪਾ), ਹਰਪਾਲ ਸਿੰਘ (ਆਪ), ਮਲਕੀਤ ਸਿੰਘ (ਕਾਂਗਰਸ), ਬਲਵਿੰਦਰ ਕੁਮਾਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 37 ਵਿੱਚ ਵੀ ਕੁੱਲ 4 ਉਮੀਦਵਾਰ, ਕੁਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਬਲਜੀਤ ਕੌਰ (ਕਾਂਗਰਸ), ਅਨੀਤਾ ਰਾਣੀ (ਭਾਜਪਾ), ਕੁਲਦੀਪ ਕੌਰ (ਆਪ) ਮੈਦਾਨ ਵਿੱਚ ਹਨ।
ਵਾਰਡ ਨੰਬਰ 38 ਵਿੱਚ ਕੁੱਲ 4 ਉਮੀਦਵਾਰ, ਹਰਦੀਪ ਸਿੰਘ ਬੈਦਵਾਨ (ਭਾਜਪਾ), ਮਨਮੋਹਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਮਨਜੀਤ ਸਿੰਘ (ਕਾਂਗਰਸ), ਬਚਨ ਸਿੰਘ ਬੋਪਾਰਾਏ (ਆਪ) ਮੈਦਾਨ ਵਿੱਚ ਹਨ। ਵਾਰਡ ਨੰਬਰ 39 ਵਿੱਚ ਕੁੱਲ 3 ਉਮੀਦਵਾਰ, ਸਤਵੀਰ ਕੌਰ (ਸ਼੍ਰੋਮਣੀ ਅਕਾਲੀ ਦਲ), ਅੰਜਲੀ ਸੂਦ (ਭਾਜਪਾ), ਸ਼ਰਨਜੀਤ ਕੌਰ (ਆਪ) ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਦਵਿੰਦਰ ਕੌਰ ਦੇ ਨਾਮਜਦਗੀ ਪੱਤਰ ਰੱਦ ਹੋ ਜਾਣ ਕਾਰਨ ਕਾਂਗਰਸ ਦਾ ਉਮੀਦਵਾਰ ਨਹੀਂ ਹੈ।
ਵਾਰਡ ਨੰਬਰ 40 ਵਿੱਚ ਕੁੱਲ 6 ਉਮੀਦਵਾਰ, ਕੁਲਵੰਤ ਕੌਰ (ਆਜ਼ਾਦ), ਕਮਲਜੀਤ ਕੌਰ (ਆਪ), ਲਖਵਿੰਦਰ ਸਿੰਘ (ਕਾਂਗਰਸ), ਬਲਜਿੰਦਰ ਸਿੰਘ (ਆਜ਼ਾਦ), ਗੌਤਮ ਗਰੀਸ਼ ਲੱਧਰ (ਭਾਜਪਾ), ਗੁਰਮੇਲ ਸਿੰਘ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 41 ਵਿੱਚ ਕੁੱਲ 4 ਉਮੀਦਵਾਰ, ਗੁਰਪ੍ਰੀਤ ਕੌਰ (ਭਾਜਪਾ), ਕ੍ਰਿਤਿਕਾ ਸ਼ਰਮਾ (ਆਪ), ਸਵਰਨਜੀਤ ਕੌਰ (ਕਾਂਗਰਸ), ਬਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ।
ਵਾਰਡ ਨੰਬਰ 42 ਵਿੱਚ ਕੁੱਲ 4 ਉਮੀਦਵਾਰ, ਮਨਜਿੰਦਰ ਸਿੰਘ (ਭਾਜਪਾ), ਅਮਿਤ ਕੁਮਾਰ (ਸ਼੍ਰੋਮਣੀ ਅਕਾਲੀ ਦਲ), ਸਰਬਜੀਤ ਸਿੰਘ (ਆਪ), ਜਸਦੀਪ ਸਿੰਘ ਸ਼ੇਰਗਿੱਲ (ਕਾਂਗਰਸ) ਮੈਦਾਨ ਵਿੱਚ ਹਨ। ਵਾਰਡ ਨੰਬਰ 43 ਵਿੱਚ ਕੁੱਲ 3 ਉਮੀਦਵਾਰ ਭੁਪਿੰਦਰ ਕੌਰ (ਕਾਂਗਰਸ), ਰਮਨਦੀਪ ਕੌਰ (ਆਪ), ਕੁਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 44 ਵਿੱਚ ਕੁੱਲ 5 ਉਮੀਦਵਾਰ, ਦਲਜੀਤ ਸਿੰਘ (ਭਾਜਪਾ), ਅਮਨਦੀਪ ਸਿੰਘ ਸਲੈਚ (ਕਾਂਗਰਸ), ਫੂਲਰਾਜ ਸਿੰਘ (ਆਪ), ਅਮਰਪਾਲ ਸਿੰਘ (ਆਜ਼ਾਦ), ਸੁਖਵੀਰ ਸਿੰਘ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ।
ਵਾਰਡ ਨੰਬਰ 45 ਵਿੱਚ ਕੁੱਲ 4 ਉਮੀਦਵਾਰ, ਸ਼ੈਰੀ (ਭਾਜਪਾ), ਸਤਵਿੰਦਰ ਕੌਰ (ਕਾਂਗਰਸ), ਪਰਮਿੰਦਰ ਕੌਰ (ਆਪ), ਸੁਖਵਿੰਦਰ ਕੌਰ (ਆਜ਼ਾਦ) ਮੈਦਾਨ ਵਿੱਚ ਹਨ। ਵਾਰਡ ਨੰਬਰ 46 ਵਿੱਚ ਕੁੱਲ 7 ਉਮੀਦਵਾਰ, ਦਲੀਪ ਕੁਮਾਰ (ਆਜ਼ਾਦ), ਸੰਤੋਸ਼ ਕੁਮਾਰ (ਭਾਜਪਾ), ਮਨੀਸ਼ ਕੁਮਾਰ (ਆਜ਼ਾਦ), ਸਰਬਜੀਤ ਸਿੰਘ (ਆਪ), ਅਮਨ ਕੁਮਾਰ ਪਾਸਵਾਨ (ਕਾਂਗਰਸ), ਸੁਖਦਰਸ਼ਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਰਾਮ ਕੁਮਾਰ (ਆਜ਼ਾਦ) ਮੈਦਾਨ ਵਿੱਚ ਹਨ।
ਵਾਰਡ ਨੰਬਰ 47 ਵਿੱਚ ਕੁੱਲ 4 ਉਮੀਦਵਾਰ, ਪਰਮਿੰਦਰ ਕੌਰ (ਆਪ), ਸੁਖਦੀਪ ਕੌਰ (ਭਾਜਪਾ), ਨਵਜੋਤ ਕੌਰ (ਕਾਂਗਰਸ), ਜਸਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਮੈਦਾਨ ਵਿੱਚ ਹਨ। ਵਾਰਡ ਨੰਬਰ 48 ਵਿੱਚ ਕੁੱਲ 8 ਉਮੀਦਵਾਰ, ਕੁਲਦੀਪ ਸਿੰਘ (ਭਾਜਪਾ), ਇੰਦਰਜੀਤ ਸਿੰਘ (ਕਾਂਗਰਸ), ਰਾਜ ਇੰਦਰਪਾਲ ਸਿੰਘ (ਆਜ਼ਾਦ), ਮੱਖਣ ਸਿੰਘ (ਆਜ਼ਾਦ), ਬਲਜੀਤ ਸਿੰਘ (ਆਪ), ਰਵੀ ਸ਼ਰਮਾ (ਆਜ਼ਾਦ), ਕੇਸਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਬਹਾਦਰ ਸਿੰਘ (ਆਜ਼ਾਦ) ਮੈਦਾਨ ਵਿੱਚ ਹਨ।
ਵਾਰਡ ਨੰਬਰ 49 ਵਿੱਚ ਕੁੱਲ 8 ਉਮੀਦਵਾਰ, ਰਿਪਸਲੀਨ ਕੌਰ (ਆਜ਼ਾਦ), ਬਿਮਲੇਸ਼ ਦੇਵੀ (ਭਾਜਪਾ), ਰਿੰਪਲ (ਕਾਂਗਰਸ), ਰੀਨਾ (ਆਜ਼ਾਦ), ਕੁਲਵਿੰਦਰ ਕੌਰ (ਆਪ), ਕੰਵਲਜੀਤ ਕੌਰ (ਆਜ਼ਾਦ), ਅਰਚਨਾ (ਸ਼੍ਰੋਮਣੀ ਅਕਾਲੀ ਦਲ), ਬਲਜੀਤ ਕੌਰ (ਆਜ਼ਾਦ) ਮੈਦਾਨ ਵਿੱਚ ਹਨ। ਵਾਰਡ ਨੰਬਰ 50 ਵਿੱਚ ਕੁੱਲ 3 ਉਮੀਦਵਾਰ, ਅਤੁਲ ਸ਼ਰਮਾ (ਭਾਜਪਾ), ਗੁਰਸਾਹਿਬ ਸਿੰਘ (ਕਾਂਗਰਸ), ਹਰਪਾਲ ਸਿੰਘ (ਆਪ) ਮੈਦਾਨ ਵਿੱਚ ਹਨ।
ਇਹ ਸਾਰੇ ਹੀ ਉਮੀਦਵਾਰ ਪੂਰੀ ਤਰ੍ਹਾਂ ਸਰਗਰਮ ਹੋ ਕੇ ਚੋਣ ਸਰਗਰਮੀਆਂ ਚਲਾ ਰਹੇ ਹਨ ਅਤੇ ਸਾਰਿਆਂ ਵਲੋਂ ਹੀ ਆਪੋ ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਹੁਣ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ ਕਿ ਇਹਨਾਂ ਵਿੱਚੋਂ ਕਿਹੜੇ ਕਿਹੜੇ ਉਮੀਦਵਾਰ ਵੋਟਰਾਂ ਦੀ ਕਸੋਟੀ ਤੇ ਖਰੇ ਉਤਰਨ ਵਿੱਚ ਕਾਮਯਾਬ ਹੁੰਦੇ ਹਨ।
Mohali
ਮੱਸਿਆ ਦਾ ਮਾਸਿਕ ਲੰਗਰ ਲਗਾਇਆ
ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਦਿਵਾਲੀ ਦੀ ਪੂਰਵ ਸੰਧਿਆ ਤੇ ਪੀ ਜੀ ਆਈ, ਚੰਡੀਗੜ ਦੀ ਨਵੀਂ ਓ ਪੀ ਡੀ (ਗੇਟ ਨੰ: 4) ਦੇ ਸਾਹਮਣੇ ਮੱਸਿਆ ਦਾ ਮਾਸਿਕ ਲੰਗਰ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਇਸ ਵਾਰ ਸੇਬ, ਕੇਲੇ ਵੰਡੇ ਗਏ। ਇਸ ਮੌਕੇ ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਹਾਜਿਰ ਸਨ।
Mohali
ਦੀਵਾਲੀ ਦੇ ਤਿਉਹਾਰ ਮੌਕੇ ਮਾਵਾਂ ਭੈਣਾਂ ਨੂੰ ਸੂਟ ਵੰਡੇ
ਐਸ ਏ ਐਸ ਨਗਰ, 7 ਨਵੰਬਰ (ਸ.ਬ.) ਦੀਵਾਲੀ ਦੇ ਤਿਉਹਾਰ ਮੌਕੇ ਮਿਉਂਸਪਲ ਕੌਂਸਲਰ ਕਮਲਪੀਤ ਸਿੰਘ ਬੰਨੀ ਦੇ ਵਾਰਡ (ਵਾਰਡ ਨੰਬਰ 14) ਵਿਖੇ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਭ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ। ਉਹਨਾਂ ਹਾਜਰੀਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਇਸ ਮੌਕੇ ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਵਾਰਡ ਦੀਆਂ ਮਾਵਾਂ ਭੈਣਾਂ ਵਲੋਂ ਉਹਨਾਂ ਨੂੰ ਦੂਜੀ ਵਾਰ ਫੇਜ਼ 9 ਦੇ ਕੌਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਬੀਬੀਆਂ ਵੱਲੋਂ ਮਿਲਿਆ ਪਿਆਰ, ਵਿਸ਼ਵਾਸ ਅਤੇ ਸਹਿਯੋਗ ਉਹਨਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਕਿਹਾ ਕਿ ਇਹ ਰਿਸ਼ਤਾ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇਪਣ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਢੀਂਡਸਾ, ਬਲਿਹਾਰ ਸਿੰਘ ਵਿਰਕ, ਪਰਵੀਨ ਸ਼ਰਮਾ, ਹਰਿੰਦਰ ਸਿੰਘ ਵਾਲੀਆ, ਪ੍ਰਿੰਸ ਵਰਮਾ, ਸਚਿਨ ਰਾਏਜ਼ਾਦਾ, ਅਨਿਲ ਆਨੰਦ, ਆਈ. ਡੀ ਗਰਗ, ਅੰਮ੍ਰਿਤਪਾਲ ਸਿੰਘ, ਚੰਦਰ ਅਰੋੜਾ ਵੀ ਹਾਜਿਰ ਸਨ।
Mohali
ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ
ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ
ਐਸ ਏ ਐਸ ਨਗਰ, 7 ਨਵੰਬਰ (ਸ.ਬ.) ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਰਾਮਗੜ੍ਹੀਆ ਸਭਾ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਭਾਈ ਲਾਲੋ ਕੋ-ਆਪ ਐਨ. ਏ. ਟੀ ਐਂਡ ਸੀ ਸੁਸਾਇਟੀ ਲਿਮਟਿਡ, ਦਸ਼ਮੇਸ਼ ਵੈਲਫੇਅਰ ਕੌਸਲ (ਰਜਿ.) ਅਤੇ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 9 ਨਵੰਬਰ ਨੂੰ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ ਸੰਸਥਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਮੀਤੀ ਪ੍ਰਧਾਨ ਮਨਜੀਤ ਸਿੰਘ ਮਾਨ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ, ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ, ਖਜ਼ਾਨਚੀ ਬਲਵਿੰਦਰ ਸਿੰਘ, ਮੈਨੇਜ਼ਰ ਗੁਰਬਚਨ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਸ. ਦੀਦਾਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਅੱਜ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅਤੇ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ।
ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ 9 ਨਵੰਬਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਸਵੇਰੇ 9 ਤੋਂ 10 ਵਜੇ ਤੱਕ ਭਾਈ ਪੁਰਸ਼ੋਤਮ ਸਿੰਘ ਅਤੇ ਸਾਥੀ (ਹਜ਼ੂਰੀ ਰਾਗੀ ਜੱਥਾ) ਵੱਲੋਂ ਮਨੋਹਰ ਕੀਰਤਨ ਕੀਤਾ ਜਾਵੇਗਾ। ਸਵੇਰੇ 10 ਤੋਂ 11 ਵਜੇ ਤੱਕ ਇਸਤਰੀ ਸਤਿਸੰਗ ਜੱਥਾ, ਰਾਮਗੜ੍ਹੀਆ ਸਭਾ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਸਵੇਰੇ 11 ਤੋਂ 11:30 ਵਜੇ ਤੱਕ ਭਾਈ ਬਲਿਹਾਰ ਸਿੰਘ (ਹੈਡ ਗ੍ਰੰਥੀ, ਰਾਮਗੜ੍ਹੀਆ ਸਭਾ) ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 11:30 ਤੋਂ ਦੁਪਹਿਰ 1 ਵਜੇ ਤੱਕ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਭਾਈ ਗੁਰਿੰਦਰ ਪ੍ਰਿਤਪਾਲ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
