Connect with us

International

ਕੈਨੇਡਾ ਵਿੱਚ ਲੁੱਟ-ਖੋਹ ਦੌਰਾਨ ਭਾਰਤੀ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ

Published

on

ਟੋਰਾਂਟੋ, 28 ਮਈ (ਸ.ਬ.) ਕੈਨੇਡਾ ਤੋਂ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਲੁੱਟ-ਖੋਹ ਦੀ ਵਾਰਦਾਤ ਦੌਰਾਨ 24 ਸਾਲਾ ਭਾਰਤੀ ਵਿਦਿਆਰਥਣ ਵਿਧੀ ਮੇਘਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

ਟੋਰਾਂਟੋ ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਦੇਰ ਰਾਤ ਉਸ ਵੇਲੇ ਵਾਪਰੀ ਜਦੋਂ ਵਿਧੀ ਮੇਘਾ ਆਪਣੀ ਪਾਰਟ-ਟਾਈਮ ਨੌਕਰੀ ਖ਼ਤਮ ਕਰਕੇ ਸਬਵੇਅ ਸਟੇਸ਼ਨ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਇੱਕ ਅਣਪਛਾਤੇ ਹਮਲਾਵਰ ਨੇ ਉਸ ਦਾ ਬੈਗ ਅਤੇ ਕੀਮਤੀ ਸਾਮਾਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਧੀ ਨੇ ਇਸ ਦਾ ਵਿਰੋਧ ਕੀਤਾ, ਤਾਂ ਲੁਟੇਰੇ ਨੇ ਉਸ ਦੇ ਪੇਟ ਅਤੇ ਗਰਦਨ ਤੇ ਚਾਕੂ ਨਾਲ ਕਈ ਵਾਰ ਕੀਤੇ। ਖੂਨ ਨਾਲ ਲੱਥਪੱਥ ਵਿਧੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਵਿਦਿਆਰਥਣ ਦੀ ਪਛਾਣ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਵਿਧੀ ਮੇਘਾ ਵਜੋਂ ਹੋਈ ਹੈ। ਉਹ ਪਿਛਲੇ ਸਾਲ ਹੀ ਟੋਰਾਂਟੋ ਦੀ ਸੇਨੇਕਾ ਕਾਲਜ ਵਿੱਚ ‘ਬਿਜ਼ਨੈਸ ਐਡਮਿਨਿਸਟ੍ਰੇਸ਼ਨ’ ਦੀ ਪੜ੍ਹਾਈ ਕਰਨ ਲਈ ਕੈਨੇਡਾ ਆਈ ਸੀ। ਵਿਧੀ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਈ ਜਾਵੇ।

ਟੋਰਾਂਟੋ ਪੁਲੀਸ ਨੇ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਹਮਲਾਵਰ ਇੱਕ ਸ਼ੱਕੀ ਨਸ਼ੇੜੀ ਜਾਪਦਾ ਹੈ, ਜੋ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਕੈਨੇਡੀਅਨ ਪ੍ਰਸ਼ਾਸਨ ਅਤੇ ਪੁਲੀਸ ਦੇ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਪਰਿਵਾਰ ਨੂੰ ਤੁਰੰਤ ਇਨਸਾਫ਼ ਅਤੇ ਮਦਦ ਮੁਹੱਈਆ ਕਰਵਾਈ ਜਾ ਸਕੇ।

Continue Reading

International

ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ

Published

on

By

ਮਾਗੁਰਾ, 6 ਅਗਸਤ (ਸ.ਬ.) ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਸਾਬਕਾ ਅਵਾਮੀ ਲੀਗ ਸੰਸਦ ਮੈਂਬਰ ਸ਼ਾਕਿਬ ਅਲ ਹਸਨ ਦੇ ਜੱਦੀ ਘਰ ਤੇ ਬੀਤੀ ਰਾਤ ਮਾਗੁਰਾ ਵਿੱਚ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ। ਇਹ ਘਟਨਾ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵਰਚੁਅਲ ਤੌਰ ਤੇ ਜੁੜਨ ਦੇ ਕੁਝ ਘੰਟਿਆਂ ਬਾਅਦ ਹੋਇਆ।

ਰਿਪੋਰਟਾਂ ਦੇ ਅਨੁਸਾਰ ਇਹ ਹਮਲਾ ਮਾਗੁਰਾ ਸ਼ਹਿਰ ਦੇ ਕੇਸ਼ਵਮੋਰ ਖੇਤਰ ਵਿੱਚ ਸ਼ਾਕਿਬ ਦੀ ਰਿਹਾਇਸ਼ ਤੇ ਸਥਾਨਕ ਸਮੇਂ ਅਨੁਸਾਰ ਬੀਤੀ ਰਾਤ 8:45 ਵਜੇ ਦੇ ਕਰੀਬ ਹੋਇਆ। ਘਰ ਵਿੱਚ ਭੰਨਤੋੜ ਵੀ ਕੀਤੀ ਗਈ।

ਸ਼ਾਕਿਬ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਵਿਦੇਸ਼ੀ ਪੱਤਰਕਾਰ ਕਲੱਬ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਹਸੀਨਾ ਦੇ ਨਾਲ ਵਰਚੁਅਲ ਤੌਰ ਤੇ ਪੇਸ਼ ਹੋਏ ਸਨ, ਇੱਕ ਅਜਿਹਾ ਸਮਾਗਮ ਜਿਸ ਉੱਤੇ ਬੰਗਲਾਦੇਸ਼ ਪਹਿਲਾਂ ਹੀ ਇਤਰਾਜ਼ ਜਤਾ ਚੁੱਕਾ ਸੀ।

ਹਮਲੇ ਤੋਂ ਬਾਅਦ, ਅਵਾਮੀ ਲੀਗ ਨੇ ਦਾਅਵਾ ਕੀਤਾ ਕਿ ਇਹ ਅਵਾਮੀ ਲੀਗ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਕਿਬ ਦੀ ਸ਼ਮੂਲੀਅਤ ਦਾ ਨਤੀਜਾ ਸੀ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਹਾਇਸ਼ਾਂ ਨੂੰ ਅੱਗ ਲਗਾਉਣਾ, ਅਵਾਮੀ ਲੀਗ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਕੀਮਤ ਹੈ। ਨਵ-ਫਾਸੀਵਾਦ ਨੇ ਬੰਗਲਾਦੇਸ਼ ਨੂੰ ਘੇਰ ਲਿਆ ਹੈ।

ਪਾਰਟੀ ਨੇ ਅੱਗੇ ਦੋਸ਼ ਲਾਇਆ ਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਜਮਾਤ-ਏ-ਇਸਲਾਮੀ ਅਤੇ ਨੈਸ਼ਨਲ ਸਿਟੀਜ਼ਨ ਪਾਰਟੀ ਨੇ ਮੀਡੀਆ ਸੰਸਥਾਵਾਂ ਨੂੰ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ। ਇਸ ਨੇ ਇਸ ਹਮਲੇ ਨੂੰ ਅਵਾਮੀ ਲੀਗ ਦੇ ਨੇਤਾਵਾਂ ਅਤੇ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਵਿਆਪਕ ਮੁਹਿੰਮ ਦਾ ਹਿੱਸਾ ਵੀ ਦੱਸਿਆ।

Continue Reading

International

ਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ

Published

on

By

ਕੋਲੰਬੋ, 5 ਅਗਸਤ (ਸ.ਬ.) ਸ਼੍ਰੀਲੰਕਾ ਦੇ ਚਾਹ ਉਤਪਾਦਕ ਪਹਾੜੀ ਖੇਤਰਾਂ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ । ਹਾਲਾਤ ਨੂੰ ਦੇਖਦੇ ਹੋਏ ਸਕੂਲ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਜਾਰੀ ਮੋਹਲੇਧਾਰ ਮੀਂਹ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਘਰ, ਖੇਤ ਅਤੇ ਸੜਕਾਂ ਡੁੱਬ ਗਈਆਂ ਹਨ। ਸਰਕਾਰ ਦੇ ਆਫ਼ਤ ਪ੍ਰਬੰਧਨ ਕੇਂਦਰ ਦੇ ਅਨੁਸਾਰ ਮੱਧ ਸ੍ਰੀਲੰਕਾ ਦੇ ਪਹਾੜੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਆਫ਼ਤ ਪ੍ਰਬੰਧਨ ਕੇਂਦਰ ਦੇ ਬੁਲਾਰੇ ਪ੍ਰਦੀਪ ਕੋਡਿਪੀਲੀ ਨੇ ਕਿਹਾ ਕਿ ਮੱਧ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਘਰ ਦੱਬ ਜਾਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹੜ੍ਹ ਵਿੱਚ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਆਫ਼ਤ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ 291 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 3,500 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜਲ ਸੈਨਾ ਅਤੇ ਫੌਜ ਦੇ ਕਰਮਚਾਰੀ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ।

ਸੈਨਿਕਾਂ ਅਤੇ ਸਥਾਨਕ ਲੋਕਾਂ ਦੇ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਚਾਉਣ ਦੇ ਦ੍ਰਿਸ਼ ਦਿਖਾਏ। ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦਾ ਖ਼ਤਰਾ ਵੀ ਹੈ। ਮੱਧ ਖੇਤਰ ਦੀਆਂ ਕਈ ਸੜਕਾਂ ਤੇ ਵੱਡੀਆਂ ਚੱਟਾਨਾਂ, ਮਲਬੇ ਅਤੇ ਡਿੱਗੇ ਹੋਏ ਬਿਜਲੀ ਦੇ ਖੰਭਿਆਂ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਦੀਆਂ ਘਟਨਾਵਾਂ ਵੀ ਹਨ। ਇਹ ਆਫ਼ਤ ਅਜਿਹੇ ਸਮੇਂ ਆਈ ਹੈ ਜਦੋਂ ਸ਼੍ਰੀਲੰਕਾ ਅਜੇ ਵੀ ਪਿਛਲੇ ਨਵੰਬਰ ਵਿੱਚ ਚੱਕਰਵਾਤ ਡਿਟਵਾ ਕਾਰਨ ਹੋਏ ਭਾਰੀ ਨੁਕਸਾਨ ਤੋਂ ਉਭਰ ਰਿਹਾ ਹੈ। ਚੱਕਰਵਾਤ ਨੇ ਲਗਭਗ 640 ਲੋਕਾਂ ਦੀ ਜਾਨ ਲੈ ਲਈ, 20 ਲੱਖ ਲੋਕ ਪ੍ਰਭਾਵਿਤ ਹੋਏ ਅਤੇ ਲਗਭਗ 4.1 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਕੀਤਾ।

Continue Reading

International

ਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ

Published

on

By

ਅਮਹਾਰਾ, 4 ਅਗਸਤ (ਸ.ਬ.) ਇਥੋਪੀਆ ਦੇ ਅਮਹਾਰਾ ਖੇਤਰ ਵਿੱਚ ਬੀਤੇ ਦਿਨ ਮੋਹਲੇਧਾਰ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ 14 ਵਿਅਕਤੀਆਂ ਦੀ ਮੌਤ ਹੋ ਗਈ, ਸੱਤ ਹੋਰ ਜ਼ਖਮੀ ਹੋ ਗਏ ਅਤੇ ਕਈ ਹੋਰ ਲਾਪਤਾ ਹੋ ਗਏ। ਇਹ ਹਾਦਸਾ ਤਸਦਕੇਨ ਡੇਬਰੇ ਮਿਤਮਕ ਸੇਂਟ ਮੈਰੀ ਮੱਠ ਵਿੱਚ ਵਾਪਰਿਆ, ਜਿੱਥੇ ਸੈਂਕੜੇ ਸ਼ਰਧਾਲੂ ਪੁਰਾਣੀਆਂ ਬਿਮਾਰੀਆਂ ਦੇ ਅਧਿਆਤਮਿਕ ਇਲਾਜ ਲਈ ਪ੍ਰਸਿੱਧ ਪਵਿੱਤਰ ਜਲ ਸ਼ੁੱਧੀਕਰਨ ਰਸਮ ਲਈ ਇਕੱਠੇ ਹੋਏ ਸਨ।

ਮੱਠ ਦੇ ਜਨਰਲ ਮੈਨੇਜਰ ਮੇਗਾਬੇ ਹਦੀਸ ਨੇਕਾ ਤਿਬੇਬ ਅਬਾਬੂ ਨੇ ਕਿਹਾ ਕਿ ਇਹ ਹਾਦਸਾ ਬੀਤੀ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਸ਼ਰਧਾਲੂ ਹਨ ਜੋ ਪਵਿੱਤਰ ਜਲ ਸ਼ੁੱਧੀਕਰਨ ਰਸਮ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ, ਹਾਲਾਂਕਿ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਅਬਾਬੂ ਦੇ ਅਨੁਸਾਰ 11 ਮ੍ਰਿਤਕਾਂ ਦਾ ਸਸਕਾਰ ਮੱਠ ਦੇ ਅਹਾਤੇ ਵਿੱਚ ਕਰ ਦਿੱਤਾ ਗਿਆ, ਜਦੋਂ ਕਿ ਬਾਕੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਘਰਾਂ ਵਿੱਚ ਲਿਜਾਇਆ ਗਿਆ ਹੈ। ਕੁਝ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਗੰਭੀਰ ਜ਼ਖਮੀਆਂ ਨੂੰ ਮੱਠ ਤੋਂ ਲਗਭਗ 70 ਕਿਲੋਮੀਟਰ ਦੂਰ ਉੱਤਰੀ ਸ਼ੇਵਾ ਪ੍ਰਸ਼ਾਸਨਿਕ ਖੇਤਰ ਦੀ ਰਾਜਧਾਨੀ ਡੇਬਰੇ ਬਿਰਹਾਨ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Continue Reading

Latest News

Trending