Connect with us

Mohali

ਨਗਰ ਨਿਗਮ ਚੋਣਾਂ : ਕਿਸਨੂੰ ਕਿੰਨੀਆਂ ਵੋਟਾਂ ਮਿਲੀਆਂ

Published

on

ਐਸ.ਏ.ਐਸ.ਨਗਰ, 30 ਮਈ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਬੀਤੇ ਕੱਲ ਐਲਾਨੇ ਗਏ ਨਤੀਜਿਆਂ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਨੇ ਸਪਸ਼ਟ ਬਹੁਮਤ ਹਾਸਿਲ ਕਰਦਿਆਂ 27 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ ਉੱਥੇ ਪਿਛਲੀ ਵਾਰ ਨਿਗਮ ਤੇ ਕਾਬਿਜ ਰਹੀ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਪਿਛੜ ਗਈ ਹੈ ਅਤੇ ਉਸਨੂੰ ਸਿਰਫ 12 ਸੀਟਾਂ ਤੇ ਜਿੱਤ ਹਾਸਿਲ ਹੋਈ ਹੈ।

ਇਸ ਦੌਰਾਨ ਪਾਠਕਾਂ ਦੀ ਜਿਗਿਆਸਾ ਖਤਮ ਕਰਨ ਲਈ ਅਸੀਂ ਮੁਹਾਲੀ ਦੇ ਸਾਰੇ 50 ਵਾਰਡਾਂ ਵਿੱਚ ਵੱਖ ਵੱਖ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਵੇਰਵਾ ਛਾਪ ਰਹੇ ਹਾਂ।

ਵਾਰਡ ਨੰਬਰ 1 ਦੀ ਕਾਂਗਰਸੀ ਉਮੀਦਵਾਰ ਚਰਨਜੀਤ ਕੌਰ ਨੇ 992 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਹੈ ਜਦੋਂਕਿ ਅਨੀਤਾ ਦੇਵੀ (ਆਜ਼ਾਦ) ਨੂੰ 556, ਰਾਜਪ੍ਰੀਤ ਕੌਰ (ਭਾਜਪਾ) ਨੂੰ 505, ਸਿਮਰਨ ਕੌਰ (ਆਪ) ਨੂੰ 391, ਸੁਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 70, ਜਸਬੀਰ ਕੌਰ (ਆਜ਼ਾਦ) ਨੂੰ 39 ਵੋਟਾਂ ਮਿਲੀਆਂ ਹਨ। ਨੋਟਾ ਦੇ ਖਾਤੇ ਵਿੱਚ 7 ਵੋਟਾਂ ਗਈਆਂ ਹਨ ਅਤੇ 245 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਰਜਿੰਦਰ ਪ੍ਰਸਾਦ ਸ਼ਰਮਾ ਨੇ 1198 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਹਰਵਿੰਦਰ ਸਿੰਘ (ਕਾਂਗਰਸ) ਨੂੰ 391, ਓਮਾਕਾਂਤ ਤਿਵਾਰੀ (ਭਾਜਪਾ) ਨੂੰ 184 ਅਤੇ ਨੋਟਾ ਨੂੰ 16 ਵੋਟਾਂ ਪਈਆਂ ਹਨ ਜਦੋਂਕਿ ਅਤੇ 26 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਗੁਰਮੀਤ ਕੌਰ 677 ਵੋਟਾਂ ਨਾਲ ਜੇਤੂ ਰਹੇ ਹਨ। ਜਸਪ੍ਰੀਤ ਕੌਰ (ਕਾਂਗਰਸ) ਨੂੰ 495, ਸੰਧਿਆ ਸੂਦ (ਭਾਜਪਾ) ਨੂੰ 329, ਮਨਜੀਤ ਕੌਰ ਢੱਲ (ਆਜ਼ਾਦ) 263, ਕੁਲਦੀਪ ਕੌਰ (ਆਜ਼ਾਦ) ਨੂੰ 9 ਵੋਟਾਂ ਮਿਲੀਆਂ ਹਨ। ਨੋਟਾ ਦੇ ਖਾਤੇ ਵਿੱਚ 16 ਵੋਟਾਂ ਪਈਆਂ ਹਨ ਅਤੇ 27 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ ਚਾਰ ਦੇ ਆਪ ਉਮੀਦਵਾਰ ਹਰਵਿੰਦਰ ਸਿੰਘ 717 ਵੋਟਾਂ ਨਾਲ ਜੇਤੂ ਰਹੇ ਹਨ। ਰਘਵੀਰ ਸਿੰਘ (ਕਾਂਗਰਸ) ਨੂੰ 575, ਜਸਵਿੰਦਰ ਸਿੰਘ (ਭਾਜਪਾ) ਨੂੰ 572, ਪ੍ਰੀਤਮ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 252, ਧਰਮ ਸਿੰਘ (ਆਜ਼ਾਦ) ਨੂੰ 85, ਮਲਕੀਤ ਸਿੰਘ (ਆਜ਼ਾਦ) ਨੂੰ 24 ਵੋਟਾਂ ਪਈਆਂ ਹਨ। ਨੋਟਾ ਨੂੰ 37 ਵੋਟਾਂ ਪਈਆਂ ਹਨ ਅਤੇ 19 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ ਪੰਜ ਤੋਂ ਆਪ ਉਮੀਦਵਾਰ ਅਰਵਿੰਦਰ ਕੌਰ ਨੇ 1090 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਸੁਰਿੰਦਰ ਕੌਰ (ਕਾਂਗਰਸ) ਨੂੰ 646, ਰੇਨੂ ਬਾਲਾ (ਭਾਜਪਾ) ਨੂੰ 272, ਰਮਨਜੀਤ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 138 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 28 ਵੋਟਾਂ ਪਈਆਂ ਹਨ ਅਤੇ 66 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ ਛੇ ਤੋਂ ਆਪ ਉਮੀਦਵਾਰ ਡਾਕਟਰ ਸਨੀ ਆਲੂਵਾਲੀਆ 933 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਹਨ। ਮਨਜੀਤ ਸਿੰਘ ਸੇਠੀ (ਆਜ਼ਾਦ) ਨੂੰ 664, ਪੰਕਜ ਸਹਿਦੇਵ (ਭਾਜਪਾ) ਨੂੰ 126, ਬਿਕਰਮਜੀਤ ਸਿੰਘ (ਕਾਂਗਰਸ) ਨੂੰ 124 ਅਤੇ ਸੁਖਜੀਤ ਕੌਰ (ਆਜ਼ਾਦ) ਨੂੰ 21 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 6 ਵੋਟਾਂ ਪਈਆਂ ਹਨ ਅਤੇ 33 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ ਸੱਤ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਇੰਦਰਪ੍ਰੀਤ ਕੌਰ ਪ੍ਰਿੰਸ ਨੇ 865 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਤਰਨਜੀਤ ਕੌਰ ਗਿੱਲ (ਕਾਂਗਰਸ) ਨੂੰ 334, ਕੁਲਵਿੰਦਰਜੀਤ ਕੌਰ (ਆਪ) ਨੂੰ 240, ਅਰਪਿਤਾ (ਭਾਜਪਾ) ਨੂੰ 163 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 7 ਵੋਟਾਂ ਪਈਆਂ ਹਨ ਅਤੇ 17 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 8 ਦੇ ਆਪ ਉਮੀਦਵਾਰ ਗੁਰਮੁਖ ਸਿੰਘ ਸੋਹਲ 1021 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਹਨ। ਰੁਪਿੰਦਰ ਕੌਰ (ਕਾਂਗਰਸ) ਨੂੰ 588, ਸੁਨੇਹਾ ਦੁਰੇਜਾ (ਭਾਜਪਾ) ਨੂੰ 222 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 17 ਵੋਟਾਂ ਪਈਆਂ ਹਨ ਅਤੇ 45 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਕੁਲਦੀਪ ਕੌਰ ਕੰਗ 612 ਵੋਟਾਂ ਪ੍ਰਾਪਤ ਕਰਕੇ ਜਿੱਤੇ ਹਨ। ਅਨੂ ਗੁਲੇਰੀਆ (ਆਪ) ਨੂੰ 500, ਭੁਪਿੰਦਰ ਕੌਰ (ਕਾਂਗਰਸ) ਨੂੰ 314, ਜਸਵਿੰਦਰ ਕੌਰ (ਭਾਜਪਾ) ਨੂੰ 168 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 22 ਵੋਟਾਂ ਪਈਆਂ ਹਨ ਅਤੇ 12 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 10 ਦੇ ਆਜਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋ 881 ਵੋਟਾਂ ਹਾਸਿਲ ਕਰਕੇ ਜਿੱਤੇ ਹਨ। ਕਨਵਰ ਬੀਰ ਸਿੰਘ ਸਿੱਧੂ (ਕਾਂਗਰਸ) ਨੂੰ 750, ਸੱਤਯਾਜੀਤ ਕੁੰਦਰਾ (ਆਪ) ਨੂੰ 333, ਸੁਭਾਸ਼ ਚੋਪੜਾ (ਭਾਜਪਾ) ਨੂੰ 204, ਗਗਨਦੀਪ ਸਿੰਘ (ਆਜ਼ਾਦ) ਨੂੰ 83, ਅਰਵਿੰਦਰ ਸਿੰਘ (ਆਜ਼ਾਦ) ਨੂੰ 63 ਵੋਟਾਂ ਪ੍ਰਾਪਤ ਹੋਈਆਂ ਹਨ। ਨੋਟਾ ਦੇ ਖਾਤੇ ਵਿੱਚ 13 ਵੋਟਾਂ ਪਈਆਂ ਹਨ ਅਤੇ 54 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 11 ਤੋਂ ਆਪ ਉਮੀਦਵਾਰ ਹਰਵਿੰਦਰ ਕੌਰ ਲੰਗ 720 ਵੋਟਾਂ ਹਾਸਿਲ ਕਰਕੇ ਜਿੱਤੇ ਹਨ। ਸਰੂਤੀ ਸ਼ਰਮਾ (ਭਾਜਪਾ) ਨੂੰ 528, ਲਖਵਿੰਦਰ ਕੌਰ (ਕਾਂਗਰਸ) ਨੂੰ 492, ਸਿਕੰਦਰ ਕੌਰ (ਆਜ਼ਾਦ) ਨੂੰ 170, ਮਨੀਸ਼ਾ ਕੁਮਾਰੀ (ਆਜ਼ਾਦ) ਨੂੰ 53 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 21 ਵੋਟਾਂ ਪਈਆਂ ਹਨ ਅਤੇ 30 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 12 ਤੋਂ ਕਾਂਗਰਸ ਦੀ ਉਮੀਦਵਾਰ ਅਨੁਰਾਧਾ ਅਨੰਦ ਨੇ 1204 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਰਜਿੰਦਰ ਪਾਲ ਸਿੰਘ (ਆਪ) ਨੂੰ 375, ਸ਼ਿਵਮ (ਭਾਜਪਾ) ਨੂੰ111, ਨਰਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 50 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 18 ਵੋਟਾਂ ਪਈਆਂ ਹਨ ਅਤੇ 22 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 13 ਦੀ ਆਜਾਦ ਉਮੀਦਵਾਰ ਕੁਲਦੀਪ ਕੌਰ 808 ਵੋਟਾਂ ਹਾਸਿਲ ਕਰਕੇ ਜਿੱਤੇ ਹਨ। ਨਰਮਤਾ ਸਿੰਘ ਢਿੱਲੋਂ (ਕਾਂਗਰਸ) ਨੂੰ 219, ਹਰਸ਼ਿਤਾ ਚੋਪੜਾ (ਭਾਜਪਾ) ਨੂੰ 130, ਜਸਵੀਰ ਕੌਰ (ਆਪ) ਨੂੰ 41 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 3 ਵੋਟਾਂ ਪਈਆਂ ਹਨ ਅਤੇ 6 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 14 ਦੇ ਕਾਂਗਰਸੀ ਉਮੀਦਵਾਰ ਕਮਲਪ੍ਰੀਤ ਸਿੰਘ ਵੈਦਵਾਨ (ਕਾਂਗਰਸ) 740 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਹਨ। ਪ੍ਰਕਾਸ਼ਵਤੀ (ਭਾਜਪਾ) ਨੂੰ 650, ਵਿਕਰਮ ਸੰਧੂ (ਆਪ) ਨੂੰ 581, ਕਮਲਜੀਤ ਸਿੰਘ (ਆਜ਼ਾਦ) ਨੂੰ 392, ਰਮਨਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 358, ਜਸਮੀਤ ਕੌਰ (ਆਜ਼ਾਦ) ਨੂੰ 1 ਵੋਟ ਪਈ ਹੈ। ਨੋਟਾ ਦੇ ਖਾਤੇ ਵਿੱਚ 15 ਵੋਟਾਂ ਪਈਆਂ ਹਨ ਅਤੇ 33 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 15 ਤੋਂ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ (ਕਾਂਗਰਸ) 733 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ ਹੈ। ਹਰਮਨਦੀਪ ਕੌਰ (ਆਜ਼ਾਦ) ਨੂੰ 413, ਕੁਲਵਿੰਦਰ ਕੌਰ (ਆਪ) ਨੂੰ 390 ਅਤੇ ਪਰਮਜੀਤ ਕੌਰ ਢਿੱਲੋਂ (ਭਾਜਪਾ) ਨੂੰ 168 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 17 ਵੋਟਾਂ ਪਈਆਂ ਹਨ ਅਤੇ 65 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 16 ਦੇ ਆਪ ਉਮੀਦਵਾਰ ਅਮਰਜੀਤ ਸਿੰਘ 659 ਵੋਟਾਂ ਹਾਸਿਲ ਕਰਕੇ ਜਿੱਤੇ ਹਨ। ਸਿਮਰਤ ਸਿੰਘ ਗਿੱਲ (ਆਜ਼ਾਦ) ਨੂੰ 505, ਕਰਨ ਦੀਪ ਸਿੰਘ ਢਿੱਲੋ (ਕਾਂਗਰਸ) ਨੂੰ 395, ਹਰਸ਼ਦੀਪ ਸਿੰਘ ਸ਼ੇਰਗਿੱਲ (ਆਜ਼ਾਦ) ਨੂੰ 330 ਅਤੇ ਸੰਦੀਪ ਕੁਮਾਰ ਮਧੋਕ (ਭਾਜਪਾ) ਨੂੰ 92 ਵੋਟਾ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 12 ਵੋਟਾਂ ਪਈਆਂ ਹਨ ਅਤੇ 40 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 17 ਦੀ ਆਪ ਉਮੀਦਵਾਰ ਨੀਤੂ 603 ਵੋਟਾਂ ਹਾਸਿਲ ਕਰਕੇ ਜਿੱਤੀ ਹੈ। ਸੁਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 484, ਅਮਰਜੀਤ ਕੌਰ (ਕਾਂਗਰਸ) ਨੂੰ 276 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 44 ਵੋਟਾਂ ਪਈਆਂ ਹਨ ਅਤੇ 17 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 18 ਦੇ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ 701 ਵੋਟਾਂ ਪ੍ਰਾਪਤ ਕਰਕੇ ਜਿੱਤੇ ਹਨ। ਪੰਕਜਜੀਤ ਸਿੰਘ (ਆਪ) ਨੂੰ 578, ਰਿਤੀਕਾ (ਭਾਜਪਾ) ਨੂੰ 93, ਗੁਰਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ) ਨੂੰ 19 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 7 ਵੋਟਾਂ ਪਈਆਂ ਹਨ ਅਤੇ 29 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 19 ਦੀ ਆਜਾਦ ਉਮੀਦਵਾਰ ਉਪਿੰਦਰਪ੍ਰੀਤ ਕੌਰ ਗਿੱਲ ਨੇ 552 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਹੈ। ਜੋਗਿੰਦਰ ਕੌਰ (ਆਪ) ਨੂੰ 346, ਰਾਜਵੀਰ ਕੌਰ (ਆਜ਼ਾਦ) ਨੂੰ 325, ਰਮਨਪ੍ਰੀਤ ਕੌਰ (ਕਾਂਗਰਸ) ਨੂੰ 249, ਪੂਜਾ ਕੌਸ਼ਿਕ (ਭਾਜਪਾ) ਨੂੰ 125, ਲਖਵਿੰਦਰ ਕੌਰ (ਆਜ਼ਾਦ) ਨੂੰ 35 ਅਤੇ ਰਸ਼ਪਾਲ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ 25 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 13 ਵੋਟਾਂ ਪਈਆਂ ਹਨ ਅਤੇ 15 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 20 ਦੇ ਕਾਂਗਰਸੀ ਉਮੀਦਵਾਰ ਗੌਰਵ ਜੈਨ (ਕਾਂਗਰਸ) 574 ਵੋਟਾਂ ਹਾਸਿਲ ਕਰਕੇ ਜਿੱਤੇ ਹਨ। ਤਰੁਣਜੀਤ ਸਿੰਘ (ਆਪ) 535, ਮਦਨ ਲਾਲ ਗੋਇਲ (ਭਾਜਪਾ) ਨੂੰ 444, ਕੁਲਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 441, ਜਸਵੀਰ ਸਿੰਘ ਮਣਕੂ (ਆਜ਼ਾਦ) ਨੂੰ 327, ਹਰਮਨਜੋਤ ਸਿੰਘ (ਆਜ਼ਾਦ) ਨੂੰ 6 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 8 ਵੋਟਾਂ ਪਈਆਂ ਹਨ ਅਤੇ 30 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 21 ਦੀ ਕਾਂਗਰਸੀ ਉਮੀਦਵਾਰ ਰਾਜਰਾਣੀ ਜੈਨ 947 ਵੋਟਾਂ ਹਾਸਿਲ ਕਰਕੇ ਜੇਤੂ ਰਹੀ ਹੈ। ਸੀਮਾ ਰਾਣੀ (ਭਾਜਪਾ) ਨੂੰ 686, ਸਵਰਨ ਲਤਾ (ਆਪ) ਨੂੰ 419, ਮਨਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 233 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 19 ਵੋਟਾਂ ਪਈਆਂ ਹਨ ਅਤੇ 39 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 22 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਵਿੰਦਰ ਸਿੰਘ 764 ਵੋਟਾਂ ਨਾਲ ਜਿੱਤੇ ਹਨ। ਹਰਜੀਤ ਸਿੰਘ (ਆਪ) ਨੂੰ 737, ਰਾਜਿੰਦਰ ਕੁਮਾਰ ਕੌਸ਼ਿਕ (ਭਾਜਪਾ) ਨੂੰ 309, ਰਵਿੰਦਰਪਾਲ ਸਿੰਘ (ਆਜ਼ਾਦ) ਨੂੰ250, ਅਮਿਤ ਜੈਨ (ਕਾਂਗਰਸ) ਨੂੰ 234, ਰਾਜਵਿੰਦਰ ਸਿੰਘ (ਆਜ਼ਾਦ) ਨੂੰ 97 ਅਤੇ ਰਵਨੀਤ ਕੌਰ (ਆਜ਼ਾਦ) ਨੂੰ 6 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 18 ਵੋਟਾਂ ਪਈਆਂ ਹਨ ਅਤੇ 35 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 23 ਦੀ ਆਪ ਉਮੀਦਵਾਰ ਰਜਨੀ ਗੋਇਲ ਨੇ 939 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ਹੈ। ਸੋਨੀਆ (ਭਾਜਪਾ) ਨੂੰ 429, ਮਨਿੰਦਰ ਕੌਰ (ਕਾਂਗਰਸ) ਨੂੰ 275, ਵਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ 181, ਕਿਰਨ ਸ਼ਰਮਾ (ਆਜ਼ਾਦ) ਨੂੰ 8 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 21 ਵੋਟਾਂ ਪਈਆਂ ਹਨ ਅਤੇ 58 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 24 ਦੇ ਆਪ ਉਮੀਦਵਾਰ ਨਸੀਬ ਸਿੰਘ ਸੰਧੂ 357 ਵੋਟਾਂ ਹਾਸਿਲ ਕਰਕੇ ਜਿੱਤੇ ਹਨ। ਅਮਨਦੀਪ ਸਿੰਘ (ਕਾਂਗਰਸ) ਨੂੰ 322, ਸੁਖਵਿੰਦਰ ਸਿੰਘ ਬਿੰਦਰਾ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 233, ਕਰਨ ਗੁਪਤਾ (ਭਾਜਪਾ) ਨੂੰ 62 ਵੋਟਾਂ ਪਈਆਂ ਹਨ। ਨੋਟਾ ਦੇ ਖਾਤੇ ਵਿੱਚ 7 ਵੋਟਾਂ ਪਈਆਂ ਹਨ ਅਤੇ 19 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰਬਰ 25 ਦੇ ਕਾਂਗਰਸੀ ਉਮੀਦਵਾਰ ਮਨਜੀਤ ਕੌਰ 670 ਪ੍ਰਾਪਤ ਕਰਕੇ ਜਿੱਤੇ ਹਨ। ਬਲਜਿੰਦਰ ਕੌਰ (ਆਪ) ਨੂੰ 438, ਰਾਖੀ ਪਾਠਕ (ਭਾਜਪਾ) ਨੂੰ 364, ਰਾਜਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ) 89 ਵੋਟਾਂ ਪ੍ਰਾਪਤ ਕੀਤੀਆਂ ਹਨ। ਨੋਟਾ ਦੇ ਖਾਤੇ ਵਿੱਚ 12 ਵੋਟਾਂ ਪਈਆਂ ਹਨ ਅਤੇ 17 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰ. 26 ਤੋਂ ਆਪ ਉਮੀਦਵਾਰ ਸਤਵਿੰਦਰ ਸਿੰਘ ਨੂੰ 1048 ਵੋਟਾਂ ਲੈ ਕੇ ਰਜੇਤੂ ਰਹੇ ਜਦੋਂਕਿ ਕਾਂਗਰਸ ਉਮੀਦਵਾਰ ਗੁਰਦੀਪ ਸਿੰਘ ਨੂੰ 951, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 134, ਭਾਜਪਾ ਉਮੀਦਵਾਰ ਕੁਲਵਿੰਦਰ ਸਿੰਘ ਨੂੰ 82 ਅਤੇ ਨੋਟਾ ਨੂੰ 10 ਵੋਟਾਂ ਪਈਆਂ ਹਨ। ਇਸ ਵਾਰਡ ਵਿੱਚ 78 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰ. 27 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਵਿੰਦਰ ਕੌਰ 1281 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਭਾਜਪਾ ਉਮੀਦਵਾਰ ਤਨਵੀ ਕੁਮਾਰੀ ਨੂੰ 766, ਆਪ ਉਮੀਦਵਾਰ ਜਸਬੀਰ ਕੌਰ ਅਤਲੀ ਨੂੰ 349, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਆਤਮਜੀਤ ਕੌਰਜ ਨੂੰ 31 ਅਤੇ ਨੋਟਾਂ ਨੂੰ 18 ਵੋਟਾਂ ਹਾਸਿਲ ਹੋਈਆਂ ਹਨ ਅਤੇ 21 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰ. 28 ਤੋਂ ਆਪ ਉਮੀਦਵਾਰ ਰਵਿੰਦਰ ਸਿੰਘ 965 ਵੋਟਾਂ ਲੈ ਕੇ ਜੇਤ੍ਹੂ ਰਹੇ। ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਨੂੰ 925, ਕਾਂਗਰਸ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਨੂੰ 54, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਜਨੀ ਨੂੰ 26 ਅਤੇ ਨੋਟਾਂ ਨੂੰ 7 ਵੋਟਾਂ ਹਾਸਿਲ ਹੋਈਆਂ ਸਫਾ ਹਨ। ਇਸ ਵਾਰਡ ਵਿੱਚ 54 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰ. 29 ਤੋਂ ਆਪ ਉਮੀਦਵਾਰ ਰਮਨਪ੍ਰੀਤ ਕੌਰ 405 ਵੋਟਾਂ ਲੈ ਕੇ ਜੇਤੂ ਰਹੇ। ਕਾਂਗਰਸ ਉਮੀਦਵਾਰ ਵਿਵੇਕ ਕਠਿਆ ਨੂੰ 298, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਕੌਰ ਨੂੰ 236, ਭਾਜਪਾ ਉਮੀਦਵਾਰ ਮਨਪ੍ਰੀਤ ਕੌਰ ਨੂੰ 180 ਅਤੇ ਨੋਟਾ ਨੂੰ 13 ਵੋਟਾਂ ਪਈਆਂ ਜਦੋਂਕਿ 24 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰ. 30 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ 1354 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 653, ਭਾਜਪਾ ਉਮੀਦਵਾਰ ਜਸਮਿੰਦਰ ਪਾਲ ਸਿੰਘ ਨੂੰ 245, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਨੂੰ 36 ਅਤੇ ਨੋਟਾ ਨੂੰ 14 ਵੋਟਾਂ ਪਈਆਂ ਅਤੇ 25 ਵੋਟਾਂ ਰੱਦ ਹੋਈਆਂ ਹਨ।

ਵਾਰਡ ਨੰ. 31 ਤੋਂ ਆਪ ਉਮੀਦਵਾਰ ਅਰੁਣਾ ਸ਼ਰਮਾ 462ਵੋਟਾਂ ਨਾਲ ਜੇਤੂ ਰਹੀ ਜਦੋਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਸੀਰਤ ਕੌਰ ਨੂੰ 398, ਭਾਜਪਾ ਉਮੀਦਵਾਰ ਪ੍ਰਭਸਿਮਰਤ ਕੌਰ ਨੂੰ 197, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰੁਮਨ ਨੂੰ 48 ਅਤੇ ਨੋਟਾ ਨੂੰ 25 ਵੋਟਾਂ ਪਈਆਂ। ਇਸ ਵਾਰਡ ਵਿੱਚ 46 ਵੋਟਾਂ ਰੱਦ ਹੋਈਆਂ।

ਵਾਰਡ ਨੰ. 32 ਤੋਂ ਆਪ ਉਮੀਦਵਾਰ ਗੁਰਜੀਤ ਸਿੰਘ 626 ਵੋਟਾਂ ਲੈ ਕੇ ਜੇਤੂ ਰਹੇ। ਜਦੋਂਕਿ ਕਾਂਗਰਸ ਉਮੀਦਵਾਰ ਸੁਰਿੰਦਰ ਰਾਜਪੂਤ ਨੂੰ 418, ਭਾਜਪਾ ਉਮੀਦਵਾਰ ਮਿਥਿਲੇਸ਼ ਤਿਵਾਰੀ ਨੂੰ 252, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਰਜੀਤ ਸਿੰਘ ਵੜੈਚ ਨੂੰ 129 ਅਤੇ ਅਤੇ ਨੋਟਾ ਨੂੰ 12 ਵੋਟਾਂ ਪਈਆਂ। ਇਸ ਵਾਰਡ ਵਿੱਚ 9 ਵੋਟਾਂ ਰੱਦ ਹੋਈਆਂ।

ਵਾਰਡ ਨੰ. 33 ਤੋਂ ਆਪ ਉਮੀਦਵਾਰ ਗੁਰਪ੍ਰੀਤ ਕੌਰ 794 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਪਾਲ ਕੌਰ ਨੂੰ 485, ਆਜਾਦ ਉਮੀਦਵਾਰ ਬਲਰਾਜ ਕੌਰ ਨੂੰ 66, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਦਲਜੀਤ ਕੌਰ ਨੂੰ 56ਅਤੇ ਨੋਟਾ ਨੂੰ 8 ਮਿਲੀਆਂ। ਇਸ ਵਾਰਡ ਵਿੱਚ 18 ਵੋਟਾਂ ਰੱਦ ਹੋਈਆਂ।

ਵਾਰਡ ਨੰ. 34 ਤੋਂ ਆਪ ਉਮੀਦਵਾਰ ਸੁਖਦੇਵ ਸਿੰਘ 755 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੁਭਮ ਸਿੰਘ ਨੂੰ 688, ਭਾਜਪਾ ਉਮੀਦਵਾਰ ਦੀਪਕ ਸੋਈ ਨੂੰ 146 ਅਤੇ ਨੋਟਾ ਨੂੰ 10 ਵੋਟਾਂ ਮਿਲੀਆਂ। ਇਸ ਵਾਰਡ ਵਿੱਚ 17 ਵੋਟਾਂ ਰੱਦ ਹੋਈਆਂ।

ਵਾਰਡ ਨੰ. 35 ਤੋਂ ਆਜਾਦ ਉਮੀਦਵਾਰ ਕੁਲਵਿੰਦਰ ਕੌਰ 546 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਨੂੰ 457, ਆਪ ਉਮੀਦਗਵਾਰ ਕਰਮਜੀਤ ਕੌਰ ਨੂੰ 282 ਅਤੇ ਨੋਟਾ ਨੂੰ 9 ਵੋਟਾਂ ਮਿਲੀਆਂ। ਇਸ ਵਾਰਡ ਵਿੱਚ 22 ਵੋਟਾਂ ਰੱਦ ਹੋਈਆਂ।

ਵਾਰਡ ਨੰ. 36 ਤੋਂ ਆਪ ਉਮੀਦਵਾਰ ਹਰਪਾਲ ਸਿੰਘ 794 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਕਾਂਗਰਸੀ ਉਮੀਦਵਾਰ ਮਲਕੀਤ ਸਿੰਘ ਨੁੰ 430, ਭਾਜਪਾ ਉਮੀਦਵਾਰ ਗੁਰਿੰਦਰ ਬਰਾੜ ਨੂੰ 115, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ 90 ਅਤੇ ਨੋਟਾ ਨੂੰ 18 ਵੋਟਾਂ ਮਿਲੀਆਂ। ਇਸ ਵਾਰਡ ਵਿੱਚ 36 ਵੋਟਾਂ ਰੱਦ ਹੋਈਆਂ।

ਵਾਰਡ ਨੰ. 37 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ 1215 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਆਪ ਉਮੀਦਵਾਰ ਕੁਲਦੀਪ ਕੌਰ ਨੂੰ333, ਭਾਜਪਾ ਉਮੀਦਵਾਰ ਅਨੀਤਾ ਰਾਨੀ ਨੂੰ 318, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਨੂੰ 47 ਅਤੇ ਨੋਟਾ ਨੂੰ 12 ਵੋਟਾਂ ਪਈਆਂ। ਇਸ ਵਾਰਡ ਵਿੱਚ 18 ਵੋਟਾਂ ਰੱਦ ਹੋਈਆਂ।

ਵਾਰਡ ਨੰ. 38 ਤੋਂ ਆਪ ਉਮੀਦਵਾਰ ਬਚਨ ਸਿੰਘ ਬੋਪਾਰਾਏ 861 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਭਾਜਪਾ ਉਮੀਦਵਾਰ ਹਰਦੀਪ ਸਿੰਘ ਬੈਦਵਾਨ ਨੂੰ 353, ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਨੂੰ 329, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਨਮੋਹਨ ਸਿੰਘ ਨੂੰ 80 ਅਤੇ ਨੋਟਾ ਨੂੰ 12 ਵੋਟਾਂ ਪਈਆਂ। ਇਸ ਵਾਰਡ ਵਿੱਚ 44 ਵੋਟਾਂ ਰੱਦ ਹੋਈਆਂ।

ਵਾਰਡ ਨੰ. 39 ਤੋਂ ਆਪ ਉਮੀਦਵਾਰ ਸ਼ਰਨਜੀਤ ਕੌਰ 1303 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਤਵੀਰ ਕੌਰ ਨੂੰ 946, ਭਾਜਪਾ ਉਮੀਦਵਾਰ ਅੰਜਲੀ ਸੂਦ ਨੂੰ 209 ਅਤੇ ਨੋਟਾ ਨੂੰ 14 ਵੋਟਾਂ ਪਈਆਂ। ਇਸ ਵਾਰਡ ਵਿੱਚ 72 ਵੋਟਾਂ ਰੱਦ ਹੋਈਆਂ।

ਵਾਰਡ ਨੰ. 40 ਤੋਂ ਆਪ ਉਮੀਦਵਾਰ ਕਮਲਜੀਤ ਕੌਰ 977 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਕਾਂਗਰਸੀ ਉਮੀਦਵਾਰ ਲਖਵਿੰਦਰ ਕੌਰ ਨੂੰ 614, ਭਾਜਪਾ ਉਮੀਦਵਾਰ ਗੌਤਮ ਗਿਰੀਸ਼ ਲੱਧੜ ਨੂੰ 473, ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਗੁਰਮੇਲ ਸਿੰਘ ਨੂੰ 299, ਆਜਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 178, ਆਜਾਦ ਉਮੀਦਵਾਰ ਕੁਲਵੰਤ ਕੌਰ ਨੂੰ 167 ਅਤੇ ਨੋਟਾ ਨੂੰ 26 ਵੋਟਾਂ ਪਈਆਂ। ਇਸ ਵਾਰਡ ਵਿੱਚ 63 ਵੋਟਾਂ ਰੱਦ ਹੋਈਆਂ।

ਵਾਰਡ ਨੰ. 41 ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ 645 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਆਪ ਉਮੀਦਵਾਰ ਕ੍ਰਿਤਿਕਾ ਸ਼ਰਮਾ ਨੂੰ 610, ਕਾਂਗਰਸੀ ਉਮੀਦਵਾਰ ਸਵਰਨਜੀਤ ਕੌਰ ਨੂੰ 392, ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਬਲਵਿੰਦਰ ਕੌਰ ਨੂੰ 278 ਅਤੇ ਨੋਟਾ ਨੂੰ 12 ਵੋਟਾਂ ਪਈਆਂ। ਇਸ ਵਾਰਡ ਵਿੱਚ 71 ਵੋਟਾਂ ਰੱਦ ਹੋਈਆਂ।

ਵਾਰਡ ਨੰ. 42 ਤੋਂ ਆਪ ਉਮੀਦਵਾਰ ਸਰਬਜੀਤ ਸਿੰਘ 505 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਕਾਂਗਰਸੀ ਉਮੀਦਵਾਰ ਜਸਦੀਪ ਸਿੰਘ ਸ਼ੇਰਗਿਲ ਨੂੰ 47, ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਨੂੰ 38, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅਮਿਤ ਕਮੁਮਾਰ 22ਅਤੇ ਨੋਟਾ ਨੂੰ 13 ਵੋਟਾਂ ਮਿਲੀਆਂ। ਇਸ ਵਾਰਡ ਵਿੱਚ 30 ਵੋਟਾਂ ਰੱਦ ਹੋਈਆਂ।

ਵਾਰਡ ਨੰ. 43 ਤੋਂ ਆਪ ਉਮੀਦਵਾਰ ਰਮਨਦੀਪ ਕੌਰ 1091 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਕੁਲਵਿੰਦਰ ਕੌਰ ਨੂੰ 531, ਕਾਂਗਰਸੀ ਉਮੀਦਵਾਰ ਭੁਪਿੰਦਰ ਕੌਰ ਨੂੰ 529 ਅਤੇ ਨੋਟਾ ਨੂੰ 20 ਵੋਟਾਂ ਪਈਆਂ। ਇਸ ਵਾਰਡ ਵਿੱਚ 23 ਵੋਟਾਂ ਰੱਦ ਹੋਈਆਂ।

ਵਾਰਡ ਨੰ. 44 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੀਰ ਸਿੰਘ 731 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਜਦੋਂਕਿ ਆਪ ਉਮੀਦਵਾਰ ਫੂਲਰਾਜ ਸਿੰਘ ਨੂੰ 565, ਭਾਜਪਾ ਉਮੀਦਵਾਰ ਦਲਜੀਤ ਸਿੰਘ ਨੂੰ 300, ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਸਲੈਚ ਨੂੰ 262, ਆਜਾਦ ਉਮੀਦਵਾਰ ਅਮਰਪਾਲ ਸਿੰਘ ਨੂੰ 262 ਅਤੇ ਨੋਟਾ ਨੂੰ 10 ਵੋਟਾਂ ਪਈਆਂ। ਇਸ ਵਾਰਡ ਵਿੱਚ 56 ਵੋਟਾਂ ਰੱਦ ਹੋਈਆਂ।

ਵਾਰਡ ਨੰ. 45 ਤੋਂ ਆਪ ਉਮੀਦਵਾਰ ਪਰਮਿੰਦਰ ਕੌਰ 710,ਵੋਟਾਂ ਨਾਲ ਜੇਤੂ ਰਹੀ ਜਦੋਂਕਿ ਕਾਂਗਰਸੀ ਉਮੀਦਵਾਰ ਸਤਵਿੰਦਰ ਕੌਰ ਨੂੰ 451, ਭਾਜਪਾ ਉਮੀਦਵਾਰ ਸ਼ੈਰੀ ਨੂੰ 404, ਆਜਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 144 ਅਤੇ ਨੋਟਾ ਨੂੰ 13 ਵੋਟਾਂ ਪਈਆਂ। ਇਸ ਵਾਰਡ ਵਿੱਚ 66 ਵੋਟਾਂ ਰੱਦ ਹੋਈਆਂ।

ਵਾਰਡ ਨੰ. 46 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਨ ਕੁਮਾਰ ਪਾਸਵਾਨ 994 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਭਾਜਪਾ ਉਮੀਦਵਾਰ ਸੰਤੋਸ਼ ਕੁਮਾਰ ਨੂੰ 880, ਆਪ ਉਮੀਦਵਾਰ ਸਰਬਜੀਤ ਸਿੰਘ ਨੂੰ 380, ਆਜਾਦ ਉਮੀਦਵਾਰ ਰਾਮ ਕੁਮਾਰ ਨੂੰ 65, ਆਜਾਦ ਉਮੀਦਵਾਰ ਮਨੀਸ਼ ਕੁਮਾਰ ਨੂੰ 56, ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਸੁਖਦਰਸ਼ਨ ਸਿੰਘ ਨੂੰ 25, ਆਜਾਦ ਉਮੀਦਵਾਰ ਦਲੀਪ ਕੁਮਾਰ ਨੂੰ 19 ਅਤੇ ਨੋਟਾ ਨੂੰ 11 ਵੋਟਾਂ ਪਈਆਂ। ਇਸ ਵਾਰਡ ਵਿੱਚ 106 ਵੋਟਾਂ ਰੱਦ ਹੋਈਆਂ।

ਵਾਰਡ ਨੰ. 47 ਤੋਂ ਆਪ ਉਮੀਦਵਾਰ ਪਰਮਿੰਦਰ ਕੌਰ 425 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਭਾਜਪਾ ਉਮੀਦਵਾਰ ਸੁਖਦੀਪ ਕੌਰ ਨੂੰ 424, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਪ੍ਰੀਤ ਕੌਰ ਨੂੰ 415, ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਕੌਰ ਨੂੰ 343 ਅਤੇ ਨੋਟਾ ਨੂੰ 8 ਵੋਟਾਂ ਪਈਆਂ। ਇਸ ਵਾਰਡ ਵਿੱਚ 40 ਵੋਟਾਂ ਰੱਦ ਹੋਈਆਂ।

ਵਾਰਡ ਨੰ. 48 ਤੋਂ ਭਾਜਪਾ ਉਮੀਦਵਾਰ ਕੁਲਦੀਪ ਸਿੰਘ 605 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਆਪ ਉਮੀਦਵਾਰ ਬਲਜੀਤ ਸਿੰਘ ਨੂੰ 549, ਆਜਾਦ ਉਮੀਦਵਾਰ ਬਹਾਦਰ ਸਿੰਘ ਨੂੰ 223, ਆਜਾਦ ਉਮੀਦਵਾਰ ਰਜਿੰਦਰਪਾਲ ਸਿੰਘ ਨੂੰ 167, ਕਾਂਗਰਸੀ ਉਮੀਦਵਾਰ ਇੰਦਰਜੀਤ ਸਿੰਘ ਲੂੰ 139, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੇਸਰ ਨੂੰ 88, ਆਜਾਦ ਉਮੀਦਵਾਰ ਰਵੀ ਭੂਸ਼ਣ ਨੂੰ 12 ਅਤੇ ਨੋਟਾ ਨੂੰ 4 ਵੋਟਾਂ ਪਈਆਂ। ਇਸ ਵਾਰਡ ਵਿੱਚ 110 ਵੋਟਾਂ ਰੱਦ ਹੋਈਆਂ।

ਵਾਰਡ ਨੰ. 49 ਤੋਂ ਭਾਜਪਾ ਉਮੀਦਵਾਰ ਬਿਮਲੇਸ਼ ਦੇਵੀ 874 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਕਾਂਗਰਸੀ ਉਮੀਦਵਾਰ ਰਿੰਪਲ ਨੂੰ 780, ਆਪ ਉਮੀਦਵਾਰ ਕੁਲਵਿੰਦਰ ਕੌਰ ਨੂੰ 594, ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਅਰਚਨਾ ਘਟਘਾਸ ਨੂੰ 283, ਆਜਾਦ ਉਮੀਦਵਾਰ ਕੰਵਲਜੀਤ ਕੌਰ ਨੂੰ 200, ਆਜਾਦ ਉਮੀਦਵਾਰ ਰੀਨਾਂ ਨੂੰ 32, ਆਜਾਦ ਉਮੀਦਵਾਰ ਬਲਜੀਤ ਕੌਰ ਨੂੰ 22, ਆਜਾਦ ਉਮੀਦਵਾਰ ਰਿਪਸਲੀਨ ਕੌਰ ਨੂੰ 15 ਅਤੇ ਨੋਟਾ ਨੂੰ 10 ਵੋਟਾਂ ਪਈਆਂ। ਇਸ ਵਾਰਡ ਵਿੱਚ 294 ਵੋਟਾਂ ਰੱਦ ਹੋਈਆਂ।

ਵਾਰਡ ਨੰ. 50 ਤੋਂ ਆਪ ਉਮੀਦਵਾਰ ਹਰਪਾਲ ਸਿੰਘ ਬਰਾੜ 677 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੁੰ 543, ਭਾਜਪਾ ਉਮੀਦਵਾਰ ਅਤੁਲ ਸ਼ਰਮਾ ਨੂੰ 373 ਨੋਟਾ ਨੂੰ 3 ਵੋਟਾਂ ਪਈਆਂ। ਇਸ ਵਾਰਡ ਵਿੱਚ 23 ਵੋਟਾਂ ਰੱਦ ਹੋਈਆਂ। ਇਸ ਵਾਰਡ ਵਿੱਚ 44 ਵੋਟਾਂ ਰੱਦ ਹੋਈਆਂ ਹਨ।

Mohali

ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ

Published

on

By

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।

Continue Reading

Mohali

ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

Published

on

By

ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ

Published

on

By

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।

Continue Reading

Latest News

Trending