Connect with us

International

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਵੱਲੋਂ ਮਾਤਾ-ਪਿਤਾ ਅਤੇ ਨਾਨੀ ਦਾ ਗੋਲੀਆਂ ਮਾਰ ਕੇ ਕਤਲ

Published

on

ਨਿਊਯਾਰਕ, 19 ਜੂਨ (ਸ.ਬ.) ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਪੰਜਾਬੀ ਨੌਜਵਾਨ ਨੇ ਆਪਣੇ ਮਾਂ-ਬਾਪ ਅਤੇ ਨਾਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ 56 ਸਾਲਾ ਸਵੀਟਾ ਰਾਮ, 46 ਸਾਲਾ ਕਮਲੇਸ਼ ਰਾਣੀ ਅਤੇ 73 ਸਾਲਾ ਮਿੰਦਰ ਕੌਰ ਵਜੋਂ ਕੀਤੀ ਹੈ। ਸਵੀਟਾ ਰਾਮ ਸਥਾਨਕ ਨਾਮੀ ਕਾਰੋਬਾਰੀ ਸੀ ਤੇ ਪਰਿਵਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਲਾਗਲੇ ਪਿੰਡ ਲੱਖਪੁਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਕਥਿਤ ਦੋਸ਼ੀ ਦੀ ਪਛਾਣ ਸਵੀਟਾ ਰਾਮ ਦੇ ਬੇਟੇ ਗੌਰਵ ਚੋਪੜਾ ਵਜੋਂ ਕੀਤੀ ਗਈ ਹੈ।

ਹਿਡਾਲਗੋ ਕਾਊਂਟੀ ਸ਼ੈਰਿਫ਼ ਐਡੀ ਗੁਏਰਾ ਅਨੁਸਾਰ ਗੌਰਵ ਚੋਪੜਾ ਉੱਤੇ ਤਿੰਨ ਕਤਲਾਂ ਦੇ ਦੋਸ਼ ਤੋਂ ਇਲਾਵਾ ਇਕ ਹੋਰ ਕਤਲ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਉਸ ਨੇ ਆਪਣੇ 21 ਸਾਲਾ ਭਰਾ ਤੇ ਇਕ ਗੋਲੀ ਚਲਾਈ ਸੀ ਪਰ ਕਿਸੇ ਤਰ੍ਹਾਂ ਭਰਾ ਦਾ ਬਚਾਅ ਹੋ ਗਿਆ। ਮਾਂ ਤੇ ਨਾਨੀ ਦੀ ਮੌਤ ਮੌਕੇ ਤੇ ਹੀ ਹੋ ਗਈ, ਜਦਕਿ ਬਾਪ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਗੌਰਵ ਦੇ 21 ਸਾਲਾ ਵੱਡੇ ਭਰਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪੌੜੀਆਂ ਚੜ੍ਹ ਰਿਹਾ ਸੀ ਤਾਂ ਉਸ ਨੇ ਜ਼ਮੀਨ ਤੇ ਪਈਆਂ ਲੱਤਾਂ ਦੇਖੀਆਂ। ਇਸ ਤੋਂ ਬਾਅਦ ਉਸ ਦਾ ਛੋਟਾ ਭਰਾ ਗੌਰਵ ਚੋਪੜਾ ਉਸ ਵੱਲ ਆਇਆ, ਉਸ ਨੇ ਬੰਦੂਕ ਕੱਢੀ ਅਤੇ ਉਸ ਦੇ ਸਿਰ ਵੱਲ ਤਾਣ ਕੇ ਇੱਕ ਗੋਲੀ ਚਲਾਈ, ਜੋ ਲੱਗਣ ਤੋਂ ਖੁੰਝ ਗਈ ਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਸ ਨੇ ਪੁਲੀਸ ਨੂੰ ਵਾਰਦਾਤ ਸੰਬੰਧੀ ਸੂਚਿਤ ਕੀਤਾ।

ਕਥਿਤ ਦੋਸ਼ੀ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਦਾ ਪਿੱਛਾ ਕੀਤਾ ਤੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੱਡੀ ਵਿੱਚੋਂ ਘਟਨਾ ਲਈ ਵਰਤੀ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਕਤਲ ਦੇ ਕਾਰਨਾਂ ਦੀ ਪੁਲੀਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Continue Reading

International

ਚਿਰਾਗ ਵੀਰ ਸਿੰਘ ਸਰਾਓ ਬਣਿਆ ‘ਯੂ.ਐਸ. ਏਅਰ ਫੋਰਸ ਅਕੈਡਮੀ’ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

Published

on

By

ਵਾਸ਼ਿੰਗਟਨ, 14 ਜੁਲਾਈ (ਸ.ਬ.) ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐਸ. ਏਅਰ ਫੋਰਸ ਅਕੈਡਮੀ’ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਹਨ। ਅਮਰੀਕਨ ਸਿੱਖ ਕੌਂਸਲ ਮੁਤਾਬਕ, ਚਿਰਾਗ ਵੀਰ ਸਿੰਘ ਨੂੰ 4 ਅਪਰੈਲ ਨੂੰ ਅਕੈਡਮੀ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਲੰਮੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ‘ਧਾਰਮਿਕ ਛੋਟ’ ਪ੍ਰਦਾਨ ਕੀਤੀ ਗਈ। ਇਸ ਇਜਾਜ਼ਤ ਤਹਿਤ ਉਹ ਆਪਣੀ ਮੂਲ ਸਿੱਖ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਅਨਕੱਟੇ ਕੇਸ ਅਤੇ ਦਾੜ੍ਹੇ ਸਣੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਹਵਾਈ ਫੌਜ ਵਿੱਚ ਸੇਵਾ ਨਿਭਾ ਸਕਣਗੇ।

ਚਿਰਾਗ ਵੀਰ ਸਿੰਘ ਸਰਾਓ ਅਧਿਕਾਰਤ ਤੌਰ ਤੇ 24 ਜੂਨ ਨੂੰ ਅਕੈਡਮੀ ਦੇ ‘ਇਨ-ਪ੍ਰੋਸੈਸਿੰਗ ਡੇ’ ਮੌਕੇ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਉਹ ਛੇ ਹਫ਼ਤਿਆਂ ਦੇ ਸਖ਼ਤ ਬੂਟ ਕੈਂਪ ਵਿੱਚੋਂ ਲੰਘ ਰਹੇ ਹਨ।

ਜ਼ਿਕਰਯੋਗ ਹੈ ਕਿ ਹਵਾਈ ਫੌਜ ਦੀ ਇਸ ਮੁੱਖ ਅਕੈਡਮੀ ਵਿੱਚ ਚੁਣੇ ਜਾਣ ਤੋਂ ਪਹਿਲਾਂ ਚਿਰਾਗ ਨੇ ਆਪਣੀ ਕਾਬਲੀਅਤ ਦੇ ਦਮ ਤੇ ਏਅਰ ਫੋਰਸ ਰਿਜ਼ਰਵ ਅਫਸਰਸ ਸਿਖਲਾਈ ਕੋਰ ਅਤੇ ਨੇਵਲ ਆਰ.ਓ.ਟੀ.ਸੀ. ਦੋਵਾਂ ਤੋਂ ਪੂਰੀ ਸਕਾਲਰਸ਼ਿਪ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕਾ ਦੀਆਂ ਨਾਮੀ ਯੂਨੀਵਰਸਿਟੀਆਂ ਜਿਵੇਂ ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਵੀ ਦਾਖ਼ਲੇ ਦੀ ਪੇਸ਼ਕਸ਼ ਮਿਲੀ ਸੀ।

ਕੌਂਸਲ ਨੇ ਚਿਰਾਗ ਦੇ ਸ਼ਾਨਦਾਰ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਹ ਪੜ੍ਹਾਈ ਵਿੱਚ ਅਵੱਲ ਰਹਿਣ ਦੇ ਨਾਲ-ਨਾਲ ਇੱਕ ਵਧੀਆ ਖਿਡਾਰੀ ਵੀ ਹਨ। ਉਹ ‘ਈਗਲ ਸਕਾਊਟ’ ਰਹਿ ਚੁੱਕੇ ਹਨ, ਤਾਇਕਵਾਂਡੋ ਵਿੱਚ ਸੈਕੰਡ-ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਯੂਨੀਵਰਸਿਟੀ ਦੀ ਵਾਰਸਿਟੀ ਵਾਟਰ ਪੋਲੋ ਟੀਮ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ।

Continue Reading

International

ਟਰੱਕ ਦੀ ਕਈ ਵਾਹਨਾਂ ਨਾਲ ਟੱਕਰ ਕਾਰਨ 9 ਵਿਅਕਤੀਆਂ ਦੀ ਮੌਤ, 10 ਜ਼ਖਮੀ

Published

on

By

ਜੈਲਿਸਕੋ, 13 ਜੁਲਾਈ (ਸ.ਬ.) ਮੈਕਸੀਕੋ ਦੇ ਪੱਛਮੀ ਸੂਬੇ ਜੈਲਿਸਕੋ ਵਿੱਚ ਬੀਤੇ ਦਿਨ ਇਕ ਬੇਕਾਬੂ ਟਰੱਕ ਨੇ ਹਾਈਵੇਅ ਤੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 2 ਬੱਚਿਆਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜੈਲਿਸਕੋ ਦੇ ਸਿਵਲ ਪ੍ਰੋਟੈਕਸ਼ਨ ਅਨੁਸਾਰ, ਇਹ ਹਾਦਸਾ ਗੁਆਡਾਲਜਾਰਾ ਅਤੇ ਟੇਪਿਕ ਨੂੰ ਜੋੜਨ ਵਾਲੇ ਰਾਜਮਾਰਗ ਤੇ ਹੋਸਟੋਟੀਪਾਕੁਇਲੋ ਕਸਬੇ ਦੇ ਨੇੜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਮਾਲ ਟਰੱਕ ਅਤੇ ਤਿੰਨ ਹੋਰ ਵਾਹਨਾਂ ਨੂੰ ਅੱਗ ਲੱਗ ਗਈ। ਟਰੈਕਟਰ-ਟਰਾਲੀ ਕਾਰਨ ਕਈ ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਦੇ ਕਰੀਬ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਚਾਰ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚ ਦੋ ਨਾਬਾਲਗ ਸ਼ਾਮਲ ਹਨ, ਜਦਕਿ ਜ਼ਖਮੀਆਂ ਵਿੱਚ ਨੈਸ਼ਨਲ ਗਾਰਡ ਦੇ ਦੋ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਗੁਆਡਾਲਜਾਰਾ ਦੇ ਮੈਗਡਾਲੇਨਾ ਹਸਪਤਾਲ ਵਿੱਚ ਭੇਜਿਆ ਗਿਆ ਹੈ।

Continue Reading

International

ਬੈਂਕਾਕ ਦੇ ਪੱਬ ਵਿੱਚ ਅੱਗ ਲੱਗਣ ਕਾਰਨ 27 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ

Published

on

By

ਬੈਂਕਾਕ, 13 ਜੁਲਾਈ (ਸ.ਬ.) ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪੱਬ ਵਿੱਚ ਅੱਜ ਤੜਕੇ ਲੱਗੀ ਅੱਗ ਕਾਰਨ 27 ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਬਚਾਅ ਕਰਮਚਾਰੀਆਂ ਅਨੁਸਾਰ ਅੱਗ ਲੱਗਣ ਦੀ ਘਟਨਾ ਅੱਧੀ ਰਾਤ ਦੇ ਆਸ-ਪਾਸ ਵਾਪਰੀ। ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੈਂਕਾਕ ਦੇ ਉੱਤਰੀ ਹਿੱਸੇ ਵਿੱਚ ਸਥਿਤ ਇਸ ਪੱਬ ਦੇ ਮੁੱਖ ਦਰਵਾਜ਼ੇ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਲੋਕ ਜਾਨ ਬਚਾਉਣ ਲਈ ਬਾਹਰ ਭੱਜ ਰਹੇ ਸਨ, ਜਦਕਿ ਆਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਫੈਲ ਗਿਆ ਸੀ।

ਹਾਦਸੇ ਵਾਲੀ ਥਾਂ ਤੇ ਪਹੁੰਚੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਰਨਵੀਰਾਕੁਲ ਨੇ ਦੱਸਿਆ ਕਿ 27 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਫਾਇਰ ਫਾਈਟਰਾਂ ਨੂੰ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਲਗਪਗ ਅੱਧਾ ਘੰਟਾ ਲੱਗਿਆ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪੱਬ ਦੇ ਅੰਦਰ ਸੜ ਚੁੱਕੀਆਂ ਕੁਰਸੀਆਂ, ਮੇਜ਼ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਅੰਦਰੂਨੀ ਹਿੱਸਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ ਵਿੱਚ ਪਹਿਲਾਂ ਵੀ ਅਜਿਹੀਆਂ ਵੱਡੀਆਂ ਤਰਾਸਦੀਆਂ ਦੇਖਣ ਨੂੰ ਮਿਲੀਆਂ ਹਨ।

Continue Reading

Latest News

Trending