Mohali
ਸੈਕਟਰ 67 ਦੇ ਵਪਾਰਕ ਪਲਾਟਾਂ ਨੂੰ ਇਕੱਠਾ ਕਰਕੇ ਈ-ਨਿਲਾਮੀ ਵਿੱਚ ਵੇਚੇ ਜਾਣ ਦੀ ਕਾਰਵਾਈ ਦੇ ਖਿਲਾਫ ਵਸਨੀਕਾਂ ਦੇ ਵਫਦ ਵਲੋਂ ਹਲਕਾ ਵਿਧਾਇਕ ਨਾਲ ਮੁਲਾਕਾਤ
ਐਸ ਏ ਐਸ ਨਗਰ, 6 ਅਗਸਤ (ਸ.ਬ.) ਸੈਕਟਰ 67 ਅਤੇ ਸੈਕਟਰ 68 ਨੂੰ ਵੰਡਦੀ ਸੜਕ ਤੇ ਸਥਿਤ ਵਪਾਰਕ ਸਾਈਟਾਂ 14, 15 ਅਤੇ 16 ਨੂੰ ਇਕੱਠਾ ਕਰਕੇ ਗਮਾਡਾ ਵਲੋਂ ਇਸ ਸਾਈਟ ਨੂੰ ਈ-ਨਿਲਾਮੀ ਵਿੱਚ ਵੇਚੇ ਜਾਣ ਦੀ ਕਾਰਵਾਈ ਦੇ ਖਿਲਾਫ ਵਸਨੀਕਾਂ ਦੇ ਵਫਦ ਵਲੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਸੈਕਟਰ-67 ਦੇ ਪ੍ਰਧਾਨ ਸz. ਐਨ ਐਸ ਕਲਸੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਇਸ ਕਾਰਵਾਈ ਨੂੰ ਰੋਕਿਆ ਜਾਵੇ।
ਵਫਦ ਵਿੱਚ ਸ਼ਾਮਿਲ ਆਗੂਆਂ ਨੇ ਹਲਕਾ ਵਿਧਾੲਕ ਸz. ਕੁਲਵੰਤ ਸਿੰਘ ਨੂੰ ਦੱਸਿਆ ਕਿ ਜੇਕਰ ਗਮਾਡਾ ਵਲੋਂ ਇਸ ਸਾਈਟ ਨੂੰ ਨਿਲਾਮੀ ਵਿੱਚ ਵੇਚ ਦਿੱਤਾ ਗਿਆ ਤਾਂ ਇਸ ਨਾਲ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਲੋਕ ਰਿਹਾਇਸ਼ੀ ਏਰੀਏ ਵਿੱਚ ਬਣੇ 14 ਮੰਜਿਲਾ ਮਾਲ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਗਮਾਡਾ ਫੇਰ ਮਾਲ ਦੇ ਨਾਲ ਵਾਲ਼ੇ ਪਲਾਟ ਨਿਲਾਮ ਕਰਨ ਜਾ ਰਿਹਾ ਹੈ। ਵਸਨੀਕਾਂ ਨੇ ਕਿਹਾ ਕਿ ਗਮਾਡਾ ਪਹਿਲਾਂ ਹੀ ਪਲਾਟ ਨੰਬਰ 10, 11, 12 ਅਤੇ 13 ਨੂੰ ਇਕੱਠਾ ਕਰਕੇ ਗਲਤੀ ਕਰ ਚੁਕਾ ਹੈ ਅਤੇ ਉੱਥੇ 12 ਮੰਜ਼ਿਲਾਂ ਵਾਲੀ ਲਗਭਗ 1035 ਫੁੱਟ ਲੰਬੀ ਅਤੇ 150 ਫੁੱਟ ਉੱਚੀ ਕਮਰਸ਼ੀਅਲ ਇਮਾਰਤ (ਸੀਪੀ-67 ਮਾਲ) ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਸਾਡੇ 3 ਮੰਜ਼ਿਲਾਂ ਵਾਲੇ ਰਹਾਇਸ਼ੀ ਘਰਾਂ (ਨੰਬਰ 2600 ਤੋਂ 2756) ਦੇ ਸਾਹਮਣੇ ਸਥਿਤ ਹੈ। ਉਹਨਾਂ ਦੱਸਿਆ ਕਿ ਜੇਕਰ ਇਹ ਸਾਈਟ ਕਲੱਬ ਜੋ ਕਿ ਨਿਲਾਮੀ ਰਾਹੀ ਵਿੱਕ ਜਾਂਦੀ ਹੈ ਤਾਂ ਸੈਕਟਰ 67 ਮਾਚਿਸ ਦੀ ਡੱਬੀ ਦੀ ਤਰ੍ਹਾਂ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਆਈ.ਟੀ. ਪਾਰਕ ਅਤੇ ਮਾਲ ਦੀਆਂ ਉਚੀਆਂ ਉਚੀਆਂ ਬਿਲਡਿੰਗਾਂ ਹੋਣ ਕਰਕੇ ਸ਼ਾਮ 4.00 ਵਜੇ ਹੀ ਰਾਤ ਦਾ ਨਜਾਰਾ ਦੇਖਣ ਨੂੰ ਮਿਲਦਾ ਹੈ, ਜੇਕਰ ਅਜਿਹੇ ਹਾਲਤ ਰਹੇ ਤਾਂ ਸੈਕਟਰ ਵਾਸੀ ਨਰਕ ਦਾ ਜੀਵਨ ਭੋਗਣ ਨੂੰ ਮਜਬੂਰ ਹੋਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਬੀਤੇ ਕਈ ਸਾਲਾਂ ਤੋਂ ਵੱਖ-ਵੱਖ ਅਰਜੀਆਂ ਭੇਜੀਆਂ ਜਾ ਚੁੱਕੀਆਂ ਹਨ ਜਿਹਨਾਂ ਵਿੱਚ ਮੰਗ ਕੀਤੀ ਗਈ ਸੀ ਕਿ ਪਲਾਟ ਨੰਬਰ 14, 15 ਅਤੇ 16 ਨੂੰ ਇੱਕਠੇ ਕਰਕੇ ਨਿਲਾਮ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਸਾਰੇ ਕਾਰਨ ਪਹਿਲਾਂ ਹੀ ਵਿਸਥਾਰ ਨਾਲ ਦਰਸਾਏ ਜਾ ਚੁੱਕੇ ਹਨ, ਪ੍ਰੰਤੂ ਮਹਿਕਮੇ ਦੇ ਕਿਸੇ ਵੀ ਉਚ-ਅਧਿਕਾਰੀ ਵਲੋ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਸੈਕਟਰ-67 ਨਿਵਾਸੀਆਂ ਵਲੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸੈਕਟਰ-67 ਦੇ ਨਿਵਾਸੀਆਂ ਵਲੋਂ ਮੁੱਖ ਸਕੱਤਰ, ਪੰਜਾਬ ਸਰਕਾਰ, ਪ੍ਰਬੰਧਕੀ ਸਕੱਤਰ ਪੁੱਡਾ, ਮੁੱਖ ਪ੍ਰਸ਼ਾਸ਼ਕ, ਗਮਾਡਾ, ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਡਾਇਰੈਕਟਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ, ਚੇਅਰਮੈਨ ਰੀਅਲ ਅਸਟੇਟ, ਰੈਗੂਲੇਟ ਅਥਾਰਟੀ, ਚੰਡੀਗੜ੍ਹ, ਡਾਇਰੈਕਟਰ ਸਿਵਲ ਐਵੀਏਸਨ ਵਿਭਾਗ, ਪੰਜਾਬ ਚੰਡੀਗੜ੍ਹ, ਨੋਡਲ ਅਫਸਰ, ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਐਸ.ਏ.ਐਸ. ਨਗਰ, ਸੁਪਰਡੈਂਟ ਆਫ ਪੁਲੀਸ, ਐਸ.ਏ.ਐਸ. ਨਗਰ, ਨੈਸ਼ਨਲ ਗ੍ਰੀਨ ਟ੍ਰਬਿਊਨਲ, ਨਵੀਂ ਦਿੱਲੀ ਡਾਇਰੈਕਟਰ, ਵਿਜੀਲੈਸ ਵਿਭਾਗ, ਪੰਜਾਬ, ਸੈਕਟਰ 68, ਐਸ.ਏ.ਐਸ. ਨਗਰ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ, ਜਿਸ ਦੀ ਇੰਨਕੁਆਰੀ ਵਿਜੀਲੈਂਸ ਵਿਭਾਗ ਸੈਕਟਰ-68 ਐਸ.ਏ.ਐਸ. ਨਗਰ ਕਰ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਕਮਰਸ਼ੀਅਲ ਪਲਾਟ ਨੰਬਰ 14, 15 ਅਤੇ 16 ਨੂੰ ਇੱਕਠੇ ਕਰਨ ਦਾ ਫੈਸਲਾ ਰੱਦ ਕਰਕੇ ਉਨ੍ਹਾਂ ਦੀ ਵੱਖ-ਵੱਖ ਨਿਲਾਮੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਇਹਨਾਂ ਪਲਾਟਾਂ ਉਪਰ ਤਿੰਨ ਮੰਜਿਲ ਤੋਂ ਜਿਆਦਾ ਉਸਾਰੀ ਨਾ ਕੀਤੀ ਜਾਵੇ, ਪਾਰਕ ਦੀ ਮਨਜ਼ੂਰਸ਼ੁਦਾ ਚੌੜਾਈ ਬਹਾਲ ਕਰਕੇ ਨਿਲਾਮੀ ਲਈ ਦਰਸਾਏ ਗਏ ਰਕਬੇ ਵਿੱਚ ਲੋੜੀਦੀ ਸੋਧ ਕੀਤੀ ਜਾਵੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਐਸ.ਕੇ. ਬੱਗਾ, ਜੁਆਇੰਟ ਸਕੱਤਰ ਮਸਤਾਨ ਸਿੰਘ, ਸz: ਨਿਰਮਲ ਸਿੰਘ ਅਤੇ ਹੋਰ ਵਸਨੀਕ ਹਾਜਰ ਸਨ।
ਸz. ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਵਸਨੀਕਾਂ ਦਾ ਇੱਕ ਵਫਦ ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਮੰਤਰੀ ਸz. ਹਰਦੀਪ ਸਿੰਘ ਮੁੰਡੀਆਂ ਨੂੰ ਮਿਲ ਚੁੱਕਿਆ ਹੈ ਅਤੇ ਮੰਤਰੀ ਵਲੋਂ ਵਿਭਾਗ ਨੂੰ ਲਿਖਤੀ ਤੌਰ ਤੇ ਭੇਜਿਆ ਗਿਆ ਹੈ ਕਿ ਵਸਨੀਕਾਂ ਦੀ ਇਸ ਜਾਇਜ ਮੰਗ ਦੇ ਆਧਾਰ ਤੇ ਪੂਰੇ ਮਾਮਲੇ ਤੇ ਮੁੜ ਵਿਚਾਰ ਕਰਦਿਆਂ ਰਿਪੋਰਟ ਬਣਾ ਕੇ ਉਹਨਾਂ ਨੂੰ ਦਿਤੀ ਜਾਵੇ।
Mohali
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਵੱਲੋਂ ਆਜ਼ਾਦੀ ਦਿਵਸ ਦੀ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ
ਫੁੱਲ ਡਰੈਸ ਰਿਹਰਸਲ ਦੌਰਾਨ 12 ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਹੋਏ ਸ਼ਾਮਿਲ, ਡੀ. ਐਸ. ਪੀ. ਈਸ਼ਾਨ ਸਿੰਗਲਾ ਨੇ ਕੀਤੀ ਪਰੇਡ ਦੀ ਅਗਵਾਈ
ਐਸ ਏ ਐਸ ਨਗਰ, 13 ਅਗਸਤ (ਸ.ਬ.) ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਐਸ. ਐਸ. ਪੀ. ਸ੍ਰੀ ਹਰਮਨਦੀਪ ਸਿੰਘ ਹਾਂਸ ਵੱਲੋਂ ਅੱਜ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੁਹਾਲੀ ਵਿਖੇ ਕਰਵਾਈ ਗਈ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਸਬੰਧਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਵੱਲੋਂ ਸਮਾਗਮ ਦੇ ਪ੍ਰਬੰਧਾਂ ਵਿੱਚ ਲੋੜੀਂਦੇ ਸੁਧਾਰ ਕਰਨ ਅਤੇ ਬਾਕੀ ਰਹਿੰਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਹਰ ਪ੍ਰਬੰਧ ਦੀ ਮੁੜ ਜਾਂਚ ਯਕੀਨੀ ਬਣਾਉਣ ਲਈ ਕਿਹਾ।
ਫੁੱਲ ਡਰੈਸ ਰਿਹਰਸਲ ਦੌਰਾਨ ਪਰੇਡ ਦੀ ਅਗਵਾਈ ਡੀ.ਐਸ.ਪੀ. ਖਰੜ ਸ੍ਰੀ ਈਸ਼ਾਨ ਸਿੰਗਲਾ ਵੱਲੋਂ ਕੀਤੀ ਗਈ। ਮਾਰਚ ਪਾਸਟ ਅਤੇ ਸੱਭਿਆਚਾਰਕ ਸਮਾਗਮ ਵਿੱਚ 12 ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਦੇਸ਼ ਭਗਤੀ, ਅਨੁਸ਼ਾਸਨ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ।
ਸੱਭਿਆਚਾਰਕ ਪ੍ਰੋਗਰਾਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਬਰੁਕਫੀਲਡ ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ, ਏ. ਪੀ. ਜੇ. ਸਕੂਲ ਮੁੰਡੀ ਖਰੜ, ਐਨ. ਪੀ. ਐਸ. ਕੁਰਾਲੀ, ਸਕੂਲ ਆਫ਼ ਐਮੀਨੈਂਸ ਫੇਜ਼-3ਬੀ1, ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਮੁਹਾਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ 3 ਬੀ 1 ਦੇ ਵਿਸ਼ੇਸ਼ ਬੱਚਿਆਂ ਨੇ ਭਾਗ ਲਿਆ।
ਮਾਰਚ ਪਾਸਟ ਵਿੱਚ ਸਰਕਾਰੀ ਕਾਲਜ ਫੇਜ਼-6 ਮੁਹਾਲੀ, ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ ਸਿਆਲਬਾ ਮਾਜਰੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਮੁਹਾਲੀ, ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੇ ਐਨ ਸੀ ਸੀ ਕੈਡੇਟਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਐਸ.ਐਸ.ਪੀ. ਸ੍ਰੀ ਹਰਮਨਦੀਪ ਸਿੰਘ ਹਾਂਸ ਨੇ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੁਲੀਸ ਅਧਿਕਾਰੀਆਂ ਨੂੰ ਸਮਾਗਮ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੀ ਪੁਲੀਸ ਤਾਇਨਾਤੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਏ.ਡੀ.ਸੀ. ਸ੍ਰੀ ਅਨਮੋਲ ਸਿੰਘ ਧਾਲੀਵਾਲ, ਸ੍ਰੀਮਤੀ ਗੀਤਿਕਾ ਸਿੰਘ ਅਤੇ ਸ੍ਰੀਮਤੀ ਸੋਨਮ ਚੌਧਰੀ, ਐਸ. ਡੀ. ਐਮ. ਮੁਹਾਲੀ ਸ੍ਰੀਮਤੀ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸz. ਨਵਦੀਪ ਸਿੰਘ, ਐਸ. ਪੀ. ਸz ਦਿਲਪ੍ਰੀਤ ਸਿੰਘ, ਸz ਰਮਨਦੀਪ ਸਿੰਘ, ਸz ਮੋਹਿਤ ਅਗਰਵਾਲ ਅਤੇ ਸ੍ਰੀਮਤੀ ਦੀਪਿਕਾ ਸਿੰਘ, ਏ. ਐਸ. ਪੀ. ਗ਼ਜ਼ਲ ਪ੍ਰੀਤ ਕੌਰ, ਡੀ. ਡੀ. ਪੀ. ਓ. ਡਾ. ਪਰਮਬੀਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Mohali
ਖਰੜ ਵਿੱਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ
ਖਰੜ, 13 ਅਗਸਤ (ਸ.ਬ.) ਖਰੜ ਸ਼ਹਿਰ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ, ਸਕੂਲੀ ਬੱਚਿਆਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਮਿਲ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਵਿੱਚ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਤਿਰੰਗਾ ਯਾਤਰਾ ਦੌਰਾਨ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਹਿ ਖਜਾਨਚੀ ਸz ਸੁਖਵਿੰਦਰ ਸਿੰਘ ਗੋਲਡੀ, ਸੂਬਾ ਮੀਤ ਪ੍ਰਧਾਨ ਸ੍ਰੀ ਸੁਭਾਸ਼ ਸ਼ਰਮਾ ਅਤੇ ਸ੍ਰੀ ਰਣਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ, ਮੰਡਲ ਪ੍ਰਧਾਨ ਸ੍ਰੀ ਰਾਕੇਸ਼ ਗੁਪਤਾ, ਸ੍ਰੀ ਰਜਿੰਦਰ ਸ਼ਰਮਾ, ਸ੍ਰੀ ਖੁਸ਼ ਰਾਣਾ, ਸ੍ਰੀ ਪੁਨੀਤ ਸਿੰਗਲਾ, ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਜਗਦੀਪ ਸਿੰਘ ਔਜਲਾ, ਸ੍ਰੀ ਅਭਿਸ਼ੇਕ ਠਾਕੁਰ, ਸ੍ਰੀ ਨਰਿੰਦਰ ਰਾਣਾ, ਸ੍ਰੀ ਪਵਨ ਮਨੋਚਾ, ਸ੍ਰੀ ਪ੍ਰਵੇਸ਼ ਭਾਰਤੀ, ਸ੍ਰੀ ਆਸ਼ੂ ਪੁਰੀ, ਸ੍ਰੀਮਤੀ ਪ੍ਰੀਤੀ ਰਾਣਾ ਸਮੇਤ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ।
Mohali
ਵਿਧਾਨ ਸਭਾ ਹਲਕਾ ਮੁਹਾਲੀ ਤੋਂ ਹੁਣ ਤੱਕ ਤੀਰਥ ਯਾਤਰਾ ਤੇ ਜਾ ਚੁੱਕੀਆਂ ਹਨ 110 ਬੱਸਾਂ : ਕੁਲਵੰਤ ਸਿੰਘ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿੰਨ ਬੱਸਾਂ ਰਵਾਨਾ
ਐਸ ਏ ਐਸ ਨਗਰ, 13 ਅਗਸਤ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਹੁਣ ਤੱਕ 110 ਬਸਾਂ ਤੀਰਥ ਯਾਤਰਾ ਤੇ ਜਾ ਚੁੱਕੀਆਂ ਹਨ। ਪਿੰਡ ਢੇਲਪੁਰ, ਸਨੇਟਾ ਅਤੇ ਬੜੀ ਤੋਂ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰਨ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਜਾਣ ਵਾਲੇ ਬਹੁਤੇ ਸ਼ਰਧਾਲੂ ਅਜਿਹੇ ਵੀ ਸਨ, ਜੋ ਖੁਦ ਵੀ ਇਕੱਲਿਆਂ ਇਸ ਯਾਤਰਾ ਤੇ ਜਾ ਸਕਦੇ ਸਨ, ਪਰੰਤੂ ਮੌਕਾ ਹੀ ਨਹੀਂ ਬਣਦਾ ਸੀ ਅਤੇ ਜਦੋਂ ਸੰਗਤ ਦੇ ਰੂਪ ਵਿੱਚ ਇਸ ਯਾਤਰਾ ਤੇ ਜਾਣ ਦਾ ਸਬੱਬ ਬਣਦਾ ਹੈ , ਤਾਂ ਇਹ ਆਪਣੇ- ਆਪ ਵਿੱਚ ਇੱਕ ਪਰਿਵਾਰਿਕ ਰੂਪ ਧਾਰਨ ਕਰ ਲੈਂਦੀ ਹੈ।
ਉਹਨਾਂ ਕਿਹਾ ਕਿ ਹੁਣ ਇਸ ਯੋਜਨਾ ਤਹਿਤ ਰੋਜਾਨਾ ਤਿੰਨ ਦੀ ਥਾਂ 6 ਬੱਸਾਂ ਜਾਇਆ ਕਰਣਗੀਆਂ ਜਿਹਨਾਂ ਵਿੱਚੋਂ ਤਿੰਨ ਬੱਸਾਂ ਖਾਟੂ ਸ਼ਾਮ, ਸਾਲਾਸਰ ਅਤੇ ਹਰਿਦੁਆਰ ਯਾਤਰਾ ਉਪਰੰਤ ਵਾਪਸ ਮੁਹਾਲੀ ਪਰਤਣਗੀਆਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਜਾਣ ਵਾਲੀਆਂ ਬੱਸਾਂ ਦੇ ਲਈ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਬੱਸਾਂ ਜਾਣ ਦਾ ਇਹ ਸਿਲਸਿਲਾ ਲਗਾਤਾਰ ਅਗਾਂਹ ਵੀ ਜਾਰੀ ਰਹੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਡਾਕਟਰ ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਅਮਰਜੀਤ ਸਿੰਘ ਸਿੱਧੂ, ਸੁਰਦੇਸ਼ ਸਿੰਘ ਸਰਪੰਚ, ਬਲਕਾਰ ਸਿੰਘ ਕਾਕਾ ਪੰਚ, ਅਲ ਕਾਹਿਰ ਅਲੀ, ਰੂਪਚੰਦ, ਨਿਰਮੇਲ ਸਿੰਘ, ਸੁਖਵਿੰਦਰ ਸਿੰਘ ਸਰਪੰਚ ਢੇਲਪੁਰ, ਕਰਨੈਲ ਸਿੰਘ ਬੜੀ, ਬਹਾਦੁਰ ਸਿੰਘ ਨੰਬਰਦਾਰ ਬੜੀ, ਸਮੇਤ ਵੱਡੀ ਗਿਣਤੀ ਦੇ ਵਿੱਚ ਪਤਵੰਤੇ ਹਾਜਿਰ ਸਨ।
-
Mohali1 month agoਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਬੱਚਿਆਂ ਦੇ ਗੁਰਬਾਣੀ ਕੰਠ, ਕਵਿਤਾਵਾਂ, ਭਾਸ਼ਣ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਦਾ ਆਯੋਜਨ
-
National1 month agoਹਥਿਆਰਬੰਦ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਸੋਨਾ, ਨਗਦੀ ਅਤੇ ਕੀਮਤੀ ਸਮਾਨ ਲੁਟਿਆ
-
International2 months ago
ਕੈਨੇਡਾ ਵਿੱਚ ਭਾਰਤੀ ਰੈਸਟੋਰੈਂਟ ਤੇ ਫਾਇਰਿੰਗ
-
Editorial2 months ago
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੇ ਕਾਬੂ ਕਰੇ ਪ੍ਰਸ਼ਾਸਨ
-
National1 month agoਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 8 ਵਿਅਕਤੀਆਂ ਦੀ ਮੌਤ, ਕਈ ਗੰਭੀਰ ਜ਼ਖਮੀ
-
Mohali2 months agoਮਹਿਲਾ ਕਾਂਗਰਸ ਵਲੋਂ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ
-
National2 months agoਕੋਇਲੇ ਨਾਲ ਭਰੇ ਟਰੱਕ ਨੇ ਬੈਂਡ ਗੱਡੀ ਨੂੰ ਮਾਰੀ ਟੱਕਰ, 7 ਵਿਅਕਤੀਆਂ ਦੀ ਮੌਤ
-
Mohali1 month agoਭਾਈ ਘਨਈਆ ਸੋਸਾਇਟੀ ਨੇ ਲੜਕੀਆਂ ਦੇ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ
