National
ਕੰਗਨਾ ਰਣੌਤ ਨਾਲ ਹੋਈ ਬਹਿਸ ਤੋਂ ਬਾਅਦ ਕ੍ਰਿਤੀ ਸੈਨਨ ਦਾ ਰੱਖੜੀ ਵਾਲਾ ਇਸ਼ਤਿਹਾਰ ਹਟਾਇਆ
ਨਵੀਂ ਦਿੱਲੀ, 26 ਅਗਸਤ (ਸ.ਬ.) ਪ੍ਰਸਿੱਧ ਜਵੈਲਰੀ ਬ੍ਰਾਂਡ ਜੀਵਾ/ਬੀ ਨੇ ਸੋਸ਼ਲ ਮੀਡੀਆ ਤੇ ਭਾਰੀ ਵਿਰੋਧ ਅਤੇ ਅਦਾਕਾਰਾ ਤੋਂ ਰਾਜਸਭਾ/ਲੋਕ ਸਭਾ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਨਾਲ ਹੋਈ ਤਿੱਖੀ ਬਹਿਸ ਤੋਂ ਬਾਅਦ ਅਦਾਕਾਰਾ ਕ੍ਰਿਤੀ ਸੈਨਨ ਵਾਲਾ ਆਪਣਾ ਰਖੜੀ ਦਾ ਵਿਗਿਆਪਨ ਹਟਾ ਲਿਆ ਹੈ। ਇਸ ਵਿਗਿਆਪਨ ਵਿੱਚ ਕ੍ਰਿਤੀ ਦੇ ਪਹਿਰਾਵੇ ਅਤੇ ਕੁੱਤੇ ਨੂੰ ਰਾਖੀ ਬੰਨ੍ਹਣ ਦੇ ਦ੍ਰਿਸ਼ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛਿੜ ਗਈ ਸੀ, ਜਿਸ ਤੋਂ ਬਾਅਦ ਕੰਪਨੀ ਨੇ ਜਨਤਕ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਹੈ।
ਕੰਪਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਭਾਰਤੀ ਸੰਸਕ੍ਰਿਤੀ ਅਤੇ ਤਿਉਹਾਰਾਂ ਦਾ ਪੂਰਾ ਸਤਿਕਾਰ ਕਰਦੇ ਹਨ। ਜੀਵਾ ਅਨੁਸਾਰ, ਉਹ ਇਹ ਤਿਉਹਾਰ ਆਪਣੇ ਪਾਲਤੂ ਜਾਨਵਰਾਂ (ਪੈਟਸ) ਨਾਲ ਮਨਾਉਣ ਦਾ ਸੁਨੇਹਾ ਦੇਣਾ ਚਾਹੁੰਦੇ ਸਨ। ਹਾਲਾਂਕਿ, ਜੇਕਰ ਇਸ ਵਿਗਿਆਪਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਕਿਸੇ ਬਹਿਸ ਦੇ ਇਸ ਨੂੰ ਸਾਰੇ ਮੀਡੀਆ ਪਲੇਟਫਾਰਮਾਂ ਤੋਂ ਵਾਪਸ ਲੈਂਦੇ ਹਨ।
ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਸ ਵਿਗਿਆਪਨ ਦੀ ਨਿੰਦਾ ਕਰਦੇ ਹੋਏ ਕ੍ਰਿਤੀ ਸੈਨਨ ਵੱਲੋਂ ਬਿਕਨੀ ਵਿੱਚ ਰਾਖੀ ਬੰਨ੍ਹਣ ਨੂੰ ਅਜੀਬ ਅਤੇ ਅਣਉਚਤ ਦੱਸਿਆ। ਕੰਗਨਾ ਦੀ ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਟ੍ਰੋਲਰਜ਼ ਨੇ ਵੀ ਕ੍ਰਿਤੀ ਸੈਨਨ ਦੇ ਪਹਿਰਾਵੇ ਅਤੇ ਤਿਉਹਾਰ ਮਨਾਉਣ ਦੇ ਢੰਗ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।
ਕ੍ਰਿਤੀ ਸੈਨਨ ਨੇ ਟ੍ਰੋਲਰਜ਼ ਅਤੇ ਕੰਗਨਾ ਨੂੰ ਕਰਾਰਾ ਜਵਾਬ ਦਿੰਦਿਆਂ ਇੰਸਟਾਗ੍ਰਾਮ ਤੇ ਲਿਖਿਆ ਕਿ ਤਿਉਹਾਰਾਂ ਦੀ ਅਸਲ ਖੂਬਸੂਰਤੀ ਕੱਪੜਿਆਂ ਵਿੱਚ ਨਹੀਂ, ਸਗੋਂ ਭਾਵਨਾਵਾਂ ਅਤੇ ਪਰੰਪਰਾਵਾਂ ਵਿੱਚ ਹੁੰਦੀ ਹੈ। ਅਸੀਂ ਔਰਤਾਂ ਦੇ ਪਹਿਰਾਵੇ ਤੇ ਸਵਾਲ ਚੁੱਕਣੇ ਕਦੋਂ ਬੰਦ ਕਰਾਂਗੇ? ਸੰਸਕ੍ਰਿਤੀ ਔਰਤ ਦੇ ਦਿਲ ਵਿੱਚ ਹੁੰਦੀ ਹੈ, ਉਸ ਦੀ ਨੈਕਲਾਈਨ ਵਿੱਚ ਨਹੀਂ। ਇਸ ਦੇ ਨਾਲ ਹੀ ਉਸ ਦੀ ਭੈਣ ਨੂਪੁਰ ਸੈਨਨ ਨੇ ਵੀ ਕ੍ਰਿਤੀ ਦਾ ਪੱਖ ਪੂਰਦਿਆਂ ਕੰਗਨਾ ਨੂੰ ਸਮੇਂ ਦੇ ਨਾਲ ‘ਸਤਿਕਾਰਪੂਰਵਕ ਅੱਗੇ ਵਧਣ’ ਦੀ ਸਲਾਹ ਦਿੱਤੀ।
ਇਸ ਪੂਰੇ ਮਾਮਲੇ ਵਿੱਚ ਸਿਆਸੀ ਗਲਿਆਰਿਆਂ ਤੋਂ ਵੀ ਪ੍ਰਤੀਕਿਰਿਆਵਾਂ ਆਈਆਂ ਹਨ। ਕਾਂਗਰਸ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕ੍ਰਿਤੀ ਸੈਨਨ ਦੀ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਦਾ ਸਮਰਥਨ ਕੀਤਾ। ਰਾਹੁਲ ਗਾਂਧੀ ਨੇ ਲਿਖਿਆ ਕਿ ਔਰਤ ਕੀ ਪਹਿਨਦੀ ਹੈ ਅਤੇ ਕੀ ਕਰਦੀ ਹੈ, ਇਹ ਉਸ ਦੀ ਆਪਣੀ ਪਸੰਦ ਹੈ ਅਤੇ ਔਰਤਾਂ ਦੀ ਆਜ਼ਾਦੀ ਤੇ ਟ੍ਰੋਲਿੰਗ ਬੰਦ ਹੋਣੀ ਚਾਹੀਦੀ ਹੈ। ਹਾਲਾਂਕਿ, ਅਦਾਕਾਰਾ ਦੇ ਮਜ਼ਬੂਤ ਬਚਾਅ ਦੇ ਬਾਵਜੂਦ, ਕੰਪਨੀ ਨੇ ਵਿਵਾਦ ਤੋਂ ਕਿਨਾਰਾ ਕਰਦਿਆਂ ਵਿਗਿਆਪਨ ਹਟਾਉਣਾ ਹੀ ਮੁਨਾਸਬ ਸਮਝਿਆ।
National
ਕਾਨਪੁਰ ਵਿੱਚ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਪਾਇਲਟਾਂ ਦੀ ਮੌਤ
ਕਾਨਪੁਰ, 27 ਅਗਸਤ (ਸ.ਬ.) ਕਾਨਪੁਰ ਵਿੱਚ ਅੱਜ ਇੱਕ ਸਿਖਲਾਈ ਵਾਲਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਇੱਕ ਸਿਖਿਆਰਥੀ ਪਾਇਲਟ ਅਤੇ ਇੱਕ ਇੰਸਟ੍ਰਕਟਰ ਦੀ ਮੌਤ ਹੋ ਗਈ। ਪੁਲੀਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਗਰਗ ਏਵੀਏਸ਼ਨ ਵਲੋਂ ਸੰਚਾਲਿਤ ਟੇਕਨਾਮ ਜਹਾਜ਼ ਨੇ ਸਵੇਰੇ ਲਗਪਗ 11:30 ਵਜੇ ਉਡਾਣ ਭਰੀ ਸੀ ਅਤੇ ਲਗਪਗ 20 ਮਿੰਟ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਇੰਸਟ੍ਰਕਟਰ ਸਚਿਨ ਭਾਟੀਆ ਅਤੇ ਕਰਨਾਟਕ ਦੇ ਸਿਖਿਆਰਥੀ ਪਾਇਲਟ ਅਭਿਸ਼ੇਕ ਪੁਜਾਰੀ ਦੀ ਮੌਤ ਹੋ ਗਈ।
ਉਹਨਾਂ ਦੱਸਿਆ ਕਿ ਇਟਲੀ ਵਿੱਚ ਬਣਿਆ ਇਹ ਜਹਾਜ਼ ਕਾਤਰੀ ਖੇਤਰ ਵਿੱਚ ਨਾਥਾਪੁਰਵਾ ਪਿੰਡ ਨੇੜੇ ਹਾਦਸਾਗ੍ਰਸਤ ਹੋਇਆ। ਸਚਿਨ ਭਾਟੀਆ ਕੋਲ ਲਗਭਗ 3,000 ਘੰਟੇ ਦਾ ਉਡਾਣ ਦਾ ਤਜਰਬਾ ਸੀ।
ਜਹਾਜ਼ ਹਾਦਸੇ ਦੀ ਜਾਣਕਾਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੂੰ ਦੇ ਦਿੱਤੀ ਗਈ ਹੈ। ਪੁਲੀਸ ਅਨੁਸਾਰ ਡੀ. ਜੀ. ਸੀ. ਏ. ਦੀ ਟੀਮ ਘਟਨਾ ਸਥਾਨ ਤੇ ਪਹੁੰਚ ਕੇ ਹਾਦਸੇ ਦੀ ਵਿਸਤ੍ਰਿਤ ਜਾਂਚ ਕਰੇਗੀ। ਹਾਦਸੇ ਦੇ ਕਾਰਨਾਂ ਦਾ ਹੁਣ ਤਕ ਪਤਾ ਨਹੀਂ ਲੱਗ ਸਕਿਆ ਹੈ। ਤਕਨੀਕੀ ਖਰਾਬੀ, ਮੌਸਮ ਜਾਂ ਕਿਸੇ ਹੋਰ ਵਜ੍ਹਾ ਨਾਲ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਇਸਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਚੱਲ ਸਕੇਗਾ।
National
ਬੱਸ ਨੇ ਆਟੋ ਨੂੰ ਮਾਰੀ ਟੱਕਰ, 7 ਵਿਅਕਤੀਆਂ ਦੀ ਮੌਤ, 10 ਜ਼ਖਮੀ
ਅਮਰਾਵਤੀ, 27 ਅਗਸਤ (ਸ.ਬ.) ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਵਿੱਚ ਅੱਜ ਸਵੇਰੇ ਚਿਲਕਲੂਰਿਪੇਟ ਨੈਸ਼ਨਲ ਹਾਈਵੇਅ ਤੇ ਵਾਪਰੇ ਸੜਕ ਹਾਦਸੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 10 ਲੋਕ ਜ਼ਖ਼ਮੀ ਹਨ। ਚਿਲਕਲੂਰਿਪੇਟ ਨੈਸ਼ਨਲ ਹਾਈਵੇਅ ਤੇ ਇੱਕ ਪ੍ਰਾਈਵੇਟ ਟਰੈਵਲ ਬੱਸ ਅਤੇ ਆਟੋ-ਰਿਕਸ਼ਾ ਦੀ ਟੱਕਰ ਹੋ ਗਈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਸਾਰੇ ਮ੍ਰਿਤਕ ਚਿਲਕਲੂਰਿਪੇਟ ਮੰਡਲ ਦੇ ਵੇਲੁਰੂ ਪਿੰਡ ਦੇ ਰਹਿਣ ਵਾਲੇ ਸਨ।
ਜ਼ਿਕਰਯੋਗ ਹੈ ਕਿ ਇਹ ਲੋਕ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕੋਂਡਾਮੰਜੁਲੁਰੂ ਗਏ ਸਨ ਅਤੇ ਆਟੋ-ਰਿਕਸ਼ਾ ਰਾਹੀਂ ਵੇਲੁਰੂ ਪਰਤ ਰਹੇ ਸਨ, ਉਦੋਂ ਇਹ ਹਾਦਸਾ ਵਾਪਰਿਆ। ਉੱਥੇ ਹੀ ਟਰੈਵਲ ਬੱਸ ਵਿਜੈਵਾੜਾ ਤੋਂ ਤਿਰੂਪਤੀ ਵੱਲ ਜਾ ਰਹੀ ਸੀ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਆਂਧਰਾ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਮੰਦੀਪੱਲੀ ਰਾਮਪ੍ਰਸਾਦ ਰੈਡੀ ਨੇ ਇਸ ਹਾਦਸੇ ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਟੱਕਰ ਵਿੱਚ ਸੱਤ ਵਿਅਕਤੀਆਂ ਦੀ ਮੌਤ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੰਦੀਪੱਲੀ ਰਾਮਪ੍ਰਸਾਦ ਰੈਡੀ ਨੇ ਕਿਹਾ ਕਿ ਸਫ਼ਰ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀ ਆਖ਼ਰੀ ਮੰਜ਼ਿਲ ਤੱਕ।
ਰਾਮਪ੍ਰਸਾਦ ਰੈਡੀ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਬਿਹਤਰ ਇਲਾਜ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਟਰਾਂਸਪੋਰਟ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ਤੇ ਹਾਲਾਤ ਆਮ ਵਾਂਗ ਕਰਨ ਲਈ ਵੀ ਕਦਮ ਚੁੱਕਣ ਲਈ ਕਿਹਾ। ਟਰਾਂਸਪੋਰਟ ਮੰਤਰੀ ਨੇ ਸਾਰੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ।
National
ਤੇਜ਼ ਰਫਤਾਰ ਟਰੱਕ ਖੜ੍ਹੀ ਬੱਸ ਨਾਲ ਟਕਰਾਇਆ, 3 ਵਿਅਕਤੀਆਂ ਦੀ ਮੌਤ, 11 ਜ਼ਖਮੀ
ਸੁਲਤਾਨਪੁਰ, 27 ਅਗਸਤ (ਸ.ਬ.) ਸੁਲਤਾਨਪੁਰ ਜ਼ਿਲ੍ਹੇ ਦੇ ਬਲਦੀਰਾਈ ਇਲਾਕੇ ਵਿੱਚ ਪੂਰਵਾਂਚਲ ਐਕਸਪ੍ਰੈਸਵੇਅ ਤੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਦੇ ਖੜ੍ਹੀ ਬੱਸ ਨਾਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਔਰਤ ਸਮੇਤ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਪੁਲੀਸ ਸਰਕਲ ਅਫਸਰ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਗੁੜਗਾਓਂ ਤੋਂ ਬਿਹਾਰ ਜਾ ਰਹੀ ਇੱਕ ਬੱਸ ਨੂੰ ਪੂਰਵਾਂਚਲ ਐਕਸਪ੍ਰੈਸਵੇਅ ਦੇ ਮੀਲ ਪੱਥਰ 96 ਦੇ ਨੇੜੇ ਸਵੇਰੇ 6 ਵਜੇ ਦੇ ਕਰੀਬ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਕੁਮਾਰ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਸ਼ਿਆਮ ਲਾਲ (28), ਵਿਨੋਦ ਮੰਡਲ (50) ਅਤੇ ਕਿਰਨ ਦੇਵੀ (60) ਸ਼ਾਮਲ ਹਨ, ਜਿਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜ਼ਖਮੀ ਹੋਏ ਸੰਜੀਵ ਕੁਮਾਰ, ਰੇਖਾ ਦੇਵੀ, ਭੀਮ ਕੁਮਾਰ, ਰਾਜਕੁਮਾਰ, ਨੀਰਜ, ਸੂਰਜ, ਬ੍ਰਹਮਦੇਵ, ਸੁਸ਼ੀਲ, ਵੀਰੇਂਦਰ, ਆਸ਼ੀਸ਼ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਮਾਰ ਨੇ ਦੱਸਿਆ ਕਿ ਇਹ ਬੱਸ ਹਰਿਆਣਾ ਦੇ ਗੁੜਗਾਓਂ ਤੋਂ ਬਿਹਾਰ ਜਾ ਰਹੀ ਸੀ ਅਤੇ ਬਾਕੀ ਯਾਤਰੀਆਂ ਨੂੰ ਇੱਕ ਹੋਰ ਬੱਸ ਬੁਲਾ ਕੇ ਉਨ੍ਹਾਂ ਦੀ ਮੰਜ਼ਿਲ ਤੇ ਭੇਜਿਆ ਜਾ ਰਿਹਾ ਹੈ।
-
International3 weeks agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial4 weeks agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
National1 month agoਪਿਕਅੱਪ ਟਰੱਕ ਅਤੇ ਟਰੱਕ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀ
-
Mohali2 months agoਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੁੂਪੁਰ ਅਤੇ ਡੱਲੇਵਾਲ ਨੇ ਸੂਬੇ ਵਿੱਚ ਟੋਲ ਪਲਾਜ਼ੇ ਪਰਚੀ ਮੁਕਤ ਕੀਤੇ
-
International3 weeks agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
National1 month agoਪੁੱਤ ਵੱਲੋਂ 150 ਕਰੋੜ ਦੀ ਜਾਇਦਾਦ ਪਿੱਛੇ ਪਿਓ ਦਾ ਗੋਲੀਆਂ ਮਾਰ ਕੇ ਕਤਲ
-
Chandigarh1 month agoਭਾਰਤ-ਅਮਰੀਕਾ ਦੇ ਵਪਾਰ ਸਮਝੌਤੇ ਖਿਲਾਫ਼ ਲੋਕ ਹਿੱਤ ਮਿਸ਼ਨ ਵੱਲੋਂ 22 ਜੁਲਾਈ ਨੂੰ ਬੜੌਦੀ ਟੋਲ ਪਲਾਜ਼ਾ ਕੀਤਾ ਜਾਵੇਗਾ ਮੁਫਤ
-
National2 months agoਗੁਰੂਗ੍ਰਾਮ ਵਿੱਚ ਪੁਲੀਸ ਮੁਕਾਬਲੇ ਦੌਰਾਨ ਦੀਪਕ ਨੰਦਲ ਗੈਂਗ ਦੇ 4 ਮੈਂਬਰ ਢੇਰ, 3 ਪੁਲੀਸ ਮੁਲਾਜ਼ਮ ਜ਼ਖ਼ਮੀ
