Connect with us

Mohali

ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Published

on

ਐਸ ਏ ਐਸ ਨਗਰ, 4 ਸਤੰਬਰ (ਸ.ਬ.) ਗਊ ਹਸਪਤਾਲ, ਫੇਜ਼-1, ਮੁਹਾਲੀ ਵਿਖੇ ਅਨੁਭਵੀ ਗਰੁੱਪ ਦੇ ਮੈਂਬਰਾਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਸ੍ਰੀਮਦ ਭਗਵਦ ਗੀਤਾ ਦੇ ਉਪਦੇਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਯੋਗਾ ਟ੍ਰੇਨਰ ਸ੍ਰੀ ਕੇ. ਕੇ. ਸੈਣੀ ਨੇ ਕਿਹਾ ਕਿ ਜਨਮ ਅਸ਼ਟਮੀ ਦਾ ਤਿਉਹਾਰ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਸਮਾਜ ਵਿੱਚ ਮਾਨਵਤਾ ਦੀ ਸੇਵਾ, ਲੋੜਵੰਦਾਂ ਦੀ ਮਦਦ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਮੈਂਬਰਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਅਨੁਭਵੀ ਗਰੁੱਪ ਦੇ ਮੈਂਬਰ ਸ੍ਰੀ ਰਾਜ ਕੁਮਾਰ ਬੰਸਲ, ਮਹਿੰਦਰ ਗੋਇਲ, ਕ੍ਰਿਸ਼ਨ ਕੁਮਾਰ ਮਹਾਜਨ, ਐਸ. ਪੀ. ਜੈਨ, ਅਨੂਪ ਸ਼ਰਮਾ, ਦਲਜੀਤ ਸਿੰਘ, ਤਰਸੇਮ ਲਾਲ ਗਰਗ, ਸੁਖਪਾਲ ਗੁਪਤਾ, ਰਾਮਪਾਲ, ਪਰਮੇਸ਼ਵਰ ਦਾਸ, ਓਮ ਪ੍ਰਕਾਸ਼ ਤਿਵਾੜੀ, ਸੁਦਰਸ਼ਨ ਦੇਵ, ਰਾਜ ਕੁਮਾਰ ਗੁਪਤਾ, ਦੀਨਾ ਨਾਥ, ਰਮੇਸ਼ਵਰ, ਰਾਜੇਸ਼ ਕੁਮਾਰ, ਬੀ. ਕੇ. ਵਹਿਲ, ਵਿਜੇਤਾ, ਮੱਗੂ ਅਤੇ ਤਾਰਾ ਚੰਦ ਸਮੇਤ ਹੋਰ ਮੈਂਬਰ ਹਾਜ਼ਰ ਸਨ।

Continue Reading

Mohali

ਤੇਜ਼ ਬਰਸਾਤ ਦੌਰਾਨ ਵੀ ਚੜ੍ਹਦੀ ਕਲਾ ਵਿੱਚ ਹਨ ਮੋਰਚੇ ਤੇ ਬੈਠੇ ਕਿਸਾਨ

Published

on

By

ਕਿਸਾਨਾਂ ਦੇ ਹੌਸਲੇ ਬੁਲੰਦ, ਚੰਡੀਗੜ੍ਹ ਬਾਰਡਰ ਤੇ ਕੀਤਾ ਸ਼ਕਤੀ ਪ੍ਰਦਰਸ਼ਨ

ਐਸ ਏ ਐਸ ਨਗਰ, 4 ਸਤੰਬਰ (ਸ.ਬ.) ਮੁਹਾਲੀ-ਚੰਡੀਗੜ੍ਹ ਦੀ ਸਰਹੱਦ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਦੇ ਚੌਥੇ ਦਿਨ ਮੌਸਮ ਦੇ ਖਰਾਬ ਮਿਜ਼ਾਜ ਅਤੇ ਤੇਜ਼ ਬਾਰਿਸ਼ ਨੇ ਕਿਸਾਨਾਂ ਦੇ ਸਬਰ ਅਤੇ ਹਿੰਮਤ ਦੀ ਪ੍ਰੀਖਿਆ ਲਈ ਪ੍ਰੰਤੂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਡਟੇ ਹੋਏ ਹਨ। ਕਿਸਾਨਾਂ ਨੇ ਬੀਤੀ ਦੇਰ ਰਾਤ ਪਏ ਮੀਂਹ ਦੇ ਪਾਣੀ ਨਾਲ ਭਿੱਜੇ ਗੱਦੇ ਅਤੇ ਕੱਪੜੇ ਸੜਕਾਂ ਅਤੇ ਡਿਵਾਈਡਰ ਪੱਟੀ ਤੇ ਸੁੱਕਣੇ ਪਾਏ ਗਏ ਸਨ ਪਰੰਤੂ ਅੱਜ ਦੁਪਹਿਰ ਵੇਲੇ ਅਚਾਨਕ ਸ਼ੁਰੂ ਹੋਈ ਤੇਜ਼ ਬਾਰਿਸ਼ ਨਾਲ ਉਹ ਮੁੜ ਭਿੱਜ ਗਏ। ਤੇਜ਼ ਮੀਂਹ ਕਾਰਨ ਸਟੇਜ ਦੀ ਕਾਰਵਾਈ ਵੀ ਪ੍ਰਭਾਵਿਤ ਰਹੀ।

ਬੀਤੀ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਧਰਨੇ ਤੇ ਬੈਠੇ ਕਿਸਾਨਾਂ ਨੂੰ ਕਾਫੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਕਾਰਨ ਟਰਾਲੀਆਂ ਵਿੱਚ ਵਿਛਾਏ ਗੱਦੇ ਪੂਰੀ ਤਰ੍ਹਾਂ ਭਿੱਜ ਗਏ ਹਨ ਅਤੇ ਕਿਸਾਨਾਂ ਵੱਲੋਂ ਸੁੱਕਣੇ ਪਾਏ ਗਏ ਕੱਪੜੇ ਅਤੇ ਬਿਸਤਰੇ ਮੁੜ ਬਾਰਿਸ਼ ਦੇ ਪਾਣੀ ਨਾਲ ਤਰ-ਬਤਰ ਹੋ ਗਏ ਹਨ। ਟਰਾਲੀਆਂ ਦੀਆਂ ਛੱਤਾਂ ਤੋਂ ਵੀ ਪਾਣੀ ਚੋਣਾ ਸ਼ੁਰੂ ਹੋ ਗਿਆ ਹੈ। ਪਰੰਤੂ ਇਨ੍ਹਾਂ ਔਕੜਾਂ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਕਿਸਾਨਾਂ ਨੇ ਆਪਣੀਆਂ ਟਰਾਲੀਆਂ ਦੇ ਉੱਪਰ ਤਰਪਾਲਾਂ ਅਤੇ ਬੋਰੀਆਂ ਪਾ ਕੇ ਆਰਜ਼ੀ ਛੱਤਾਂ ਤਿਆਰ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਉਹ ਮਜ਼ਾਕੀਆ ਲਹਿਜੇ ਵਿੱਚ ਆਪਣੇ ਏ ਸੀ ਮਹਿਲ ਆਖ ਰਹੇ ਹਨ।

ਮੀਂਹ ਦੌਰਾਨ ਕਿਸਾਨ ਟਰਾਲੀਆਂ ਦੇ ਅੰਦਰ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਅਤੇ ਆਪਸੀ ਵਿਚਾਰ-ਵਟਾਂਦਰਾ ਕਰਦੇ ਦੇਖੇ ਗਏ ਹਨ। ਮੀਂਹ ਦੇ ਪਾਣੀ ਤੋਂ ਬਚਣ ਲਈ ਟਰਾਲੀ ਵਿਚ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ- ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸਤਨਾਮ ਸਿੰਘ ਬਰਨਾਲਾ, ਅਮਨਦੀਪ ਗੋਰਾ ਰਾਇਸਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤਾਂ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਪ੍ਰੀਖਿਆਵਾਂ ਲੈਂਦੇ ਆ ਰਹੀਆਂ ਹਨ ਲੇਕਿਨ ਹੁਣ ਕੁਦਰਤ ਨੇ ਵੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ।

ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੇ ਉਨ੍ਹਾਂ ਦੇ ਸਬਰ ਦਾ ਜਿੰਨਾ ਮਰਜ਼ੀ ਇਮਤਿਹਾਨ ਲੈ ਲਵੇ, ਉਹ ਮੰਗਾਂ ਮੰਨਵਾਏ ਬਿਨਾਂ ਵਾਪਸ ਨਹੀਂ ਪਰਤਣਗੇ। ਉਨ੍ਹਾਂ ਦਾ ਸਪੱਸ਼ਟ ਆਖਿਆ ਕਿ ਜਿੰਨਾ ਵੀ ਮੀਂਹ ਪਵੇ ਜਾਂ ਪ੍ਰੇਸ਼ਾਨੀ ਆਵੇ, ਅਸੀਂ ਸਰਕਾਰ ਨੂੰ ਮਨਾ ਕੇ ਹੀ ਦਮ ਲਵਾਂਗੇ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਏਕਤਾ- ਡਕੌਂਦਾ) ਦੇ ਮੈਂਬਰਾਂ ਨੇ ਮੁੱਖ ਸਟੇਜ ਤੱਕ ਮਾਰਚ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।

Continue Reading

Mohali

ਸ਼ਹਿਰ ਦੀ ਖੂਬਸੂਰਤੀ ਖਰਾਬ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ : ਸਰਬਜੀਤ ਸਿੰਘ ਸਮਾਣਾ

Published

on

By

ਨਗਰ ਨਿਗਮ ਵੱਲੋਂ ਨਾਜਾਇਜ਼ ਮਲਬਾ ਸੁੱਟਣ ਵਾਲੇ ਨੂੰ ਫੜ ਕੇ ਕੀਤਾ ਗਿਆ ਪੁਲੀਸ ਹਵਾਲੇ

ਐਸ ਏ ਐਸ ਨਗਰ, 4 ਸਤੰਬਰ (ਸ.ਬ.) ਨਗਰ ਨਿਗਮ ਵਲੋਂ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਦੇ ਤਹਿਤ ਅੱਜ ਆਈ. ਵੀ ਵਾਈ ਹਸਪਤਾਲ ਦੇ ਸਾਹਮਣੇ ਟਰੈਕਟਰ-ਟਰਾਲੀ ਰਾਹੀਂ ਨਜਾਇਜ਼ ਤੌਰ ਤੇ ਮਲਬਾ ਸੁੱਟਣ ਵਾਲੇ ਇੱਕ ਵਿਅਕਤੀ ਨੂੰ ਫੜ ਕੇ ਮਟੌਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਗੱਲ ਕਰਦਿਆਂ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਭਰ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਨਗਰ ਨਿਗਮ ਵਲੋਂ ਏਅਰਪੋਰਟ ਰੋਡ (ਬਰਿਆਲੀ) ਦੇ ਕੋਲੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸੀ ਜਿਹੜੀ 7 ਦਿਨ ਜਾਰੀ ਰਹੇਗੀ। ਉਹਨਾਂ ਕਿਹਾ ਕਿ ਕੁੱਝ ਵਿਅਕਤੀਆਂ ਵੱਲੋਂ ਆਪੋ -ਆਪਣੇ ਵਾਹਨਾਂ ਅਤੇ ਟਰੈਕਟਰ-ਟਰਾਲੀਆਂ ਰਾਹੀਂ ਨਾਜਾਇਜ਼ ਤੌਰ ਤੇ ਮਲਬਾ ਸੁੱਟਿਆ ਜਾਂਦਾ ਰਿਹਾ ਹੈ, ਜਿਸ ਕਰਕੇ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਸਨ, ਪ੍ਰੰਤੂ ਹੁਣ ਸ਼ਹਿਰ ਵਿੱਚ ਸ਼ਹਿਰ ਵਿੱਚ ਗੰਦਗੀ ਫੈਲਾਉਣ ਵਾਲੇ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਗੰਦਗੀ ਅਤੇ ਮਲਬਾ ਸੁੱਟਣ ਵਾਲੇ ਲੋਕਾਂ ਤੇ ਕਾਬੂ ਕਰਨ ਲਈ ਕਈ ਥਾਂਵਾ ਦੀ ਪਛਾਣ ਕਰਕੇ ਬਕਾਇਦਾ ਸੀ. ਸੀ. ਟੀ. ਵੀ.ਕੈਮਰੇ ਲਗਾਏ ਗਏ ਹਨ।

Continue Reading

Mohali

ਟ੍ਰਾਈਸਿਟੀ ਵਿੱਚ ਬਰਸਾਤ ਨਾਲ ਲੋਕਾਂ ਨੂੰ ਹੁੰਮਸ ਤੋਂ ਮਿਲੀ ਰਾਹਤ

Published

on

By

ਅਗਲੇ ਤਿੰਨ ਦਿਨਾਂ ਤੱਕ ਭਾਰੀ ਬਰਸਾਤ ਹੋਣ ਦੀ ਸੰਭਾਵਨਾ

ਐਸ ਏ ਐਸ ਨਗਰ, 4 ਸਤੰਬਰ (ਸ.ਬ.) ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਜਨਮ ਅਸ਼ਟਮੀ ਦੇ ਮੌਕੇ ਤੇਜ ਬਰਸਾਤ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ।

ਮੌਸਮ ਵਿਭਾਗ ਅਨੁਸਾਰ ਤਿੰਨ ਦਿਨਾਂ ਤੱਕ ਚੰਡੀਗੜ੍ਹ ਵਿੱਚ ਗਰਜ ਚਮਕ ਦੇ ਨਾਲ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ। 5 ਸਤੰਬਰ ਦੀ ਸ਼ੁਰੂਆਤ ਵੀ ਬਾਰਿਸ਼ ਦੇ ਨਾਲ ਹੋਵੇਗੀ। ਮੌਸਮ ਵਿਭਾਗ ਨੇ ਇਸ ਦਿਨ ਵੀ ਗਰਜ ਚਮਕ ਦੇ ਨਾਲ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਤਾਪਮਾਨ 35 ਡਿਗਰੀ ਸੈਲਸੀਅਸ ਤੋਂ 24 ਡਿਗਰੀ ਸੈਲਸੀਅਸ ਦੇ ਵਿਚਾਲੇ ਰਹੇਗਾ। 6 ਸਤੰਬਰ ਨੂੰ ਅਸਮਾਨ ਵਿੱਚ ਬੱਦਲ ਅਤੇ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ। 7 ਅਤੇ 8 ਨੂੰ ਮੌਸਮ ਥੋੜਾ ਸਾਫ ਹੋਣ ਲੱਗੇਗਾ। ਅਸਮਾਨ ਵਿੱਚ ਬੱਦਲਵਾਈ ਤਾਂ ਬਣੀ ਰਹੇਗੀ ਪਰ ਬਾਰਿਸ਼ ਦੀ ਚੇਤਾਵਨੀ ਨਹੀਂ ਹੈ।

Continue Reading

Latest News

Trending