Connect with us

Mohali

ਮੁਹਾਲੀ ਪੁਲੀਸ ਵਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਬਿਲਡਰ ਦੇ ਘਰ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗਿਰੋਹ ਦੇ 4 ਮੈਂਬਰ ਹਥਿਆਰਾਂ ਸਮੇਤ ਕਾਬੂ

Published

on

ਫੇਜ਼ 10 ਵਿੱਚ 4 ਅਤੇ 7 ਸਤੰਬਰ ਨੂੰ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਐਸ ਏ ਐਸ ਨਗਰ, 17 ਸਤੰਬਰ (ਸ.ਬ.) ਮੁਹਾਲੀ ਪੁਲੀਸ ਵਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਬਿਲਡਰ ਦੇ ਘਰ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗਿਰੋਹ ਦੇ 4 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੀ 4-5 ਸਤੰਬਰ ਦੀ ਦਰਮਿਆਨੀ ਰਾਤ ਨੂੰ ਫੇਜ਼ 10 ਦੇ ਵਸਨੀਕ ਅਤੇ ਇੱਕ ਸ਼ਾਪਿੰਗ ਕਾਂਪਲੈਕਸ ਦੇ ਮਾਲਕ ਸੰਯਮ ਜੁਡੇਜਾ ਦੇ ਘਰ ਉੱਪਰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਨਾਲ਼ ਮਾਰ ਦੇਣ ਅਤੇ ਫਿਰੌਤੀ ਲੈਣ ਲਈ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਫਾਇਰਿੰਗ ਕਰਨ ਤੋਂ ਪਹਿਲਾਂ ਵਿਦੇਸ਼ ਵਿੱਚ ਬੈਠੇ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ ਨੇ ਸੰਯਮ ਜੁਡੇਜਾ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਸੰਬੰਧੀ ਪੁਲੀਸ ਵਲੋਂ ਥਾਣਾ ਫੇਜ਼ 11 ਵਿਖੇ ਅਣਪਛਾਤੇ ਮੁਲਜਮਾਂ ਵਿਰੁੱਧ ਬੀ ਐਨ ਐਸ ਦੀ ਧਾਰਾ 308(4), 351(2), 125, 3(5), 61(2), 109, 111(2) ਅਤੇ 25/27-54-59 ਆਰਮਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਸਤੋਂ ਬਾਅਦ 7 ਸਤੰਬਰ ਨੂੰ ਸੰਯਮ ਜੁਡੇਜਾ ਦੇ ਪਾਰਟਨਰ ਬਲਜੀਤ ਸਿੰਘ ਵਾਸੀ ਫੇਸ-10 ਮੁਹਾਲ਼ੀ ਦੇ ਘਰ ਤੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਨਾਲ਼ ਮਾਰ ਦੇਣ ਅਤੇ ਫਿਰੌਤੀ ਲੈਣ ਲਈ ਫਾਇਰਿੰਗ ਕੀਤੀ ਗਈ ਸੀ। ਫਾਇਰਿੰਗ ਕਰਨ ਤੋਂ ਪਹਿਲਾਂ ਵਿਦੇਸ਼ ਵਿੱਚ ਬੈਠੇ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ ਨੇ ਬਲਜੀਤ ਸਿੰਘ ਤੋਂ ਵੀ 5 ਕਰੋੜ ਰੁਪਏ ਦੀ ਫਰੌਤੀ ਮੰਗੀ ਸੀ। ਇਸ ਸੰਬੰਧੀ ਪੁਲੀਸ ਵਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਬੀ ਐਨ ਐਸ ਦੀ ਧਾਰਾ 109, 308(4), 351(2), 125, 3(5), 61(2) ਅਤੇ 25/27-54-59 ਆਰਮਸ ਐਕਟ ਤਹਿਤ ਥਾਣਾ ਫੇਜ਼-11 ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਬੀਤੀ 14 ਸਤੰਬਰ ਨੂੰ ਜਗਦੀਪ ਸਿੰਘ ਮਾਨ ਵਾਸੀ ਸੈਕਟਰ-104 ਮੁਹਾਲ਼ੀ ਦੇ ਘਰ ਤੇ 2 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਨਾਲ਼ ਮਾਰ ਦੇਣ ਅਤੇ ਫਿਰੌਤੀ ਲੈਣ ਲਈ ਫਾਇਰਿੰਗ ਕੀਤੀ ਸੀ। ਇਸ ਮਾਮਲੇ ਵਿੱਚ ਵੀ ਵਿਦੇਸ਼ ਵਿੱਚ ਬੈਠੇ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ ਨੇ ਫਾਇਰਿੰਗ ਕਰਨ ਤੋਂ ਪਹਿਲਾਂ ਜਗਦੀਪ ਸਿੰਘ ਮਾਨ ਤੋਂ 5 ਕਰੋੜ ਰੁਪਏ ਦੀ ਫਰੌਤੀ ਮੰਗੀ ਸੀ। ਉਹਨਾਂ ਦੱਸਿਆ ਕਿ ਫਾਇਰਿੰਗ ਦੌਰਾਨ ਜਗਦੀਪ ਸਿੰਘ ਮਾਨ ਦੇ ਘਰ ਕੰਮ ਕਰ ਰਿਹਾ ਲੜਕਾ ਸਚਿਨ ਜਖਮੀ ਹੋ ਗਿਆ ਸੀ ਜਿਸਦਾ ਇਲਾਜ ਚਲ ਰਿਹਾ ਹੈ। ਇਸ ਮਾਮਲੇ ਵਿੱਚ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 109, 308(4) ਅਤੇ 25/27-54-59 ਆਰਮਸ ਐਕਟ ਤਹਿਤ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਹਨਾਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਐਸ ਪੀ ਆਪਰੇਸ਼ਨ ਸ਼੍ਰੀ ਅਕਾਸ਼ਦੀਪ ਔਲਖ, ਐਸ ਪੀ ਇਨਵੈਸਟੀਗੇਸ਼ਨ ਸ਼੍ਰੀ ਸੌਰਵ ਜਿੰਦਲ, ਡੀ ਐਸ ਪੀ ਇਨਵੈਸਟੀਗੇਸ਼ਨ ਸ਼੍ਰੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ: ਪ੍ਰਦੀਪ ਸਿੰਘ ਬਾਜਵਾ ਇੰਚਾਰਜ ਅਤੇ ਆਪਰੇਸ਼ਨ ਸੈਲ ਮੁਹਾਲ਼ੀ ਦੇ ਇੰਚਾਰਜ ਇੰਸ: ਹਰਮਿੰਦਰ ਸਿੰਘ ਇੰਚਾਰਜ ਨੂੰ ਵਾਰਦਾਤਾਂ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰਨ ਲਈ ਕਿਹਾ ਗਿਆ ਸੀ।

ਉਹਨਾਂ ਦੱਸਿਆ ਕਿ ਇੰਸ: ਪ੍ਰਦੀਪ ਸਿੰਘ ਬਾਜਵਾ, ਇੰਸ: ਹਰਮਿੰਦਰ ਸਿੰਘ ਅਤੇ ਉਹਨਾਂ ਦੀਆਂ ਟੀਮਾਂ ਵੱਲੋਂ ਕੜੀ ਨਾਲ਼ ਕੜੀ ਜੋੜਦੇ ਹੋਏ ਟੈਕਨੀਕਲ ਅਤੇ ਮਾਨਵੀ ਸੋਰਸਾਂ ਦੀ ਮਦਦ ਨਾਲ਼ ਆਰੋਪੀਆਂ ਦਾ ਪਿੱਛਾ ਕਰਦੇ ਹੋਏ 4 ਵਿਅਕਤੀਆਂ ਨੂੰ ਆਟੋਮੈਟਿਕ ਅਤੇ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਨ ਅਕਾਸ਼ਦੀਪ ਸਿੰਘ ਵਾਸੀ ਸੈਕਟਰ-35ਏ ਚੰਡੀਗੜ, ਪ੍ਰਵੀਨ ਕੁਮਾਰ ਉਰਫ ਕਾਲ਼ੂ ਵਾਸੀ ਪਿੰਡ ਲਹਿਰਾ ਸੋਧਾ ਥਾਣਾ ਨਥਾਣਾ, ਜਿਲਾ ਬਠਿੰਡਾ, ਜਸਮਨਦੀਪ ਸਿੰਘ ਵਾਸੀ ਆਂਸਲ ਕਲੋਨੀ ਸੈਕਟਰ-114 ਖਰੜ, ਦੁਸ਼ਯੰਤ ਸ਼ਰਮਾਂ ਉਰਫ ਸ਼ੰਮੀ ਵਾਸੀ ਪਿੰਡ ਸ਼ੇਖਪੁਰਾ ਥਾਣਾ ਸਦਰ ਜਗਾਦਰੀ, ਜਮੁਨਾ ਨਗਰ ਵਜੋਂ ਹੋਈ ਹੈ। ਦੁਸ਼ਯੰਤ ਵਿਰੁੱਧ ਥਾਣਾ ਸੋਹਾਣਾ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ 1 ਪਿਸਟਲ ਪੀ ਐਕਸ 5 .30 ਬੋਰ (ਵਿਦੇਸ਼ੀ), 1 ਪਿਸਟਲ ਪੀ ਐਕਸ 3 .30 ਬੋਰ (ਵਿਦੇਸ਼ੀ), 3 ਪਿਸਟਲ .30 ਬੋਰ, 12 ਜਿੰਦਾ ਕਾਰਤੂਸ ਅਤੇ ਵਾਰਦਾਤ ਕਰਨ ਤੋਂ ਪਹਿਲਾ ਅਤੇ ਬਾਅਦ ਵਿੱਚ ਵਰਤੀ ਗਈ ਟੈਂਪਰੇਰੀ ਨੰਬਰ ਵਾਲੀ ਫਾਰਚੂਨਰ ਕਾਰ ਵੀ ਬਰਾਮਦ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਆਰੋਪੀਆਂ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਇਹ ਸਾਰੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ ਅਤੇ ਬੁੜੈਲ ਜੇਲ ਵਿੱਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ ਕਾਲ਼ੀ ਵਾਸੀ ਬਲੌਂਗੀ ਦੇ ਲਗਾਤਾਰ ਸੰਪਰਕ ਵਿੱਚ ਸਨ। ਉਹਨਾਂ ਕਿਹਾ ਕਿ ਰਵਿੰਦਰ ਸਿੰਘ ਉਰਫ ਕਾਲ਼ੀ ਬੁੜੈਲ ਜੇਲ੍ਹ ਵਿੱਚ ਬੈਠਕੇ ਸਾਰੇ ਗੈਂਗ ਨੂੰ ਆਪਰੇਟ ਕਰਦਾ ਸੀ ਅਤੇ ਇਹ ਸਾਰੇ ਦੋਸ਼ੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਕੁਲਵੀਰ ਸਿੰਘ ਸਿੱਧੂ ਦੇ ਸੰਪਰਕ ਵਿੱਚ ਸਨ।

ਉਹਨਾਂ ਦੱਸਿਆ ਕਿ ਜਸਮਨਦੀਪ ਸਿੰਘ ਫਾਇਰਿੰਗ ਤੋਂ ਪਹਿਲਾਂ ਕੋਠੀਆਂ ਦੀ ਰੈਕੀ ਕਰਦਾ ਸੀ ਅਤੇ ਦੁਸ਼ਯੰਤ ਸ਼ਰਮਾਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ ਸੰਭਾਲ਼ਦਾ ਸੀ। ਅਕਾਸ਼ਦੀਪ ਸਿੰਘ, ਪ੍ਰਵੀਨ ਕੁਮਾਰ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਸਿਮਰਦੀਪ ਸਿੰਘ ਉਰਫ ਜਸ਼ਨ ਵਾਸੀ ਛੱਜੂ ਮਾਜਰਾ ਕਲੋਨੀ ਖਰੜ੍ਹ ਫਾਇਰਿੰਗ ਕਰਦੇ ਸਨ।

ਉਹਨਾਂ ਦੱਸਿਆ ਕਿ ਸਿਮਰਦੀਪ ਸਿੰਘ ਦੀ ਗ੍ਰਿਫਤਾਰੀ ਹੁਣੇ ਬਾਕੀ ਹੈ ਅਤੇ ਰਵਿੰਦਰ ਸਿੰਘ ਉਰਫ ਕਾਲ਼ੀ ਨੂੰ ਅੱਜ ਪ੍ਰੋਡੱਕਸ਼ਨ ਵਰੰਟ ਤੇ ਲਿਆਂਦਾ ਜਾ ਰਿਹਾ ਹੈ। ਉਹਨਾਂ ਦੰਸਿਆ ਕਿ ਇਹਨਾਂ ਸਾਰਿਆਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਪਾਸੋਂ ਹੋਰ ਵਾਰਦਾਤਾਂ ਟਰੇਸ ਹੋਣ ਅਤੇ ਹੋਰ ਨਜਾਇਜ ਹਥਿਆਰ ਬ੍ਰਾਮਦ ਹੋਣ ਦੀ ਸੰਭਾਵਨਾ ਹੈ।

Mohali

ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ

Published

on

By

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।

Continue Reading

Mohali

ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

Published

on

By

ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ

Published

on

By

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।

Continue Reading

Latest News

Trending