Mohali
ਫੇਜ਼ 5 ਨੇੜੇ ਗ੍ਰੀਨ ਬੈਲਟ ਵਿੱਚ ਪਏ ਕੂੜੇ ਦ ਢੇਰ ਨੂੰ ਮੁੜ ਲੱਗੀ ਅੱਗ
ਬਾਅਦ ਦੁਪਹਿਰ ਤਕ ਜਾਰੀ ਸੀ ਅੱਗ ਬੁਝਾਉਣ ਦੀ ਕਵਾਇਦ
ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਥਾਂ ਜਿਸਦੇ ਦੂਜੇ ਪਾਸੇ ਪੀ ਟੀ ਐਲ ਫੈਕਟ੍ਰੀ ਸਥਿਤ ਹੈ, ਵਿੱਚ ਪਏ ਕੂੜੇ ਦੇ ਢੇਰ ਨੂੰ ਅੱਜ ਮੁੜ ਅੱਗ ਲੱਗ ਗਈ ਜਿਹੜੀ ਬਾਅਦ ਦੁਪਹਿਰ ਤਕ ਸੁਲਗ ਰਹੀ ਸੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਕੂੜੇ ਦੇ ਢੇਰ ਤੇ ਪਾਣੀ ਛਿੜਕ ਕੇ ਅੱਗ ਤੇ ਕਾਬੂ ਕਰਨ ਦੀ ਕਾਰਵਾਈ ਜਾਰੀ ਸੀ।
ਵਾਰਡ ਨੰਬਰ 9 ਦੀ ਕੌਂਸਲਰ ਸ੍ਰੀਮਤੀ ਕੁਲਦੀਪ ਕੌਰ ਕੰਗ ਨੇ ਦੱਸਿਆ ਕਿ ਇਸ ਥਾਂ ਤੇ ਚਾਰ-ਪੰਜ ਦਿਨ ਪਹਿਲਾਂ ਵੀ ਅੱਗ ਲੱਗ ਗਈ ਸੀ ਜਿਸਤੇ ਫਾਇਰ ਬ੍ਰਿਗੇਡ ਵਲੋਂ ਕਾਬੂ ਕੀਤਾ ਗਿਆ ਸੀ ਪਰੰਤੂ ਲੱਗਦਾ ਹੈ ਕਿ ਅੱਗ ਅੰਦਰ ਹੀ ਅੰਦਰ ਸੁਲਗ ਰਹੀ ਸੀ ਅਤੇ ਅੱਜ ਤੜਕੇ ਛੇ ਵਜੇ ਦੇ ਕਰੀਬ ਮੁੜ ਭੜਕ ਗਈ। ਉਹਨਾਂ ਦੱਸਿਆ ਕਿ ਅੱਗ ਲਗਣ ਦੀ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ। ਇਸ ਦੌਰਾਨ ਵਸਨੀਕਾਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਫਾਇਰ ਬ੍ਰਿਗੇਡ ਵਲੋਂ ਉੱਥੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਆਰੰਭ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਥਾਂ ਤੇ ਥੋੜ੍ਹੇ ਸਮੇਂ ਬਾਅਦ ਅੱਗ ਲੱਗ ਜਾਂਦੀ ਹੈ ਅਤੇ ਇਹ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਥਾਂ ਦੇ ਪਿਛਲੇ ਪਾਸੇ ਪੀ ਟੀ ਐਲ ਫੈਕਟ੍ਰੀ ਹੈ ਜਿੱਥੇ ਭਾਰੀ ਮਾਤਰਾ ਵਿੱਚ ਜਲਨਸ਼ੀਲ ਪਦਾਰਥ ਸਟੋਰ ਕਰਕੇ ਰੱਖੇ ਗਏ ਹਨ ਅਤੇ ਜੇਕਰ ਅੱਗ ਜਿਆਦਾ ਭੜਕਦੀ ਹੈ ਤਾਂ ਇਸ ਕਾਰਨ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਅੱਗ ਲੱਗੀ ਨੂੰ ਅੱਠ ਘੰਟੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਇੱਕ ਦਰਜਨ ਤੋਂ ਵੱਧ ਗੱਡੀਆਂ ਇੱਥੇ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀਆਂ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਹਲਕਾ ਵਿਧਾਇਕ, ਮੇਅਰ ਅਤੇ ਨਿਗਮ ਕਮਿਸ਼ਨ ਵਲੋਂ ਇੱਥੇ ਦੌਰਾ ਕਰਨ ਦੀ ਵੀ ਲੋੜ ਨਹੀਂ ਸਮਝੀ ਗਈ ਅਤੇ ਲੱਗਦਾ ਹੈ ਕਿ ਸਰਕਾਰ ਵਲੋਂ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਹੈ।
ਮੌਕੇ ਤੇ ਪਹੁੰਚੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾ ਅਤੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਨਿਗਮ ਵਲੋਂ ਇਸ ਥਾਂ ਤੇ ਚਲਾਏ ਜਾ ਰਹੇ ਕੂੜੇ ਤੇ ਪ੍ਰੋਸੈਸਿੰਗ ਪਲਾਟ ਦੇ ਖਿਲਾਫ ਵਸਨੀਕਾਂ ਵਲੋਂ ਕਈ ਵਾਰ ਧਰਨਾ ਦਿੱਤਾ ਜਾ ਚੁੱਕਿਆ ਹੈ ਅਤੇ ਨਿਗਮ ਵਲੋਂ ਇਹ ਸਮੱਸਿਆ ਹੱਲ ਕਰਨੀ ਤਾਂ ਦੂਰ ਉਲਟਾ ਇੱਥੇ ਨਾਲ ਲੱਗਦੀ ਸਬਜੀ ਮੰਡੀ ਵਾਲੀ ਥਾਂ ਤੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਹਨ। ਇਸ ਮੌਕੇ ਸਥਾਨਕ ਵਸਨੀਕ ਸੁਖਵਿੰਦਰ ਸਿਘ ਵਿਰਦੀ ਨੇ ਕਿਹਾ ਕਿ ਨਿਗਮ ਦੀ ਇਸ ਲਾਪਰਵਾਹੀ ਦੇ ਖਿਲਾਫ ਵਸਨੀਕਾਂ ਵਿੱਚ ਭਾਰੀ ਰੋਸ ਹੈ ਅਤੇ ਜੇਕਰ ਨਿਗਮ ਵਲੋਂ ਇੱਥੋਂ ਕੂੜਾ ਸਾਫ ਨਾ ਕਰਵਾਇਆ ਗਿਆ ਤਾਂ ਵਸਨੀਕਾਂ ਵਲੋਂ ਇੱਥੇ ਕੂੜਾ ਸੁੱਟਣ ਵਾਲੀਆਂ ਟਰਾਲੀਆਂ ਨੂੰ ਰੋਕ ਦਿੱਤਾ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਸੜਕ ਵੀ ਜਾਮ ਕੀਤੀ ਜਾਵੇਗੀ। ਇਸ ਮੌਕੇ ਵਸਨੀਕਾਂ ਨੇ ਮੰਗ ਕੀਤੀ ਕਿ ਇੱਥੇ ਕੂੜਾ ਸੁੱਟਣਾ ਤੁਰੰਤ ਬੰਦ ਕੀਤਾ ਜਾਵੇ ਅਤੇ ਇੱਥੇ ਪਿਆ ਕੂੜੇ ਦਾ ਢੇਰ ਤੁਰੰਤ ਚੁਕਵਾਇਆ ਜਾਵੇ ਵਰਨਾ ਵਸਨੀਕਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਖਬਰ ਲਿਖੇ ਜਾਣ ਤਕ ਇਸ ਸੁਲਗ ਰਹੀ ਅੱਗ ਵਿੱਚੋਂ ਧੂਆਂ ਉਠ ਰਿਹਾ ਸੀ ਅਤੇ ਫਾਇਰ ਬ੍ਰਿਗੇਡ ਵਲੋਂ ਇੱਥੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਸੀ।
Mohali
ਗ੍ਰੀਨ ਬੈਲਟ ਵਿੱਚ ਲਗਾਏ ਬੂਟੇ ਪੁੱਟੇ, ਟੈਂਟ ਵੀ ਚੋਰੀ ਕੀਤਾ
ਐਸ ਏ ਐਸ ਨਗਰ, 4 ਨਵੰਬਰ (ਸ.ਬ.) ਸਥਾਨਕ ਫੇਜ਼ 5 ਅਤੇ ਸ਼ਾਹੀ ਮਾਜਰਾ ਦੇ ਵਿਚਕਾਰ ਸਥਿਤ ਗ੍ਰੀਨ ਬੈਲਟ ਵਿੱਚ ਬੀਤੇ ਦਿਨ ਵਸਨੀਕਾਂ ਵਲੋਂ ਲਗਾਏ ਗਏ 35 ਦੇ ਕਰੀਬ ਬੂਟੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਜੇ ਸੀ ਬੀ ਮਸ਼ੀਨ ਚਲਾ ਜਮੀਂਦੋਜ ਕਰ ਦਿੱਤੇ ਗਏ। ਇਸਦੇ ਨਾਲ ਹੀ ਤੜਕਸਾਰ ਇੱਥੇ ਆਏ ਕੁੱਝ ਵਿਅਕਤੀਆਂ ਵਲੋਂ ਇੱਥੇ ਲੱਗਿਆ ਟੈਂਟ ਅਤੇ ਪਾਈਪਾਂ ਵੀ ਚੋਰੀ ਕਰ ਲਈਆਂ ਗਈਆਂ ਅਤੇ ਇਹ ਸਾਰਾ ਸਾਮਾਨ ਇੱਕ ਜੀਪ ਨੁਮਾ ਗੱਡੀ ਵਿੱਚ ਲੱਦ ਕੇ ਲੈ ਗਏ।
ਵਾਰਡ ਨੰਬਰ 9 ਦੀ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ, ਸਮਾਜ ਸੇਵੀ ਐਨ ਐਸ ਕਲਸੀ ਅਤੇ ਸਥਾਨਕ ਵਸਨੀਕਾਂ ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਇਹ ਸਾਰਾ ਕੁੱਝ ਵਸਨੀਕਾਂ ਤੇ ਦਬਾਅ ਪਾਉਣ ਦੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਕਿਉਂਕਿ ਵਸਨੀਕਾਂ ਵਲੋਂ ਇੱਥੇ ਟੈਂਟ ਲਗਾ ਕੇ ਧਰਨਾ ਲਗਾਇਆ ਗਿਆ ਸੀ ਅਤੇ ਇੱਥੇ ਹਫਤਾਵਾਰੀ ਸਬਜੀ ਮੰਡੀ ਲਗਾਉਣ ਦਾ ਵਿਰੋਧ ਕਰ ਰਹੇ ਹਨ।
ਉਹਨਾਂ ਕਿਹਾ ਕਿ ਜਾਹਿਰ ਤੌਰ ਤੇ ਇਹ ਕੰਮ ਇਸ ਲਈ ਕੀਤਾ ਗਿਆ ਹੈ ਤਾਂ ਜੋ ਇੱਥੇ ਜਬਰੀ ਮੰਡੀ ਲਗਵਾਈ ਜਾ ਸਕੇ।
ਉਹਨਾਂ ਕਿਹਾ ਕਿ ਵਸਨੀਕ ਇੱਥੇ ਹੋ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਇਸ ਕਾਰਵਾਈ ਦੇ ਖਿਲਾਫ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।
Mohali
ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ ਪਸ਼ਚਾਤਾਪ ਕਰਨ ਦੀ ਥਾਂ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਕਾਂਗਰਸ : ਪਰਮਜੀਤ ਸਿੰਘ ਕਾਹਲੋਂ
ਐਸ ਏ ਐਸ ਨਗਰ, 4 ਨਵੰਬਰ (ਸ.ਬ.) ਪੰਥਕ ਆਗੂ ਅਤੇ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ ਕਾਂਗਰਸ ਪਾਰਟੀ ਪਸ਼ਚਾਤਾਪ ਕਰਨ ਅਤੇ ਮਾਫੀ ਮੰਗਣ ਦੀ ਥਾਂ ਤੇ ਦਿੱਲੀ ਅਤੇ ਪੰਜਾਬ ਅੰਦਰ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਅਤੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।
ਉਹਨਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ। ਪਹਿਲਾਂ ਆਪਰੇਸ਼ਨ ਬਲੂ ਸਟਾਰ ਵੇਲੇ ਪੰਜਾਬ ਵਿੱਚ 35 ਗੁਰੂ ਧਾਮਾਂ ਤੇ ਫੌਜ ਤੋਂ ਹਮਲਾ ਕਰਵਾਇਆ ਜਦੋਂ ਸਿੱਖ ਨੌਜਵਾਨਾਂ ਨੇ ਇਸ ਦਾ ਬਦਲਾ ਲਿਆ ਤਾਂ ਨਵੰਬਰ ਦੇ ਪਹਿਲੇ ਹਫਤੇ ਤੇ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਸਿੱਖ ਨਸਲਕੁਸ਼ੀ ਕਰਵਾਈ, ਜਿਸ ਦਾ ਇਨਸਾਫ ਲੈਣ ਲਈ ਕੌਮ ਅੱਜ 42 ਸਾਲਾਂ ਬਾਅਦ ਵੀ ਦਰ ਦਰ ਭਟਕ ਰਹੀ ਹੈ ਅਤੇ ਕਾਂਗਰਸ ਪਾਰਟੀ ਪੀੜਿਤ ਪਰਿਵਾਰਾਂ ਦੇ ਜ਼ਖਮਾਂ ਤੇ ਮਰਹਮ ਲਗਾਉਣ ਦੀ ਥਾਂ ਆਪਣੇ ਦੋਸ਼ੀ ਲੀਡਰ ਬਚਾ ਰਹੀ ਹੈ। ਉਹਨਾਂ ਨੂੰ ਉੱਚ ਅਹੁਦੇ ਤੇ ਸਨਮਾਨਿਤ ਕਰ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਆਗੂ ਆਪਣੀ ਜਮੀਰ ਮਾਰ ਕੇ ਦੋਸ਼ੀ ਲੀਡਰਾਂ ਸਾਹਮਣੇ ਝੁੱਕ ਝੁੱਕ ਕੇ ਸਲਾਮ ਕਰਕੇ ਆਪਣਾ ਮਨ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹਲਾਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਭਾਈਚਾਰਕ ਸਾਂਝ ਤੋੜਨ ਦੀਆਂ ਪੁਰਾਣੀਆਂ ਚਾਲਾਂ ਨੂੰ ਨਕਾਰ ਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ।
Mohali
ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਲੱਗੀ ਅੱਗ ਨਾਲ 22 ਸ਼ੈਡ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ
ਜ਼ੀਰਕਪੁਰ, 4 ਨਵੰਬਰ (ਸ.ਬ.) ਜ਼ੀਰਕਪੁਰ ਦੀ ਮਸ਼ਹੂਰ ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਅੱਜ ਤੜਕੇ ਲੱਗੀ ਭਿਆਨਕ ਅੱਗ ਕਾਰਨ ਟੀਨ ਦੇ 22 ਟੀਨ ਸ਼ੈਡ ਸੜ ਕੇ ਸੁਆਹ ਹੋ ਗਏ। ਅੱਜ ਸਵੇਰੇ 4 ਵਜੇ ਦੇ ਕਰੀਬ ਲੱਗੀ ਇਹ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਇਹਨਾਂ ਦੁਕਾਨਾਂ ਵਿੱਚ ਪਿਆ ਲੱਖਾਂ ਰੁਪਏ ਦਾ ਕੀਮਤੀ ਫ਼ਰਨੀਚਰ ਅਤੇ ਸਾਮਾਨ ਸੜ ਕੇ ਸੁਆਹ ਹੋ ਗਿਆ।
ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਤੜਕੇ 4 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਮੌਕੇ ਤੇ ਜ਼ੀਰਕਪੁਰ ਤੋਂ ਇਲਾਵਾ ਮੁਹਾਲੀ, ਡੇਰਾਬੱਸੀ, ਪੰਚਕੂਲਾ ਅਤੇ ਏਅਰ ਫੋਰਸ ਸਟੇਸ਼ਨ ਤੋਂ ਫਾਇਰ ਟੈਂਡਰ ਸੱਦੇ ਗਏ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਸਮਾਨ ਛੂੰਹਦੀਆਂ ਅੱਗ ਦੀਆਂ ਲਪਟਾਂ ਇੱਕ ਸ਼ੈਡ ਤੋਂ ਦੂਜੇ ਸ਼ੈਡ ਤੱਕ ਫੈਲਦੀਆਂ ਦੇਖ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕ ਬਾਲਟੀਆਂ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਵਿੱਚ ਫਾਇਰ ਕਰਮੀਆਂ ਦੀ ਮਦਦ ਲਈ ਅੱਗੇ ਆਏ।
ਸਥਾਨਕ ਵਸਨੀਕਾਂ ਅਨੁਸਾਰ ਅੱਗ ਬਹੁਤ ਭਿਆਨਕ ਸੀ। ਸ਼ੁਰੂਆਤ ਵਿੱਚ ਲੋਕਾਂ ਨੇ ਬਾਲਟੀਆਂ ਨਾਲ ਪਾਣੀ ਪਾ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਂਬੜ ਇੰਨੇ ਤੇਜ਼ ਸਨ ਕਿ ਦੁਕਾਨਦਾਰ ਆਪਣੇ ਮਾਲ ਨੂੰ ਸੁਆਹ ਹੁੰਦਾ ਦੇਖ ਬੇਵੱਸ ਨਜ਼ਰ ਆਏ। ਇੱਕ ਦੁਕਾਨਦਾਰ ਨੇ ਕਿਹਾ ਕਿ ਘਟਨਾ ਦੇ ਪੰਜ ਘੰਟੇ ਬਾਅਦ ਵੀ ਸਾਮਾਨ ਬਚਾਉਣ ਦਾ ਕੰਮ ਜਾਰੀ ਸੀ ਅਤੇ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ। ਪੁਲੀਸ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਮੁੱਢਲੇ ਤੌਰ ਤੇ ਸ਼ਾਰਟ ਸਰਕਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ। ਇੱਥੇ ਨਾਜਾਇਜ਼ ਤੌਰ ਤੇ ਬਣੇ ਸ਼ੈਡਾਂ ਵਿੱਚ ਲੱਕੜ ਦੇ ਫ਼ਰਨੀਚਰ ਦੇ ਨਾਲ-ਨਾਲ ਪੇਂਟ, ਥਿਨਰ, ਕੈਮੀਕਲ ਤੇ ਤੇਲ ਜਮ੍ਹਾਂ ਰੱਖੇ ਹੋਏ ਹਨ ਅਤੇ ਬਿਜਲੀ ਦੇ ਆਰਜ਼ੀ ਕੁਨੈਕਸ਼ਨ ਲਏ ਹੋਏ ਹਨ, ਜਿਸ ਕਾਰਨ ਇਹ ਬਾਜ਼ਾਰ ਹਰ ਸਮੇਂ ਵੱਡੇ ਹਾਦਸਿਆਂ ਦੇ ਖ਼ਤਰੇ ਹੇਠ ਰਹਿੰਦਾ ਹੈ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
