Connect with us

National

ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਕਾਰਨ ਸਕਾਰਪੀਓ ਸਵਾਰ 4 ਨੌਜਵਾਨਾਂ ਦੀ ਮੌਤ, 4 ਜ਼ਖਮੀ

Published

on

ਵਾਰਾਣਸੀ, 19 ਅਕਤੂਬਰ (ਸ.ਬ.) ਵਾਰਾਣਸੀ ਦੇ ਰੂਪਾਪੁਰ ਸਥਿਤ ਹਾਈਵੇਅ ਦੇ ਓਵਰਬ੍ਰਿਜ (ਅੰਡਰਪਾਸ) ਤੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਕਾਰਨ ਸਕਾਰਪੀਓ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਹੋਰ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਖ਼ਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਕਾਰਪੀਓ ਸਵਾਰ ਨੌਜਵਾਨ ਗੱਡੀ ਖੜ੍ਹੀ ਕਰਕੇ ਰੀਲ ਬਣਾ ਰਹੇ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋ ਨੌਜਵਾਨ ਓਵਰਬ੍ਰਿਜ ਤੋਂ ਹੇਠਾਂ ਡਿੱਗ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਗਿਆ।

ਸ਼ਿਵਪੁਰ ਦੇ ਰਹਿਣ ਵਾਲੇ ਅੱਠ ਨੌਜਵਾਨ ਮਿਰਜ਼ਾਪੁਰ ਵਿੱਚ ਮਾਂ ਵਿੰਧਿਆਵਾਸਿਨੀ ਦੇ ਦਰਸ਼ਨ ਕਰਨ ਗਏ ਸਨ। ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਅੱਜ ਸਵੇਰੇ ਕਰੀਬ 6 ਵਜੇ ਉਹ ਰੂਪਾਪੁਰ ਸਥਿਤ ਓਵਰਬ੍ਰਿਜ (ਅੰਡਰਪਾਸ) ਤੇ ਸਕਾਰਪੀਓ ਖੜ੍ਹੀ ਕਰਕੇ ਰੀਲ ਬਣਾ ਰਹੇ ਸਨ।

ਇਸੇ ਦੌਰਾਨ ਪ੍ਰਯਾਗਰਾਜ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਸਕਾਰਪੀਓ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਕਾਰਪੀਓ ਦੇ ਆਲੇ-ਦੁਆਲੇ ਖੜ੍ਹੇ ਨੌਜਵਾਨ ਟਰੱਕ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ ਦੋ ਨੌਜਵਾਨ ਪੁਲ ਤੋਂ ਹੇਠਾਂ ਸੜਕ ਤੇ ਡਿੱਗ ਪਏ। ਸੜਕ ਤੇ ਡਿੱਗੇ ਇੱਕ ਨੌਜਵਾਨ ਸਮੇਤ ਓਵਰਬ੍ਰਿਜ ਤੇ ਕੁਚਲੇ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ ਕੁੱਲ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ।

ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰ ਨੌਜਵਾਨਾਂ ਵਿੱਚੋਂ ਇੱਕ ਨੂੰ ਕਛਵਾ ਰੋਡ ਸਥਿਤ ਹਸਪਤਾਲ ਅਤੇ ਤਿੰਨ ਹੋਰਾਂ ਨੂੰ ਬੀਐਚਯੂ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਦੇ ਫ਼ਰਾਰ ਹੋਣ ਕਾਰਨ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਦੁਬਈ ਤੋਂ ਆਏ ਭਾਰਤੀ ਤੋਂ 4.03 ਕਰੋੜ ਰੁਪਏ ਦਾ ਸੋਨਾ ਜ਼ਬਤ

Published

on

By

ਨਵੀਂ ਦਿੱਲੀ, 19 ਅਕਤੂਬਰ (ਸ.ਬ.) ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਤੋਂ 3.2 ਕਿਲੋਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ। ਬਰਾਮਦ ਹੋਈਆਂ ਸੋਨੇ ਦੀਆਂ ਛੜਾਂ ਦੀ ਕੀਮਤ ਲਗਭਗ 4.03 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਅੱਜ ਇੱਥੇ ਪਹੁੰਚੇ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਮੌਕੇ ਤੇ ਕੀਤੀ ਗਈ ਪ੍ਰੋਫਾਈਲਿੰਗ ਦੇ ਆਧਾਰ ਤੇ ਰੋਕ ਲਿਆ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਦੇ ਸਾਮਾਨ ਦੀ ਵਿਸਤ੍ਰਿਤ ਤਲਾਸ਼ੀ ਦੌਰਾਨ ਫਲੋਰ ਸਪਰਿੰਗ ਦੇ ਅੰਦਰ ਛੁਪੀਆਂ ਹੋਈਆਂ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਗਈਆਂ। ਫਲੋਰ ਸਪਰਿੰਗ ਇੱਕ ਮਕੈਨੀਕਲ ਯੰਤਰ ਹੈ, ਜੋ ਫਰਸ਼ ਦੇ ਹੇਠਾਂ, ਆਮ ਤੌਰ ਤੇ ਦਰਵਾਜ਼ੇ ਦੇ ਨੇੜੇ ਲਗਾਇਆ ਜਾਂਦਾ ਹੈ। ਇਹ ਦਰਵਾਜ਼ੇ ਦੇ ਆਟੋਮੈਟਿਕ ਖੁੱਲ੍ਹਣ ਅਤੇ ਬੰਦ ਕਰਨ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਹੈ। ਬਿਆਨ ਦੇ ਅਨੁਸਾਰ, ਇਸ ਮਾਮਲੇ ਵਿੱਚ ਕਥਿਤ ਤੌਰ ਤੇ ਇਸ ਯੰਤਰ ਦੀ ਵਰਤੋਂ ਸੋਨੇ ਦੀਆਂ ਛੜਾਂ ਨੂੰ ਛੁਪਾਉਣ ਅਤੇ ਜਾਂਚ ਦੌਰਾਨ ਪਤਾ ਲੱਗਣ ਤੋਂ ਬਚਣ ਲਈ ਕੀਤੀ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਸਟਮ ਐਕਟ, 1962 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

Continue Reading

National

ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ 2 ਨਾਬਾਲਗਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

Published

on

By

ਪਟਨਾ, 19 ਅਕਤੂਬਰ (ਸ.ਬ.) ਬਿਹਾਰ ਦੇ ਪਟਨਾ ਦੇ ਪਾਟਲੀਪੁਤਰਾ ਥਾਣਾ ਖੇਤਰ ਵਿੱਚ ਅਟਲ ਰੋਡ ਤੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ 6 ਨਾਬਾਲਗਾਂ ਨੂੰ ਦਰੜ ਦਿੱਤਾ। ਇਸ ਦਰਦਨਾਕ ਘਟਨਾ ਵਿੱਚ 2 ਦੀ ਮੌਤ ਹੋ ਗਈ। ਇਹ ਘਟਨਾ ਮਹੇਸ਼ ਨਗਰ ਕੋਲ ਕੱਲ੍ਹ ਦੇਰ ਰਾਤ ਦੀ ਹੈ, ਜਿੱਥੇ ਨਰਾਤਿਆਂ ਦਾ ਦੁਰਗਾ ਪੰਡਾਲ ਤੋਂ ਪਰਤ ਰਹੇ ਲੋਕਾਂ ਨੂੰ ਕਾਲੀ ਸਕੌਰਪੀਓ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਾਰੇ 6 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਰਾਮਕ੍ਰਿਸ਼ਨ ਨਗਰ ਇਲਾਕੇ ਦੇ ਸਦਾਨੀ ਚੱਕ ਨਿਵਾਸੀ 16 ਸਾਲਾ ਅਮਰਜੀਤ ਕੁਮਾਰ ਅਤੇ 17 ਸਾਲਾ ਅੰਕੇਸ਼ ਕੁਮਾਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਸਾਰੇ ਬੱਚੇ ਦੁਰਗਾ ਪੂਜਾ ਲਈ ਨਿੱਕਲੇ ਸਨ ਅਤੇ ਦੇਰ ਰਾਤ ਘਰ ਪਰਤ ਰਹੇ ਸਨ। ਇਸੇ ਦੌਰਾਨ ਅਟਲ ਪੱਥ ਤੇ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਇਸ ਹਾਦਸੇ ਵਿੱਚ ਕਰੀਬ ਅੱਧਾ ਦਰਜਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਸੀ, ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਅਤੇ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਹੋਰ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਘਟਨਾ ਸਮੇਂ ਮੌਕੇ ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਮੇਰੀ ਦੁਕਾਨ ਇਸੇ ਜਗ੍ਹਾ ਹੈ, ਅਸੀਂ ਦੁਕਾਨ ਬੰਦ ਕਰਕੇ ਖਾਣਾ ਖਾਣ ਲਈ ਜਾ ਰਹੇ ਸੀ ਤਾਂ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ, ਗੱਡੀ ਪਲਟੀਆਂ ਖਾ ਰਹੀ ਸੀ। ਅਸੀਂ ਦੇਖਿਆ ਤਾਂ 7 ਤੋਂ 8 ਲੋਕਾਂ ਨੂੰ ਕਾਰ ਨੇ ਟੱਕਰ ਮਾਰੀ ਸੀ। ਇਹ ਲੋਕ ਮੇਲਾ ਦੇਖ ਕੇ ਵਾਪਸ ਆ ਰਹੇ ਸਨ। ਹਾਦਸੇ ਤੋਂ ਬਾਅਦ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਨੇ ਸਾਰੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਈ-ਰਿਕਸ਼ਾ ਬੁਲਾ ਕੇ ਜ਼ਖ਼ਮੀਆਂ ਨੂੰ ਹਸਪਤਾਲ ਲੈ ਗਏ।

Continue Reading

National

ਬੱਸ ਬੇਕਾਬੂ ਹੋ ਕੇ ਡੂੰਘੇ ਨਾਲੇ ਵਿੱਚ ਡਿੱਗੀ, 8 ਯਾਤਰੀਆਂ ਦੀ ਮੌਤ, 6 ਗੰਭੀਰ ਜ਼ਖਮੀ

Published

on

By

ਜੈਪੁਰ, 17 ਅਕਤੂਬਰ (ਸ.ਬ.) ਰਾਜਸਥਾਨ ਦੇ ਕੋਟਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ਤੇ ਅੱਜ ਸਵੇਰੇ ਦਿੱਲੀ ਤੋਂ ਮੁੰਬਈ ਜਾ ਰਹੀ ਇੱਕ ਯਾਤਰੀ ਬੱਸ ਕੋਟਾ ਜ਼ਿਲ੍ਹੇ ਦੇ ਕਰਾਡੀਆ ਨੇੜੇ 15 ਫੁੱਟ ਡੂੰਘੇ ਨਾਲੇ ਵਿੱਚ ਡਿੱਗ ਗਈ। ਇਸ ਘਟਨਾ ਵਿੱਚ ਅੱਠ ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਛੇ ਹੋਰ ਗੰਭੀਰ ਜ਼ਖਮੀ ਹੋਏ ਹਨ।

ਜ਼ਿਲ੍ਹਾ ਕੁਲੈਕਟਰ ਪੀਯੂਸ਼ ਸਮਰੀਆ ਨੇ ਦੱਸਿਆ ਕਿ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਰੇ ਗੰਭੀਰ ਜ਼ਖਮੀਆਂ ਨੂੰ ਆਈ.ਸੀ.ਯੂ. ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ।

ਇਹ ਘਟਨਾ ਉਦੋਂ ਵਾਪਰੀ ਜਦੋਂ ਬੱਸ ਦਿੱਲੀ ਤੋਂ ਮੁੰਬਈ ਜਾ ਰਹੀ ਸੀ। ਹਾਦਸਾ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਕਰਾਡੀਆ ਨੇੜੇ ਵਾਪਰਿਆ। ਇਹ ਘਟਨਾ ਸਵੇਰੇ ਕਰੀਬ 6:00 ਵਜੇ ਐਕਸਪ੍ਰੈਸਵੇਅ ਤੇ ਖੰਭਾ ਨੰਬਰ 384 ਦੇ ਨੇੜੇ, ਸਿਮਲੀਆ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਕਰਮਚਾਰੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਨਾਲੇ ਵਿੱਚ ਜਮ੍ਹਾਂ ਗਾਰ ਅਤੇ ਪਾਣੀ ਕਾਰਨ ਲੋਕਾਂ ਨੂੰ ਬਾਹਰ ਕੱਢਣ ਵਿੱਚ ਬਚਾਅ ਕਰਮਚਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਨੁਕਸਾਨੀ ਗਈ ਗੱਡੀ ਨੂੰ ਬਾਹਰ ਕੱਢਣ ਅਤੇ ਅੰਦਰ ਫਸੇ ਯਾਤਰੀਆਂ ਨੂੰ ਬਚਾਉਣ ਲਈ ਇੱਕ ਕ੍ਰੇਨ ਦੀ ਵਰਤੋਂ ਕੀਤੀ ਗਈ।

ਬਚਾਅ ਕਾਰਜ ਬਾਰੇ ਜਾਣਕਾਰੀ ਦਿੰਦੇ ਹੋਏ, ਸਿਮਲੀਆ ਥਾਣਾ ਮੁਖੀ ਨੰਦ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਮਿੰਨੀ ਬੱਸ ਵਿੱਚ ਲਗਭਗ 17 ਯਾਤਰੀ ਸਵਾਰ ਸਨ।

ਥਾਣਾ ਮੁਖੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ, ਜਿਨ੍ਹਾਂ ਵਿੱਚ ਨਿਊ ਮੈਡੀਕਲ ਕਾਲਜ ਹਸਪਤਾਲ ਅਤੇ ਐਮ.ਬੀ.ਐਸ. ਹਸਪਤਾਲ ਸ਼ਾਮਲ ਹਨ, ਵਿੱਚ ਲਿਜਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਤਿੰਨ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ, ਡਰਾਈਵਰ ਬੱਸ ਤੇ ਆਪਣਾ ਕਾਬੂ ਗੁਆ ਬੈਠਾ, ਜਿਸ ਕਾਰਨ ਬੱਸ ਨਾਲੇ ਵਿੱਚ ਡਿੱਗ ਗਈ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

Continue Reading

Latest News

Trending