Mohali
ਬੈਡਮਿੰਟਨ ਦੀ ਨਵੀਂ ਹੱਬ ਬਣਿਆ ਪੰਜਾਬ : ਮੀਤ ਹੇਅਰ
ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਤਮਗ਼ਾ ਜਿੱਤ ਕੇ ਪੰਜਾਬ ਪਰਤੇ ਜਗਸ਼ੇਰ ਸਿੰਘ ਖੰਗੂੜਾ ਦਾ ਹਵਾਈ ਅੱਡੇ ਤੇ ਹੋਇਆ ਨਿੱਘਾ ਸਵਾਗਤ
ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਮਿਸਰ ਦੇ ਸ਼ਹਿਰ ਕਾਹਿਰਾ ਵਿਖੇ ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਪੰਜਾਬ ਪਰਤੇ ਜਗਸ਼ੇਰ ਸਿੰਘ ਖੰਗੂੜਾ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉਤੇ ਸ਼ਾਹਾਨਾ ਸਵਾਗਤ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਦੀ ਅਗਵਾਈ ਵਿੱਚ ਹੋਏ ਇਸ ਸਵਾਗਤ ਵਿੱਚ ਜਗਸ਼ੇਰ ਸਿੰਘ ਦੇ ਮਾਪੇ, ਰਿਸ਼ਤੇਦਾਰ, ਸਨੇਹੀ, ਬੈਡਮਿੰਟਨ ਖਿਡਾਰੀ, ਕੋਚ, ਐਸੋਸੀਏਸ਼ਨ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਜਗਸ਼ੇਰ ਸਿੰਘ ਖੰਗੂੜਾ ਦਾ ਸਵਾਗਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਉਹ ਪੰਜਾਬ ਦਾ ਪਹਿਲਾ ਅਤੇ ਦੇਸ਼ ਦਾ ਨੌਵਾਂ ਬੈਡਮਿੰਟਨ ਖਿਡਾਰੀ ਹੈ, ਜਿਸ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਕੋਈ ਤਮਗ਼ਾ ਜਿੱਤਿਆ ਹੈ। ਉਹਨਾਂ ਕਿਹਾ ਕਿ ਜਗਸ਼ੇਰ ਛੋਟੀ ਉਮਰ ਤੋਂ ਬਿਹਤਰ ਖੇਡਦਾ ਆ ਰਿਹਾ ਹੈ ਅਤੇ 17 ਵਰ੍ਹਿਆਂ ਦੀ ਉਮਰੇ ਅੰਡਰ 19 ਟੂਰਨਾਮੈਂਟ ਵਿੱਚ ਤਮਗ਼ਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।
ਉਹਨਾਂ ਪੰਜਾਬ ਹੁਣ ਬੈਡਮਿੰਟਨ ਖੇਡ ਦੀ ਹੱਬ ਬਣਦਾ ਜਾ ਰਿਹਾ ਹੈ। ਧਰੁਵ ਕਪਿਲਾ, ਤਨਵੀ ਸ਼ਰਮਾ ਤੇ ਹੁਣ ਜਗਸ਼ੇਰ ਸਿੰਘ ਖੰਗੂੜਾ ਪੰਜਾਬ ਦੀ ਬੈਡਮਿੰਟਨ ਦਾ ਸੁਨਹਿਰੀ ਭਵਿੱਖ ਹਨ। ਪੰਜਾਬ ਹੁਣ ਤੱਕ ਹਾਕੀ, ਅਥਲੈਟਿਕਸ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ ਤੇ ਕ੍ਰਿਕਟ ਲਈ ਜਾਣਿਆ ਜਾਂਦਾ ਸੀ ਅਤੇ ਹੁਣ ਬੈਡਮਿੰਟਨ ਖੇਡ ਇਸ ਲੜੀ ਵਿੱਚ ਜੁੜ ਗਈ ਹੈ।
ਆਪਣੇ ਸਵਾਗਤ ਤੇ ਖੁਸ਼ੀ ਜ਼ਾਹਰ ਕਰਦਿਆਂ ਜਗਸ਼ੇਰ ਸਿੰਘ ਖੰਗੂੜਾ ਨੇ ਕਿਹਾ ਕਿ ਮਿਸਰ ਵਿਖੇ ਇਸ ਵਾਰ ਕਾਂਸੀ ਦਾ ਤਮਗ਼ਾ ਜਿੱਤਿਆ ਅਤੇ ਅਗਲੀ ਵਾਰ ਉਹ ਤਮਗ਼ੇ ਦਾ ਰੰਗ ਬਦਲਣ ਲਈ ਸਖਤ ਮਿਹਨਤ ਕਰੇਗਾ। ਇਸ ਮੌਕੇ ਜਗਸ਼ੇਰ ਦੇ ਪਿਤਾ ਮਨਪ੍ਰੀਤ ਸਿੰਘ, ਮਾਤਾ ਰਛਪਾਲ ਕੌਰ, ਭੈਣ ਡਾ. ਸਹਿਜ ਨੂਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
Mohali
ਮੁਹਾਲੀ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 3 ਸ਼ੂਟਰ ਗ੍ਰਿਫ਼ਤਾਰ
ਜ਼ੀਰਕਪੁਰ ਦੇ ਬਿਲਡਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹਨਾਂ ਵਲੋਂ ਬੀਤੇ ਦਿਨੀਂ ਜ਼ੀਰਕਪੁਰ ਦੇ ਇੱਕ ਬਿਲਡਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ੀਰਕਪੁਰ ਦੇ ਇੱਕ ਬਿਲਡਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਰਸ਼ ਪੰਡਿਤ (ਲਾਰੈਂਸ ਬਿਸ਼ਨੋਈ ਗੈਂਗ) ਦੇ ਤਿੰਨ ਸ਼ੂਟਰਾਂ ਨੂੰ 4 ਦਿਨਾਂ ਦੇ ਅੰਦਰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀਆਂ ਤੋਂ 1 ਆਧੁਨਿਕ ਪਿਸਟਲ 9 ਐਮ ਐਮ ਅਤੇ ਵਾਰਦਾਤ ਵਿੱਚ ਵਰਤੀ ਗਈ ਸਿਵਫਟ ਕਾਰ ਬ੍ਰਾਮਦ ਕੀਤੀ ਗਈ ਹੈ।
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਦੱਸਿਆ ਕਿ ਬੀਤੀ 14 ਅਕਤੂਬਰ ਦੀ ਰਾਤ ਨੂੰ 2:17 ਵਜੇ ਸਵਿਫਟ ਕਾਰ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਰਾਮ ਕੁਮਾਰ ਵਾਸੀ ਬਲਟਾਣਾ, ਜ਼ੀਰਕਪੁਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਮੁਲਜ਼ਮਾਂ ਵੱਲੋਂ ਕਰੀਬ 8 ਰਾਊਂਡ ਫਾਇਰ ਕੀਤੇ ਗਏ ਸੀ।
ਉਹਨਾਂ ਦੱਸਿਆ ਕਿ ਰਾਮ ਕੁਮਾਰ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਵਾਰਦਾਤ ਤੋਂ ਬਾਅਦ ਅਰਸ਼ ਪੰਡਿਤ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਕਹਿਣ ਤੇ ਪੀੜਤ ਨੂੰ ਧਮਕੀ ਭਰੀ ਫਿਰੋਤੀ ਸਬੰਧੀ ਕਾਲ ਕੀਤੀ ਗਈ ਸੀ। ਇਸ ਸਬੰਧੀ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 308(2),351(3) ਅਤੇ ਆਰਮਜ਼ ਐਕਟ ਦੀ ਧਾਰਾ 25/27-54-59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ. ਆਈ. ਏ ਸਟਾਫ਼ ਮੁਹਾਲੀ ਅਤੇ ਆਪ੍ਰੇਸ਼ਨਜ਼ ਸੈਲ ਮੁਹਾਲੀ ਦੀਆਂ ਟੀਮਾਂ ਬਣਾਈਆ ਗਈਆ ਸਨ ਜਿਹਨਾਂ ਵੱਲੋਂ ਆਪਸੀ ਤਾਲਮੇਲ ਨਾਲ ਕੀਤੀ ਗਈ ਕਾਰਵਾਈ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਵੱਲੋਂ ਮੁਲਜ਼ਮਾਂ ਦੇ ਗੈਂਗ ਨਾਲ ਸਬੰਧਾਂ, ਵਾਰਦਾਤ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਹੋਰ ਸੰਭਾਵਿਤ ਸਾਥੀਆਂ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਕੀਤੇ ਆਰੋਪੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਵਾਸੀ ਜਲੰਧਰ, (32), ਜੋ ਡਰਾਇਵਰੀ ਕਰਦਾ ਹੈ, ਮਨਰਾਜ ਸਿੰਘ ਉਰਫ਼ ਮੰਨਾ ਵਾਸੀ ਜਲੰਧਰ (21), ਜੋ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਇਆ ਹੈ ਅਤੇ ਰਾਜਵੀਰ ਸਿੰਘ ਵਾਸੀ ਜ਼ਿਲ੍ਹਾ ਜਲੰਧਰ (18), ਕੋਈ ਕੰਮ ਕਾਰ ਨਹੀ ਕਰਦਾ। ਤਿੰਨੇ ਆਰੋਪੀ 12ਵੀਂ ਪਾਸ ਹਨ। ਉਹਨਾਂ ਦੱਸਿਆ ਕਿ ਮੁਲਜ਼ਮਾਂ ਤੋਂ 1 ਬੇਰੇਟਾ ਪਿਸਤੌਲ 9 ਐਮ ਐਮ, ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਅਤੇ 1 ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ ਜਿਸ ਦੀ ਵਰਤੋਂ ਵਾਰਦਾਤ ਦੌਰਾਨ ਘਰ ਦੇ ਬਾਹਰ ਗੋਲੀਬਾਰੀ ਦੀ ਲਾਈਵ ਵੀਡੀਓ ਬਣਾਉਣ ਲਈ ਕੀਤੀ ਗਈ ਸੀ।
Mohali
ਸਮੂਹ ਜਥੇਬੰਦੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਦਾ ਘਿਰਾਓ ਅਤੇ ਧਰਨਾ
‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਮੇਅਰ ਸਰਬਜੀਤ ਸਿੰਘ ਨੂੰ ਸੌਂਪਿਆ ‘ਲਾਹਨਤ ਪੱਤਰ’
ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਬੀਤੇ ਦਿਨੀਂ ਮਾਨਸਾ ਵਿਖੇ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ ਵਲੋਂ ਪੰਜਾਬ ਦੇ ਸਮੂਹ ਆਪ ਵਿਧਾਇਕਾਂ ਦੇ ਦਫਤਰਾਂ ਦੇ ਬਾਹਰ ਧਰਨੇ ਦੇਣ ਅਤੇ ਲਾਹਨਤੀ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਵੱਖ ਵੱਖ ਜੱਥੇਬੰਦੀਆਂ, ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਵਲੋਂ ਇਕੱਠੇ ਹੋ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਵਿੱਚ ‘ਅੱਜ ਦਾ ਪੰਜਾਬ’, ਵੱਖ-ਵੱਖ ਜਥੇਬੰਦੀਆਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਮੇਅਰ ਸਰਬਜੀਤ ਸਿੰਘ ਨੂੰ ‘ਲਾਹਨਤ ਪੱਤਰ’ ਸੌਂਪ ਕੇ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕੀਤਾ ਗਿਆ।
ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ 13 ਅਕਤੂਬਰ 2026 ਨੂੰ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਕੋਈ ਸਧਾਰਨ ਕਤਲ ਨਹੀਂ ਹੈ ਬਲਕਿ ਇਹ ਨਸ਼ਿਆਂ ਖਿਲਾਫ ਪੂਰੇ ਪੰਜਾਬ ਵਿੱਚ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜੁਬਾਨ ਬੰਦੀ ਹੈ।
ਮੋਰਚੇ ਵਲੋਂ ਲਿਖਿਆ ਗਿਆ ਹੈ ਕਿ ਪੰਜਾਬ ਵਿੱਚ ਨਸ਼ਾ ਸੌਦਾਗਰਾਂ, ਪੁਲੀਸ ਅਤੇ ਸੱਤਾਧਾਰੀ ਨੁਮਾਇੰਦਿਆਂ ਦਾ ਇੱਕ ਗੱਠਜੋੜ ਕੰਮ ਕਰ ਰਿਹਾ ਹੈ, ਜਿਸ ਦੀ ਛਤਰ-ਛਾਇਆ ਹੇਠ ਨਸ਼ਾ ਪਿੰਡ-ਪਿੰਡ, ਗਲੀ-ਗਲੀ ਵਿਕ ਰਿਹਾ ਹੈ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਜਿਹੜੇ ਇਸ ਦੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦੀ ਰਾਖੀ ਕਰਨ ਦੀ ਥਾਂ ਉਨ੍ਹਾਂ ਨੂੰ ਹੀ ਕੁਚਲਿਆ ਜਾਂਦਾ ਹੈ। ਪੱਤਰ ਵਿੱਚ ਵਿਧਾਇਕਾਂ ਨੂੰ ਸਬੋਧਨ ਕਰਦਿਆਂ ਕਿਹਾ ਗਿਆ ਹੈ ਕਿ ਤੁਸੀਂ ਲੋਕਾਂ ਦੀਆਂ ਵੋਟਾਂ ਨਾਲ ਵਿਧਾਨ ਸਭਾ ਵਿੱਚ ਗਏ ਹੋ। ਉਨ੍ਹਾਂ ਨੇ ਤੁਹਾਨੂੰ ਆਪਣੀ ਆਵਾਜ਼ ਬਣਾ ਕੇ ਭੇਜਿਆ ਸੀ, ਇਸ ਲਈ ਨਹੀਂ ਕਿ ਤੁਸੀਂ ਨਸ਼ੇ ਦੇ ਕਾਰੋਬਾਰ ਅਤੇ ਉਸ ਨੂੰ ਪਨਾਹ ਦੇਣ ਵਾਲਿਆਂ ਸਾਹਮਣੇ ਚੁੱਪ ਧਾਰ ਲਵੋ। ਜਿਹੜਾ ਵਿਧਾਇਕ ਇੱਕ ਨਸ਼ਾ-ਵਿਰੋਧੀ ਯੋਧੇ ਦੇ ਕਤਲ ਮਗਰੋਂ ਵੀ ਆਪਣੀ ਸਰਕਾਰ ਤੋਂ ਜਵਾਬਦੇਹੀ ਨਹੀਂ ਮੰਗਦਾ, ਉਹ ਲੋਕਾਂ ਦਾ ਪ੍ਰਤੀਨਿਧ ਨਹੀਂ ਰਹਿੰਦਾ ਇਸ ਲਈ ਉਹ ਵਿਧਾਇਕਾਂ ਦੀ ਇਸ ਚੁੱਪੀ ਨੂੰ ਲਾਹਨਤ ਪਾਉਂਦੇ ਹਨ।
ਪੱਤਰ ਵਿੱਚ ਵਿਧਾਇਕਾਂ ਨੂੰ ਸਵਾਲ ਕੀਤਾ ਗਿਆ ਹੈ ਕਿ ਉਹ ਸ਼ਹੀਦ ਦੇ ਪਰਿਵਾਰ ਅਤੇ ਨਸ਼ਿਆਂ ਤੋਂ ਪੀੜਤ ਪੰਜਾਬ ਦੇ ਨਾਲ ਖੜ੍ਹੇ ਹਨ, ਜਾਂ ਨਸ਼ਾ ਸੌਦਾਗਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਪੱਤਰ ਵਿੱਚ ਵਿਧਾਇਕਾਂ ਤੋਂ ਮੰਗ ਕੀਤੀ ਗਈ ਹੈ ਕਿ ਉਹ ਆਪਣਾ ਪੱਖ ਜਨਤਕ ਤੌਰ ਉੱਤੇ ਸਪੱਸ਼ਟ ਕਰਨ ਅਤੇ ਵਿਧਾਨ ਸਭਾ ਅਤੇ ਸਰਕਾਰ ਵਿੱਚ ਇਹ ਮੰਗਾਂ ਤੁਰੰਤ ਮੰਨ ਮੰਨੀਆਂ ਜਾਣ।
ਪ੍ਰਦਰਸ਼ਨ ਦੌਰਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੁਹਾਲੀ ਵਿੱਚ ਵਿਕਾਸ ਕਾਰਜ ਨਾ ਹੋਣ ਦੇ ਦੋਸ਼ ਲਾਉਂਦਿਆਂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ। ਉਨ੍ਹਾਂ ਨੇ ਸ਼ਹਿਰ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਜਥੇਬੰਦੀਆਂ ਨੇ ਮੰਗ ਕੀਤੀ ਕਿ ਮੁਹਾਲੀ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਕੌਰ ਲਾਡਰਾ, ਪਰਮਦੀਪ ਸਿੰਘ ਬੈਦਵਾਣ, ਪਰਮਜੀਤ ਸਿੰਘ ਕਾਹਲੋਂ, ਕ੍ਰਿਪਾਲ ਸਿੰਘ ਸਿਆਊ, ਜੋਗਿਦਰ ਸਿੰਘ ਜੋਗੀ, ਕਮਲਜੀਤ ਸਿੰਘ ਕਮਲ ਲਾਡਰਾਂ, ਮੱਖਣ ਸਿੰਘ ਗੀਗੇਮਾਜਰਾ, ਸਾਹਿਬ ਸਿੰਘ ਵਡਾਲੀ, ਸੁਖਵਿੰਦਰ ਸਿੰਘ ਛਿੰਦੀ, ਹਰਵਿੰਦਰ ਸਿੰਘ ਕੌਸਲਰ, ਹਰਵਿੰਦਰ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ ਡਕੌਂਦਾ, ਲਖਵਿੰਦਰ ਸਿੰਘ ਹੈਪੀ, ਜਸਵੰਤ ਸਿੰਘ ਮਾਣਕ ਮਾਜਰਾ, ਜਸਪਾਲ ਸਿੰਘ ਲਾਂਡਰਾਂ, ਰਾਜ ਕੌਰ, ਬਲਜੀਤ ਸਿੰਘ ਭਾਊ, ਹਰਵਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਸੋਹਾਣਾ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਸੇਵਾ ਸਿੰਘ, ਸਿਮਰਨ ਸਿੰਘ ਵੀ ਹਾਜਿਰ ਸਨ।
ਇਸ ਦੌਰਾਨ ਪੰਥਕ ਆਗੂ ਅਤੇ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਮੁਹਾਲੀ ਹਲਕੇ ਤੋਂ ਵੱਡੀ ਗਿਣਤੀ ਲੋਕਾਂ ਨੇ ਲਾਹਨਤੀ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੁਰਿੰਦਰ ਸਿੰਘ ਬੈਦਵਾਨ, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਬਕਾ ਪ੍ਰਧਾਨ ਸੰਤ ਸਿੰਘ, ਫੇਜ਼ 3ਬੀ2 ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਧਨੋਆ, ਗੁਰਦੁਆਰਾ ਸਾਚਾ ਧੰਨ ਦੇ ਸਾਬਕਾ ਜਨਰਲ ਸਕੱਤਰ ਭਜਨ ਸਿੰਘ, ਭਾਈ ਘਨਈਆ ਸੇਵਕ ਜਥੇ ਦੇ ਪ੍ਰਧਾਨ ਗਗਨਦੀਪ ਸਿੰਘ ਰਾਜਾ, ਸੀਨੀਅਰ ਆਗੂ ਵਾਰਿਸ ਪੰਜਾਬ ਦੇ ਜੋਗਿੰਦਰ ਸਿੰਘ ਜੋਗੀ, ਪ੍ਰੀਤਮ ਸਿੰਘ, ਮਾਰਕੀਟ ਕਮੇਟੀ ਦੇ ਖਰੜ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੀਤਮ ਸਿੰਘ, ਫੇਜ਼ 7 ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰਿੰਦਰ ਸਿੰਘ, ਨਾਮਧਾਰੀ ਸਮਾਜ ਦੇ ਜਨਰਲ ਸਕੱਤਰ ਦੇਵ ਸਿੰਘ ਹੰਸਪਾਲ, ਸਾਬਕਾ ਐਕਸੀਅਨ ਦਲਬੀਰ ਸਿੰਘ ਸੰਧੂ, ਸਾਬਕਾ ਡੀਐਸ ਰਵਿੰਦਰ ਸਿੰਘ ਆਦਿ ਹਾਜਰ ਸਨ।
Mohali
ਦਸ਼ਹਿਰੇ ਦੇ ਤਿਉਹਾਰ ਸੰਬੰਧੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਸ੍ਰੀ ਸਨਾਤਨ ਧਰਮ ਸਭਾ ਸੈਕਟਰ 90-91 ਵਲੋਂ ਭਲਕੇ ਆਯੋਜਿਤ ਕੀਤੇ ਜਾ ਰਹੇ ਦਸ਼ਹਿਰੇ ਦੇ ਮੇਲੇ ਸੰਬੰਧੀ ਅੱਜ ਸੈਕਟਰ 90-91 ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਸੈਕਟਰ 90 ਵਿਖੇ ਕੋਠੀ ਨੰਬਰ ਤੋਂ ਆਰੰਭ ਹੋਈ ਜਿਹੜੀ ਸੈਕਟਰ 90-91 ਦੇ ਵੱਖ ਵੱਖ ਖੇਤਰਾਂ ਵਿੱਚੋਂ ਲੰਘਦੀ ਹੋਈ ਸ਼ਾਮ ਸੁਪਰ ਸਟੋਰ ਨੇੜੇ ਪਹੁੰਚ ਕੇ ਸਮਾਪਤ ਹੋਵੇਗੀ।
ਇਸ ਮੌਕੇ ਸਮਾਜਸੇਵੀ ਰਾਮਦੀਪ ਕੌਰ ਨੇ ਦੱਸਿਆ ਕਿ ਭਲਕੇ ਰਾਵਣ ਦਹਿਨ ਦੇ ਪ੍ਰੋਗਰਾਮ ਤੋਂ ਪਹਿਲਾਂ ਰੂਪਾਲੀ ਗੁਪਤਾ, ਪੂਜਾ ਕੰਬੋਜ, ਰਜਨੀ ਗੋਇਲ ਅਤੇ ਸ਼ੇਫਾਲੀ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਰਾਮਲੀਲਾ ਵਿਖਾਈ ਜਾਵੇਗੀ ਜਿਸ ਦੌਰਾਨ ਸੈਕਟਰ ਦੇ ਵੱਖ ਵੱਖ ਖੇਤਰਾਂ ਦੇ 50 ਦੇ ਕਰੀਬ ਬੱਚੇ ਪੇਸ਼ਕਾਰੀ ਦੇਣਗੇ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
Mohali1 month agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
