Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਅਟਕਿਆ ਹੋਇਆ ਕੰਮ ਤੁਹਾਡੀ ਸਮਝ ਨਾਲ ਨਿੱਬੜ ਜਾਵੇਗਾ, ਪਰ ਦਫ਼ਤਰ ਵਿੱਚ ਹਰ ਕਿਸੇ ਨੂੰ ਭੇਤੀ ਨਾ ਬਣਾਓ। ਸਾਥੀ ਤੇ ਆਪਣੀ ਮਰਜ਼ੀ ਥੋਪਣਾ ਛੱਡੋ। ਵਿਆਹ ਦੀ ਗੱਲ ਚੱਲ ਰਹੀ ਹੈ ਤਾਂ ਅੱਗੇ ਵਧੇਗੀ। ਫ਼ਾਲਤੂ ਖ਼ਰੀਦਦਾਰੀ ਤੋਂ ਬਚੋ।
ਬ੍ਰਿਖ: ਦਫ਼ਤਰ ਵਿੱਚ ਤਾਰੀਫ਼ ਦੇ ਨਾਲ ਨਵੀਂ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ। ਫ਼ੈਸ਼ਨ ਜਾਂ ਫ਼ਾਈਨਾਂਸ ਵਾਲਿਆਂ ਲਈ ਚੰਗਾ ਦਿਨ ਹੈ। ਸਾਥੀ ਨਾਲ ਬਾਜ਼ਾਰ ਜਾਣ ਦੀ ਯੋਜਨਾ ਬਣੇਗੀ। ਵੱਡਿਆਂ ਦੀ ਕੌੜੀ ਗੱਲ ਚੁੱਪਚਾਪ ਸੁਣ ਲਓ।
ਮਿਥੁਨ : ਪੁਰਾਣਾ ਪ੍ਰੋਜੈਕਟ ਹੁਣ ਲਾਭ ਦੇਣ ਲੱਗੇਗਾ। ਕਮਾਈ ਹੋਵੇਗੀ, ਪਰ ਖ਼ਰਚੇ ਵੀ ਪਿੱਛੇ-ਪਿੱਛੇ ਚੱਲਣਗੇ, ਇਸ ਲਈ ਤੋਹਫ਼ੇ ਖ਼ਰੀਦਦੇ ਸਮੇਂ ਹੱਥ ਰੋਕੋ। ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣਗੇ। ਖਾਣੇ ਵਿੱਚ ਸਲਾਦ ਵਧਾਓ।
ਕਰਕ : ਰੁਕੇ ਕੰਮਾਂ ਵਿੱਚ ਤੇਜ਼ੀ ਆਵੇਗੀ ਅਤੇ ਨਵੀਂ ਜ਼ਿੰਮੇਵਾਰੀ ਵੀ ਮਿਲੇਗੀ। ਸਿਸਟਮ ਜਾਂ ਇੰਟਰਨੈਟ ਵਿਚਾਲੇ ਧੋਖਾ ਦੇ ਸਕਦਾ ਹੈ, ਇਸ ਲਈ ਜ਼ਰੂਰੀ ਭੁਗਤਾਨ ਪਹਿਲਾਂ ਹੀ ਨਿਪਟਾ ਲਓ। ਭਾਰੀ ਬੈਗ ਇੱਕ ਮੋਢੇ ਤੇ ਟੰਗਣਾ ਛੱਡੋ।
ਸਿੰਘ : ਮਕਾਨ ਜਾਂ ਪਲਾਟ ਦੀ ਗੱਲ ਅੱਗੇ ਵਧੇਗੀ ਅਤੇ ਕੁਆਰਿਆਂ ਲਈ ਚੰਗਾ ਰਿਸ਼ਤਾ ਆ ਸਕਦਾ ਹੈ। ਰਿਸ਼ਤੇ ਵਿੱਚ ਜ਼ਿੱਦ ਨਾ ਕਰੋ। ਬੱਚਿਆਂ ਦੀਆਂ ਮੰਗਾਂ ਵਧਣਗੀਆਂ। ਗੱਡੀ ਚਲਾਉਂਦੇ ਸਮੇਂ ਰਫ਼ਤਾਰ ਤੇ ਕਾਬੂ ਰੱਖੋ।
ਕੰਨਿਆ : ਥੋੜ੍ਹੀ ਭੱਜ-ਦੌੜ ਤੋਂ ਬਾਅਦ ਨਵਾਂ ਗਾਹਕ ਅਤੇ ਸੌਦਾ ਮਿਲੇਗਾ। ਸਾਥੀ ਨਾਲ ਡਿਨਰ ਦੀ ਯੋਜਨਾ ਬਣੇਗੀ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਾਲੇ ਵਿਦਿਆਰਥੀ ਤਿਆਰੀ ਵਿੱਚ ਢਿੱਲ ਨਾ ਵਰਤਣ। ਪਿੱਠ ਅਕੜੇ ਤਾਂ ਵਿਚਾਲੇ ਉੱਠ ਕੇ ਜ਼ਰੂਰ ਟਹਿਲੋ।
ਤੁਲਾ : ਸ਼ੋਰੂਮ ਤੇ ਗਾਹਕਾਂ ਦਾ ਆਉਣਾ-ਜਾਣਾ ਵਧੇਗਾ, ਕੱਪੜਿਆਂ ਅਤੇ ਬਿਊਟੀ ਦੇ ਕੰਮ ਵਾਲਿਆਂ ਨੂੰ ਖ਼ਾਸ ਫ਼ਾਇਦਾ ਹੋਵੇਗਾ। ਪ੍ਰਾਪਰਟੀ ਦਾ ਬਿਆਨਾ ਦੇਣ ਤੋਂ ਪਹਿਲਾਂ ਕਾਗ਼ਜ਼ ਚੰਗੀ ਤਰ੍ਹਾਂ ਜਾਂਚੋ। ਦਫ਼ਤਰ ਵਿੱਚ ਆਪਣੀ ਜ਼ਿੰਮੇਵਾਰੀ ਵਿੱਚ ਢਿੱਲ ਨਾ ਵਰਤੋ।
ਬ੍ਰਿਸਚਕ: ਕਿਸੇ ਨੂੰ ਦਿੱਤਾ ਪੁਰਾਣਾ ਉਧਾਰ ਕੁਝ ਹੱਦ ਤੱਕ ਵਾਪਸ ਆ ਸਕਦਾ ਹੈ। ਬਦਲੀ ਜਾਂ ਫੇਰਬਦਲ ਦੀ ਖ਼ਬਰ ਤੋਂ ਘਬਰਾਓ ਨਾ। ਜੀਵਨ ਸਾਥੀ ਅੱਗੇ ਪੁਰਾਣੇ ਮੁਰਦੇ ਨਾ ਪੁੱਟੋ। ਬੀਪੀ ਜਾਂ ਖ਼ੂਨ ਦੀ ਜਾਂਚ ਕਰਵਾ ਲਓ।
ਧਨੁ : ਕਿਸੇ ਤਜਰਬੇਕਾਰ ਵਿਅਕਤੀ ਨਾਲ ਮੁਲਾਕਾਤ ਕੈਰੀਅਰ ਨੂੰ ਨਵੀਂ ਦਿਸ਼ਾ ਦੇਵੇਗੀ। ਭੈਣ-ਭਰਾਵਾਂ ਨਾਲ ਖ਼ਰੀਦਦਾਰੀ ਹੋਵੇਗੀ, ਖ਼ਰਚ ਵੀ ਵਧੇਗਾ। ਜ਼ਿਆਦਾ ਵਾਅਦੇ ਨਾ ਕਰੋ, ਅਤੇ ਸਕ੍ਰੀਨ ਤੋਂ ਅੱਖਾਂ ਨੂੰ ਆਰਾਮ ਦਿਓ।
ਮਕਰ : ਅਟਕਿਆ ਪੈਸਾ ਥੋੜ੍ਹਾ-ਥੋੜ੍ਹਾ ਕਰਕੇ ਪਰਤੇਗਾ। ਪਰ ਕੋਈ ਫ਼ੋਨ ਤੇ ਕੇਵਾਈਸੀ ਜਾਂ ਇਨਾਮ ਦੇ ਨਾਂ ਤੇ ਜਾਣਕਾਰੀ ਮੰਗੇ ਤਾਂ ਕੁਝ ਵੀ ਨਾ ਦੱਸੋ। ਕੰਮ ਵਿੱਚ ਸ਼ਾਰਟਕੱਟ ਛੱਡੋ ਅਤੇ ਗਾਹਕ ਨਾਲ ਝੂਠਾ ਵਾਅਦਾ ਨਾ ਕਰੋ।
ਕੁੰਭ : ਸਰਕਾਰੀ ਟੈਂਡਰ ਜਾਂ ਆਰਡਰ ਮਿਲਣ ਦੀ ਉਮੀਦ ਹੈ। ਪਰ ਮਨਮਰਜ਼ੀ ਨਾਲ ਕੰਮ ਕਰੋਗੇ ਤਾਂ ਬਣੀ ਗੱਲ ਵਿਗੜੇਗੀ। ਦੁਪਹਿਰ ਤੋਂ ਬਾਅਦ ਕੋਈ ਅੜਚਨ ਆਵੇ ਤਾਂ ਠੰਢੇ ਦਿਮਾਗ਼ ਨਾਲ ਸੋਚੋ। ਪੈਰਾਂ ਨੂੰ ਆਰਾਮ ਦਿਓ।
ਮੀਨ : ਦੁਪਹਿਰ ਤੋਂ ਬਾਅਦ ਬਾਹਰੀ ਸੰਪਰਕਾਂ ਤੋਂ ਲਾਭ ਹੋਵੇਗਾ, ਖ਼ਾਸ ਕਰਕੇ ਵਿਦੇਸ਼ ਨਾਲ ਜੁੜੇ ਕੰਮ ਵਿੱਚ। ਮਨ ਭਾਵੁਕ ਰਹੇਗਾ, ਇਸ ਲਈ ਆਪਣਿਆਂ ਦੀ ਗੱਲ ਦਾ ਗ਼ਲਤ ਮਤਲਬ ਨਾ ਕੱਢੋ। ਸ਼ਾਮ ਦੇ ਅਚਾਨਕ ਖ਼ਰਚਿਆਂ ਲਈ ਤਿਆਰ ਰਹੋ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਖ਼ਰਚੇ ਵਧਣਗੇ ਅਤੇ ਭੱਜ-ਦੌੜ ਕਾਰਨ ਥਕਾਵਟ ਰਹੇਗੀ। ਘਰੋਂ ਨਿਕਲਣ ਤੋਂ ਪਹਿਲਾਂ ਚਾਬੀ, ਪਰਸ ਅਤੇ ਫ਼ੋਨ ਜ਼ਰੂਰ ਚੈਕ ਕਰ ਲਓ। ਜੇਕਰ ਸਾਂਝੇਦਾਰੀ (ਪਾਰਟਨਰਸ਼ਿਪ) ਦੀ ਪੇਸ਼ਕਸ਼ ਆਵੇ ਤਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਹੀ ਹਾਂ ਕਰੋ। ਸ਼ੂਗਰ ਦੇ ਮਰੀਜ਼ ਤਣਾਅ ਤੋਂ ਦੂਰ ਰਹਿਣ।
ਬ੍ਰਿਖ: ਨਵੇਂ ਲੋਕਾਂ ਨਾਲ ਜਾਣ-ਪਛਾਣ ਵਧੇਗੀ ਅਤੇ ਕਮਾਈ ਵਧੀਆ ਰਹੇਗੀ। ਨਵੀਂ ਜ਼ਿੰਮੇਵਾਰੀ ਮਿਲਣ ਤੇ ਘਬਰਾਓ ਨਾ, ਸਗੋਂ ਭਰੋਸੇ ਨਾਲ ਸੰਭਾਲੋ। ਰੁਝੇਵਿਆਂ ਕਾਰਨ ਜੀਵਨ ਸਾਥੀ ਨੂੰ ਘੱਟ ਸਮਾਂ ਦੇ ਸਕੋਗੇ, ਪਰ ਉਹ ਤੁਹਾਡੀ ਮਜਬੂਰੀ ਸਮਝਣਗੇ। ਦੋਸਤਾਂ ਨਾਲ ਘੁੰਮਣ-ਫਿਰਨ ਦਾ ਮੌਕਾ ਮਿਲੇਗਾ।
ਮਿਥੁਨ : ਇੰਟਰਵਿਊ ਲਈ ਕਾਲ ਆ ਸਕਦੀ ਹੈ ਅਤੇ ਤੁਸੀਂ ਮੁਕਾਬਲੇ ਦੀ ਭੀੜ ਵਿੱਚ ਸਭ ਤੋਂ ਅੱਗੇ ਰਹੋਗੇ। ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕੋਈ ਤੁਹਾਡੇ ਕੰਮ ਦਾ ਸਿਹਰਾ ਖ਼ੁਦ ਨਾ ਲੈ ਜਾਵੇ। ਜੇਕਰ ਸਾਥੀ ਨਾਲ ਕੋਈ ਮਤਭੇਦ ਹੋਵੇ ਤਾਂ ਸ਼ਾਂਤੀ ਨਾਲ ਗੱਲਬਾਤ ਕਰਕੇ ਸੁਲਝਾਓ।
ਕਰਕ : ਕੰਮਕਾਜ ਵਿੱਚ ਪੁਰਾਣੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਨਵੀਂ ਸ਼ੁਰੂਆਤ ਚੰਗੀ ਰਹੇਗੀ। ਬੌਸ ਪੂਰਾ ਸਾਥ ਦੇਣਗੇ। ਅਨੁਸ਼ਾਸਨ ਵਿੱਚ ਬਿਲਕੁਲ ਢਿੱਲ ਨਾ ਦਿਓ। ਪਿਤਾ ਵੱਲੋਂ ਕੋਈ ਤੋਹਫ਼ਾ ਮਿਲ ਸਕਦਾ ਹੈ।
ਸਿੰਘ : ਕੰਮਾਂ ਵਿੱਚ ਦੇਰੀ ਅਤੇ ਰੁਕਾਵਟਾਂ ਆ ਸਕਦੀਆਂ ਹਨ, ਇਸ ਲਈ ਧੀਰਜ ਨਾਲ ਕੰਮ ਲਓ ਅਤੇ ਵੱਡਾ ਜੋਖ਼ਮ ਲੈਣ ਤੋਂ ਬਚੋ। ਅਚਾਨਕ ਕਿਸੇ ਪਾਸਿਓਂ ਲਾਭ ਵੀ ਹੋ ਸਕਦਾ ਹੈ। ਪੁਰਾਣੇ ਗਿਲੇ-ਸ਼ਿਕਵੇ ਨਾ ਛੇੜੋ। ਸਵੇਰੇ ਥੋੜ੍ਹਾ ਸਮਾਂ ਧਿਆਨ (ਮੈਡੀਟੇਸ਼ਨ) ਜ਼ਰੂਰ ਲਗਾਓ।
ਕੰਨਿਆ : ਸਾਂਝੇਦਾਰੀ ਵਿੱਚ ਕਾਰੋਬਾਰ ਦੀ ਗੱਲਬਾਤ ਅੱਗੇ ਵਧੇਗੀ, ਬੱਸ ਮੁਨਾਫ਼ੇ ਦੀ ਵੰਡ ਲਿਖਤੀ ਰੂਪ ਵਿੱਚ ਤੈਅ ਕਰੋ। ਸਾਥੀ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਤੇ ਨਾ ਰੁੱਸੋ। ਮਹਿਮਾਨਾਂ ਦੇ ਆਉਣ ਨਾਲ ਘਰ ਵਿੱਚ ਰੌਣਕ ਰਹੇਗੀ।
ਤੁਲਾ : ਟਲੇ ਹੋਏ ਕੰਮ ਨਿਪਟਾਉਣੇ ਪੈਣਗੇ ਅਤੇ ਦਿਨ ਮਿਹਨਤ ਭਰਿਆ ਰਹੇਗਾ। ਵੱਡਿਆਂ ਦੀ ਝਿੜਕ ਨੂੰ ਦਿਲ ਤੇ ਨਾ ਲਗਾਓ। ਕਿਤੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰੋ। ਛਾਤੀ ਜਾਂ ਪੈਰਾਂ ਵਿੱਚ ਦਰਦ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਬ੍ਰਿਸਚਕ : ਦੋਸਤਾਂ ਤੋਂ ਲਾਭ ਹੋਵੇਗਾ ਅਤੇ ਸ਼ੇਅਰ ਬਾਜ਼ਾਰ ਵਿੱਚ ਦਿਨ ਚੰਗਾ ਰਹਿ ਸਕਦਾ ਹੈ। ਮੁਨਾਫ਼ੇ ਦਾ ਕੁਝ ਹਿੱਸਾ ਸੁਰੱਖਿਅਤ ਕੱਢ ਲਓ। ਘਰ ਵਿੱਚ ਕਿਸੇ ਨਾਲ ਅਣਬਣ ਹੈ ਤਾਂ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਪਾਣੀ ਖੁੱਲ੍ਹ ਕੇ ਪੀਓ।
ਧਨੁ : ਕਾਫ਼ੀ ਸਮੇਂ ਬਾਅਦ ਕਿਸੇ ਆਪਣੇ ਨਾਲ ਮੁਲਾਕਾਤ ਹੋਵੇਗੀ ਅਤੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਰਹੇਗਾ। ਮੀਡੀਆ ਨਾਲ ਜੁੜੇ ਲੋਕਾਂ ਦਾ ਕੰਮ ਚਮਕੇਗਾ। ਸੇਲਜ਼ ਨਾਲ ਜੁੜੇ ਲੋਕਾਂ ਤੇ ਟਾਰਗੇਟ ਦਾ ਦਬਾਅ ਰਹੇਗਾ। ਮਹਿਮਾਨਾਂ ਦਾ ਭਾਰੀ ਸਾਮਾਨ ਚੁੱਕਣ ਤੋਂ ਪਰਹੇਜ਼ ਕਰੋ।
ਮਕਰ : ਛੋਟੀਆਂ ਯਾਤਰਾਵਾਂ ਅਤੇ ਨਵੇਂ ਸੰਪਰਕਾਂ ਨਾਲ ਕੰਮ ਬਣੇਗਾ। ਘਰ ਵਿੱਚ ਕਿਸੇ ਗੱਲ ਤੇ ਬਹਿਸ ਹੋਵੇ ਤਾਂ ਆਪਣੀ ਗੱਲ ਥੋਪਣ ਦੀ ਕੋਸ਼ਿਸ਼ ਨਾ ਕਰੋ। ਟਰੇਡਿੰਗ ਕਰਦੇ ਸਮੇਂ ਸਟਾਪ ਲੌਸ ਜ਼ਰੂਰ ਲਗਾਓ। ਧੂੜ-ਮਿੱਟੀ ਵਾਲੀ ਥਾਂ ਤੇ ਮਾਸਕ ਦੀ ਵਰਤੋਂ ਕਰੋ।
ਕੁੰਭ : ਤੁਹਾਡੀ ਮਿੱਠੀ ਬੋਲਬਾਣੀ ਨਾਲ ਵਿਗੜੇ ਕੰਮ ਸੰਵਰਨਗੇ ਅਤੇ ਅਗਵਾਈ ਕਰਨ ਦਾ ਮੌਕਾ ਮਿਲੇਗਾ। ਕਿਸੇ ਬਾਹਰੀ ਵਿਅਕਤੀ ਨੂੰ ਘਰ ਦੇ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਿਓ। ਕੋਈ ਵੀ ਸੌਦਾ (ਡੀਲ) ਪੱਕਾ ਕਰਨ ਤੋਂ ਪਹਿਲਾਂ ਉਸ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝ ਲਓ।
ਮੀਨ : ਕਿਸੇ ਤਜਰਬੇਕਾਰ ਵਿਅਕਤੀ ਦੀ ਮਦਦ ਨਾਲ ਰੁਕਿਆ ਹੋਇਆ ਕੰਮ ਚੱਲ ਪਵੇਗਾ। ਕਲਾ ਜਾਂ ਡਿਜ਼ਾਈਨਿੰਗ ਨਾਲ ਜੁੜੇ ਲੋਕਾਂ ਨੂੰ ਲਾਭ ਹੋਵੇਗਾ। ਮਨ ਕਿਤੇ ਹੋਰ ਉਲਝਿਆ ਰਹਿ ਸਕਦਾ ਹੈ, ਇਸ ਲਈ ਸੁਭਾਅ ਵਿੱਚ ਚਿੜਚਿੜਾਪਣ ਨਾ ਆਉਣ ਦਿਓ। ਸਵੇਰ ਅਤੇ ਸ਼ਾਮ ਦੀ ਠੰਢ ਤੋਂ ਬਚਾਅ ਰੱਖੋ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
25 ਅਕਤੂਬਰ ਤੋਂ 31 ਅਕਤੂਬਰ
ਮੇਖ : ਸਿਹਤ ਵਿਚ ਵੀ ਹਲਕੀ ਪ੍ਰੇਸ਼ਾਨੀ ਰਹੇਗਾ ਪਰੰਤੂ ਆਮਦਨ ਆਮ ਵਾਂਗ ਬਣੀ ਰਹੇਗੀ। ਇਸਤਰੀ ਵਰਗ ਲਈ ਸਮਾਂ ਸ਼ੁਭ ਰਹੇਗਾ। ਹਾਰ-ਸਿੰਗਾਰ ਦੀਆਂ ਚੀਜਾਂ ਤੇ ਧਨ ਜ਼ਿਆਦਾ ਖਰਚ ਹੋਣ ਦੇ ਯੋਗ ਹਨ। ਵਿਦਿਆਰਥੀ ਵਰਗ ਲਈ ਸਮਾਂ ਸ਼ੁਭ ਰਹੇਗਾ।
ਬ੍ਰਿਖ : ਸੁਭਾਅ ਵਿਚ ਤੇਜ਼ੀ ਅਤੇ ਚਿੜ-ਚਿੜਾਪਣ ਰਹਿਣ ਦੇ ਯੋਗ ਹਨ। ਬਿਨਾਂ ਲੋੜ ਕਿਸੇ ਨਾਲ ਨਾ ਉਲਝੋ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ ਰਹੇਗਾ। ਘਰੇਲੂ ਵਾਤਾਵਰਨ ਸ਼ੁਭ ਰਹੇਗਾ। ਕਾਰੋਬਾਰ ਵਿਚ ਵੀ ਤਰੱਕੀ ਦੇ ਯੋਗ ਹਨ। ਧਨ-ਆਮਦਨ ਉਮੀਦ ਤੋਂ ਜਿਆਦਾ ਰਹੇਗੀ।
ਮਿਥੁਨ : ਘਰ ਵਿਚ ਮਹਿਮਾਨਾਂ ਦਾ ਆਉਣਾ-ਜਾਣਾ ਬਣਿਆ ਰਹੇਗਾ। ਘਰੇਲੂ ਖਰਚਿਆਂ ਵਿਚ ਵਾਧੇ ਦੇ ਯੋਗ ਹਨ। ਧਨ-ਆਮਦਨ ਆਮ ਵਾਂਗ ਬਣੀ ਰਹੇਗੀ।
ਕਰਕ : ਪਰਿਵਾਰ ਵਿਚ ਖੁਸ਼ੀਆਂ ਭਰਿਆ ਸਮਾਂ ਬਤੀਤ ਹੋਵੇਗਾ। ਕਾਰਜ-ਭਾਰ ਵਧੇਗਾ। ਲਾਭ ਹੋਣ ਦੀ ਖੁਸ਼ੀ ਦਾ ਅਹਿਸਾਸ ਹੋਵੇਗਾ ਅਤੇ ਮਾਨਸਿਕ ਅਸ਼ਾਂਤੀ ਤੋਂ ਰਾਹਤ ਮਿਲੇਗੀ। ਇੱਛਾਵਾਂ ਪੂਰੀਆਂ ਹੋਣਗੀਆਂ। ਕਾਰਜਾਂ ਵਿਚ ਰੁਕਾਵਟਾਂ ਪ੍ਰੇਸ਼ਾਨ ਕਰ ਸਕਦੀਆਂ ਹਨ।
ਸਿੰਘ : ਕਾਰੋਬਾਰ ਵਿਚ ਵਾਧੇ ਦੀ ਯੋਜਨਾ ਬਣੇਗੀ। ਰੁੱਝੇਵਾਂ ਵੀ ਜਿਆਦਾ ਰਹੇਗਾ। ਧਨ-ਆਮਦਨ ਵਿਚ ਵਾਧਾ ਹੋਵੇਗਾ। ਇਸਤਰੀ ਵਰਗ ਲਈ ਵੀ ਇਹ ਸਮਾਂ ਬਹੁਤ ਵਧੀਆ ਰਹੇਗਾ ਅਤੇ ਮਨੋਰਥ ਸਿੱਧੀ ਵਾਲਾ ਹੋਵੇਗਾ।
ਕੰਨਿਆ :ਕਾਰਜ-ਖੇਤਰ ਵਿਚ ਰੁੱਝੇਵਾਂ ਜਿਆਦਾ ਰਹੇਗਾ ਅਤੇ ਮਨ ਜਿਆਦਾ ਲੱਗੇਗਾ ਸਿੱਟੇ ਵਜੋਂ ਧਨ ਆਮਦਨ ਵਿਚ ਵਾਧਾ ਹੋਵੇਗਾ। ਘਰੇਲੂ ਵਾਤਾਵਰਣ ਸ਼ੁਭ ਰਹੇਗਾ। ਕਿਸੇ ਵਿਸ਼ੇਸ਼ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਘਰੇਲੂ ਵਾਤਾਵਰਣ ਸ਼ੁਭ ਰਹੇਗਾ।
ਤੁਲਾ : ਹਲਾਤਾਂ ਵਿਚ ਤੇਜ਼ੀ ਨਾਲ ਬਦਲਾਓਹੋਵੇਗਾ। ਕਾਰੋਬਾਰ ਵਿਚ ਤਰੱਕੀ ਅਤੇ ਧਨ-ਆਮਦਨ ਵਿਚ ਵਾਧੇ ਦੇ ਯੋਗ ਬਣਨਗੇ। ਵਿਗੜੇ ਕੰਮਾਂ ਵਿਚ ਸੁਧਾਰ ਅਤੇ ਸਿਹਤ ਲਾਭ ਰਹੇਗਾ। ਮਾਨਸਿਕ ਸਥਿਤੀ ਸ਼ੁਭ ਰਹੇਗੀ। ਆਲਸ ਘੱਟ ਉਤਸ਼ਾਹ ਸ਼ਕਤੀ ਵਿਚ ਵਾਧੇ ਦੇ ਯੋਗ ਹਨ।
ਬ੍ਰਿਸ਼ਚਕ : ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ। ਕਾਰਜ ਖੇਤਰ ਵਿਚ ਮਨ ਜ਼ਿਆਦਾ ਲੱਗੇਗਾ। ਧਨ ਆਮਦਨ ਉਮੀਦ ਤੋਂ ਜ਼ਿਆਦਾ ਹੋਣ ਦੇ ਯੋਗ ਹਨ। ਇਸਤਰੀ ਵਰਗ ਦਾ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਜਾਂ ਪਾਰਟੀ ਆਦਿ ਵਿਚ ਹੀ ਗੁਜਰੇਗਾ। ਦੁਸ਼ਮਣ ਪੱਖ ਦੱਬਿਆ ਰਹੇਗਾ।
ਧਨੁ : ਧਨ ਆਮਦਨ ਵਿਚ ਵਾਧੇ ਦੇ ਯੋਗ ਹਨ। ਅਚੱਲ ਜਾਇਦਾਦ ਵਿਚ ਵਾਧਾ ਹੋਵੇਗਾ। ਸੁੱਖ ਸਾਧਨ ਬਣੇ ਰਹਿਣਗੇ। ਹਫਤੇ ਦੇ ਮੱਧ ਵਿਚ ਸਵਾਰੀ ਆਦਿ ਚਲਾਉਂਦੇ ਸਮੇਂ ਜ਼ਿਆਦਾ ਸਾਵਾਧਾਨੀ ਵਰਤੋ।
ਮਕਰ : ਕਾਰੋਬਾਰ ਵਿਚ ਲਾਭ ਰਹੇਗਾ। ਮਾਨਸਿਕ ਸਥਿਤੀ ਸ਼ੁਭ ਰਹੇਗੀ। ਸਮਾਜ ਵਿਚ ਮਾਣ-ਇੱਜ਼ਤ ਵੀ ਵਧੇਗੀ। ਦੁਸ਼ਮਣ ਪੱਖ ਦੱਬਿਆ ਰਹੇਗਾ। ਪਰਿਵਾਰਿਕ ਵਾਤਾਵਰਣ ਸ਼ੁਭ ਰਹੇਗਾ। ਪਰਿਵਾਰਿਕ ਵਾਤਾਵਰਣ ਵੀ ਸ਼ੁਭ ਰਹੇਗਾ।
ਕੁੰਭ : ਆਰਥਿਕ ਕੰਮ ਤੇ ਧਨ ਖਰਚ ਹੋਵੇਗਾ। ਧਨ-ਆਮਦਨ ਦੇ ਸਾਧਨ ਇਕ ਤੋਂ ਜ਼ਿਆਦਾ ਰਹਿਣਗੇ। ਮਾਨਸਿਕ ਸਥਿਤੀ ਸ਼ੁਭ ਅਤੇ ਧਾਰਮਿਕ ਕੰਮਾਂ ਵਿਚ ਵੀ ਵਿਸ਼ੇਸ਼ ਰੁਚੀ ਰਹਿਣ ਦੇ ਯੋਗ ਹਨ। ਹਫਤੇ ਦੇ ਅੰਤ ਵਿਚ ਸ਼ੁਭ ਯਾਤਰਾ ਤੇ ਜਾਣਾ ਪਵੇਗਾ। ਸਮਾਜ ਵਿਚ ਵੀ ਵਿਸ਼ੇਸ਼ ਸਥਾਨ ਰਹੇਗਾ ਜਾਂ ਮਾਣ-ਇੱਜ਼ਤ ਵਿਚ ਵਾਧਾ ਹੋਵੇਗਾ।
ਮੀਨ : ਮਾਨਸਿਕ ਸਥਿਤੀ ਅਤੇ ਸਿਹਤ ਵੀ ਉੱਤਮ ਰਹੇਗੀ। ਧਨ ਆਮਦਨ ਵਿਚ ਵਾਧਾ ਅਤੇ ਕਾਰੋਬਾਰ ਵਿਚ ਵੀ ਮਨ ਜ਼ਿਆਦਾ ਲੱਗੇਗਾ। ਪਰਿਵਾਰਿਕ ਵਾਤਾਵਰਣ ਉੱਤਮ ਅਤੇ ਭੈਣਾਂ-ਭਰਾਵਾਂ ਵਿਚ ਤਾਲਮੇਲ ਵੀ ਜ਼ਿਆਦਾ ਰਹਿਣ ਦੇ ਯੋਗ ਹਨ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਬਾਹਰਲੇ ਲੋਕਾਂ ਨਾਲ ਮਿਲਣਾ-ਜੁਲਣਾ ਵਧੇਗਾ ਅਤੇ ਕੋਈ ਨਵਾਂ ਸੌਦਾ ਤੈਅ ਹੋ ਸਕਦਾ ਹੈ। ਡੀਲ ਪੱਕੀ ਕਰਨ ਲਈ ਖ਼ੁਦ ਭੱਜ-ਦੌੜ ਕਰੋ। ਬੱਚਿਆਂ ਤੇ ਥੋੜ੍ਹਾ ਜ਼ਿਆਦਾ ਧਿਆਨ ਦਿਓ।
ਬ੍ਰਿਖ :ਕਾਰੋਬਾਰ ਵਿੱਚ ਅਚਾਨਕ ਫ਼ਾਇਦਾ ਹੋਵੇਗਾ, ਸ਼ਾਇਦ ਕੋਈ ਵੱਡਾ ਆਰਡਰ ਮਿਲ ਜਾਵੇ। ਦੁਪਹਿਰ ਤੋਂ ਬਾਅਦ ਹੋਣ ਵਾਲੀ ਡੀਲ ਦੀਆਂ ਸ਼ਰਤਾਂ ਧਿਆਨ ਨਾਲ ਪੜ੍ਹੋ। ਬੀਮਾ ਲੈਣਾ ਹੈ ਤਾਂ ਪ੍ਰੀਮੀਅਮ ਦੀ ਤੁਲਨਾ ਜ਼ਰੂਰ ਕਰੋ। ਗਲੇ ਦਾ ਖ਼ਿਆਲ ਰੱਖੋ ਅਤੇ ਠੰਢਾ ਪਾਣੀ ਘੱਟ ਪੀਓ।
ਮਿਥੁਨ :ਦਫ਼ਤਰ ਵਿੱਚ ਕਿਸੇ ਤਜਰਬੇਕਾਰ ਵਿਅਕਤੀ ਨਾਲ ਮੁਲਾਕਾਤ ਕੰਮ ਕਰਨ ਦਾ ਤਰੀਕਾ ਬਦਲ ਦੇਵੇਗੀ। ਕੋਈ ਨਵਾਂ ਸਾਫ਼ਟਵੇਅਰ ਸਿੱਖੋ। ਪਾਰਟਨਰ ਨਾਲ ਮਾਮੂਲੀ ਗੱਲ ਤੇ ਨਾ ਉਲਝੋ, ਖੁੱਲ੍ਹ ਕੇ ਸਾਫ਼ ਗੱਲ ਕਰੋ। ਕੋਈ ਵੀ ਵੱਡਾ ਆਰਥਿਕ ਫ਼ੈਸਲਾ ਸੋਚ-ਸਮਝ ਕੇ ਲਓ।
ਕਰਕ : ਰੁਕਾਵਟਾਂ ਦੂਰ ਹੋਣਗੀਆਂ ਅਤੇ ਬਾਹਰੀ ਸੰਪਰਕਾਂ ਰਾਹੀਂ ਨਵੇਂ ਸੌਦੇ ਬਣਨਗੇ। ਮਨ ਵਿੱਚ ਵਿਚਾਰਾਂ ਦੀ ਭੀੜ ਰਹੇਗੀ, ਇਸ ਲਈ ਇੱਕ ਸਮੇਂ ਤੇ ਇੱਕ ਹੀ ਕੰਮ ਕਰੋ। ਦੂਰ ਬੈਠੇ ਸਾਥੀ ਨਾਲ ਵੀਡੀਓ ਕਾਲ ਤੇ ਗੱਲਬਾਤ ਕਰੋ। ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖੋ।
ਸਿੰਘ : ਮਨ ਉਲਝਿਆ ਰਹੇਗਾ, ਇੱਧਰ-ਉੱਧਰ ਦੀਆਂ ਗੱਲਾਂ ਤੇ ਧਿਆਨ ਨਾ ਦਿਓ। ਰਿਸ਼ਤੇ ਵਿੱਚ ਸ਼ੱਕ ਦੀ ਥਾਂ ਭਰੋਸਾ ਰੱਖੋ। ਕੋਈ ਲੁਭਾਉਣੀ ਸਕੀਮ ਦਿਖੇ ਤਾਂ ਉਸ ਵਿੱਚ ਪੈਸਾ ਨਾ ਲਗਾਓ। ਸ਼ਾਮ ਨੂੰ ਸੈਰ ਕਰਨ ਜ਼ਰੂਰ ਜਾਓ।
ਕੰਨਿਆ :ਕਿਸੇ ਪੁਰਾਣੀ ਉਲਝਣ ਨੂੰ ਸੁਲਝਾਉਣ ਲਈ ਤੁਸੀਂ ਵੱਡਾ ਫ਼ੈਸਲਾ ਲਓਗੇ, ਬਸ ਭਾਵੁਕ ਹੋ ਕੇ ਨਾ ਲਓ। ਬੈਂਕ ਦੇ ਅਧੂਰੇ ਕੰਮ ਅੱਜ ਹੀ ਨਿਪਟਾ ਲਓ। ਕਿਸੇ ਖ਼ਾਸ ਵਿਅਕਤੀ ਦਾ ਸੁਨੇਹਾ ਮਿਲ ਸਕਦਾ ਹੈ। ਸਾਥੀ ਦੀ ਸਿਹਤ ਦਾ ਖ਼ਿਆਲ ਰੱਖੋ।
ਤੁਲਾ : ਸਰਕਾਰੀ ਟੈਂਡਰ ਜਾਂ ਸਾਂਝੇਦਾਰੀ (ਪਾਰਟਨਰਸ਼ਿਪ) ਦੀ ਤਜਵੀਜ਼ ਮਿਲ ਸਕਦੀ ਹੈ, ਪਰ ਸਾਥੀ ਦੀ ਚੰਗੀ ਤਰ੍ਹਾਂ ਪਰਖ ਜ਼ਰੂਰ ਕਰੋ। ਕਿਸੇ ਦੀ ਗੱਲ ਚੁੱਭੇ ਤਾਂ ਗੁੱਸਾ ਨਾ ਦਿਖਾਓ। ਮਾਈਗ੍ਰੇਨ ਦਾ ਧਿਆਨ ਰੱਖੋ ਅਤੇ ਖ਼ਾਲੀ ਪੇਟ ਰਹਿਣ ਤੋਂ ਬਚੋ।
ਬ੍ਰਿਸਚਕ:ਵਿਰੋਧੀ ਤੁਹਾਡੇ ਅੱਗੇ ਟਿਕ ਨਹੀਂ ਸਕਣਗੇ। ਕਿਸੇ ਕੋਲ ਪੁਰਾਣਾ ਪੈਸਾ ਬਾਕੀ ਹੈ ਤਾਂ ਨਿਮਰਤਾ ਨਾਲ ਯਾਦ ਦਿਵਾਓ, ਵਾਪਸ ਮਿਲਣ ਦੀ ਪੂਰੀ ਉਮੀਦ ਹੈ। ਸਵੇਰੇ ਕੰਮ ਵਿੱਚ ਕੋਈ ਅੜਚਨ ਆਵੇ ਤਾਂ ਧੀਰਜ ਰੱਖੋ, ਸ਼ਾਮ ਤੱਕ ਗੱਲ ਬਣ ਜਾਵੇਗੀ।
ਧਨੁ : ਘਰ ਅਤੇ ਦਫ਼ਤਰ ਦੋਵਾਂ ਪਾਸਿਆਂ ਦੇ ਕੰਮ ਤੁਹਾਨੂੰ ਰੁਝਾਈ ਰੱਖਣਗੇ। ਮਿੱਠੀ ਬੋਲਚਾਲ ਨਾਲ ਕੰਮ ਬਣੇਗਾ ਅਤੇ ਭੈਣ-ਭਰਾ ਸਾਥ ਦੇਣਗੇ। ਨਵੇਂ ਸੰਪਰਕ ਨਾਲ ਤੁਰੰਤ ਲੈਣ-ਦੇਣ ਨਾ ਕਰੋ। ਥਕਾਵਟ ਮਹਿਸੂਸ ਹੋਵੇ ਤਾਂ ਥੋੜ੍ਹੀ ਸਟ੍ਰੈਚਿੰਗ ਕਰ ਲਓ।
ਮਕਰ : ਦੁਕਾਨ ਤੇ ਗਾਹਕੀ ਵਧੇਗੀ ਅਤੇ ਚੰਗਾ ਮੁਨਾਫ਼ਾ ਹੋਵੇਗਾ। ਛੋਟੇ-ਮੋਟੇ ਕੰਮਾਂ ਵਿੱਚ ਉਲਝ ਕੇ ਵੱਡਾ ਕੰਮ ਨਾ ਛੱਡੋ। ਪ੍ਰਾਪਰਟੀ ਦੇ ਕਾਗ਼ਜ਼ ਆਰਾਮ ਨਾਲ ਪੂਰੇ ਕਰਵਾਓ।
ਕੁੰਭ : ਦੁਪਹਿਰ ਤੱਕ ਮਨ ਬੇਚੈਨ ਰਹੇਗਾ, ਇਸ ਲਈ ਕੋਈ ਵੀ ਵੱਡਾ ਫ਼ੈਸਲਾ ਸ਼ਾਮ ਤੱਕ ਟਾਲ ਦਿਓ। ਪੁਰਾਣੇ ਨਿਵੇਸ਼ ਤੋਂ ਪੈਸਾ ਮਿਲ ਸਕਦਾ ਹੈ, ਉਸ ਨੂੰ ਫ਼ਾਲਤੂ ਖ਼ਰਚਿਆਂ ਵਿੱਚ ਨਾ ਗਵਾਓ। ਘਰ ਦੇ ਬਜ਼ੁਰਗ ਦੀ ਸਿਹਤ ਵੱਲ ਧਿਆਨ ਦਿਓ।
ਮੀਨ : ਨੌਕਰੀ ਵਿੱਚ ਤਬਾਦਲੇ ਜਾਂ ਨਵੀਂ ਜ਼ਿੰਮੇਵਾਰੀ ਦੀ ਗੱਲ ਚੱਲ ਸਕਦੀ ਹੈ, ਇਸ ਲਈ ਆਪਣੀਆਂ ਫ਼ਾਈਲਾਂ ਤਿਆਰ ਰੱਖੋ। ਤਨਖ਼ਾਹ ਵਧਣ ਦੇ ਆਸਾਰ ਹਨ। ਜੀਵਨ ਸਾਥੀ ਨਾਲ ਪੁਰਾਣੇ ਝਗੜਿਆਂ ਦਾ ਜ਼ਿਕਰ ਨਾ ਕਰੋ। ਗੋਡਿਆਂ ਤੇ ਜ਼ਿਆਦਾ ਜ਼ੋਰ ਨਾ ਪਾਓ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
Punjab2 months agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Mohali2 months agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
International2 months ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
-
National2 months agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
