Mohali
ਦਿਵਿਤ ਔਲਖ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਐਸ ਏ ਐਸ ਨਗਰ, 3 ਨਵੰਬਰ (ਸ.ਬ.) ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ (ਰਜਿ.) ਅਤੇ ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸz. ਅਕਵਿੰਦਰ ਸਿੰਘ ਗੋਸਲ ਦੀ ਅਗਵਾਈ ਵਿੱਚ ਹੋਈ ਇੱਕ ਸੋਗ ਮੀਟਿੰਗ ਦੌਰਾਨ ਸਪੀਡ ਰਿਕਾਰਡਸ ਮਿਊਜ਼ਿਕ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕੀਤਾ।
ਮੀਟਿੰਗ ਦੌਰਾਨ ਸਰਵਸ੍ਰੀ ਅਮਰਜੀਤ ਸਿੰਘ, ਜਗਤਾਰ ਸਿੰਘ ਜੱਗੀ, ਦੇਵਿੰਦਰ ਸਿੰਘ ਜੁਗਨੀ, ਡਾ. ਕੁਲਦੀਪ ਸਿੰਘ, ਗੁਰਜੰਟ ਸਿੰਘ, ਪਰਮਿੰਦਰ ਸਿੰਘ ਭਿੰਦਾ, ਦਰਸ਼ਨ ਸਿੰਘ ਦਰਸ਼ੀ, ਗੁਰਿੰਦਰ ਸਿੰਘ ਲੰਬੜ, ਕੇਸਰ ਸਿੰਘ, ਸੁਰਿੰਦਰ ਸਿੰਘ ਬਿਨੀ, ਵਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਸੋਹਲ ਅਤੇ ਸਰਬਜੀਤ ਸਿੰਘ ਸੈਣੀ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਜਹਾਨੋਂ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਮਿਊਜ਼ਿਕ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਕਰਨ ਦੀ ਤਾਕਤ ਅਤੇ ਹੌਂਸਲਾ ਦੇਣ।
Mohali
ਖਪਤਕਾਰ ਨੂੰ ਪਲਾਟ ਦਾ ਕਬਜਾ ਨਾ ਦੇਣ ਤੇ ਪ੍ਰੀਤਲੈਂਡ ਪ੍ਰਮੋਟਰ ਅਤੇ ਡਿਵੈਲਪਰ ਦਾ ਦਫਤਰ ਸੀਲ ਕੀਤਾ
ਜਿਲ੍ਹਾ ਖਪਤਕਾਰ ਅਦਾਲਤ ਦੇ ਹੁਕਮਾਂ ਤਹਿਤ ਹੋਈ ਕਾਰਵਾਈ
ਐਸ ਏ ਐਸ ਨਗਰ, 3 ਨਵੰਬਰ (ਸ.ਬ.) 2010 ਵਿੱਚ ਪ੍ਰੀਤਲੈਂਡ ਡਿਵੈਲਪਰ ਅਤੇ ਪ੍ਰਮੋਟਰ ਸੈਕਟਰ 86 ਤੋਂ 200 ਗਜ ਦਾ ਇੱਕ ਪਲਾਟ ਖਰੀਦਣ ਵਾਲੀ ਮਹਿਲਾ ਸੁਖ ਪਵਨਦੀਪ ਕੌਰ ਨੂੰ ਪਲਾਟ ਦਾ ਕਬਜਾ ਨਾ ਦਿੱਤੇ ਜਾਣ ਦੇ ਮਾਮਲੇ ਤੇ ਸੁਣਵਾਈ ਤੋਂ ਬਾਅਦ ਜਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਵਲੋਂ ਦਿੱਤੇ ਹੁਕਮਾਂ ਤਹਿਤ ਪ੍ਰੀਤਲੈਂਡ ਪ੍ਰਮੋਟਰਜ ਅਤੇ ਡਿਵੈਲਪਰ ਦਾ ਦਫਤਰ ਸੀਲ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਸੁਖਪਵਨਦੀਪ ਕੌਰ ਦੇ ਪਿਤਾ ਅਤੇ ਉਹਨਾਂ ਦੇ ਮੁਖਤਿਆਰੇ ਆਮ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੇ 2010 ਵਿੱਚ ਪ੍ਰੀਤਲੈਂਡ ਪ੍ਰਮੋਟਰ ਅਤੇ ਡਿਵੈਲਪਰ ਕੋਲੋਂ 200 ਗਜ ਦਾ ਇੱਕ ਪਲਾਟ ਲਿਆ ਸੀ ਜਿਸਦੀ ਕੁਲ ਕੀਮਤ 25 ਲੱਖ ਰੁਪਏ ਤੈਅ ਹੋਈ ਸੀ ਅਤੇ ਉਹਨਾਂ ਦੀ ਬੇਟੀ ਵਲੋਂ ਉਕਤ ਪ੍ਰਮੋਟਰ ਨੂੰ 12 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਬਾਅਦ ਵਿੱਚ ਕਾਲੋਨਾਈਜਰ ਵਲੋਂ ਇਸ ਪ੍ਰੋਜੈਕਟ ਨੂੰ ਰਿਵਾਈਜ ਕਰਵਾ ਲਿਆ ਗਿਆ ਅਤੇ ਪਲਾਟ ਨੰਬਰ ਵੀ ਬਦਲ ਦਿੱਤੇ ਗਏ ਅਤੇ ਉਹਨਾਂ ਦੀ ਬੇਟੀ ਨੂੰ ਜਿਹੜਾ ਪਲਾਟ ਦਿੱਤਾ ਗਿਆ ਸੀ ਉਹ ਉਸਨੂੰ ਨਹੀਂ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ 2024 ਵਿੱਚ ਜਿਲ੍ਹਾ ਖਪਤਕਾਰ ਅਦਾਲਤ ਵਿੱਚ ਅਰਜੀ ਦਾਖਿਲ ਕੀਤੀ ਗਈ ਸੀ ਜਿਸ ਤੇ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਉਕਤ ਪ੍ਰਮੋਟਰ ਕੰਪਨੀ ਦਾ ਦਫਤਰ ਅਟੈਚ ਕਰਨ ਦੇ ਹੁਕਮ ਜਾਰੀ ਕਰਦਿਆਂ ਤਹਿਸੀਲਦਾਰ ਮੁਹਾਲੀ ਨੂੰ ਇਸ ਸੰਬੰਧੀ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਕਾਰਵਾਈ ਟਲ ਗਈ ਸੀ ਅਤੇ ਮਾਣਯੋਗ ਅਦਾਲਤ ਵਲੋਂ ਬੀਤੀ 2 ਅਕਤੂਬਰ ਨੂੰ ਨਵੇਂ ਸਿਰੇ ਤੋਂ ਹੁਕਮ ਜਾਰੀ ਕਰਕੇ 4 ਨਵੰਬਰ ਨੂੰ ਰਿਪੋਰਟ ਦਾਖਿਲ ਕਰਨ ਦੇ ਹੁਕਮ ਦਿੱਤੇ ਸਨ ਜਿਸਤੋਂ ਬਾਅਦ ਤਹਿਸੀਲਦਾਰ ਮੁਹਾਲੀ ਦੀਆਂ ਹਿਦਾਇਤਾਂ ਤੇ ਕਾਨੂੰਗੋ ਵਲੋਂ ਮੌਕੇ ਤੇ ਜਾ ਕੇ ਉਕਤ ਕੰਪਨੀ ਦੇ ਦਫਤਰ ਦੇ ਦੋ ਕਮਿਰਆਂ ਨੂੰ ਸੀਲ ਕੀਤਾ ਗਿਆ ਹੈ।
ਉਹਨਾਂ ਇਲਜਾਮ ਲਗਾਇਆ ਕਿ ਪ੍ਰਸ਼ਾਸ਼ਨ ਵਲੋਂ ਉਕਤ ਪ੍ਰਮੋਟਰ ਕੰਪਨੀ ਨੂੰ ਰਾਹਤ ਦਿੰਦਿਆਂ ਉਸਦਾ ਪੂਰਾ ਦਫਤਰ ਸੀਲ ਕਰਨ ਦੀ ਥਾਂ ਸਿਰਫ ਦੋ ਕਮਰਿਆਂ ਨੂੰ ਹੀ ਸੀਲ ਕੀਤਾ ਗਿਆ ਹੈ ਜਿਸ ਸੰਬੰਧੀ ਉਹ 3 ਨਵਬੰਰ ਦੀ ਤਰੀਕ ਮੌਕੇ ਮਾਣਯੋਗ ਅਦਾਲਤ ਵਿੱਚ ਆਪਣਾ ਵਿਰੋਧ ਦਰਜ ਕਰਵਾਉਣਗੇ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਕੰਪਨੀ ਦਾ ਪੂਰਾ ਦਫਤਰ ਸੀਲ ਕਰਨ ਦੀ ਹਿਦਾਇਤ ਜਾਰੀ ਕਰਣਗੇ।
Mohali
ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਖੂਨਦਾਨ ਕੈਂਪ 12 ਨੂੰ
ਐਸ ਏ ਐਸ ਨਗਰ, 3 ਨਵੰਬਰ (ਸ.ਬ.) ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ (ਰਜਿ.) ਐਸ ਏ ਐਸ ਨਗਰ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਟਰੈਡਰਜ਼ ਮਾਰਕੀਟ ਐਸੋਸੀਏਸ਼ਨ ਫੇਜ਼ 3ਬੀ2 ਦੇ ਸਹਿਯੋਗ ਨਾਲ 12 ਨਵੰਬਰ ਨੂੰ ਫੇਜ਼ 3ਬੀ2 ਦੀ ਮਾਰਕੀਟ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਅਤੇ ਵਿੱਤ ਸਕੱਤਰ ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਖੂਨਦਾਨ ਕੈਂਪ ਦਾ ਉਦਘਾਟਨ ਸਰਤਾਜ ਸਿੰਘ ਗਿੱਲ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਕਰਨਗੇ। ਜਦਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਪ੍ਰਧਾਨਗੀ ਮੇਅਰ ਨਗਰ ਨਿਗਮ ਮੁਹਾਲੀ ਸਰਬਜੀਤ ਸਿੰਘ ਸਮਾਣਾ ਕਰਨਗੇ।
ਉਹਨਾਂ ਦੱਸਿਆ ਕਿ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਣ ਵਾਲੇ ਇਸ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਫੇਜ਼ 6 ਮੁਹਾਲੀ ਅਤੇ ਰੋਟਰੀ ਬਲੱਡ ਬੈਂਕ ਸੁਸਾਇਟੀ ਸੈਕਟਰ 37 ਚੰਡੀਗੜ੍ਹ ਦੀਆਂ ਟੀਮਾਂ ਵੱਲੋਂ ਖੂਨ ਇਕੱਤਰ ਕੀਤਾ ਜਾਵੇਗਾ। ਸਮੂਹ ਖੂਨਦਾਨੀਆਂ ਨੂੰ ਸੰਸਥਾ ਵੱਲੋਂ ਸਰਟੀਫਿਕੇਟ, ਸਨਮਾਨ ਚਿੰਨ੍ਹ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Mohali
ਸੂਫ਼ੀ ਬਲਬੀਰ ਦੇ ਗੀਤ ਮੇਰਾ ਮਾਹੀ ਦਾ ਪੋਸਟਰ ਰਿਲੀਜ਼
ਐਸ ਏ ਐਸ ਨਗਰ, 3 ਨਵੰਬਰ (ਸ.ਬ.) ਪ੍ਰਸਿੱਧ ਗਾਇਕ, ਗੀਤਕਾਰ ਤੇ ਸੰਗੀਤਕਾਰ ਸੂਫੀ ਬਲਬੀਰ ਦੇ ਨਵੇਂ ਗੀਤ ਮੇਰਾ ਮਾਹੀ ਦਾ ਪੋਸਟਰ ਅੱਜ ਮੁਹਾਲੀ ਵਿਖੇ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸੂਫ਼ੀ ਬਲਬੀਰ ਨੇ ਦੱਸਿਆ ਕਿ ਇਹ ਗੀਤ ਖ਼ੁਦ ਉਹਨਾਂ ਵੱਲੋਂ ਲਿਖਿਆ ਤੇ ਗਾਇਆ ਗਿਆ। ਸੰਗੀਤਕਾਰ ਲਾਲ-ਕਮਲ ਹਨ। ਵੀਡੀਓ ਸੂਫ਼ੀ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਭੰਗੜੇ ਤੇ ਕਾਮੇਡੀ ਦਾ ਸੁਮੇਲ ਹੈ ਜਿਸ ਵਿੱਚ ਪ੍ਰਸਿੱਧ ਐਕਟਰ ਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਜਾਨ ਪਾਈ ਹੈ ਅਤੇ ਜਲਦੀ ਹੀ ਇਹ ਗੀਤ ਸੂਫ਼ੀ ਸਟੂਡੀਓ ਪੰਜਾਬ ਵੱਲੋਂ ਰਿਲੀਜ਼ ਕੀਤਾ ਜਾਵੇਗਾ।
ਇਸ ਮੌਕੇ ਸੂਫ਼ੀ ਬਲਬੀਰ ਤੋਂ ਇਲਾਵਾ ਮੁਹਾਲੀ ਪ੍ਰੋਪਰਟੀ ਕੰਸਲਟੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਟਰਾਈ ਸਿਟੀ ਪ੍ਰੋਪਰਟੀ ਕੰਸਲਟੈਂਟ ਦੇ ਪ੍ਰਧਾਨ ਸ੍ਰੀ ਏ ਕੇ ਪਵਾਰ ਅਤੇ ਚੇਅਰਮੈਨ ਭੁਪਿੰਦਰ ਸਭਰਵਾਲ, ਗੀਤਕਾਰ ਤੇ ਸਮਾਜ ਸੇਵੀ ਰਣਬੀਰ ਦੁਰਾਲੀ, ਮੋਹਿਤ ਖੰਨਾ, ਰਾਣਾ ਵਾਲੀਆ, ਵਿਪਨ ਗੰਭੀਰ ਅਤੇ ਰੋਬਿਨ ਸਿੰਘ ਹਾਜ਼ਰ ਸਨ।
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National2 months agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International4 weeks agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
