Connect with us

National

ਪੁਲੀਸ ਤੇ ਗੱਡੀ ਚੜ੍ਹਾਉਣ ਵਾਲਾ ਬਦਮਾਸ਼ ਪੁਲੀਸ ਮੁਕਾਬਲੇ ਦੌਰਾਨ ਜ਼ਖਮੀ

Published

on

ਪਲਵਲ, 20 ਨਵੰਬਰ (ਸ.ਬ.) ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਅੱਜ ਪੁਲੀਸ ਅਤੇ ਇੱਕ ਬਦਮਾਸ਼ ਵਿਚਾਲੇ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਲੁੱਟ ਦੀਆਂ ਤਿੰਨ ਵਾਰਦਾਤਾਂ ਅਤੇ ਡਾਇਲ-112 ਦੇ ਪੁਲੀਸ ਮੁਲਾਜ਼ਮ ਨੂੰ ਸਿੱਧੀ ਟੱਕਰ ਮਾਰਨ ਦੇ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਸਨਪੁਰ ਰੋਡ ਤੇ ਪਿੰਡ ਪਿੰਗੌੜ ਦੇ ਨੇੜੇ ਨਾਲੇ ਦੀ ਪਟੜੀ ਤੇ ਸੀਆਈਏ ਪਲਵਲ ਅਤੇ ਸੀਆਈਏ ਹੋਡਲ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਬਦਮਾਸ਼ ਦੀ ਘੇਰਾਬੰਦੀ ਕੀਤੀ। ਖ਼ੁਦ ਨੂੰ ਘਿਰਿਆ ਦੇਖ ਕੇ ਬਦਮਾਸ਼ ਨੇ ਪੁਲੀਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ।

ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲੀਸ ਮੁਤਾਬਕ, ਮੁਕਾਬਲੇ ਤੋਂ ਬਾਅਦ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਕੱਟਾ ਅਤੇ ਇੱਕ ਕਾਰਤੂਸ ਬਰਾਮਦ ਕੀਤਾ ਗਿਆ ਹੈ। ਉੱਥੇ ਹੀ ਘਟਨਾ ਸਥਾਨ ਤੋਂ ਦੋ ਖਾਲੀ ਖੋਲ ਵੀ ਮਿਲੇ ਹਨ।

Continue Reading

National

100 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਯਾਤਰੀਆਂ ਨਾਲ ਭਰੀ ਮਿੰਨੀ ਬੱਸ, 3 ਵਿਅਕਤੀਆਂ ਦੀ ਮੌਤ, ਕਈ ਗੰਭੀਰ ਜ਼ਖਮੀ

Published

on

By

ਡਿੰਡੀਗੁਲ, 20 ਨਵੰਬਰ (ਸ.ਬ.) ਤਾਮਿਲਨਾਡੂ ਦੇ ਡਿੰਡੀਗੁਲ ਜ਼ਿਲੇ ਵਿੱਚ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਕੋਡਾਈਕਨਾਲ-ਪਲਾਨੀ ਘਾਟ ਰੋਡ ਤੇ ਸਾਵਰਿਕਡੂ ਨੇੜੇ ਉਸ ਸਮੇਂ ਵਾਪਰਿਆ ਜਦੋਂ 24 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਬੇਕਾਬੂ ਹੋ ਗਈ ਅਤੇ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਡਿੰਡੀਗੁਲ ਦੇ ਸੰਸਦ ਮੈਂਬਰ ਸਚਿਤਾਨੰਤਮ ਨੇ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਰਿਪੋਰਟਾਂ ਅਨੁਸਾਰ, ਇਹ ਹਾਦਸਾ ਬੀਤੀ ਰਾਤ ਨੂੰ ਵਾਪਰਿਆ। ਬੱਸ ਵਿੱਚ ਸਵਾਰ ਸਾਰੇ 24 ਯਾਤਰੀ ਪਲਾਨੀ ਦੇ ਮਦੀਨਾ ਨਗਰ ਅਤੇ ਉਦੁਮਲਪੇਟ ਖੇਤਰਾਂ ਦੇ ਵਸਨੀਕ ਸਨ। ਇਹ ਸਾਰੇ ਕੋਡਾਈਕਨਾਲ ਦੇ ਮੂਨਜਿਕਲ ਵਿੱਚ ਇਕ ਵਿਆਹ ਰਿਸੈਪਸ਼ਨ ਅਤੇ ਹੋਰ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਰਸਤੇ ਵਿੱਚ, ਸਾਵਰਿਕੱਕਡੂ ਨੇੜੇ ਘਾਟ ਰੋਡ ਤੇ ਡਰਾਈਵਰ ਨੇ ਅਚਾਨਕ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਸੜਕ ਤੋਂ ਤਿਲਕ ਗਈ ਅਤੇ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ ਤੇ ਪਹੁੰਚ ਗਏ। ਪਲਾਨੀ ਅਤੇ ਕੋਡਾਈਕਨਾਲ ਤੋਂ ਅੱਗ ਬੁਝਾਊ ਅਤੇ ਬਚਾਅ ਟੀਮਾਂ, ਪੁਲੀਸ ਬਲਾਂ ਦੇ ਨਾਲ-ਨਾਲ ਮੌਕੇ ਤੇ ਪਹੁੰਚੀਆਂ। ਹਨੇਰੇ ਅਤੇ ਡੂੰਘੀ ਖੱਡ ਵਿੱਚ ਇਕ ਬਚਾਅ ਕਾਰਜ ਚਲਾਇਆ ਗਿਆ, ਅਤੇ ਫਸੇ ਯਾਤਰੀਆਂ ਨੂੰ ਬਚਾਇਆ ਗਿਆ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

National

ਖਾਟੂ ਸ਼ਿਆਮ ਦੇ ਮੰਦਿਰ ਨੇੜੇ ਰੈਸਟੋਰੈਂਟ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

ਜੈਪੁਰ, 20 ਨਵੰਬਰ (ਸ.ਬ.) ਮਸ਼ਹੂਰ ਖਾਟੂਸ਼ਿਆਮਜੀ ਮੰਦਿਰ ਵਿੱਚ ਬਾਬਾ ਸ਼ਿਆਮ ਦੇ ਜਨਮ ਦਿਵਸ ਸਮਾਰੋਹ ਦੌਰਾਨ ਅੱਜ ਸਵੇਰੇ ਮੰਦਿਰ ਦੇ ਨਵੇਂ ਨਿਕਾਸ ਮਾਰਗ ਤੇ ਸਥਿਤ ਇੱਕ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਇਸਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰੈਸਟੋਰੈਂਟ ਵਿੱਚ ਰੱਖੇ ਦੋ ਦਰਜਨ ਤੋਂ ਵੱਧ ਗੈਸ ਸਿਲੰਡਰਾਂ ਵਿੱਚੋਂ ਚਾਰ ਜ਼ੋਰਦਾਰ ਧਮਾਕਿਆਂ ਨਾਲ ਫਟ ਗਏ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੇ ਰੈਸਟੋਰੈਂਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਇਸ ਦੌਰਾਨ ਦੁਕਾਨ ਵਿੱਚ ਸਟੋਰ ਕੀਤੇ ਚਾਰ ਗੈਸ ਸਿਲੰਡਰ ਫਟ ਗਏ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀ ਅਤੇ ਵਪਾਰੀ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮੰਦਰ ਕਮੇਟੀ ਅਤੇ ਪ੍ਰਸ਼ਾਸਨ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ। ਸਥਾਨਕ ਨਿਵਾਸੀਆਂ, ਵਪਾਰੀਆਂ ਅਤੇ ਪ੍ਰਸ਼ਾਸਨਿਕ ਟੀਮਾਂ ਦੇ ਸਾਂਝੇ ਯਤਨਾਂ ਸਦਕਾ ਕਾਫ਼ੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਰੈਸਟੋਰੈਂਟ ਵਿੱਚ ਸਟੋਰ ਕੀਤੇ ਬਾਕੀ ਗੈਸ ਸਿਲੰਡਰਾਂ ਨੂੰ ਵੀ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ।

ਇਸ ਸਮੇਂ ਖਾਟੂਸ਼ਿਆਮਜੀ ਮੰਦਿਰ ਵਿੱਚ ਬਾਬਾ ਸ਼ਿਆਮ ਦਾ ਸਾਲਾਨਾ ਜਨਮ ਉਤਸਵ ਮੇਲਾ ਮਨਾਇਆ ਜਾ ਰਿਹਾ ਹੈ। ਲੱਖਾਂ ਸ਼ਰਧਾਲੂ ਇਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਸਵੇਰੇ ਤੜਕੇ ਮੰਦਿਰ ਦੇ ਨਿਕਾਸ ਰਸਤੇ ਨੇੜੇ ਅੱਗ ਅਤੇ ਸਿਲੰਡਰ ਫਟਣ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।

Continue Reading

National

14 ਔਰਤਾਂ ਦੇ ਜਿਨਸੀ ਸ਼ੋਸ਼ਣ ਵਿੱਚ ਸ਼ਾਮਲ ਵਿਅਕਤੀ ਯੂ ਏ ਈ ਤੋਂ ਡਿਪੋਰਟ : ਸੀ ਬੀ ਆਈ

Published

on

By

ਨਵੀਂ ਦਿੱਲੀ, 20 ਨਵੰਬਰ (ਸ.ਬ.) ਕੇਂਦਰੀ ਜਾਂਚ ਬਿਊਰੋ ਦੇ ਤਾਲਮੇਲ ਨਾਲ ਚਲਾਏ ਗਏ ਇੱਕ ਅਪਰੇਸ਼ਨ ਤਹਿਤ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਪੁਲੀਸ ਨੂੰ ਲੋੜੀਂਦੇ ਇੱਕ ਵਿਅਕਤੀ ਨੂੰ ਅੱਜ ਯੂ.ਏ.ਈ. ਤੋਂ ਡਿਪੋਰਟ (ਵਾਪਸ) ਕਰ ਦਿੱਤਾ ਗਿਆ।

ਭਗੌੜੇ ਮੁਹੰਮਦ ਮਾਜ਼ਿਨ ਵਿਰੁੱਧ ਇੰਟਰਪੋਲ ਦਾ ਰੈਡ ਨੋਟਿਸ ਜਾਰੀ ਸੀ। ਸੀ.ਬੀ.ਆਈ. ਦੀ ਬੁਲਾਰਾ ਬੀਨਾ ਯਾਦਵ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਹ ਇੱਕ ਅਜਿਹੇ ਮਾਮਲੇ ਵਿੱਚ ਲੋੜੀਂਦਾ ਸੀ, ਜਿਸ ਵਿੱਚ ਉਸ ਨੇ ਕਥਿਤ ਤੌਰ ਤੇ ਪੀੜਤਾ ਨੂੰ ਵਿਆਹ ਦਾ ਝੂਠਾ ਝਾਂਸਾ ਦੇ ਕੇ ਫਸਾਇਆ, ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦਾ ਸਰੀਰਕ, ਮਾਨਸਿਕ ਅਤੇ ਵਿੱਤੀ ਸ਼ੋਸ਼ਣ ਕੀਤਾ, ਜਿਸ ਵਿੱਚ ਬੇਈਮਾਨੀ ਨਾਲ ਉਸ ਤੋਂ 18 ਲੱਖ ਰੁਪਏ ਲੈਣਾ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਸਮਰੱਥ ਅਦਾਲਤ ਵਿੱਚ ਚਾਰਜਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ। ਜਾਂਚ ਵਿੱਚ ਅੱਗੇ ਸਾਹਮਣੇ ਆਇਆ ਹੈ ਕਿ ਉਸ ਨੇ ਇਸੇ ਤਰ੍ਹਾਂ ਵਿਆਹ ਦੇ ਬਹਾਨੇ 13 ਹੋਰ ਔਰਤਾਂ ਦਾ ਸ਼ੋਸ਼ਣ ਕੀਤਾ ਸੀ, ਉਨ੍ਹਾਂ ਤੋਂ ਪੈਸੇ ਵਸੂਲੇ ਸਨ ਅਤੇ ਨਿੱਜੀ ਵੀਡੀਓਜ਼ ਬਣਾਈਆਂ ਸਨ। ਮੁਲਜ਼ਮ ਇਸ ਤੋਂ ਬਾਅਦ ਵਿਦੇਸ਼ ਫ਼ਰਾਰ ਹੋ ਗਿਆ ਸੀ।

ਸੀ.ਬੀ.ਆਈ. ਨੇ ਮਹਾਰਾਸ਼ਟਰ ਪੁਲੀਸ ਦੀ ਬੇਨਤੀ ਤੇ ਇੰਟਰਪੋਲ ਰਾਹੀਂ ਮਾਜ਼ਿਨ ਵਿਰੁੱਧ ਰੈਡ ਨੋਟਿਸ ਜਾਰੀ ਕਰਵਾਇਆ ਸੀ।

ਬੁਲਾਰੇ ਨੇ ਕਿਹਾ ਕਿ ਯੂ.ਏ.ਈ. ਅਧਿਕਾਰੀਆਂ ਵੱਲੋਂ ਮੁਲਜ਼ਮ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਣਦੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਯੂ.ਏ.ਈ. ਅਧਿਕਾਰੀਆਂ ਨੇ ਮੁਲਜ਼ਮ ਨੂੰ ਭਾਰਤ ਡਿਪੋਰਟ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮਹਾਰਾਸ਼ਟਰ ਪੁਲੀਸ ਦੀ ਐਸਕਾਰਟ ਟੀਮ ਯੂ.ਏ.ਈ. ਗਈ, ਜਿੱਥੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਭਾਰਤ ਦੀ ਐਸਕਾਰਟ ਟੀਮ ਮੁਲਜ਼ਮ ਨੂੰ ਨਾਲ ਲੈ ਕੇ ਅੱਜ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ।

ਏਜੰਸੀ ਨੇ 2026 ਦੌਰਾਨ ਹੁਣ ਤੱਕ ਇੰਟਰਪੋਲ ਚੈਨਲਾਂ ਦੀ ਵਰਤੋਂ ਕਰਦਿਆਂ 74 ਭਗੌੜਿਆਂ ਦੀ ਵਾਪਸੀ ਨੂੰ ਸਫ਼ਲਤਾਪੂਰਵਕ ਯਕੀਨੀ ਬਣਾਇਆ ਹੈ।

Continue Reading

Latest News

Trending