Ropar
ਸੀ ਆਈ ਏ ਸਟਾਫ ਰੂਪਨਗਰ ਵਲੋਂ ਮੱਝਾਂ ਚੋਰੀ ਕਰਨ ਵਾਲੇ 2 ਚੋਰ ਕਾਬੂ
ਰੂਪਨਗਰ, 1 ਅਗਸਤ (ਸ.ਬ.) ਸੀ. ਆਈ. ਏ ਸਟਾਫ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਦੀ ਅਗਵਾਈ ਹੇਠ ਪੁਲੀਸ ਵਲੋਂ ਮੱਝਾਂ ਚੋਰੀ ਕਰਨ ਵਾਲੇ 2 ਚੋਰ ਕਾਬੂ ਕੀਤੇ ਗਏ ਹਨ। ਰੂਪਨਗਰ ਦੇ ਐਸ ਐਸ ਪੀ ਸz. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਨੂਰਪੁਰਬੇਦੀ ਦੇ ਇਲਾਕੇ ਵਿੱਚ ਪਿੰਡ ਨੂਰਪੁਰ ਖੁਰਦ ਥਾਣਾ ਨੂਰਪੁਰਬੇਦੀ ਦੇ ਵਸਨੀਕ ਧਰਮਪਾਲ ਦੀ ਇੱਕ ਅਤੇ ਇਸ ਦੇ ਚਾਚੇ ਦੇ ਲੜਕੇ ਚੰਨਣ ਸਿੰਘ ਦੀ ਇੱਕ ਮੱਝ (ਕੁੱਲ 2 ਮੱਝਾਂ) ਚੋਰੀ ਹੋਈਆ ਸਨ, ਜਿਸ ਸੰਬੰਧੀ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 303(2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਮੱਝਾਂ ਦੀ ਚੋਰੀ ਕਰਨ ਵਾਲਿਆਂ ਨੂੰ ਟ੍ਰੇਸ ਕਰਨ ਲਈ ਸੀ. ਆਈ. ਏ ਸਟਾਫ ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਦੀਆਂ ਸਾਂਝੀਆ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਜਾਂਚ ਦੌਰਾਨ ਗੁਰਦਿੱਤ ਸਿੰਘ ਦਿੱਤਾ ਵਾਸੀ ਪਿੰਡ ਮਾਣੇਵਾਲ ਥਾਣਾ ਮਾਛੀਵਾੜਾ (ਜਿਲ੍ਹਾ ਲੁਧਿਆਣਾ) ਅਤੇ ਬਿੱਟੂ ਸਿੰਘ ਵਾਸੀ ਪਿੰਡ ਸਤਾਬਗੜ੍ਹ ਥਾਣਾ ਮਾਛੀਵਾੜਾ (ਜਿਲ੍ਹਾ ਲੁਧਿਆਣਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵਲੋਂ ਮੱਝਾਂ ਨੂੰ ਚੋਰੀ ਕਰਨ ਲਈ ਵਰਤੀ ਗਈ ਜੀਪ ਨੰਬਰ ਪੀ ਬੀ 10 ਐਫ ਵੀ 321 ਨੂੰ ਬ੍ਰਾਮਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੁੱਛਗਿੱਛ ਦੌਰਾਨ ਮੱਝਾਂ ਦੀ ਬਾਮਦਗੀ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Ropar
ਜਨਮਦਿਨ ਮੌਕੇ ਬੂਟੇ ਲਗਾਏ
ਰੂਪਨਗਰ, 14 ਅਕਤੂਬਰ (ਸ.ਬ.) ਆਲ ਇੰਡੀਆ ਕਾਂਗਰਸ ਕਮੇਟੀ ਓ ਬੀ ਸੀ ਸੈਲ ਦੇ ਕੋਆਰਡੀਨੇਟਰ ਗੁਰਿੰਦਰਪਾਲ ਸਿੰਘ ਬਿੱਲੇ ਵਲੋਂ ਆਪਣੇ ਜਨਮਦਿਨ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਟੇਟ ਕਾਂਗਰਸ ਓ ਬੀ ਸੀ ਸੈਲ ਦੇ ਕੋਆਰਡੀਨੇਟਰ ਗੁਰਮੀਤ ਸਿੰਘ ਸਿਆਣ, ਪੰਜਾਬ ਸੇਵਾ ਮੰਚ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਚੌਹਾਨ, ਜਿਲਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਪ੍ਰੇਮ ਕੁਮਾਰ ਚਾਂਦ, ਅਕਾਲ ਰਾਮਗੜੀਆ ਜਥੇਬੰਦੀ ਦੇ ਪ੍ਰਧਾਨ ਮਲਕੀਤ ਸਿੰਘ ਵੀ ਮੌਜੂਦ ਸਨ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National1 month agoਬੰਦ ਕਮਰੇ ਵਿੱਚੋਂ ਮਾਂ-ਪੁੱਤ ਸਮੇਤ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ