Connect with us

Mohali

39ਵਾਂ ਮਹਾਨ ਗੁਰਮਤਿ ਸਮਾਗਮ 21 ਸਤੰਬਰ ਤੋਂ 25 ਸਤੰਬਰ ਤੱਕ

Published

on

ਐਸ ਏ ਐਸ ਨਗਰ, 19 ਸਤੰਬਰ (ਸ਼ਬ ਗੁਰਦੁਆਰਾ ਸ਼ਹੀਦਸਰ ਢਿੱਡਾ ਸਾਹਿਬ ਸੈਕਟਰ 95 (ਬੈਰੋਪੁਰ ਭਾਗੋਮਾਜਰਾ) ਵਿਖੇ 39ਵਾਂ ਮਹਾਨ ਗੁਰਮਤਿ ਸਮਾਗਮ 21 ਸਤੰਬਰ ਤੋਂ 25 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਮਾਨ ਸੰਤ ਬਾਬਾ ਦਲਬੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ਦੌਰਾਨ ਜਿਸ ਵਿੱਚ ਸੰਤ-ਮਹਾਪੁਰਖ, ਰਾਗੀ ਢਾਡੀ, ਗੁਣੀ ਗਿਆਨੀ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ|
ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਰੋਜਾਨਾ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਾਏ ਜਾਣਗੇ| 25 ਸਤੰਬਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ| ਗੁਰੂ ਕਾ ਲੰਗਰ ਅਤੁੱਟ ਵਰਤੇਗਾ|

Continue Reading

Mohali

ਡਿਪਟੀ ਕਮਿਸ਼ਨਰ ਵੱਲੋਂ ਐਮ ਸੀ ਦਫ਼ਤਰ ਜ਼ੀਰਕਪੁਰ ਵਿਖੇ ਅਚਨਚੇਤ ਚੈਕਿੰਗ

Published

on

By

 

ਸਟਾਫ ਨੂੰ ਨਾਗਰਿਕ ਸੇਵਾਵਾਂ ਅਤੇ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ

ਜ਼ੀਰਕਪੁਰ, 20 ਸਤੰਬਰ (ਸ.ਬ.) ਡਿਪਟੀ ਕਮਿਸ਼ਨਰ ਐਸ. ਏ. ਐਸ. ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਨਗਰ ਕੌਂਸਲ ਦਫਤਰ, ਜ਼ੀਰਕਪੁਰ ਦਾ ਅਚਨਚੇਤ ਦੌਰਾ ਕਰਕੇ ਨਾਗਰਿਕ ਸੇਵਾਵਾਂ ਦੇ ਨਿਪਟਾਰੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਨਗਰ ਕੌਂਸਲ ਨਾਲ ਸਬੰਧਤ ਮੁਸ਼ਕਿਲਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਲਗਭਗ ਇੱਕ ਘੰਟਾ ਦਫ਼ਤਰ ਵਿੱਚ ਰਹੇ ਅਤੇ ਇਸ ਦੌਰਾਨ ਉਹਨਾਂ ਨੇ ਹਰ ਸ਼ਾਖਾ ਦੇ ਕੰਮਕਾਜ ਦਾ ਬਾਰੀਕੀ ਨਾਲ ਨਿਰੀਖਣ ਕਰਨ ਤੋਂ ਇਲਾਵਾ ਮੂਵਮੈਂਟ ਅਤੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਜਦੋਂ ਵੀ ਦਫ਼ਤਰ ਤੋਂ ਬਾਹਰ ਜਾਂਦੇ ਹਨ ਤਾਂ ਉਸ ਨੂੰ ਮੂਵਮੈਂਟ ਰਜਿਸਟਰ ਵਿੱਚ ਦਰਜ ਕਰਕੇ ਰੱਖਣ ਅਤੇ ਫੀਲਡ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਹਾਜ਼ਰੀ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਰਿਕਾਰਡ ਦੇ ਰੱਖ-ਰਖਾਅ ਵਿੱਚ ਸੁਧਾਰ ਕਰਨ ਦੀ ਲੋੜ ਹੈ। ਮੂਵਮੈਂਟ ਰਜਿਸਟਰ ਅਤੇ ਹਾਜ਼ਰੀ ਰਜਿਸਟਰ ਨੂੰ ਅਪਡੇਟ ਕਰਨਾ ਹੋਵੇਗਾ। ਬਾਇਓਮੈਟ੍ਰਿਕ ਸਿਸਟਮ ਲਗਾਉਣਾ ਪਵੇਗਾ। ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਇੱਕ ਸਰਗਰਮ ਪ੍ਰਸ਼ਾਸਕ ਦਫਤਰ ਬਣੇਗਾ ਜੋ ਸਿੱਧਾ ਉਹਨਾਂ ਨੂੰ ਰਿਪੋਰਟ ਕਰੇਗਾ। ਉਨ੍ਹਾਂ ਜਨਤਕ ਸਮੱਸਿਆਵਾਂ ਦੇ ਹੱਲ ਲਈ ਤਾਇਨਾਤ ਵੱਖ-ਵੱਖ ਟੇਬਲਾਂ ਅਤੇ ਸਟਾਫ ਦਾ ਵੀ ਦੌਰਾ ਕੀਤਾ ਅਤੇ ਉਥੇ ਮੌਜੂਦ ਵਸਨੀਕਾਂ ਨਾਲ ਗੱਲਬਾਤ ਕੀਤੀ।

ਡਿਪਟੀ ਕਮਿਸ਼ਨਰ ਨੇ ਈ ਓ ਅਤੇ ਸਮੁੱਚੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪੇਸ਼ ਹੋਰ ਸੇਵਾ ਬੇਨਤੀਆਂ ਦਾ ਨਿਪਟਾਰਾ ਸਮਾਂ ਸੀਮਾ ਦੇ ਅੰਦਰ ਕਰਨ।

ਉਨ੍ਹਾਂ ਆਰਕੀਟੈਕਟਾਂ ਨੂੰ ਕਿਹਾ ਕਿ ਉਹ ਬਿਨੈਕਾਰਾਂ ਦਾ ਫ਼ੋਨ ਨੰਬਰ ਜ਼ਰੂਰ ਦਰਜ ਕਰਨ ਤਾਂ ਜੋ ਉਹ ਈ ਨਕਸ਼ਾ ਪੋਰਟਲ ਤੇ ਆਪਣੀਆਂ ਫਾਈਲਾਂ ਦੀ ਅਪਡੇਟ ਕੀਤੀ ਸਥਿਤੀ ਐਸ ਐਮ ਐਸ ਰਾਹੀਂ ਪ੍ਰਾਪਤ ਕਰ ਸਕਣ।

 

Continue Reading

Mohali

ਗਮਾਡਾ ਵੱਲੋਂ ਝੁੱਗੀਆਂ ਹਟਾ ਕੇ ਖਾਲੀ ਕੀਤੀ ਜਗ੍ਹਾ ਬਣੀ ਡੰਪਿੰਗ ਗਰਾਊਂਡ

Published

on

By

 

ਜੱਜ ਅਤੇ ਆਫੀਸਰ ਕਲੋਨੀ ਦੇ ਲੋਕ ਪਰੇਸ਼ਾਨ, ਖੁਦ ਚੁਕਵਾ ਰਹੇ ਹਨ ਕੂੜਾ, ਗਮਾਡਾ ਦੀ ਲਾਪਰਵਾਹੀ ਕਾਰਨ ਜੀਣਾ ਹਰਾਮ ਹੋਇਆ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ 77 ਦੇ ਸਾਹਮਣੇ ਪੈਂਦੀ ਜਿਸ ਥਾਂ ਨੂੰ ਝੁਗੀਆਂ ਤੋਂ ਖਾਲੀ ਕਰਵਾਇਆ ਗਿਆ ਹੈ, ਉੱਥੇ ਤਾਰ ਲਗਾ ਕੇ ਬਾਉਂਡਰੀ ਕੀਤੀ ਜਾਵੇ ਤਾਂ ਜੋ ਇੱਥੇ ਲੋਕਾਂ ਵੱਲੋਂ ਕੂੜਾ ਕਰਕਟ ਸੁੱਟੇ ਜਾਣ ਤੇ ਰੋਕ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਇੱਥੇ ਇੱਕ ਤਰ੍ਹਾਂ ਦਾ ਡੰਪਿੰਗ ਰਾਊਂਡ ਬਣ ਗਿਆ ਹੈ ਜਿੱਥੇ ਲੋਕ ਵੱਡੀ ਮਾਤਰਾ ਵਿੱਚ ਕੂੜਾ ਸੁੱਟ ਰਹੇ ਹਨ ਅਤੇ ਨਾਲ ਰਹਿੰਦੇ ਇਲਾਕਾ ਵਾਸੀਆਂ ਨੂੰ ਇਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੈਕਟਰ 77 ਵਿੱਚ ਪੈਂਦੀ ਜੱਜ ਅਤੇ ਆਫੀਸਰ ਕਲੋਨੀ ਦੇ ਵਸਨੀਕਾਂ ਨੂੰ ਇੱਥੇ ਕੂੜਾ ਸੁੱਟਣ ਕਾਰਨ ਆ ਰਹੀਆਂ ਮੁਸ਼ਕਿਲਾਂ ਦਾ ਜਾਇਜਾ ਲੈਣ ਪਹੁੰਚੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਥੇ ਭਾਰੀ ਮਾਤਰਾ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ ਜੋ ਕਿ ਬਦਬੂ ਮਾਰਦਾ ਹੈ ਅਤੇ ਇਸ ਕਾਰਨ ਜੱਜ ਅਤੇ ਆਫੀਸਰ ਕਲੋਨੀ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਗਮਾਡਾ ਦੀ ਲਾਪਰਵਾਹੀ ਕਾਰਨ ਇੱਥੇ ਮੁੜ ਕਬਜ਼ੇ ਹੋ ਜਾਣੇ ਹਨ।

ਸz. ਬੇਦੀ ਨੇ ਕਿਹਾ ਕਿ ਇੱਥੇ ਸਾਰੇ ਹੀ ਰਿਟਾਇਰਡ ਅਧਿਕਾਰੀ ਅਤੇ ਸੀਨੀਅਰ ਸਿਟੀਜਨ ਰਹਿੰਦੇ ਹਨ ਅਤੇ ਸੁਸਾਇਟੀ ਦੇ ਅੰਦਰ ਇਹਨਾਂ ਨੇ ਬਹੁਤ ਸੋਹਣੇ ਪਾਰਕ ਬਣਾਏ ਹੋਏ ਹਨ ਪਰ ਸੋਸਾਇਟੀ ਦੇ ਬਾਹਰ ਇਸ ਖਾਲੀ ਥਾਂ ਉੱਤੇ ਢੇਰਾਂ ਕੂੜਾ ਸੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹਨਾਂ ਨੇ ਖੁਦ ਇਥੋਂ ਜੇਸੀਬੀ ਮਸ਼ੀਨਾਂ ਲਿਆ ਕੇ ਕਈ ਗੱਡੀਆਂ ਕੂੜਾ ਚੁਕਵਾਇਆ ਹੈ ਪਰ ਲੋਕ ਮੁੜ ਇੱਥੇ ਟਰਾਲੀਆਂ ਭਰ ਭਰ ਕੇ ਕੂੜਾ ਸੁੱਟ ਜਾਂਦੇ ਹਨ। ਇਸ ਕੂੜੇ ਕਾਰਨ ਇੱਥੇ ਭਾਰੀ ਮਾਤਰਾ ਵਿੱਚ ਮੱਖੀ ਮੱਛਰ ਵੀ ਪੈਦਾ ਹੋ ਰਿਹਾ ਹੈ ਅਤੇ ਇਸ ਕਾਰਨ ਕਦੇ ਵੀ ਬਿਮਾਰੀਆਂ ਫੈਲ ਸਕਦੀਆਂ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਹਾਰ ਕੇ ਉਹਨਾਂ ਨੇ ਹੁਣ ਖੁਦ ਇੱਥੇ ਤਾਰਾਂ ਲਗਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਗਮਾਡਾ ਅਧਿਕਾਰੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ।

ਸz. ਬੇਦੀ ਨੇ ਕਿਹਾ ਕਿ ਗਮਾਡਾ ਦੀ ਇਹ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਫੌਰੀ ਤੌਰ ਤੇ ਇੱਥੇ ਬਾਊਂਡਰੀ ਕਰਵਾਈ ਜਾਵੇ ਅਤੇ ਇੱਥੇ ਕੂੜਾ ਸੁੱਟਣ ਤੋਂ ਰੋਕਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਬਾਉਂਡਰੀ ਨਾ ਹੋਈ ਤਾਂ ਇੱਥੇ ਮੁੜ ਕਬਜ਼ੇ ਹੋ ਜਾਣਗੇ ਅਤੇ ਗਮਾਡਾ ਵੱਲੋਂ ਝੁੱਗੀਆਂ ਹਟਾਉਣ ਦੀ ਕੀਤੀ ਕਾਰਵਾਈ ਫੇਲ ਸਾਬਿਤ ਹੋ ਜਾਵੇਗੀ। ਉਹਨਾਂ ਕਿਹਾ ਕਿ ਬਾਉਂਡਰੀ ਕਰ ਦਿੱਤੀ ਜਾਵੇਗੀ ਤਾਂ ਇੱਥੇ ਕੂੜਾ ਸੁੱਟਣ ਤੋਂ ਵੀ ਨਿਜਾਤ ਹਾਸਲ ਹੋਏਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ।

ਡਿਪਟੀ ਮੇਅਰ ਨੇ ਕਿਹਾ ਕਿ ਜਗ੍ਹਾ ਖਾਲੀ ਕਰਨ ਤੋਂ ਬਾਅਦ ਗਮਾਡਾ ਇਸ ਦੀ ਪਲੈਨਿੰਗ ਕਰਕੇ ਇਸ ਦੀ ਅਲਾਟਮੈਂਟ ਕਰੇ ਤਾਂ ਜੋ ਇਥੇ ਗੰਦਗੀ ਨਾ ਪੈ ਸਕੇ। ਉਹਨਾਂ ਕਿਹਾ ਕਿ ਇਹ ਜਗ੍ਹਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵੀ ਬਿਲਕੁਲ ਨੇੜੇ ਪੈਂਦੀ ਹੈ ਇਸ ਕਰਕੇ ਇੱਥੇ ਸਾਫ ਸਫਾਈ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਇੱਥੋਂ ਦੇ ਵਸਨੀਕਾਂ ਵੀ ਇਸ ਮੁੱਖ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਗਮਾਡਾ ਦੇ ਖਿਲਾਫ ਸੜਕਾਂ ਉੱਤੇ ਆ ਕੇ ਸੰਘਰਸ਼ ਕਰਨਗੇ ਜਿਸ ਦੀ ਜਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ।

ਇਸ ਮੌਕੇ ਜੱਜ ਅਤੇ ਅਫੀਸਰ ਕਲੋਨੀ ਦੇ ਕਰਮਜੀਤ ਸਿੰਘ ਬੇਦੀ, ਡਾ. ਜਗਤਾਰ ਸਿੰਘ, ਕਸ਼ਮੀਰ ਸਿੰਘ, ਆਰ ਐਸ ਸਚਦੇਵਾ, ਵੀਪੀ ਗੁਪਤਾ, ਐਲਐਸ ਹੁੰਦਲ, ਜੀਐਸ ਭੱਟੀ ਅਤੇ ਲੱਖੋਵਾਲ ਵੀ ਹਾਜ਼ਰ ਸਨ।

Continue Reading

Mohali

ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਸਾਈਬਰ ਸੁਰੱਖਿਆ ਬਾਰੇ ਵਰਕਸ਼ਾਪ ਦਾ ਆਯੋਜਨ

Published

on

By

 

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਐਮਿਟੀ ਯੂਨੀਵਰਸਿਟੀ ਮੁਹਾਲੀ ਦੇ ਟੈਕਨੋਮੀਟਰ ਕਲੱਬ ਵੱਲੋਂ ‘ਸਾਈਬਰ ਐਕਸਪਲੋਰ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਈਬਰ ਸੁਰੱਖਿਆ ਮਾਹਿਰ ਤਰੁਣ ਮਲਹੋਤਰਾ ਨੇ ਵਿਦਿਆਰਥੀਆਂ ਨਾਲ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਸਾਈਬਰ ਅਟੈਕ ਜਿਵੇਂ ਫਿਸ਼ਿੰਗ, ਸਪੈਮ, ਸੋਸ਼ਲ ਇੰਜਨੀਅਰਿੰਗ, ਡਿਜੀਟਲ ਅਰੈਸਟ, ਰੈਨਸਮਵੇਅਰ, ਮਾਲਵੇਅਰ ਅਟੈਕ, ਮੈਨ ਇਨ ਮਿਡਲ ਅਟੈਕ, ਕਿਊਆਰ ਕੋਡ ਅਟੈਕ, ਵਿਸ਼ਿੰਗ ਅਟੈਕ ਅਤੇ ਜੌਬ ਸਕੈਮ ਵਰਗੇ ਸਾਈਬਰ ਹਮਲਿਆਂ ਤੋਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਤਰੁਣ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਹੈਕਰ ਜਾਂ ਸਕੈਮਰਸ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਜਾਣਕਾਰੀ ਚੋਰੀ ਕਰਦੇ ਹਨ ਅਤੇ ਫਿਰ ਰੈਨਸਮਵੇਅਰ ਅਟੈਕ ਜਾਂ ਡਾਟਾ ਚੋਰੀ ਵਰਗੀ ਧੋਖਾਧੜੀ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਕਰਨਾ ਕਿੰਨਾ ਮਹੱਤਵਪੂਰਨ ਹੈ, ਅਤੇ ਐਮਐਫਏ (ਮਲਟੀ ਫੈਕਟਰ ਆਥੇਂਟਿਕੇਸ਼ਨ), ਫਾਇਰਵਾਲ, ਐਂਡਪੁਆਇੰਟ ਸੁਰੱਖਿਆ, ਅਤੇ ਸਹੀ ਕਾਨਫਿਗਰੇਸ਼ਨ ਦੀ ਲੋੜ ਹੁੰਦੀ ਹੈ।

ਉਹਨਾਂ ਕਿਹਾ ਕਿ ਕਿ ਜ਼ਿੰਦਗੀ ਵਿੱਚ ਕਦੇ ਵੀ ਕੁਝ ਵੀ ਮੁਫਤ ਨਹੀਂ ਮਿਲਦਾ ਅਤੇ ਜੇਕਰ ਕੋਈ ਆਨਲਾਈਨ ਤੁਹਾਨੂੰ ਤੁਹਾਡੇ ਪੈਸੇ ਦੁੱਗਣੇ ਕਰਨ, ਆਸਾਨ ਨੌਕਰੀ ਪ੍ਰਾਪਤ ਕਰਨ ਜਾਂ ਕਿਸੇ ਪ੍ਰੋਡਕਸ ਤੇ ਵੱਡਾ ਡਿਸਕਾਉਂਟ ਪ੍ਰਾਪਤ ਕਰਨ ਦਾ ਲਾਲਚ ਦੇ ਰਿਹਾ ਹੈ, ਤਾਂ ਇਹ ਇੱਕ ਸਕੈਮ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਐਮਿਟੀ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਆਰ. ਕੇ. ਕੋਹਲੀ, ਡਾ. ਰਜਨੀ ਮੋਹਨਾ (ਡੀਨ, ਸੀਐਸਸੀ), ਡਾ. ਅੰਸ਼ੀ ਭਾਰਦਵਾਜ ਅਤੇ ਡਾ. ਨੀਤੂ ਬਾਂਸਲ ਨੇ ਕੀਤੀ। ਸਮਾਗਮ ਦੇ ਕੋਆਰਡੀਨੇਟਰ ਦੀ ਜਿੰਮੇਵਾਰੀ ਚਿਰਾਗ ਗੁਲਾਟੀ ਅਤੇ ਸ਼੍ਰਿਆ ਕੌਸ਼ਲ ਨੇ ਨਿਭਾਈ।

Continue Reading

Latest News

Trending