Connect with us

Mohali

41ਵੀਂ ਰਾਸ਼ਟਰੀ ਤਾਇਕਵਾਂਡੋ ਚੈਂਪੀਅਨੀਸ਼ਪ ਵਿੱਚ ਪੰਜਾਬ ਟੀਮ ਨੇ 9 ਸੋਨੇ, 7 ਚਾਂਦੀ ਤੇ 11 ਕਾਂਸੇ ਦੇ ਤਮਗੇ ਜਿੱਤੇ ੳਵਰ ਆਲ ਚੈਂਪੀਅਨਸ਼ਿਪ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ

Published

on

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਕੇ. ਡੀ. ਸਿੰਘ ਬਾਬੂ ਇੰਨਡੋਰ ਸਟੇਡੀਅਮ ਲਖਨਊੂ ਵਿਖੇ 41ਵੀਂ ਰਾਸ਼ਟਰੀ (ਸੀਨੀਅਰ, ਜੂਨੀਅਰ, ਕੈਡਟ, ਸਬ ਜੂਨੀਅਰ ਤੇ ਇਨਫੈਂਟਸ) ਤਾਇਕਵਾਂਡੋ ਚੈਂਪੀਅਨੀਸ਼ਿਪ (ਜਿਸ ਵਿੱਚ ਦੇਸ਼ ਭਰ ਤੋਂ ਲਗਭਗ 700 ਖਿਡਾਰੀਆਂ ਨੇ ਭਾਗ ਲਿਆ) ਵਿੱਚ ਪੰਜਾਬ ਟੀਮ ਨੇ 9 ਸੋਨ, 7 ਚਾਂਦੀ ਤੇ 11 ਕਾਂਸੇ ਦੇ ਤਮਗੇ ਜਿੱਤ ਕੇ ੳਵਰ ਆਲ ਚੈਂਪੀਅਨਸ਼ਿਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਟਰਾਫੀ ਆਪਣੇ ਨਾਮ ਕੀਤੀ। ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ਤੇ ਉੱਤਰ ਪ੍ਰਦੇਸ਼ ਅਤੇ ਦੂਸਰੇ ਸਥਾਨ ਤੇ ਪੱਛਮੀ ਬੰਗਾਲ ਦੇ ਖਿਡਾਰੀ ਰਹੇ।

ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਤਕਨੀਕੀ ਡਾਇਰੈਕਟਰ, ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਗੁਰਵੀਰ ਕੌਰ, ਨਿਤਿਸ਼ਾ, ਗਾਰਗੀ, ਲਾਤਿਕਾ ਗੋਇਲ, ਤਨਵੀ, ਹਰਮਨ ਕੰਬੋਜ, ਸੁਖਵੀਰ ਸਿੰਘ, ਭਗਤਵੀਰ ਸਿੰਘ, ਜੋਗੇਸ਼ ਕੁਮਾਰ ਨੇ ਸਪਾਰਿੰਗ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤੇ ਜਦੋਂਕਿ ਪੰਕੁਲ ਬਾਂਸਲ, ਮਨਨ ਸਿੰਗਲਾ, ਅਰਸ਼ਦੀਪ ਸਿੰਘ, ਨਾਮਿਆ, ਆਰਨਾ ਪੁਰਵਾਰ, ਕਨਵੀ ਅਗਰਵਾਲ, ਤੇ ਦਿਲਨਾਜ਼ ਪ੍ਰੀਤ ਕੌਰ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਇਸਦੇ ਨਾਲ ਹੀ ਮਨਜ਼ੇਸ਼ ਕੁਮਾਰੀ, ਯਾਸ਼ਿਕਾ ਵੈਦ, ਪ੍ਰਿਆਂਸ਼ੀ, ਨਾਤਾਲੀ ਜਿੰਦਲ, ਸੇਜਲ ਪ੍ਰੀਤ ਕੌਰ, ਤਮੰਨਾ, ਏਕ ਨੂਰ ਸਿੰਘ, ਹਿਮਾਂਸ਼ੂ, ਗੁਰਪ੍ਰਤਾਪ ਸਿੰਘ, ਪ੍ਰਤੀਕ ਸਿੰਘ, ਗੁਰਵੀਰ ਕੌਰ ਨੇ ਕਾਂਸੇ ਦਾ ਤਮਗਾ ਜਿੱਤਿਆ।

ਉਹਨਾਂ ਦੱਸਿਆ ਕਿ ਇਸ ਦੌਰਾਨ ਤਾਇਕਵਾਂਡੋ ਹਾਲ ਆਡ ਫੇਮ ਆਰਡਸ-2024 ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਦੇਸ਼ ਭਰ ਤੋਂ ਲਗਭਗ 40 ਤਾਇਕਵਾਂਡੋ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੰਜਾਬ ਦੇ ਗੁਰਪ੍ਰੀਤ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਚੈਂਪੀਅਨ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਕੈਬਿਨਿਟ ਮੰਤਰੀ ਸ਼੍ਰੀ ਸਵਤੰਤਰ ਦੇਵ ਸਿੰਘ ਵਲੋਂ ਕੀਤਾ ਗਿਆ ਅਤੇ ਆਖਿਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਏ ਡੀ ਜੀ ਰੇਲਵੇ ਸ੍ਰੀ ਪ੍ਰਕਾਸ਼ ਡੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।

ਟੀਮ ਦੇ ਪੰਜਾਬ ਪਹੁੰਚਣ ਤੇ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਪੈਟਰਨ: ਕਰਨਲ ਸ. ਐਸ ਬਾਵਾ (ਰਿਟਾ.), ਪ੍ਰਧਾਨ ਕਰਨਲ ਸ. ਪੀ. ਐਸ. ਰੰਧਾਵਾ (ਰਿਟਾ.) ਅਤੇ ਸੀਨੀਅਰ ਮੀਤ ਪ੍ਰਧਾਨ ਸ. ਕੰਵਲਜੀਤ ਸਿੰਘ ਵਾਲੀਆ ਵਲੋਂ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

Continue Reading

Mohali

ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਕੀਤਾ ਜਾਵੇਗਾ : ਡੀ ਸੀ ਆਸ਼ਿਕਾ ਜੈਨ

Published

on

By

 

 

ਰੇਲਵੇ ਵੱਲੋਂ ਪ੍ਰਾਪਤ ਟੈਂਡਰ ਅਲਾਟ ਹੋਣ ਤੋਂ ਬਾਅਦ ਨਵੰਬਰ ਤੱਕ ਕੰਮ ਸ਼ੁਰੂ ਹੋ ਜਾਵੇਗਾ

ਜ਼ੀਰਕਪੁਰ, 20 ਸਤੰਬਰ (ਸ.ਬ.) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਮੌਜੂਦਾ ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਰੇਲਵੇ ਵੱਲੋਂ ਟੈਂਡਰ ਖੋਲ੍ਹੇ ਗਏ ਹਨ। ਉਹਨਾਂ ਕਿਹਾ ਕਿ ਰੇਲਵੇ ਵੱਲੋਂ ਪ੍ਰਾਪਤ ਟੈਂਡਰ ਅਲਾਟ ਹੋਣ ਤੋਂ ਬਾਅਦ ਨਵੰਬਰ ਤੱਕ ਕੰਮ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਸਾਲ ਤੱਕ ਰੇਲਵੇ ਅੰਡਰ ਪਾਸ ਬਣ ਕੇ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਢਕੋਲੀ ਕਰਾਸਿੰਗ ਤੇ ਰੇਲਵੇ ਅੰਡਰਪਾਸ ਬਣਾ ਕੇ ਕਾਲਕਾ-ਅੰਬਾਲਾ ਟੀ ਪੁਆਇੰਟ ਤੇ ਜ਼ੀਰਕਪੁਰ ਵਿਖੇ ਆਵਾਜਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਸਾਰੀ ਦੀ ਅਨੁਮਾਨਿਤ ਰਾਸ਼ੀ 13.70 ਕਰੋੜ ਰੁਪਏ ਦਾ ਅੱਧਾ ਹਿੱਸਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਰੇਲਵੇ ਕੋਲ ਜਮ੍ਹਾ ਕਰਵਾਇਆ ਜਾ ਚੁੱਕਾ ਹੈ।

ਰੇਲਵੇ ਅੰਡਰ ਪਾਸ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਵਲੋਂ ਅੱਜ ਰੇਲਵੇ ਕ੍ਰਾਸਿੰਗ ਨੂੰ ਅੰਡਰ ਪਾਸ ਨਾਲ ਬਦਲਣ ਦੀ ਪ੍ਰਕਿਰਿਆ ਲਈ ਐਨ ਓ ਸੀ ਜਾਰੀ ਕਰਨ ਨਾਲ ਸਬੰਧਤ ਸ਼ਰਤਾਂ ਦਾ ਮੁਲਾਂਕਣ ਕਰਨਾ ਸੀ। ਐਨ ਓ ਸੀ ਜਾਰੀ ਕਰਨ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਆਖਰੀ ਮਿਤੀ 26 ਸਤੰਬਰ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸੁਝਾਅ ਅਨੁਸਾਰ ਬੈਕਸਾਈਡ ਕ੍ਰਿਸ਼ਨਾ ਐਨਕਲੇਵ ਤੋਂ ਗੋਲਡਨ ਸੈਂਡ ਤੱਕ ਬਦਲਵੇਂ ਰਸਤੇ ਦੀ ਤਿਆਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਇਸ ਦੌਰਾਨ ਲੋੜੀਂਦੇ ਖੰਭਿਆਂ ਨੂੰ ਸ਼ਿਫਟ ਕੀਤਾ ਜਾਵੇ।

ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੰਡੀ ਖੇਤਰ ਵਿੱਚ ਕੂੜੇ ਦੇ ਡੰਪ ਦੇ ਜਲਦੀ ਨਿਪਟਾਰੇ ਅਤੇ ਅਪਰਾਧ ਦਰ ਨੂੰ ਘਟਾਉਣ ਲਈ ਸੀਸੀਟੀਵੀ ਕੈਮਰੇ ਲਗਾਉਣ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ। ਉਹਨਾਂ ਏ.ਡੀ.ਸੀ (ਯੂ.ਡੀ.) ਦਮਨਜੀਤ ਸਿੰਘ ਮਾਨ ਅਤੇ ਈ.ਓ ਅਸ਼ੋਕ ਕੁਮਾਰ ਨੂੰ ਢਕੋਲੀ ਕਰਾਸਿੰਗ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਰੇਲਵੇ ਅੰਡਰ ਪਾਸ ਦੇ ਨਿਰਮਾਣ ਨਾਲ ਸਬੰਧਤ ਬਾਕੀ ਦੀਆਂ ਰਸਮਾਂ ਪੂਰੀਆਂ ਕਰਨ ਲਈ ਕਿਹਾ।

Continue Reading

Mohali

1 ਅਕਤੂਬਰ ਤੋਂ ਆਰੰਭ ਹੋਵੇਗਾ ਰਾਮਲੀਲਾ ਦਾ ਮੰਚਨ

Published

on

By

 

 

ਮੁਹਾਲੀ ਵਿੱਚ ਪਿਛਲੇ 34 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਰਾਮਲੀਲਾ ਦਾ ਮੰਚਨ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ ਮੁਹਾਲੀ ਵਲੋਂ 1 ਅਕਤੂਬਰ ਤੋਂ ਫੇਜ਼ 1 ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ। ਰਾਮਲੀਲਾ ਦੇ ਪਾਤਰਾਂ ਦਾ ਚੋਣ ਵੀ ਕੀਤੀ ਜਾ ਚੁੱਕੀ ਹੈ।

ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕੀ ਕਮੇਟੀ ਵਲੋਂ ਪਿਛਲੇ 34 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੀ ਰਾਮਲੀਲਾ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕੀ ਇਸ ਪ੍ਰਬੰਧ ਵਿੱਚ ਪ੍ਰਾਚੀਨ ਪਰੰਪਰਾ ਦੇ ਨਾਲ ਨਾਲ ਆਧੁਨਿਕ ਯੁੱਗ ਦੀ ਵਿਵਸਥਾ ਵੀ ਸ਼ਾਮਿਲ ਕੀਤੀ ਗਈ ਹੈ। ਇਸ ਵਾਰ ਰਾਮਲੀਲਾ ਦਾ ਮੰਚਨ ਬੇਹੱਦ ਹੀ ਖਾਸ ਢੰਗ ਤੋਂ ਅਤੇ ਵੱਖ ਰੂਪ ਵਿੱਚ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਰਾਮਲੀਲਾ ਵਿੱਚ ਨਾ ਸਿਰਫ ਸਾਰੇ ਪਾਤਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਬਲਕਿ ਉਹਨਾਂ ਦੇ ਖਾਣ ਪੀਣ ਅਤੇ ਰਹਿਨ ਸਹਿਣ ਵਿੱਚ ਕਾਫੀ ਵੀ ਸੰਜਮ ਰੱਖਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭੂ ਰਾਮ ਦੇ ਰਾਜ ਅਭਿਸ਼ੇਕ ਤੱਕ ਇਹ ਪ੍ਰਬੰਧ ਚੱਲਦਾ ਹੈ ਜਿਸ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੀਲਾ ਪ੍ਰੇਮੀ ਆਉਂਦੇ ਹਨ।

ਰਾਮਲੀਲਾ ਦੇ ਪ੍ਰਬੰਧ ਬਾਰੇ ਮੀਤ ਪ੍ਰਧਾਨ ਪ੍ਰਤੀਕ ਕਪੂਰ ਨੇ ਦੱਸਿਆ ਕਿ ਪਾਤਰਾਂ ਦੀ ਚੋਣ ਹੋ ਚੁੱਕੀ ਹੈ, ਜਿਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਹ ਸਾਰੇ ਪਾਤਰ ਆਪਣੇ ਰੋਜ ਦੇ ਕੰਮਾਂ ਤੋਂ ਸਮਾਂ ਕੱਢ ਕੇ ਰੋਜ ਅਭਿਆਸ ਕਰਨ ਆਉਂਦੇ ਹੈ।

Continue Reading

Mohali

ਆਟੋ ਰਿਕਸ਼ਿਆਂ ਦੀ ਤੇਜ਼ ਰਫਤਾਰ ਨੂੰ ਕਦੋਂ ਲੱਗਣਗੀਆਂ ਬਰੇਕਾਂ?

Published

on

By

 

ਸੜਕਾਂ ਤੇ ਕਰਤੱਬ ਦਿਖਾਉਂਦੇ ਹਨ ਅਨੇਕਾਂ ਆਟੋ ਰਿਕਸ਼ਾ ਵਾਲੇ

ਐਸ ਏ ਐਸ ਨਗਰ, 20 ਸਤੰਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਸਿਟੀ ਬੱਸ ਦੀ ਸਹੂਲਤ ਨਾ ਹੋਣ ਕਾਰਨ ਆਮ ਲੋਕਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਪਰੰਤੂ ਆਟੋ ਦੀ ਇਹ ਸਵਾਰੀ ਆਮ ਲੋਕਾਂ ਵਾਸਤੇ ਸੁਰਖਿਅਤ ਨਹੀਂ ਹੈ। ਅਜਿਹਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਬਹੁਤ ਤੇਜ਼ ਰਫਤਾਰ ਨਾਲ ਚੱਲਦੇ ਹਨ ਅਤੇ ਆਟੋ ਰਿਕਸ਼ਿਆਂ ਦੇ ਚਾਲਕ ਵੱਧ ਸਵਾਰੀਆਂ ਲੈਣ ਦੇ ਚੱਕਰ ਵਿੱਚ ਇੱਕ ਦੂਜੇ ਤੋਂ ਅੱਗੇ ਜਾਣ ਦੇ ਚੱਕਰ ਵਿੱਚ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।

ਇਹਨਾਂ ਆਟੋ ਰਿਕਸ਼ਿਆਂ ਦੇ ਕੁੱਝ ਚਾਲਕ ਤਾਂ ਅਜਿਹੇ ਹਨ ਜਿਹੜੇ ਸੜਕ ਤੇ ਕਰਤਬ ਵੀ ਦਿਖਾਉਂਦੇ ਹਨ ਅਤੇ ਬਹੁਤ ਅਣਗਹਿਲੀ ਨਾਲ ਆਟੋ ਰਿਕਸ਼ਾ ਚਲਾਉਂਦੇ ਹਨ। ਇਸ ਤੋਂ ਇਲਾਵਾ ਅਕਸਰ ਹੀ ਆਟੋ ਰਿਕਸ਼ਾ ਵਾਲੇ ਸੜਕ ਵਿਚਾਲੇ ਤੇਜ ਰਫਤਾਰ ਜਾਂਦਿਆਂ ਕਿਸੇ ਸਵਾਰੀ ਨੂੰ ਵੇਖਣ ਸਾਰ ਅਚਾਨਕ ਹੀ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਇਹਨਾਂ ਦੇ ਪਿਛੇ ਆਉਂਦੇ ਵਾਹਨ ਬਹੁਤ ਮੁਸ਼ਕਿਲ ਨਾਲ ਇਹਨਾਂ ਨਾਲ ਟਕਰਾਉਣ ਤੋਂ ਬਚਦੇ ਹਨ। ਤੇਜ ਰਫਤਾਰ ਆਟੋ ਰਿਕਸ਼ਾ ਚਲਾ ਰਹੇ ਆਟੋ ਚਾਲਕ ਆਪਣੀ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਬਲਕਿ ਆਟੋ ਰਿਕਸ਼ਾ ਵਿੱਚ ਬੈਠੇ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ।

ਇਹਨਾਂ ਆਟੋ ਰਿਕਸ਼ਾ ਵਾਲਿਆਂ ਨੇ ਵੱਖ ਵੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਅੱਡੇ ਬਣਾਏ ਹੋਏ ਹਨ, ਜਿਥੇ ਕਿ ਸਾਰਾ ਦਿਨ ਵੱਡੀ ਗਿਣਤੀ ਆਟੋ ਖੜੇ ਰਹਿੰਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਵੀ ਬਣ ਜਾਂਦੀ ਹੈ। ਜੇ ਕੋਈ ਵਿਅਕਤੀ ਇਹਨਾਂ ਨੂੰ ਆਟੋ ਰਿਕਸ਼ਾ ਸਾਈਡ ਤੇ ਕਰਨ ਨੂੰ ਕਹਿੰਦਾ ਹੈ ਤਾਂ ਅਕਸਰ ਆਟੋ ਚਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।

ਇਹ ਆਟੋ ਚਾਲਕ ਸਵਾਰੀਆਂ ਤੋਂ ਮਨਮਰਜੀ ਦਾ ਕਿਰਾਇਆ ਵਸੂਲਦੇ ਹਨ ਅਤੇ ਸ਼ਹਿਰ ਵਿੱਚ ਦੂਜੇ ਇਲਾਕਿਆਂ ਤੋਂ ਕੰਮ ਧੰਦੇ ਲਈ ਆਏ ਲੋਕਾਂ ਤੋਂ ਬਹੁਤ ਜਿਆਦਾ ਕਿਰਾਇਆ ਵਸੂਲਦੇ ਹਨ। ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਨਾ ਹੋਣ ਕਾਰਨ ਇਹ ਆਟੋ ਰਿਕਸ਼ਾ ਵਾਲੇ ਅਕਸਰ ਡਬਲ ਕਿਰਾਇਆ ਵਸੂਲ ਲੈਂਦੇ ਹਨ। ਜੇ ਕੋਈ ਵਿਅਕਤੀ ਵੱਧ ਕਿਰਾਇਆ ਲੈਣ ਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਆਟੋ ਚਾਲਕ ਤੁਰੰਤ ਉਸ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।

ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਰਫਤਾਰ ਨਿਸਚਿਤ ਕੀਤੀ ਜਾਵੇ, ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਕੀਤਾ ਜਾਵੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਆਟੋ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਸੜਕਾਂ ਕਿਨਾਰੇ ਆਟੋ ਰਿਕਸ਼ੇ ਖੜੇ ਕਰਨ ਤੋਂ ਰੋਕਿਆ ਜਾਵੇ।

Continue Reading

Trending