Connect with us

Mohali

557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

Published

on

 

 

ਐਸ ਏ ਐਸ ਨਗਰ, 15 ਮਾਰਚ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਾਨਕਸ਼ਾਹੀ ਸੰਮਤ ਦੇ 557ਵੇਂ ਸਾਲ ਦਾ ਆਗਮਨ ਦਿਵਸ ਪੂਰੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਗੁਰਮਤਿ ਸਮਾਗਮ ਵਿੱਚ ਭਾਈ ਮਨਜੀਤ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਉਦਾਸੀਆਂ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣੇ ਵਾਲਿਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤੀ ਧੁਰ ਕੀ ਬਾਣੀ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।

ਇਸ ਤੋਂ ਇਲਾਵਾ ਭਾਈ ਲਖਵਿੰਦਰ ਸਿੰਘ ਅੰਮ੍ਰਿਤਸਰ ਵਾਲੇ, ਭਾਈ ਪਰਦੀਪ ਸਿੰਘ, ਭਾਈ ਓਂਕਾਰ ਸਿੰਘ, ਭਾਈ ਮਹਾਵੀਰ ਸਿੰਘ, ਸ਼ੇਰੇ ਪੰਜਾਬ ਕਵੀਸ਼ਰੀ ਜਥਾ, ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ, ਭਾਈ ਸੁਖਵਿੰਦਰ ਸਿੰਘ, ਮਿੱਤਰ ਪਿਆਰੇ ਨੂੰ ਕੀਰਤਨੀ ਜੱਥਾ, ਭਾਈ ਜਸਵਿੰਦਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸੁਰਿੰਦਰ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਨੂੰ ਬਾਹਰੋਂ ਅਤੇ ਗੇਟ ਤੱਕ ਦੇ ਰਸਤੇ ਨੂੰ ਵਿਸ਼ੇਸ਼ ਢੰਗ ਨਾਲ ਸਜਾਇਆ ਗਿਆ ਸੀ। ਇਸ ਮੌਕੇ ਹਰ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਕਈ ਮਿਸ਼ਠਾਣਾ ਅਤੇ ਗੁਰੂ ਦਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

Continue Reading

Mohali

ਸੈਕਟਰ 79 ਦੀਆਂ ਸਮੱਸਿਆਵਾਂ ਦੇ ਹਲ ਲਈ ਵਸਨੀਕਾਂ ਦਾ ਵਫਦ ਮੇਅਰ ਜੀਤੀ ਸਿੱਧੂ ਨੂੰ ਮਿਲਿਆ

Published

on

By

 

ਮੇਅਰ ਨੇ ਮੌਕੇ ਤੇ ਅਧਿਕਾਰੀ ਬੁਲਾ ਕੇ ਐਸਟੀਮੇਟ ਬਣਾਉਣ ਲਈ ਦਿੱਤੀਆਂ ਹਦਾਇਤਾਂ

ਐਸ ਏ ਐਸ ਨਗਰ, 17 ਮਾਰਚ (ਸ.ਬ.) ਸਮਾਜ ਭਲਾਈ ਅਤੇ ਵਿਕਾਸ ਕਮੇਟੀ, ਸੈਕਟਰ 79, ਐਸ ਏ ਐਸ ਨਗਰ ਮੁਹਾਲੀ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸੈਕਟਰ 79 ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਮੌਕੇ ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੱਦ ਕੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਐਸਟੀਮੇਟ ਬਣਾਉਣ ਲਈ ਕਿਹਾ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਨਵਜੋਤ ਕੌਰ ਵਾਛਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਵਸਨੀਕਾਂ ਵਲੋਂ ਮੁੱਖ ਤੌਰ ਤੇ ਸੈਕਟਰ 79 ਦੇ ਵਾਰਡ ਨੰਬਰ 31 ਅਤੇ 32 ਅਧੀਨ ਆਉਂਦੇ ਖੇਤਰ ਵਿੱਚ ਵੱਖ ਵਖ ਕੰਮ ਕਰਵਾਉਣ ਦੀ ਮੰਗ ਕੀਤੀ ਗਈ ਜਿਹਨਾਂ ਵਿੱਚ ਵੱਖ ਵੱਖ ਪਾਰਕਾਂ ਦਾ ਰੱਖ ਰਖਾਓ ਕਰਨ, ਫੁੱਟਪਾਥ ਬਣਾਉਣ, ਐਮਟੀ ਸਕੂਲ ਦੇ ਮਿੰਨੀ ਗੇਟ ਦੇ ਸਾਹਮਣੇ ਨਵੀਂ ਦੀਵਾਰ ਬਣਾਉਣ, ਪਾਰਕਾਂ ਵਿੱਚ ਗਰਿੱਲਾਂ ਲਗਾਉਣ, ਸੈਕਟਰ-79 ਵਿੱਚ ਵੱਖ ਵੱਖ ਥਾਵਾਂ ਤੇ ਕਰਬ ਚੈਨਲ ਲਗਾਉਣ, ਆਵਾਰਾ ਕੁੱਤਿਆਂ ਅਤੇ ਕੁੱਤੀਆਂ ਦੀ ਨਸਬੰਦੀ ਅਤੇ ਨਲਬੰਦੀ ਕਰਵਾਉਣ, ਸੈਕਟਰ-79 ਦੇ ਪਾਰਕਾਂ ਦੇ ਝੂਲਿਆਂ ਦੀ ਮੁਰੰਮਤ ਕਰਵਾਉਣ, ਦਰੱਖਤ ਪੁਟਵਾਉਣ ਅਤੇ ਰੋਡ ਗਲੀਆ ਬਣਾਉਣ ਦੀ ਮੰਗ ਸ਼ਾਮਿਲ ਹੈ।

ਮੇਅਰ ਜੀਤੀ ਸਿੱਧੂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਛੇਤੀ ਕਰ ਦਿੱਤਾ ਜਾਵੇਗਾ ਅਤੇ ਇਹ ਸਾਰੇ ਕੰਮ ਤਰਤੀਬਵਾਲ ਢੰਗ ਨਾਲ ਕਰਵਾਏ ਜਾਣਗੇ।

Continue Reading

Mohali

ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰ ਚੁਣੇ

Published

on

By

 

 

ਐਸ ਏ ਐਸ ਨਗਰ, 17 ਮਾਰਚ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਹਾਂ ਬ੍ਰਾਂਚਾਂ ਦੇ ਅਹੁਦੇਦਾਰਾਂ ਦੀ ਸਾਲ 2025-26 ਵਾਸਤੇ ਚੋਣ ਲਈ ਸ਼ਹੀਦ ਊਧਮ ਸਿੰਘ ਭਵਨ ਫੇਜ਼ 3 ਏ ਵਿਖੇ ਜਨਰਲ ਬਾਡੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਸਟੇਟ ਕਨਵੀਨਰ ਬਲੱਡ ਡੋਨੇਸ਼ਨ ਸ਼੍ਰੀ ਪੁਨੀਤ ਮਹਾਵਰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਮੁਹਾਲੀ ਬ੍ਰਾਂਚ ਲਈ ਅਸ਼ੋਕ ਪਵਾਰ, ਬਲਦੇਵ ਰਾਮ ਅਤੇ ਮਧੂਕਰ ਕੌੜਾ ਨੂੰ ਕ੍ਰਮਵਾਰ ਪ੍ਰਧਾਨ, ਸਕੱਤਰ ਅਤੇ ਖਜਾਨਚੀ ਅਤੇ ਮਹਾਰਾਣਾ ਪ੍ਰਤਾਪ ਬ੍ਰਾਂਚ ਲਈ ਐੱਸ ਕੇ ਵਿਜ, ਚਿਮਨ ਲਾਲ ਅਤੇ ਜੀ ਡੀ ਧੀਮਾਨ ਨੂੰ ਕ੍ਰਮਵਾਰ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਚੁਣਿਆ ਗਿਆ। ਮੁਹਾਲੀ ਬ੍ਰਾਂਚ ਦੇ ਪੈਟਰਨ ਸ਼੍ਰੀ ਰਾਜਵੰਤ ਸਿੰਘ ਵੱਲੋ ਚੁਣੇ ਗਏ ਅਹੁਦੇਦਾਰਾਂ ਨੂੰ ਉਹਨਾਂ ਦੇ ਅਹੁਦੇ ਦੀ ਸਹੁੰ ਚੁਕਵਾਈ ਗਈ।

ਇਸਤੋਂ ਪਹਿਲਾਂ ਮੁਹਾਲੀ ਬ੍ਰਾਂਚ ਦੇ ਸਕੱਤਰ ਸ਼੍ਰੀ ਬਲਦੇਵ ਰਾਮ ਵਲੋਂ ਸਾਲ 2024-25 ਦੀ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਜਦੋਂਕਿ ਸ਼੍ਰੀ ਦੇਵ ਰਾਜ ਮੋਦੀ ਖਜ਼ਾਨਚੀ ਅਤੇ ਸ਼੍ਰੀ ਅਜੈ ਗੁਪਤਾ ਖਜ਼ਾਨਚੀ ਵੱਲੋਂ ਆਪੋ ਆਪਣੀ ਬ੍ਰਾਂਚ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦੌਲਤ ਰਾਮ ਕੰਬੋਜ, ਗੁਰਦੀਪ ਸਿੰਘ ਮੈਂਟਰ, ਰਵੀ ਕਕੜ, ਵੀ ਐਮ ਵਧਵਾ, ਚਮਨ ਦੇਵ ਸ਼ਰਮਾ, ਨਿਰੰਜਨ ਸਿੰਘ, ਸੁਧੀਰ ਗੁਲਾਟੀ, ਪ੍ਰੋਫੈਸਰ ਐਸ ਕੇ ਸ਼ਰਮਾ, ਆਰ ਪੀ ਗੁਪਤਾ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਬੇਦੀ, ਵੀ ਕੇ ਸਿੰਗਲ, ਸੁਭਾਸ਼ ਚੰਦਰ ਗੁਪਤਾ, ਵਿਕਾਸ ਪਵਾਰ, ਕੁਲਭੂਸ਼ਣ ਮਹਾਜਨ, ਅਸ਼ਵਨੀ ਸ਼ਰਮਾ, ਬੀ ਬੀ ਸ਼ਰਮਾ, ਹਰਪ੍ਰੀਤ ਸਿੰਘ, ਐਸ ਕੇ ਅਰੋੜਾ, ਕੁਲਵੰਤ ਸਿੰਘ, ਵਾਈ ਪੀ ਸ਼ਰਮਾ, ਰਵੀ ਕਕੜ, ਪਰਦੀਪ ਸੋਨੀ, ਨਰੇਸ਼ ਵਰਮਾ, ਵਿਕਰਮਜੀਤ ਗ੍ਰੋਵਰ, ਸੁਦਰਸ਼ਨ ਮਹਿਤਾ, ਕਮਲਜੀਤ ਗ੍ਰੋਵਰ, ਸੋਹਣ ਲਾਲ ਸ਼ਰਮਾ, ਹਰਕੇਸ਼ ਚੰਦ, ਅਨਿਲ ਕੁਮਾਰ, ਵੀਰਾਂਵਾਲੀ, ਕਿਰਨ ਪਵਾਰ, ਮਧੂ ਬਾਲਾ, ਦਿਨੇਸ਼ ਭਾਰਦਵਾਜ, ਸੁਖਵਿੰਦਰ ਕੌਰ ਬਾਲੀ, ਕਮਲੇਸ਼ ਮਹਿਤਾ, ਸੁਦੇਸ਼ ਕੁਮਾਰੀ, ਰਾਣੀ ਧਿਮਾਨ, ਤ੍ਰਿਪਤੀ ਪਵਾਰ, ਰੇਣੂ ਵਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

 

Continue Reading

Mohali

ਕੰਮ ਦੇ ਦਬਾਅ ਪ੍ਰਬੰਧਨ ਤੇ ਸੈਮੀਨਾਰ ਦਾ ਆਯੋਜਨ ਕੀਤਾ

Published

on

By

 

ਐਸ ਏ ਐਸ ਨਗਰ, 17 ਮਾਰਚ (ਸ.ਬ.) ਬ੍ਰਹਮਾਕੁਮਾਰੀ ਸੰਸਥਾ ਵਲੋਂ ਸੈਕਟਰ 69 ਦੇ ਪਾਰਕ ਵਿੱਚ ਤਣਾਅ ਪ੍ਰਬੰਧਨ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਬ੍ਰਹਮਾਕੁਮਾਰੀਆਂ ਦੇ ਰੋਪੜ ਰਾਜਯੋਗ ਕੇਂਦਰ ਦੀ ਇੰਚਾਰਜ ਬ੍ਰਹਮਾਕੁਮਾਰੀ ਡਾ. ਰਮਾ ਨੇ ਕੀਤੀ। ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਕੌਂਸਲਰ, ਸ੍ਰੀ ਸਤਵੀਰ ਸਿੰਘ ਧਨੋਆ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬ੍ਰਹਮਾ ਕੁਮਾਰੀ ਮੀਨਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।

ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ. ਰਮਾ ਨੇ ਕਿਹਾ ਕਿ ਮਨੁੱਖ ਖੁਦ ਕਰਮਾਂ ਦੀ ਫ਼ਸਲ ਬੀਜਦਾ ਹੈ ਅਤੇ ਉਸਨੂੰ ਖੁਦ ਹੀ ਇਹ ਫਸਲ ਵੱਢਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਆਪਣਾ ਫਰਜ਼ ਨਿਭਾਉਣ ਲਈ ਸੁਤੰਤਰ ਹੈ ਪਰ ਇਸ ਦੇ ਨਤੀਜੇ ਭੁਗਤਣ ਲਈ ਪਾਬੰਦ ਹੈ।

ਸੈਮੀਨਾਰ ਦੀ ਮੁੱਖ ਵਕਤਾ ਅਤੇ ਏਅਰੋਸਿਟੀ ਰਾਜਯੋਗ ਸੈਂਟਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਮੀਨਾ ਨੇ ਕਿਹਾ ਕਿ ਅਸੀਂ 30 ਸਾਲ ਪਹਿਲਾਂ ਵੀ ਘਰ ਅਤੇ ਦਫਤਰਾਂ ਵਿੱਚ ਕੰਮ ਕਰਦੇ ਸਾਂ ਅਤੇ ਅੱਜ ਵੀ ਕਰਦੇ ਹਾਂ, ਪਰ ਪਹਿਲਾਂ ਕਰਮ ਦਾ ਕੋਈ ਦਬਾਅ ਅਤੇ ਤਣਾਅ ਨਹੀਂ ਸੀ, ਜਦੋਂਕਿ ਹੁਣ ਦਬਾਓ ਜਿਆਦਾ ਹੈ। ਇਸਦਾ ਕਾਰਨ ਇਹ ਹੈ ਕਿ ਮਨ ਦੀ ਸ਼ਕਤੀ ਜੋ ਕਰਮ ਕਰਵਾਉਂਦੀ ਹੈ ਕਮਜ਼ੋਰ ਹੋ ਗਈ ਹੈ। ਇਸ ਲਈ ਇਸ ਵਿੱਚ ਗੁੱਸੇ ਨੂੰ ਸਹਿਣ ਅਤੇ ਕਾਬੂ ਕਰਨ ਦੀ ਤਾਕਤ ਨਹੀਂ ਹੈ।

ਇਸ ਮੌਕੇ ਸਟਾਰ ਪਬਲਿਕ ਸਕੂਲ ਦੇ ਡਾਇਰੈਕਟਰ, ਸ਼੍ਰੀ ਕੇਵਲ ਕ੍ਰਿਸ਼ਨ ਚੌਧਰੀ ਵਲੋਂ ਬ੍ਰਹਮਾ ਕੁਮਾਰੀਆਂ ਦਾ ਸਵਾਗਤ ਕੀਤਾ ਗਿਆ।

 

Continue Reading

Latest News

Trending