Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਕਿਸੇ ਕਾਰੋਬਾਰੀ ਕੰਮ ਦੇ ਕਾਰਨ ਤੁਹਾਨੂੰ ਦੁਪਹਿਰ ਤੋਂ ਸ਼ਾਮ ਤੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਪਾਰ ਦੇ ਸਿਲਸਿਲੇ ਵਿੱਚ ਕੁਝ ਯਾਤਰਾ ਵੀ ਕਰ ਸਕਦੇ ਹੋ, ਜਿਸਦਾ ਭਵਿੱਖ ਵਿੱਚ ਲਾਭ ਹੋਵੇਗਾ। ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕੁਝ ਨਵੇਂ ਸੌਦੇ ਮਿਲ ਸਕਦੇ ਹਨ।
ਬ੍ਰਿਖ : ਦਾਨ ਦੇ ਕੰਮਾਂ ਤੇ ਕੁਝ ਪੈਸਾ ਖਰਚ ਕਰੋਗੇ, ਜਿਸ ਕਾਰਨ ਤੁਹਾਡੀ ਪ੍ਰਸਿੱਧੀ ਹਰ ਪਾਸੇ ਫੈਲ ਜਾਵੇਗੀ। ਫਾਲਤੂ ਅਤੇ ਬੇਲੋੜੇ ਵਿਵਾਦਾਂ ਤੋਂ ਦੂਰ ਰਹਿਣਾ ਪਵੇਗਾ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਿਥੁਨ: ਅਚਾਨਕ ਕੋਈ ਵੱਡੀ ਰਕਮ ਪ੍ਰਾਪਤ ਹੋ ਸਕਦੀ ਹੈ। ਆਪਣੇ ਜੀਵਨ ਸਾਥੀ ਲਈ ਕੁਝ ਖਰੀਦਦਾਰੀ ਵੀ ਕਰ ਸਕਦੇ ਹੋ, ਜਿਸ ਵਿੱਚ ਤੁਹਾਨੂੰ ਆਮਦਨ ਅਤੇ ਖਰਚ ਦੋਵਾਂ ਤੇ ਕਾਬੂ ਰੱਖਣਾ ਪਵੇਗਾ, ਨਹੀਂ ਤਾਂ ਵਿੱਤੀ ਸਥਿਤੀ ਵੀ ਹਿੱਲ ਸਕਦੀ ਹੈ। ਜੋ ਵੀ ਕੰਮ ਕਰੋਗੇ, ਤੁਹਾਨੂੰ ਉਸ ਦਾ ਫਲ ਪ੍ਰਾਪਤ ਕਰਨ ਦਾ ਸਮਾਂ ਮਿਲੇਗਾ।
ਕਰਕ: ਕਾਰੋਬਾਰ ਵਿੱਚ ਕੁਝ ਨਵੇਂ ਯਤਨ ਕਰੋਗੇ, ਜਿਸ ਵਿਚ ਸਫਲਤਾ ਮਿਲੇਗੀ ਅਤੇ ਸਾਖ ਵਧੇਗੀ। ਸ਼ਾਮ ਨੂੰ ਮਹਿਮਾਨਾਂ ਦੇ ਆਉਣ ਨਾਲ ਤੁਹਾਡਾ ਪੈਸਾ ਖਰਚ ਵਧ ਸਕਦਾ ਹੈ। ਕਾਰੋਬਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।
ਸਿੰਘ : ਆਪਣੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਝ ਪੈਸਾ ਖਰਚ ਕਰੋਗੇ। ਕਾਰੋਬਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਆਪਣੇ ਭਰਾ ਨਾਲ ਸਾਂਝਾ ਕਰੋਗੇ, ਜਿਸ ਨਾਲ ਤੁਹਾਨੂੰ ਲਾਭ ਹੋਵੇਗਾ ਅਤੇ ਮਿਲ ਕੇ ਕੰਮ ਕਰੋ। ਨੌਕਰੀਪੇਸ਼ਾ ਲੋਕ ਪਾਰਟ ਟਾਈਮ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ।
ਕੰਨਿਆ: ਕਾਰੋਬਾਰ ਵਿੱਚ ਵੱਡਾ ਲਾਭ ਮਿਲਣ ਨਾਲ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ। ਜੇਕਰ ਤੁਸੀਂ ਆਪਣੀ ਆਮਦਨ ਤੋਂ ਵੱਧ ਖਰਚ ਕਰਦੇ ਹੋ, ਤਾਂ ਇਹ ਭਵਿੱਖ ਵਿੱਚ ਮੁਸੀਬਤ ਦੇ ਸਕਦਾ ਹੈ, ਇਸ ਲਈ ਸਮਝਦਾਰੀ ਨਾਲ ਪੈਸਾ ਖਰਚ ਕਰੋ।
ਤੁਲਾ: ਜੋ ਵੀ ਕੰਮ ਕਰੋਗੇ, ਤੁਹਾਨੂੰ ਉਸ ਵਿੱਚ ਪੂਰੀ ਸਫਲਤਾ ਮਿਲੇਗੀ। ਨੌਕਰੀ ਵਿੱਚ ਤੁਹਾਡੇ ਮਨ ਦੇ ਹਿਸਾਬ ਨਾਲ ਕੰਮ ਮਿਲੇਗਾ, ਜਿਸ ਕਾਰਨ ਤੁਸੀਂ ਪ੍ਰਸੰਨਤਾ ਮਹਿਸੂਸ ਕਰੋਗੇ। ਤੁਹਾਡੇ ਆਲੇ-ਦੁਆਲੇ ਦਾ ਮਾਹੌਲ ਖੁਸ਼ਗਵਾਰ ਰਹੇਗਾ। ਅਫਸਰ ਵੀ ਤੁਹਾਡੀ ਤਾਰੀਫ ਕਰਦੇ ਨਜ਼ਰ ਆਉਣਗੇ। ਜੇਕਰ ਤੁਸੀਂ ਕੋਈ ਜਾਇਦਾਦ ਖਰੀਦਣ ਜਾ ਰਹੇ ਹੋ ਤਾਂ ਇਸ ਦੇ ਚੱਲ ਅਤੇ ਅਚੱਲ ਦੋਹਾਂ ਪਹਿਲੂਆਂ ਨੂੰ ਧਿਆਨ ਨਾਲ ਦੇਖੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
ਬ੍ਰਿਸ਼ਚਕ: ਦੁਸ਼ਮਣ ਪੱਖ ਨੌਕਰੀ ਅਤੇ ਕਾਰੋਬਾਰ ਵਿੱਚ ਹਾਵੀ ਹੋਣ ਦੀ ਕੋਸ਼ਿਸ਼ ਕਰੇਗਾ, ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ। ਇਸ ਲਈ ਤੁਹਾਨੂੰ ਅੱਖਾਂ ਅਤੇ ਕੰਨ ਖੋਲ੍ਹ ਕੇ ਕੰਮ ਕਰਨਾ ਪਵੇਗਾ। ਵਪਾਰ ਵਿੱਚ ਲਾਭ ਦੀ ਬਜਾਏ ਖਰਚ ਜ਼ਿਆਦਾ ਹੋਣ ਕਾਰਨ ਤੁਸੀਂ ਚਿੰਤਤ ਰਹੋਗੇ।
ਧਨੁ: ਆਰਥਿਕ ਸਥਿਤੀ ਮਜ਼ਬੂਤ ਰਹੇਗੀ। ਤੁਹਾਨੂੰ ਸਰੀਰਕ ਅਤੇ ਆਰਥਿਕ ਤਾਕਤ ਮਿਲੇਗੀ। ਤੁਸੀਂ ਆਪਣੇ ਸਾਰੇ ਰੁਕੇ ਹੋਏ ਕੰਮ ਪੂਰੇ ਕਰੋਗੇ ਅਤੇ ਪਰਿਵਾਰਕ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋਗੇ, ਜਿਸ ਨਾਲ ਤੁਹਾਡਾ ਖਰਚਾ ਵਧੇਗਾ। ਕਾਰੋਬਾਰ ਲਈ ਕਿਸੇ ਦੀ ਸਲਾਹ ਦੀ ਲੋੜ ਪਵੇਗੀ। ਨੌਕਰੀ ਪੇਸ਼ੇ ਵਾਲੇ ਲੋਕ ਹੋਰ ਰੁਜ਼ਗਾਰ ਦੀ ਭਾਲ ਕਰਨਗੇ।
ਮਕਰ: ਭਰਾਵਾਂ ਅਤੇ ਕਾਰੋਬਾਰੀ ਸਹਿਯੋਗੀਆਂ ਦੇ ਵਿਚਕਾਰ ਅਣਬਣ ਕਾਰਨ ਪੂਰਾ ਦਿਨ ਅਸੁਵਿਧਾਜਨਕ ਰਹੇਗਾ। ਜੇਕਰ ਤੁਸੀਂ ਕੋਈ ਦੁਕਾਨ ਜਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਜੀਵਨ ਸਾਥੀ ਦੀ ਸਲਾਹ ਲੈਣੀ ਬਿਹਤਰ ਰਹੇਗੀ। ਦੁਸ਼ਮਣ ਤੁਹਾਨੂੰ ਬੇਵਜ੍ਹਾ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਤੁਹਾਡੀ ਤਰੱਕੀ ਦੇਖ ਕੇ ਪਰੇਸ਼ਾਨ ਹੋ ਸਕਦੇ ਹਨ।
ਕੁੰਭ: ਵਪਾਰ ਵਿੱਚ ਲਗਾਤਾਰ ਲਾਭ ਦੀ ਸੰਭਾਵਨਾ ਰਹੇਗੀ। ਇਸ ਦੇ ਨਾਲ ਹੀ ਕੁਝ ਕਾਰੋਬਾਰੀ ਯਾਤਰਾਵਾਂ ਵੀ ਕੀਤੀਆਂ ਜਾਣਗੀਆਂ, ਜਿਸ ਕਾਰਨ ਤੁਹਾਨੂੰ ਲਾਭ ਮਿਲੇਗਾ। ਵਿਦੇਸ਼ ਤੋਂ ਵਪਾਰ ਕਰਨ ਵਾਲੇ ਮੂਲ ਨਿਵਾਸੀਆਂ ਨੂੰ ਕੋਈ ਚੰਗੀ ਖਬਰ ਮਿਲ ਸਕਦੀ ਹੈ।
ਮੀਨ: ਨੌਕਰੀਪੇਸ਼ਾ ਲੋਕਾਂ ਤੇ ਕੰਮ ਦਾ ਬੋਝ ਅਤੇ ਅਧਿਕਾਰ ਵਧਣਗੇ, ਜਿਸ ਕਾਰਨ ਉਨ੍ਹਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪੁਨਰਵਾਸ ਦੇ ਸੰਦਰਭ ਨੂੰ ਜ਼ੋਰਦਾਰ ਢੰਗ ਨਾਲ ਮੁਲਤਵੀ ਕੀਤਾ ਜਾਵੇਗਾ। ਕਿਸੇ ਦੋਸਤ ਦੀ ਮਦਦ ਨਾਲ ਤੁਹਾਨੂੰ ਰੁਕਿਆ ਹੋਇਆ ਪੈਸਾ ਮਿਲ ਸਕਦਾ ਹੈ, ਜਿਸ ਨਾਲ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਮਾਤਾ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਜਮੀਨ, ਮਕਾਨ ਅਤੇ ਵਾਹਨ ਆਦਿ ਦੇ ਸੌਦਿਆਂ ਵਿੱਚ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਧਿਐਨ ਕਰਨ ਵਾਲਿਆਂ ਨੂੰ ਵਿਦਿਆ ਪ੍ਰਾਪਤੀ ਵਿੱਚ ਸਫਲਤਾ ਮਿਲੇਗੀ।
ਬ੍ਰਿਖ : ਵਿਚਾਰਿਕ ਸਥਿਰਤਾ ਦੇ ਕਾਰਨ ਤੁਹਾਡੇ ਕੰਮ ਚੰਗੀ ਤਰ੍ਹਾਂ ਸੰਪੰਨ ਹੋਣਗੇ। ਮਹੱਤਵਪੂਰਨ ਫ਼ੈਸਲਾ ਲੈਣ ਲਈ ਦਿਨ ਸ਼ੁਭ ਹੈ। ਜੀਵਨਸਾਥੀ ਦੇ ਨਾਲ ਸਮਾਂ ਚੰਗੀ ਤਰ੍ਹਾਂ ਗੁਜ਼ਰੇਗਾ। ਕੰਮ ਵਿੱਚ ਸਫਲਤਾ ਮਿਲੇਗੀ। ਮਾਨ- ਸਨਮਾਨ ਮਿਲੇਗਾ।
ਮਿਥੁਨ : ਕਿਸੇ ਦੇ ਨਾਲ ਵਿਵਾਦ ਨਾ ਹੋਵੇ ਇਸਦਾ ਧਿਆਨ ਰੱਖੋ। ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਨ ਮੁਟਾਓ ਹੋਣ ਦੀ ਅਤੇ ਸਿਹਤ ਵਿਗੜਨ ਦੀ ਸੰਭਾਵਨਾ ਹੈ।
ਕਰਕ : ਆਪਣੀ ਆਰਥਿਕ ਜਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾ ਪਾਓਗੇ। ਆਰਥਿਕ ਯੋਜਨਾ ਬਣਾ ਸਕੋਗੇ। ਪਰਿਵਾਰ ਦੇ ਮੈਂਬਰਾਂ ਦੇ ਨਾਲ ਆਨੰਦਪੂਰਵਕ ਸਮਾਂ ਗੁਜ਼ਰੇਗਾ। ਤੁਹਾਡੇ ਆਤਮਵਿਸ਼ਵਾਸ ਵਿੱਚ ਵਾਧਾ ਹੋਵੇਗਾ।
ਸਿੰਘ : ਪਰਿਵਾਰ ਵਾਲਿਆਂ ਅਤੇ ਸਨੇਹੀਆਂ ਦੇ ਨਾਲ ਕੋਈ ਘਟਨਾ ਘਟਣ ਦੀ ਸੰਭਾਵਨਾ ਹੈ। ਦੁਰਘਟਨਾ ਤੋਂ ਸੰਭਲਨਾ ਲਾਜ਼ਮੀ ਹੈ। ਕਮਾਈ ਦੇ ਮੁਕਾਬਲੇ ਖਰਚ ਜਿਆਦਾ ਹੋਵੇਗਾ। ਮਾਨਸਿਕ ਚਿੰਤਾ ਦੇ ਕਾਰਨ ਮਨ ਬੇਚੈਨ ਰਹੇਗਾ।
ਕੰਨਿਆ: ਤੁਹਾਡੀ ਕਮਾਈ ਵਿੱਚ ਵਾਧਾ ਹੋਵੇਗਾ। ਕਿਸੇ ਹੋਰ ਤਰੀਕੇ ਨਾਲ ਵੀ ਆਰਥਿਕ ਲਾਭ ਹੋਵੇਗਾ। ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ। ਵਪਾਰ ਵਿੱਚ ਲਾਭ ਹੋਵੇਗਾ। ਔਲਾਦ ਅਤੇ ਜੀਵਨਸਾਥੀ ਤੋਂ ਸੁਖ ਮਿਲੇਗਾ।
ਤੁਲਾ: ਉੱਚ ਅਧਿਕਾਰੀਆਂ ਦੀ ਤੁਹਾਡੇ ਤੇ ਕ੍ਰਿਪਾਦ੍ਰਿਸ਼ਟੀ ਰਹੇਗੀ। ਪਿਤਾ ਤੋਂ ਲਾਭ ਦੇ ਸੰਕੇਤ ਹਨ। ਸਰਕਾਰੀ ਕੰਮਾਂ ਵਿੱਚ ਲਾਭ ਮਿਲੇਗਾ। ਗ੍ਰਹਿਸਥ ਜੀਵਨ ਮਧੁਰਤਾਪੂਰਨ ਹੋਵੇਗਾ। ਜਮੀਨ, ਮਕਾਨ ਅਤੇ ਜਾਇਦਾਦ ਦੇ ਸੌਦੇ ਸਫਲ ਰਹਿਣਗੇ।
ਬ੍ਰਿਸ਼ਚਕ : ਰਿਸ਼ਤੇਦਾਰਾਂ ਦੇ ਨਾਲ ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ। ਇਸਤਰੀ ਦੋਸਤਾਂ ਤੋਂ ਲਾਭ ਹੋਣਾ ਸੰਭਵ ਹੈ। ਧਾਰਮਿਕ ਕੰਮ ਅਤੇ ਧਾਰਮਿਕ ਯਾਤਰਾ ਵਿੱਚ ਰੁੱਝੇ ਰਹੋਗੇ। ਵਿਦੇਸ਼ ਵਿੱਚ ਰਹਿਣ ਵਾਲੇ ਸਨੇਹੀਆਂ ਦੇ ਸਮਾਚਾਰ ਨਾਲ ਆਨੰਦ ਹੋਵੇਗਾ।
ਧਨੁ : ਸਿਹਤ ਦਾ ਧਿਆਨ ਰੱਖੋ। ਅਧਿਆਤਮਿਕ ਸਿੱਧੀ ਪ੍ਰਾਪਤ ਕਰਨ ਲਈ ਚੰਗਾ ਸਮਾਂ ਹੈ। ਪਾਣੀ ਅਤੇ ਇਸਤਰੀ ਤੋਂ ਦੂਰ ਰਹੋ।
ਮਕਰ : ਦੋਸਤਾਂ ਦੇ ਨਾਲ ਘੁੰਮਣਾ- ਫਿਰਨਾ , ਮੌਜ – ਮਸਤੀ ਹੋਵੇਗੀ। ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਸਨਮਾਨਿਤ ਕੀਤੇ ਜਾਣ ਦੀ ਸੰਭਾਵਨਾ ਹੈ। ਵਾਹਨ ਸੁਖ ਪ੍ਰਾਪਤ ਹੋਵੇਗਾ।
ਕੁੰਭ : ਘਰ ਵਿੱਚ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਰਹੇਗਾ, ਜੋ ਕਿ ਤੁਹਾਡੇ ਮਨ ਨੂੰ ਖੁਸ਼ ਰੱਖੇਗਾ। ਨੌਕਰੀ ਕਰਨ ਵਾਲੇ ਲੋਕਾਂ ਨੂੰ ਨੌਕਰੀ ਤੋਂ ਲਾਭ ਅਤੇ ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ।
ਮੀਨ : ਔਲਾਦ ਦੇ ਸਿਹਤ ਦੀ ਚਿੰਤਾ ਰਹੇਗੀ। ਘਰ ਵਿੱਚ ਵੱਡਿਆਂ ਦੀ ਸਿਹਤ ਥੋੜ੍ਹਾ ਵਿਗੜ ਸਕਦੀ ਹੈ। ਦਫ਼ਤਰ ਵਿੱਚ ਉੱਚ ਅਧਿਕਾਰੀਆਂ ਦੀ ਅਪ੍ਰਸੰਨਤਾ ਦਾ ਸਾਹਮਣਾ ਕਰਨਾ ਪਵੇਗਾ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
16 ਮਾਰਚ ਤੋਂ 22 ਮਾਰਚ ਤੱਕ
ਮੇਖ: ਜੋਸ਼ ਅਤੇ ਹਿੰਮਤ ਵਿੱਚ ਵਾਧਾ ਹੋਵੇਗਾ। ਕੁੱਝ ਰੁਕੇ ਹੋਏ ਜਰੂਰੀ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਧਰਮ -ਕਰਮ ਵਿੱਚ ਦਿਲਚਸਪੀ, ਪਰ ਗੁੱਸਾ ਜਿਆਦਾ ਅਤੇ ਫਜੂਲ ਦੀ ਭੱਜ-ਦੌੜ੍ਹ ਬਣੀ ਰਹੇਗੀ। ਹਫਤੇ ਦੇ ਅਖੀਰ ਵਿੱਚ ਕਿਸੇ ਖਾਸ ਮਿੱਤਰ ਨਾਲ ਵਿਗੜੇ ਹੋਏ ਕੰਮ ਬਣਨਗੇ। ਪੇਟ ਖਰਾਬ ਅਤੇ ਕੋਈ ਗੁਪਤ ਚਿੰਤਾ ਬਣੀ ਰਹੇਗੀ।
ਬ੍ਰਿਖ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਕਾਰੋਬਾਰ ਸੰਬੰਧੀ ਕੁੱਝ ਯੋਜਨਾ ਬਣੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਧਨ ਖਰਚ ਜਿਆਦਾ, ਬੇਲੋੜ੍ਹੀ ਦੌੜ੍ਹ-ਭੱਜ ਅਤੇ ਸਰਕਾਰੀ ਖੇਤਰਾਂ ਵਿੱਚ ਪ੍ਰੇਸ਼ਾਨੀ ਰਹੇਗੀ। ਜਿਆਦਾ ਗੁੱਸਾ, ਦਿਮਾਗੀ ਪ੍ਰੇਸ਼ਾਨੀ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।
ਮਿਥੁਨ: ਬਣਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਆਰਥਿਕ ਪ੍ਰੇਸ਼ਾਨੀਆਂ ਵੱਧਣਗੀਆਂ। ਮਾਨਸਿਕ ਤਨਾਉ ਅਤੇ ਗੁਪਤ ਫਿਕਰ ਵੀ ਹੋਵੇਗੀ। ਮਾਤਾ-ਪਿਤਾ ਨਾਲ ਅਣਬਣ, ਫਜੂਲ ਦੀ ਯਾਤਰਾ ਅਤੇ ਵਧੇਰੇ ਗੁੱਸੇ ਕਾਰਨ ਪਰਿਵਾਰਕ ਉਲਝਨਾਂ ਵੱਧਣਗੀਆਂ। ਦਿਮਾਗੀ ਤਨਾਉ ਵੀ ਰਹੇਗਾ। ਕਿਸੇ ਖਾਸ ਕੰਮ ਲਈ ਦੌੜ੍ਹ-ਭੱਜ ਰਹੇਗੀ। ਮਨ ਪਰੇਸ਼ਾਨ ਰਹੇਗਾ।
ਕਰਕ: ਇਸ ਹਫਤੇ ਕਾਰਜ- ਖੇਤਰ ਵਿੱਚ ਕਈ ਜਰੂਰੀ ਲੋਕਾਂ ਨਾਲ ਮੇਲ-ਜੋਲ ਵੱਧਣਗੇ। ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਦਿਲਚਸਪੀ ਵਧੇਗੀ। ਸਿਹਤ ਵੱਲੋਂ ਪਰੇਸ਼ਾਨੀ, ਮਾਤਾ-ਪਿਤਾ-ਪੁੱਤਰ ਵਿਚਾਲੇ ਮਤਭੇਦ ਹੋ ਸਕਦੇ ਹਨ। ਕੋਈ ਕਾਨੂੰਨੀ ਕਾਰਵਾਈ ਹੋਣ ਨਾਲ ਪਰੇਸ਼ਾਨੀ ਹੋ ਸਕਦੀ ਹੈ। ਸੰਤਾਨ ਦੇ ਕਿਸੇ ਖਾਸ ਕੰਮ ਵਿੱਚ ਜਿਆਦਾ ਰੁੱਝੇ ਰਹੋਗੇ। ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ।
ਸਿੰਘ : ਇਸ ਹਫਤੇ ਜਮੀਨ-ਸਵਾਰੀ ਦਾ ਲੈਣ ਦੇਣ ਕਰਨ ਦੀ ਯੋਜਨਾ ਬਣੇਗੀ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਕਾਰੋਬਾਰੀ ਰੁਝੇਵੇਂ ਬਣਨਗੇ। ਕੋਈ ਰੁਕਿਆ ਕੰਮ ਬਣੇਗਾ ਪਰ ਸਿਹਤ ਕੁੱਝ ਢਿੱਲੀ, ਸੱਟ ਲੱਗਣ ਦਾ ਡਰ, ਬੇਲੋੜ੍ਹੀ ਦੌੜ੍ਹ-ਭੱਜ, ਮਾਨਸਿਕ ਤਨਾਉ ਅਤੇ ਆਰਥਿਕ ਹਾਲਾਤ ਅਸਥਿਰ ਹੋਣਗੇ। ਗੁੱਸਾ ਅਤੇ ਤੇਜੀ ਤੋਂ ਬਚੋ।
ਕੰਨਿਆ: ਸਿਹਤ ਸੰਬੰਧੀ ਪੇ੍ਰਸ਼ਾਨੀ, ਆਮਦਨ ਨਾਲੋਂ ਖਰਚ ਜਿਆਦਾ ਅਤੇ ਬਣਦੇ ਕੰਮਾਂ ਵਿੱਚ ਔਕੜ੍ਹਾਂ ਹੋਣਗੀਆਂ। ਕਾਰੋਬਾਰ ਵਿੱਚ ਕਈ ਉਤਾਰ-ਚੜਾਅ, ਤਬਦੀਲੀ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਪਰ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸੰਤਾਨ ਸੰਬੰਧੀ ਪ੍ਰੇਸ਼ਾਨੀ ਵੀ ਰਹੇਗੀ। ਵਿਰੋਧੀ ਪੱਖ ਦਾ ਡਰ ਅਤੇ ਆਰਥਿਕ ਉਲਝਣਾਂ ਕਾਰਨ ਮਨ ਅਸ਼ਾਤ ਰਹੇਗਾ।
ਤੁਲਾ: ਧਨ ਲਾਭ ਅਤੇ ਕਾਰੋਬਾਰ ਵਿੱਚ ਮੌਕੇ ਮਿਲਣਗੇ। ਕਾਰੋਬਾਰੀ ਖੇਤਰ ਵਿੱਚ ਚਨੌਤੀਆਂ ਦਾ ਸਾਮਨਾ ਕਰਨਾ ਪਵੇਗਾ। ਮਾਨ-ਇੱਜਤ ਵਿੱਚ ਵਾਧਾ, ਧਾਰਮਿਕ ਕੰਮਾਂ ਵੱਲ ਰੁਝਾਨ ਅਤੇ ਭੈਣ-ਭਰਾ ਦਾ ਸੁੱਖ ਮਿਲੇਗਾ। ਸਿਹਤ ਕੁੱਝ ਢਿੱਲੀ, ਪੇਟ ਖਰਾਬ, ਬੇਲੋੜ੍ਹੀ ਦੌੜ੍ਹ-ਭੱਜ, ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ।
ਬ੍ਰਿਸ਼ਚਕ: ਅਚਾਨਕ ਲਾਭ ਅਤੇ ਕੁੱਝ ਵਿਗੜੇ ਕੰਮ ਬਣਨਗੇ। ਧਨ ਲਾਭ ਅਤੇ ਤਰੱਕੀ ਦੇ ਯੋਗ ਹਨ। ਧਰਮ-ਕਰਮ ਦੇ ਕੰਮਾਂ ਵਿੱਚ ਰੁਝਾਨ ਵਧੇਗਾ। ਘਰੇਲੂ ਚਿੰਤਾਵਾਂ ਬਣਿਆ ਰਹਿਣਗੀਆਂ। ਖਰਚ ਜਿਆਦਾ ਅਤੇ ਧਨ ਦਾ ਫਜੂਲ ਖਰਚ ਵੀ ਹੋਵੇਗਾ। ਸੱਟ ਚੋਟ ਦਾ ਡਰ ਹੈ। ਸਾਵਧਾਨੀ ਵਰਤੋਂ। ਹਫਤੇ ਦੇ ਅਖੀਰ ਵਿੱਚ ਦੌੜ-ਭੱਜ ਅਤੇ ਦਿਮਾਗੀ ਤਨਾਉ ਬਣਿਆ ਰਹੇਗਾ।
ਧਨੁ: ਸੰਘਰਸ਼ ਭਰੇ ਹਾਲਾਤਾਂ ਬਾਵਜੂਦ ਧਨ ਪ੍ਰਾਪਤੀ ਦੇ ਵਸੀਲੇ ਬਣਦੇ ਰਹਿਣਗੇ। ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਥੋੜੀਆਂ ਰੁਕਾਵਟਾਂ ਰਹਿਣਗੀਆਂ। ਵਿਦੇਸ਼ੀ ਸੰਬੰਧੀਆਂ ਤੋਂ ਆਰਥਿਕ ਲਾਭ ਦੀ ਵੀ ਉਮੀਦ ਵਧੇਗੀ। ਆਖਿਰ ਵਿੱਚ ਗੁੱਸਾ ਜਿਆਦਾ ਆਉਣ ਨਾਲ ਕਿਸੇ ਨਾਲ ਸੰਬੰਧ ਵਿਗੜ ਸਕਦੇ ਹਨ, ਸਾਵਧਾਨੀ ਵਰਤੋ। ਕਿਸੇ ਤੋਂ ਧੋਖਾ ਵੀ ਮਿਲ ਸਕਦਾ ਹੈ।
ਮਕਰ: ਮਿਲੇ-ਜੁਲੇ ਅਸਰ ਰਹਿਣਗੇ। ਬੇਲੋੜੀ ਭੱਜ-ਦੌੜ੍ਹ, ਦਿਮਾਗੀ ਤਨਾਉ ਅਤੇ ਗੁਪਤ ਪਰੇਸ਼ਾਨੀਆਂ ਦਾ ਸਾਮਨਾ ਰਹੇਗਾ। ਨਜਦੀਕੀ ਬੰਧੂਆਂ ਨਾਲ ਮਨ-ਮੁਟਾਵ ਰਹੇਗਾ। ਕਾਰੋਬਾਰੀ ਖੇਤਰਾਂ ਵਿੱਚ ਰੁਕਾਵਟਾਂ ਅਤੇ ਅੜਚਨਾਂ ਰਹਿਣਗੀਆਂ। ਕਿਸੇ ਸਹਿਯੋਗੀ ਤੋਂ ਧੋਖਾ ਮਿਲ ਸਕਦਾ ਹੈ। ਹਫਤੇ ਦੇ ਆਖਿਰ ਵਿੱਚ ਵਧੇਰੇ ਮਿਹਨਤ ਅਤੇ ਸੰਘਰਸ਼ ਦੇ ਬਾਵਜੂਦ ਗੁਜਾਰੇ ਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਸੰਤਾਨ ਦੇ ਕੈਰੀਅਰ ਸੰਬੰਧੀ ਚਿੰਤਾ ਬਣੀ ਰਹੇਗੀ।
ਕੁੰਭ: ਅਰਾਮ ਘੱਟ ਅਤੇ ਦੌੜ-ਭੱਜ ਜਿਆਦਾ ਰਹੇਗੀ। ਸੰਘਰਸ਼ ਵੀ ਜਿਆਦਾ ਰਹੇਗਾ। ਵਿਰੋਧੀ ਪੱਖ ਬਣਦੇ ਕੰਮਾਂ ਵਿੱਚ ਅੜਚਨਾਂ ਦੇਣ ਦੀ ਕੋਸ਼ਿਸ਼ ਕਰਨਗੇ। ਜਮੀਨ ਸਵਾਰੀ ਆਦਿ ਤੇ ਧਨ ਖਰਚ ਜਿਆਦਾ ਹੋਵੇਗਾ। ਕਾਰੋਬਾਰੀ ਰੁਝੇਵੇਂ ਵੱਧਣਗੇ। ਫਿਰ ਵੀ ਬੇਲੋੜੀ ਦੌੜ੍ਹ-ਭੱਜ ਅਤੇ ਧਨ ਖਰਚ ਜਿਆਦਾ ਹੋਵੇਗਾ।
ਮੀਨ: ਮਿਹਨਤ ਅਤੇ ਦੌੜ-ਭੱਜ ਜਿਆਦਾ ਰਹੇਗੀ। ਪਰਿਵਾਰਕ ਅਤੇ ਆਰਥਿਕ ਹਾਲਾਤ ਕੁੱਝ ਡਾਵਾਂਡੋਲ ਰਹਿਣਗੇ। ਸਰਕਾਰੀ ਕੰਮ ਪੈਂਡਿੰਗ ਰਹਿਣਗੇ, ਗੁਜਾਰੇਲਾਇਕ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਹਫਤੇ ਦੇ ਆਖਿਰ ਵਿੱਚ ਸਿਹਤ ਕੁੱਝ ਢਿੱਲੀ, ਦਿਮਾਗੀ ਤਨਾਉ, ਬੇਲੋੜਾ ਵਾਦ ਵਿਵਾਦ ਅਤੇ ਕੋਈ ਗੁਪਤ ਚਿੰਤਾ ਬਣੀ ਰਹੇਗੀ। ਰੋਜਾਨਾ ਦੇ ਕੰਮ ਚੁਨੌਤੀ ਬਣ ਸਕਦੇ ਹਨ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਤੁਹਾਡੇ ਸੁਭਾਅ ਵਿੱਚ ਜ਼ਿਆਦਾ ਭਾਵੁਕਤਾ ਅਤੇ ਕਾਮੁਕਤਾ ਰਹੇਗੀ। ਪਤਨੀ ਦੇ ਸਾਥ ਨਾਲ ਮਨ ਖੁਸ਼ ਰਹੇਗਾ।
ਬ੍ਰਿਖ : ਤੁਹਾਨੂੰ ਮਾਂ ਦੀ ਬਿਮਾਰੀ ਦੀ ਚਿੰਤਾ ਰਹੇਗੀ। ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਧਿਆਤਮਕਤਾ, ਯੋਗ ਦਾ ਸਹਾਰਾ ਲਓ। ਅਭਿਆਸ ਲਈ ਸਮਾਂ ਮੱਧਮ ਹੈ।
ਮਿਥੁਨ : ਤੁਸੀਂ ਕਲਪਨਾ ਸ਼ਕਤੀ ਨਾਲ ਸਰਜਨਾਤਮਕ ਕੰਮ ਕਰ ਸਕੋਗੇ। ਪੈਸਿਆਂ ਬਾਰੇ ਧਿਆਨ ਰੱਖਣ ਨਾਲ ਉਸਦਾ ਪ੍ਰਬੰਧ ਕਰ ਸਕੋਗੇ। ਨੌਕਰੀ ਵਿੱਚ ਅਨੁਕੂਲ ਮਾਹੌਲ ਰਹੇਗਾ ਅਤੇ ਸਾਥੀਆਂ ਦਾ ਸਹਿਯੋਗ ਮਿਲੇਗਾ।
ਕਰਕ : ਆਰਥਿਕ ਯੋਜਨਾ ਵਿੱਚ ਤੁਹਾਨੂੰ ਪਹਿਲਾਂ ਥੋੜ੍ਹੀਆਂ ਮੁਸੀਬਤਾਂ ਆਉਣਗੀਆਂ, ਪਰ ਫਿਰ ਤੁਸੀਂ ਆਸਾਨੀ ਨਾਲ ਕੰਮ ਪੂਰਾ ਕਰ ਸਕੋਗੇ। ਤੁਹਾਡੇ ਜਰੂਰੀ ਕੰਮ ਵੀ ਸ਼ੁਰੂ ਵਿੱਚ ਦੇਰੀ ਤੋਂ ਬਾਅਦ ਆਸਾਨੀ ਨਾਲ ਪੂਰੇ ਹੋਣ ਤੇ ਤੁਸੀਂ ਸ਼ਾਂਤੀ ਦਾ ਅਹਿਸਾਸ ਕਰੋਗੇ।
ਸਿੰਘ : ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਹੋ ਸਕਦੀ ਹੈ ਅਤੇ ਤੁਸੀਂ ਉਨ੍ਹਾਂ ਦੇ ਨਾਲ ਆਪਣਾ ਦਿਨ ਖੁਸ਼ੀ ਵਿੱਚ ਬਿਤਾ ਸਕੋਗੇ। ਯਾਤਰਾ, ਸਵਾਦਿਸ਼ਟ ਭੋਜਨ ਨਾਲ ਤੁਸੀਂ ਰੋਮਾਂਚਿਤ ਰਹੋਗੇ।
ਕੰਨਿਆ : ਨੀਤੀ-ਵਿਰੁੱਧ ਕੰਮ ਨਾ ਕਰੋ ਇਸਦਾ ਖਿਆਲ ਰੱਖੋ। ਔਰਤਾਂ ਬਾਰੇ ਵਿਸ਼ੇਸ਼ ਧਿਆਨ ਰੱਖੋ। ਬਾਣੀ ਤੇ ਕਾਬੂ ਰੱਖੋ। ਵਿਦੇਸ਼ ਤੋਂ ਸਮਾਚਾਰ ਮਿਲਣਗੇ। ਕਾਨੂੰਨੀ ਗੱਲਾਂ ਦਾ ਫੈਸਲਾ ਸੋਚ ਸਮਝ ਕੇ ਕਰੋ।
ਤੁਲਾ : ਇਸਤਰੀ ਮਿੱਤਰ ਵਿਸ਼ੇਸ਼ ਲਾਭਦਾਈ ਰਹਿਣਗੇ। ਧਨਪ੍ਰਾਪਤੀ ਲਈ ਵੀ ਸ਼ੁਭ ਸਮਾਂ ਹੈ। ਵਪਾਰ ਦੇ ਪੈਸੇ ਲੈਣ ਲਈ ਯਾਤਰਾ ਹੋਵੇਗੀ।
ਬ੍ਰਿਸ਼ਚਕ : ਮਨ ਵਿੱਚ ਭਾਵਨਾਤਮਕਤਾ ਵਧੇਗੀ। ਮਾਂ ਤੋਂ ਫਾਇਦਾ ਹੋਵੇਗਾ। ਉੱਤਮ ਵਿਆਹ ਸੁਖ ਪ੍ਰਾਪਤ ਹੋਵੇਗਾ। ਜਮੀਨ – ਜਾਇਦਾਦ ਦੇ ਦਸਤਾਵੇਜ਼ ਸੋਚ-ਸਮਝ ਕੇ ਸਾਈਨ ਕਰੋ। ਕਾਰੋਬਾਰ ਖੇਤਰ ਵਿੱਚ ਚੰਗਾ ਅਤੇ ਸਫਲ ਦਿਨ ਹੈ।
ਧਨੁ : ਉੱਪਰੀ ਅਧਿਕਾਰੀਆਂ ਦਾ ਰਵੱਈਆ ਨਕਾਰਾਤਮਕ ਰਹੇਗਾ। ਵਿਰੋਧੀਆਂ ਦੇ ਨਾਲ ਵਾਦ – ਵਿਵਾਦ ਨਾ ਕਰੋ। ਸੰਤਾਨ ਨਾਲ ਮਤਭੇਦ ਖੜੇ ਹੋਣਗੇ । ਯਾਤਰਾ ਦੀ ਸੰਭਾਵਨਾ ਹੈ।
ਮਕਰ : ਕੰਮ ਸਮੇਂ ਨਾਲ ਪੂਰਾ ਨਹੀਂ ਹੋਵੇਗਾ। ਕੰਮ ਦਾ ਬੋਝ ਜ਼ਿਆਦਾ ਰਹੇਗਾ। ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ। ਸਰੀਰਕ ਸਿਹਤ ਵਿਗੜੇਗੀ। ਖਰਚ ਜ਼ਿਆਦਾ ਹੋਵੇਗਾ।
ਕੁੰਭ : ਪ੍ਰੇਮੀਆਂ ਲਈ ਚੰਗਾ ਦਿਨ ਹੈ। ਕਿਤੇ ਘੁੰਮਣ ਦੀ ਯੋਜਨਾ ਬਣ ਸਕਦੀ ਹੈ। ਵਧੀਆ ਭੋਜਨ, ਕਪੜੇ ਅਤੇ ਵਾਹਨਸੁੱਖ ਪ੍ਰਾਪਤ ਹੋਵੇਗਾ ।
ਮੀਨ : ਪੇਕਿਆਂ ਤੋਂ ਕੋਈ ਚੰਗੇ ਸਮਾਚਾਰ ਮਿਲਣਗੇ। ਘਰ ਵਿੱਚ ਪ੍ਰਫੁੱਲਤਾ ਦਾ ਮਾਹੌਲ ਹੋਵੇਗਾ। ਨੌਕਰੀ ਵਿੱਚ ਵੀ ਤੁਹਾਨੂੰ ਸਾਥੀਆਂ ਦਾ ਸਹਿਯੋਗ ਮਿਲ ਸਕੇਗਾ।
-
International2 months ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ