National
80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ ਈਵੀਐਮ ਤੇ ਭਰੋਸਾ ਨਹੀਂ ਹੋਵੇਗਾ : ਅਖਿਲੇਸ਼ ਯਾਦਵ

ਨਵੀਂ ਦਿੱਲੀ, 2 ਜੁਲਾਈ (ਸ.ਬ.) 18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਸ਼ਨ ਦਾ ਅੱਜ 7ਵਾਂ ਦਿਨ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੋਲਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਨਤੀਜਾ ਵਿਰੋਧੀ ਧਿਰ ਇੰਡੀਆ ਗਠਜੋੜ ਲਈ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦਾ ਹੈ ਅਤੇ ਇਹ ਨਤੀਜਾ ਫਿਰਕੂ ਰਾਜਨੀਤੀ ਨੂੰ ਖਤਮ ਕਰਕੇ ਭਾਈਚਾਰਕ ਰਾਜਨੀਤੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਨੇ ਤੋੜਨ ਵਾਲੀ ਰਾਜਨੀਤੀ ਨੂੰ ਤੋੜ ਦਿੱਤਾ ਅਤੇ ਜੋੜਨ ਵਾਲੀ ਰਾਜਨੀਤੀ ਦੀ ਜਿੱਤ ਹੋਈ ਹੈ। ਹੁਣ ਮਨਮਰਜ਼ੀ ਨਹੀਂ, ਜਨਮਰਜ਼ੀ ਚਲੇਗੀ। ਇਸ ਚੋਣਾਂ ਦਾ ਇਹ ਪੈਗਾਮ ਹੈ।
ਅਖਿਲੇਸ਼ ਨੇ ਲੋਕ ਸਭਾ ਵਿਚ ਸ਼ਾਇਰਾਨਾ ਹਮਲਾ ਕਰਦਿਆਂ ਕਿਹਾ ਕਿ ਹਜ਼ੂਰ-ਏ-ਆਲਾ ਆਜ ਤੱਕ ਖ਼ਾਮੋਸ਼ ਬੈਠੇ ਹੈ ਇਸੇ ਗਮ ਮੇਂ, ਮਹਿਫਲ ਲੁੱਟ ਲੇ ਗਯਾ ਕੋਈ ਜਬ ਕੀ ਸਜਾਈ ਹਮ ਨੇ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੋਇਆ। ਅਸੀਂ ਵੇਖਿਆ ਕਿ ਚੋਣ ਕਮਿਸ਼ਨ ਕੁਝ ਲੋਕਾਂ ਤੇ ਮਿਹਰਬਾਨ ਰਿਹਾ। ਉਹ ਸੰਸਥਾ ਨਿਰਪੱਖ ਹੋਵੇਗੀ ਤਾਂ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਈਵੀਐਮ ਤੇ ਮੈਨੂੰ ਅੱਜ ਵੀ ਭਰੋਸਾ ਨਹੀਂ ਹੈ। 80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ ਨਹੀਂ ਹੋਵੇਗਾ। ਅਸੀਂ ਚੋਣਾਂ ਵਿਚ ਵੀ ਕਿਹਾ ਸੀ ਕਿ ਈਵੀਐਮ ਤੋਂ ਜਿੱਤ ਕੇ ਈਵੀਐਮ ਹਟਾਵਾਂਗੇ।
ਅਖਿਲੇਸ਼ ਨੇ ਗੰਨਾ ਕਿਸਾਨਾਂ ਦੇ ਭੁਗਤਾਨ ਤੋਂ ਲੈ ਕੇ ਪੇਪਰ ਲੀਕ ਤੱਕ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪਿਛਲੇ ਸੱਤ ਸਾਲਾਂ ਵਿਚ ਪ੍ਰੀਖਿਆ ਮਾਫੀਆ ਦਾ ਜਨਮ ਹੋਇਆ ਅਤੇ ਹਰ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਇਆ ਹੈ। ਅਸੀਂ ਅਗਨੀਵੀਰ ਯੋਜਨਾ ਨੂੰ ਸਵੀਕਾਰ ਨਹੀਂ ਕਰਦੇ, ਜਦੋਂ ਕਦੇ ਇੰਡੀਆ ਗਠਜੋੜ ਸੱਤਾ ਵਿਚ ਆਵੇਗਾ ਤਾਂ ਅਸੀਂ ਇਸ ਯੋਜਨਾ ਨੂੰ ਖਤਮ ਕਰ ਦੇਵਾਂਗੇ। ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਇਸ ਸਰਕਾਰ ਨੇ ਰਾਖਵੇਂਕਰਨ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਸਰਕਾਰ ਕਹਿੰਦੀ ਹੈ ਕਿ ਦੇਸ਼ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ ਪਰ ਇਹ ਕਿਉਂ ਲੁਕਾਉਂਦੀ ਹੈ ਕਿ ਜੇਕਰ ਅਸੀਂ 5ਵੇਂ ਨੰਬਰ ਤੇ ਹਾਂ ਤਾਂ ਸਾਡੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਕਿਸ ਮੁਕਾਮ ਤੇ ਪਹੁੰਚ ਗਈ ਹੈ? ਜਵਾਬ ਹੈ ਜੇਕਰ ਸੂਬੇ ਦੀ ਆਰਥਿਕਤਾ ਨੂੰ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨਾ ਹੈ ਤਾਂ 35 ਫੀਸਦੀ ਵਿਕਾਸ ਦਰ ਦੀ ਲੋੜ ਹੈ, ਜੋ ਸੰਭਵ ਨਹੀਂ ਜਾਪਦਾ।
ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਗੰਗਾ ਜਲ ਬਾਰੇ ਘੱਟੋ-ਘੱਟ ਝੂਠ ਨਾ ਬੋਲਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਵਿਕਾਸ ਦਾ ਪ੍ਰਚਾਰ ਕਰਨ ਵਾਲੇ ਇਸ ਤਬਾਹੀ ਦੀ ਜ਼ਿੰਮੇਵਾਰੀ ਲੈਣਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅਸੀਂ ਜੋ ਸੜਕਾਂ ਬਣਾਈਆਂ ਸਨ, ਉਨ੍ਹਾਂ ਤੇ ਹਵਾਈ ਜਹਾਜ਼ ਉਤਰੇ ਸਨ ਪਰ ਹੁਣ ਸੂਬੇ ਦੇ ਮੁੱਖ ਸ਼ਹਿਰਾਂ ਵਿੱਚ ਸੜਕਾਂ ਤੇ ਹਵਾਈ ਜਹਾਜ਼ ਨਹੀਂ ਕਿਸ਼ਤੀਆਂ ਚੱਲ ਰਹੀਆਂ ਹਨ।
National
ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ

ਸੋਨੀਪਤ, 15 ਮਾਰਚ (ਸ.ਬ.) ਹਰਿਆਣਾ ਵਿੱਚ ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਹੋਲੀ ਦੀ ਰਾਤ ਵਾਪਰੀ। ਮ੍ਰਿਤਕ ਭਾਜਪਾ ਆਗੂ ਦੀ ਪਛਾਣ ਸੁਰਿੰਦਰ ਜਵਾਹਰਾ ਵਜੋਂ ਹੋਈ ਹੈ। ਸੁਰਿੰਦਰ ਸੋਨੀਪਤ ਦੇ ਮੁੰਡਲਾਨਾ ਦਾ ਮੰਡਲ ਪ੍ਰਧਾਨ ਸੀ। ਬੀਤੀ ਰਾਤ ਕਰੀਬ 9.30 ਵਜੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਹੱਤਿਆ ਦਾ ਮੁਕੱਦਮਾ ਦਰਜ ਕੀਤਾ। ਉੱਥੇ ਹੀ, ਪੁਲੀਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੁਰਿੰਦਰ ਸ਼ਾਮ ਦੇ ਸਮੇਂ ਆਪਣੀ ਗਲੀ ਵਿਚ ਮੌਜੂਦ ਸੀ। ਇਸ ਦੌਰਾਨ ਪਿੰਡ ਦੇ ਹੀ ਮਨੂੰ ਪੁੱਤਰ ਜਗਦੀਸ਼ ਨੇ ਸੁਰਿੰਦਰ ਤੇ ਫਾਇਰ ਕਰ ਦਿੱਤੇ। ਮਨੂੰ ਨੇ ਕਰੀਬ 2 ਤੋਂ 3 ਫਾਇਰ ਕੀਤੇ। ਦੱਸਿਆ ਜਾ ਰਿਹਾ ਹੈ ਕਿ ਮਨੂੰ ਦੀ ਭੂਆ ਦੀ ਜ਼ਮੀਨ ਸੁਰਿੰਦਰ ਵਲੋਂ ਖਰੀਦੀ ਗਈ ਸੀ। ਜਿਸ ਨੂੰ ਲੈ ਕੇ ਰੰਜਿਸ਼ ਸੀ। ਸੁਰਿੰਦਰ ਪਹਿਲਾਂ ਇਨੈਲੋ ਪਾਰਟੀ ਵਿਚ ਜੁੜਿਆ, ਉਸ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਇਆ ਸੀ।
ਭਾਜਪਾ ਆਗੂ ਦੇ ਕਤਲ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ। ਸੋਸ਼ਲ ਮੀਡੀਆ ਤੇ ਭਾਜਪਾ ਆਗੂ ਸੁਰਿੰਦਰ ਜਵਾਹਰਾ ਦੀਆਂ ਕਈਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਭਾਜਪਾ ਦੇ ਕਈ ਹੋਰ ਵੱਡੇ ਆਗੂਆਂ ਨਾਲ ਨਜ਼ਰ ਆ ਰਿਹਾ ਹੈ।
ਏਸੀਪੀ ਰਿਸ਼ੀਕਾਂਤ ਨੇ ਦੱਸਿਆ ਕਿ ਮਾਮਲੇ ਵਿੱਚ ਸੁਰਿੰਦਰ ਦੀ ਪਤਨੀ ਕੋਮਲ ਦੇ ਬਿਆਨ ਤੇ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਲਈ ਤਿੰਨ ਟੀਮਾਂ ਲਗਾਈਆਂ ਗਈਆਂ ਸਨ। ਟੀਮਾਂ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਦੋਸ਼ੀ ਤੋਂ ਪੁੱਛਗਿਛ ਵਿੱਚ ਜੁਟੀ ਹੈ।
National
ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਕਾਰ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੇ

ਮੁਜ਼ੱਫ਼ਰਨਗਰ, 15 ਮਾਰਚ (ਸ.ਬ.) ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਕਾਰ ਨਾਲ ਬੀਤੀ ਸ਼ਾਮ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਇਕ ਨੀਲ ਗਾਂ ਟਕਰਾ ਗਈ। ਇਸ ਘਟਨਾ ਵਿਚ ਟਿਕੈਤ ਵਾਲ-ਵਾਲ ਬਚ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਿਕੈਤ ਮੁਤਾਬਕ ਉਨ੍ਹਾਂ ਦੀ ਗੱਡੀ ਬਾਈਪਾਸ ਰੋਡ ਕੋਲ ਸੀ ਤਾਂ ਅਚਾਨਕ ਇਕ ਨੀਲ ਗਾਂ ਸਾਹਮਣੇ ਆ ਗਈ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਇਸ ਘਟਨਾ ਵਿਚ ਉਹ ਵਾਲ-ਵਾਲ ਬਚ ਗਏ। ਸੂਚਨਾ ਮਿਲਣ ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਅਤੇ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਮਲਿਕ ਅਤੇ ਹੋਰਨਾਂ ਲੋਕਾਂ ਨੇ ਰਾਕੇਸ਼ ਟਿਕੈਤ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਅਤੇ ਹਾਲ-ਚਾਲ ਜਾਣਿਆ।
National
ਪ੍ਰੀਖਿਆ ਪੇਪਰ ਲੀਕ ਹੋਣਾ ਯੋਜਨਾਬੱਧ ਨਾਕਾਮੀ : ਰਾਹੁਲ ਗਾਂਧੀ
ਨਵੀਂ ਦਿੱਲੀ, 13 ਮਾਰਚ (ਸ.ਬ.) ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰੀਖਿਆ ਪੇਪਰ ਲੀਕ ਹੋਣਾ ਯੋਜਨਾਬੱਧ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਉਦੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਆਪੋ ਆਪਣੇ ਵੱਖਰੇਵੇਂ ਭੁੱਲ ਕੇ ਮਿਲਜੁਲ ਕੇ ਸਖ਼ਤ ਕਦਮ ਚੁੱਕਣ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਛੇ ਰਾਜਾਂ ਵਿਚ 85 ਲੱਖ ਬੱਚਿਆਂ ਦਾ ਭਵਿੱਖ ਜੋਖ਼ਮ ਵਿਚ ਹੈ ਕਿਉਂਕਿ ਪੇਪਰ ਲੀਕ ਸਾਡੇ ਨੌਜਵਾਨਾਂ ਲਈ ਸਭ ਤੋਂ ਖ਼ਤਰਨਾਕ ਪਦਮਵਿਊ (ਭਾਜਪਾ ਦਾ ਚੱਕਰਵਿਊ) ਬਣ ਗਿਆ ਹੈ। ਗਾਂਧੀ ਨੇ ਐਕਸ ਤੇ ਇਕ ਪੋਸਟ ਵਿਚ ਕਿਹਾ ਕਿ ਪੇਪਰ ਲੀਕ ਕਰਕੇ 6 ਰਾਜਾਂ ਵਿਚ 85 ਲੱਖ ਬੱਚਿਆਂ ਦਾ ਭਵਿੱਖ ਖਤਰੇ ਵਿਚ ਹੈ। ਪੇਪਰ ਲੀਕ ਸਾਡੇ ਨੌਜਵਾਨਾਂ ਲਈ ਸਭ ਤੋਂ ਖ਼ਤਰਨਾਕ ਪਦਮਵਿਊ ਬਣ ਗਿਆ ਹੈ। ਪੇਪਰ ਲੀਕ ਮਿਹਤਨੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੇਯਕੀਨੀ ਤੇ ਤਣਾਅ ਵਿਚ ਧੱਕ ਦਿੰਦਾ ਹੈ, ਉਨ੍ਹਾਂ ਦੀ ਮਿਹਨਤ ਦਾ ਫਲ ਉਨ੍ਹਾਂ ਤੋਂ ਖੋਹ ਲੈਂਦਾ ਹੈ। ਨਾਲ ਹੀ ਅਗਲੀ ਪੀੜ੍ਹੀ ਨੂੰ ਸੁਨੇਹਾ ਦਿੰਦਾ ਹੈ ਕਿ ਬੇਈਮਾਨੀ, ਮਿਹਨਤ ਤੋਂ ਬਿਹਤਰ ਹੋ ਸਕਦੀ ਹੈ, ਜੋ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ।
ਗਾਂਧੀ ਨੇ ਕਿਹਾ ਕਿ ਅਜੇ ਇਕ ਸਾਲ ਨਹੀਂ ਹੋਇਆ ਜਦੋਂ ਨੀਟ ਪੇਪਰ ਲੀਕ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਡੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਪਿੱਛੇ ਲੁਕ ਕੇ ਇਸ ਨੂੰ ਹੱਲ ਦੱਸਿਆ, ਪਰ ਇੰਨੇ ਸਾਰੇ ਹਾਲੀਆ ਲੀਕ ਨੇ ਉਸ ਨੂੰ ਨਾਕਾਮ ਸਾਬਤ ਕਰ ਦਿੱਤਾ। ਇਹ ਗੰਭੀਰ ਸਮੱਸਿਆ ਯੋਜਨਾਬੱਧ ਨਾਕਾਮੀ ਹੈ। ਇਸ ਦਾ ਖਾਤਮਾ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਆਪਸੀ ਵੱਖਰੇਵੇਂ ਭੁਲਾ ਕੇ ਤੇ ਮਿਲ ਕੇ ਸਖ਼ਤ ਕਦਮ ਚੁੱਕਣ ਨਾਲ ਹੋਵੇਗਾ। ਇਨ੍ਹਾਂ ਪ੍ਰੀਖਿਆਵਾਂ ਦਾ ਗੌਰਵ ਬਣੇ ਰਹਿਣਾ ਸਾਡੇ ਬੱਚਿਆਂ ਦਾ ਅਧਿਕਾਰ ਹੈ ਤੇ ਇਸ ਨੂੰ ਹਰ ਹਾਲ ਵਿਚ ਸੁਰੱਖਿਅਤ ਰੱਖਣਾ ਹੋਵੇਗਾ।
-
International2 months ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International2 months ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ