Punjab
ਸੰਜੀਵਨ ਦੇ ਨਾਟਕ ਮੇਰਾ ਉੱਜਿੜਆਂ ਗੁਆਂਢੀ ਦਾ ਮੰਚਨ
ਲੁਧਿਆਣਾ, 16 ਨੰਵਬਰ (ਸ.ਬ.) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅਯੋਜਿਤ ਬਾਲ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਸਾਹਿਤ ਉਤਸਵ 2024 ਵਿੱਚ ਪਹਿਲੇ ਦਿਨ ਬਲਰਾਜ ਸਾਹਨੀ ਓਪਨ ਏਅਰ ਥੀਏਟਰ ਵਿਖੇ ਸ੍ਰੋਮਣੀ ਸਾਹਿਤਕਾਰ ਸਵਰਗੀ ਸੰਤੋਖ ਸਿੰਘ ਧੀਰ ਦੀ ਚਰਚਿੱਤ ਕਹਾਣੀ ‘ਮੇਰਾ ਉੱਜਿੜਆਂ ਗੁਆਂਢੀ’ ਤੋਂ ਪ੍ਰਭਾਵਤ ਮੁਲਕ ਦੀ ਵੰਡ ਸਮੇਂ ਪੰਜਾਬ ਵਿੱਚ ਹੋਈ ਕਤਲੋਗਾਰਤ ਦੀ ਤ੍ਰਾਸਦੀ ਨੂੰ ਬਿਆਨਦੇ ਸੰਜੀਵਨ ਸਿੰਘ ਦੇ ਲਿਖੇ ਅਤੇ ਨਰਿੰਦਰ ਪਾਲ ਨੀਨਾ ਦੀ ਨਿਰਦੇਸ਼ਨਾ ਹੇਠ ਇਪਟਾ, ਮੁਹਾਲੀ ਅਤੇ ਯੂਨੀਵਰਸਲ ਆਟਰਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਮੰਚਿਤ ਨਾਟਕ ‘ਮੇਰਾ ਉੱਜਿੜਆਂ ਗੁਆਂਢੀ’ ਦੇ ਕੁੱਝ ਅੰਸ਼ਾਂ ਦਾ ਮੰਚਨ ਕੀਤਾ ਗਿਆ।
ਇਹ ਕਹਾਣੀ ਧੀਰ ਸਾਹਿਬ ਦੇ ਪਿੰਡ ਡਡਹੇੜੀ ਦੀ ਸੱਚੀ ਘਟਨਾ ਤੇ ਅਧਾਰਿਤ ਹੈ। ਪਿੰਡ ਵਿੱਚ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਸਮੇਤ ਹਰ ਜਾਤਾਂ ਅਤੇ ਫਿਰਕੇ ਦੇਸ਼ ਦੀ ਅਜ਼ਾਦੀ ਦੇ ਐਲਾਨ ਅਤੇ ਮੁਲਕ ਦੀ ਵੰਡ ਤੋਂ ਕਿਵੇਂ ਇਕ ਦੂਜੇ ਦੇ ਵੈਰੀ ਅਤੇ ਖੂਨ ਦੇ ਪਿਆਸੇ ਬਣ ਗਏ ਸਨ ਅਤੇ ਇਹ ਕਰਤੂਤਾਂ ਉਹ ਆਪਣੇ ਪਿੰਡ ਨਹੀਂ ਸਗੋਂ ਇਕ ਦੂਜੇ ਦੇ ਪਿੰਡਾਂ ਵਿਚ ਕਰਦੇ ਸਨ।
ਦੁੱਲੇ ਦੇ ਕਿਰਦਾਰ ਵਿਚ ਗੋਪਾਲ ਸ਼ਰਮਾ, ਬਚਨ ਸਿੰਘ ਦੇ ਕਿਰਦਾਰ ਵਿਚ ਨਰਿੰਦਰ ਪਾਲ ਸਿੰਘ ਨੀਨਾ, ਜੈਨਬ ਵਿਚ ਕਿਰਦਾਰ ਵਿਚ ਅਨੁਰੀਤ ਪਾਲ ਕੌਰ, ਜੀਨਾ ਦੇ ਕਿਰਦਾਰ ਵਿਚ ਸੁਖਬੀਰ ਪਾਲ ਕੌਰ ਤੋਂ ਇਲਾਵਾ ਜਸਦੀਪ ਸਿੰਘ, ਹਰਦੀਪ, ਅਨੁਰਾਗ ਅਰੋੜਾ ਨੇ ਪਾਤਰ ਨਿਭਾਏ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚਿੰਤਕ ਤੇ ਬੁੱਧੀਜੀਵੀ ਡਾ. ਸਰਬਜੀਸ ਸਿੰਘ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਮੀਤ ਪ੍ਰਧਾਨ ਨਾਟ-ਕਰਮੀ ਰਾਜਵਿੰਦਰ ਸਿਮਰਾਲਾ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਹੋਰਾਂ ਦੀਆਂ ਲਾਮਿਸਾਲ ਕਹਾਣੀਆਂ ਵਿਚ ਸ਼ੁਮਾਰ ‘ਮੇਰਾ ਉੱਜਿੜਆਂ ਗੁਆਂਢੀ ਨਾਲ ਸੰਜੀਵਨ ਨੇ ਨਾ ਸਿਰਫ ਪੂਰਾ ਇਨਸਾਫ ਕੀਤਾ ਹੈ ਅਤੇ ਕਹਾਣੀ ਵਿਚ ਉੱਜੜ ਕੇ ਜਾ ਰਹੇ ਕਾਫਲੇ ਵਿਚ ਦੁੱਲੇ ਤੇ ਬਚਨ ਸਿੰਘ ਦੀ ਕਰੁਣਾਮਈ ਮਿਲਣੀ ਦੇ ਆਖਰੀ ਦ੍ਰਿਸ਼ ਤੋਂ ਇਲਾਵਾ ਤੇਰਾਂ ਦ੍ਰਿਸ਼ਾਂ ਵਿਚ ਫੈਲਾ ਕੇ ਘੁੱਗ ਵੱਸਦੇ, ਹੱਸਦੇ-ਖੇਡਦੇ, ਪ੍ਰੇਮ-ਪਿਆਰ ਅਤੇ ਇਕ-ਦੂਜੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਵਾਲੇ ਪਿੰਡ ਦਾ ਵਾਤਾਵਰਣ ਵੀ ਸਿਰਜਿਆ ਹੈ।
ਨਾਟਕ ਦੇ ਮੰਚਣ ਦੌਰਾਨ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਡਰਾਮਾ ਤੇ ਟੈਲੀਵਿਜ਼ਨ ਵਿਭਾਗ ਦੇ ਮੁੱਖੀ ਡਾ. ਜਸਪਾਲ ਕੌਰ ਦਿਓਲ, ਆਲਚੋਕ ਤੇ ਕਵੀ ਅਤੈ ਸਿੰਘ, ਕਲਮਕਾਰ ਜਸਪਾਲ ਮਾਨਖੇੜਾ, ਅਕਾਦਮੀ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਪੰਧੇਰ, ਨਾਟਕਰਮੀ ਮੋਹੀ ਅਮਰਜੀਤ ਸਿੰਘ, ਤਿਰਲੋਚਨ ਸਿੰਘ ਤੋਂ ਇਲਾਵਾ ਸਥਾਨਕ ਅਤੇ ਪੰਜਾਬ ਭਰ ਤੋਂ ਆਏ ਲੇਖਕ ਅਤੇ ਰੰਗਕਰਮੀ ਹਾਜ਼ਿਰ ਸਨ।
Mohali
ਕੁੰਭੜਾ ਵਿੱਚ ਹੋਏ ਕਤਲ ਮਾਮਲੇ ਵਿੱਚ ਜ਼ਖਮੀ ਦਿਲਪ੍ਰੀਤ ਸਿੰਘ ਨੇ ਪੀਜੀਆਈ ਵਿੱਚ ਤੋੜਿਆ ਦਮ
ਐਸ.ਏ.ਐਸ.ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ) ਬੀਤੇ ਦਿਨੀਂ ਪਿੰਡ ਕੁੰਭੜਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਅੱਜ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਨੇ ਵੀ ਪੀ.ਜੀ.ਆਈ. ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਸਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਦੀ ਲਾਸ਼ ਦਾ ਸ਼ੁਕਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦਮਨਪ੍ਰੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪੁਲੀਸ ਵਲੋਂ ਇਸ ਕਤਲ ਮਾਮਲੇ ਵਿੱਚ ਪੰਜ ਮੁਲਜਮਾਂ ਨੂੰ ਪਹਿਲਾਂ ਗ੍ਰਿਫਤਾਰ ਕੀਤੀ ਜਾ ਚੁੱਕਿਆ ਹੈ ਜਿਹਨਾਂ ਵਿੱਚੋਂ ਇੱਕ ਨਾਬਾਲਿਗ ਹੈ ਅਤੇ ਬਾਕੀਆਂ ਦੀ ਪਛਾਣ ਅਮਨ ਟਾਕ ਵਾਸੀ ਯੂ.ਪੀ ਹਾਲ ਵਾਸੀ ਸੈਕਟਰ 52 ਚੰਡੀਗੜ੍ਹ, ਅਰੁਣ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ, ਅਕਾਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ ਅਤੇ ਗੌਰਵ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਰਿਤੇਸ਼ ਅਤੇ ਅਮਿਤ ਨਾਂ ਦੇ ਨੌਜਵਾਨਾਂ ਦੀ ਵੀ ਪਛਾਣ ਹੋਈ ਹੈ, ਜੋ ਫਿਲਹਾਲ ਫਰਾਰ ਹਨ।
Mohali
ਕਤਲ ਦੇ ਮਾਮਲੇ ਵਿੱਚ ਕਾਬੂ ਅਫਰੀਕੀ ਨੌਜਵਾਨ ਲੜਕੇ ਨੇ ਹਵਾਲਾਤ ਵਿੱਚ ਲਿਆ ਫਾਹਾ, ਇਲਾਕਾ ਮੈਜਿਸਟ੍ਰੇਟ ਕਰ ਰਹੇ ਹਨ ਜੂਡੀਸ਼ੀਅਲ ਜਾਂਚ
ਲਾਪਰਵਾਹੀ ਵਰਤਣ ਵਾਲੇ ਪੁਲੀਸ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ?
ਐਸ ਏ ਐਸ ਨਗਰ, 21ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਖਰੜ ਦੀ ਹਵਾਲਾਤ ਵਿੱਚ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਇਕ ਅਫਰੀਕੀ ਨੌਜਵਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜੇਵੀਅਰ ਚਿੱਕੋਪੇਲਾ ਵਾਸੀ ਜਾਂਬੀਆ (ਅਫਰੀਕਾ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲੀਸ ਵਲੋਂ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿਤੀ ਗਈ ਜਿਸਤੋਂ ਬਾਅਦ ਜਿਲਾ ਪੁਲੀਸ ਮੁਖੀ ਦੀਪਕ ਪਾਰਿਕ ਵਲੋਂ ਐਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਐਸ.ਪੀ ਸਿਟੀ ਹਰਬੀਰ ਸਿੰਘ ਅਟਵਾਲ ਨੂੰ ਮੌਕੇ ਤੇ ਭੇਜਿਆ ਗਿਆ। ਇਸ ਸਬੰਧੀ ਜਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੂਡੀਸ਼ੀਅਲ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ। ਇਸ ਦੌਰਾਨ ਖਰੜ ਅਦਾਲਤ ਵਿੱਚੋਂ ਇਲਾਕਾ ਮੈਜਿਸਟ੍ਰੇਟ ਤੁਰੰਤ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਇਲਾਕਾ ਮੈਜਿਸਟ੍ਰੇਟ ਵਲੋਂ ਇਸ ਮਾਮਲੇ ਵਿੱਚ ਸਾਰਿਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਆਪਣੀ ਰਿਪੋਰਟ ਦਿੱਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ 14 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਨੂਰੋ ਮਾਰੀਆਂ ਨਾਂ ਦੀ ਲੜਕੀ ਦੀ ਮੌਤ ਹੋ ਗਈ ਸੀ। ਪੁਲੀਸ ਨੇ ਪਹਿਲਾਂ ਇਸ ਨੂੰ ਖੁਦਕੁਸ਼ੀ ਸਮਝਿਆ ਪ੍ਰੰਤੂ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਇਆ ਕਿ ਨੂਰੋ ਮਾਰੀਆ ਦਾ ਕਤਲ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਨੂਰੋ ਅਤੇ ਜੇਵੀਅਰ ਆਪਸ ਵਿੱਚ ਚੰਗੇ ਮਿੱਤਰ ਸਨ ਅਤੇ ਇਕੱਠੇ ਹੀ ਘੁੰਮਦੇ ਰਹਿੰਦੇ ਸਨ। ਪੁਲੀਸ ਨੇ ਜਾਂਚ ਤੋਂ ਬਾਅਦ ਅੱਜ ਇਸ ਕਤਲ ਮਾਮਲੇ ਵਿੱਚ ਨਾਮਜ਼ਦ ਜੇਵੀਅਰ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕਰ ਦਿਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤ ਵਿੱਚ ਬੰਦ ਕਰਨ ਤੋਂ ਬਾਅਦ ਕਰੀਬ 35 ਮਿੰਟ ਬਾਅਦ ਜੇਵੀਅਰ ਨੇ ਹਵਾਲਾਤ ਦੇ ਅੰਦਰ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਹ ਜਾਂਚ ਦਾ ਵਿਸ਼ਾ ਹੈ ਕਿ ਜਦੋਂ ਜੇਵੀਅਰ ਫਾਹਾ ਲਗਾ ਰਿਹਾ ਸੀ ਤਾਂ ਉਸ ਸਮੇਂ ਸੰਤਰੀ ਕਿਥੇ ਸੀ, ਜਦੋਂ ਕਿ ਅੱਜ ਕੱਲ ਹਵਾਲਾਤ ਦੇ ਬਾਹਰ ਸੀ.ਸੀ.ਟੀ.ਵੀ ਕੈਮਰੇ ਵੀ ਲੱਗੇ ਹੋਏ ਹਨ।
ਇਸ ਸੰਬੰਧੀ ਕਾਨੂੰਨ ਮਾਹਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਦਾ ਕਹਿਣਾ ਹੈ ਕਿ ਹਵਾਲਾਤ ਵਿੱਚ ਕੀਤੀ ਗਈ ਉਕਤ ਖੁਦਕੁਸ਼ੀ ਪਿੱਛੇ ਪੁਲੀਸ ਦੀ ਵੱਡੀ ਨਾਕਾਮੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਲਾਪਰਵਾਹੀ ਵਰਤਣ ਵਾਲੇ ਪੁਲੀਸ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
Mohali
ਫੇਜ਼ 1 ਵਿੱਚ ਲੜਕੇ ਅਤੇ ਲੜਕੀ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ
ਐਸ ਏ ਐਸ ਨਗਰ, 21ਨਵੰਬਰ (ਜਸਬੀਰ ਸਿੰਘ ਜੱਸੀ) ਫੇਜ਼ 1 ਵਿਚਲੀ ਕੋਠੀ ਨੰ 659 ਦੀ ਟਾਪ ਫਲੋਰ ਤੇ ਇਕ ਜੋੜੇ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਫੇਜ਼ 1 ਦੀ ਪੁਲੀਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁਧ ਦੋਵਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਪੀ. ਸ੍ਰੀ ਜੇਅੰਤਪੁਰੀ ਯਾਦਵ ਨੇ ਦਸਿਆ ਕਿ ਪੁਲੀਸ ਨੇ ਦੋਵਾਂ ਮ੍ਰਿਤਕਾਂ ਦੇ ਮੋਬਾਇਲ ਫੋਨ ਫਰੈਂਸਿਕ ਲੈਬ ਭੇਜੇ ਹੋਏ ਹਨ ਅਤੇ ਪੁਲੀਸ ਮ੍ਰਿਤਕ ਹਨਫ ਜਮਾਲ ਅਤੇ ਲੜਕੀ ਨਿਧੀ ਦੇ ਮੋਬਾਇਲ ਫੋਨਾਂ ਦੇ ਡੀਟੇਲ ਤੇ ਕੰਮ ਕਰ ਰਹੀ ਹੈ ਤਾਂ ਜੋ ਅਸਲ ਮੁਲਜਮ ਦੀ ਗ੍ਰਿਫਤਾਰੀ ਹੋ ਸਕੇ।
ਉਨ੍ਹਾਂ ਦੱਸਿਆ ਕਿ ਸੁਸਾਇਡ ਨੋਟ ਵਿੱਚ ਜਿਕਰ ਕੀਤੇ ਗਏ ਮੁਨੀਸ਼ ਨਾਮ ਦੇ ਲੜਕੇ ਬਾਰੇ ਵੀ ਪੁਲੀਸ ਜਾਂਚ ਕਰ ਰਹੀ ਹੈ। ਪੁਲੀਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਦੋਵਾਂ ਮ੍ਰਿਤਕਾਂ ਵਲੋਂ ਲਿਖੇ ਗਏ ਵੱਖੋ ਵੱਖਰੇ ਸੁਸਾਇਡ ਨੋਟ ਵਿੱਚ ਮੁਨੀਸ਼ ਨਾਮ ਦੇ ਲੜਕੇ ਦਾ ਜਿਕਰ ਕਰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਹੈ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali2 months ago
ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
ਸੁਪਰੀਮ ਕੋਰਟ ਵੱਲੋਂ ਬਿਹਾਰ ਦੇ ਸਾਬਕਾ ਮੰਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਸਮੇਤ ਦੋ ਹੋਰਾਂ ਨੂੰ ਉਮਰ ਕੈਦ