National
ਰਾਹੁਲ ਗਾਂਧੀ ਨੇ ਵੱਖ ਵੱਖ ਮੁੱਦਿਆਂ ਤੇ ਕੀਤੀ ਸਰਕਾਰ ਦੀ ਖਿਚਾਈ
ਵਿਰੋਧੀ ਧਿਰ ਦੇ ਨੇਤਾ ਦੀਆਂ ਟਿੱਪਣੀਆਂ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਭੜਕੇ
ਨਵੀਂ ਦਿੱਲੀ, 1 ਜੁਲਾਈ (ਸ.ਬ.) ਸੰਸਦ ਦੇ ਸੈਸ਼ਨ ਦੌਰਾਨ ਅੱਜ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਦੌਰਾਨ ਵੱਖ-ਵੱਖ ਮੁੱਦਿਆਂ ਤੇ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਅਤੇ ਸਰਕਾਰ ਤੇ ਵੱਡੇ ਹਮਲੇ ਕੀਤੇ। ਇਸ ਦੌਰਾਨ ਰਾਹੁਲ ਗਾਂਧੀ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਤੇ ਜਿੱਥੇ ਸੱਤਾਧਾਰੀ ਧਿਰ ਕਸੂਤੀ ਹਾਲਤ ਵਿੱਚ ਨਜਰ ਆਈ ਉੱਥੇ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਦੇ ਖਿਲਾਫ ਨਿੱਜੀ ਪੱਧਰ ਤੇ ਕੀਤੀਆਂ ਟਿੱਪਣੀਆਂ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਭੜਕਦੇ ਦਿਖੇ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਅੰਦੋਲਨ, ਕਰਜ਼ੇ, ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਆਦਿ ਮੁੱਦਿਆਂ ਨੂੰ ਲੈ ਕੇ ਸੰਸਦ ਵਿਚ ਕੇਂਦਰ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਲਈ ਜੋ ਭੂਮੀ ਗ੍ਰਹਿਣ ਬਿੱਲ ਤਿਆਰ ਕੀਤਾ ਸੀ, ਨੂੰ ਸਰਕਾਰ ਨੇ ਰੱਦ ਕਰ ਦਿੱਤਾ। ਕਿਸਾਨਾਂ ਨੂੰ ਡਰਾਉਣ ਲਈ ਸਰਕਾਰ ਵਲੋਂ ਤਿੰਨ ਕਾਨੂੰਨ ਲਿਆਂਦੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਕਾਨੂੰਨ ਤੁਹਾਡੇ ਲਈ ਫ਼ਾਇਦੇਮੰਦ ਹਨ ਜਦੋਂਕਿ ਸੱਚਾਈ ਇਹ ਸੀ ਕਿ ਇਹ ਅਡਾਨੀ ਅਤੇ ਅੰਬਾਨੀ ਲਈ ਲਿਆਂਦੇ ਗਏ ਸਨ।
ਇਸਤੋਂ ਪਹਿਲਾਂ ਰਾਹੁਲ ਗਾਂਧੀ ਵਲੋਂ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਨੀਟ ਮੁੱਦੇ ਤੇ ਚਰਚਾ ਦੀ ਮੰਗ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਵਲੋਂ ਭਾਜਪਾ ਦੇ ਖਿਲਾਫ ਕੀਤੀ ਟਿੱਪਣੀ ਤੇ ਹੰਗਾਮਾ ਖੜ੍ਹਾ ਹੋ ਗਿਆ। ਰਾਹੁਲ ਗਾਂਧੀ ਨੇ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਖੁਦ ਹਿੰਦੂ ਨੂੰ ਕਹਾਉਣ ਵਾਲੇ ਹਮੇਸ਼ਾ ਹਿੰਸਾ ਅਤੇ ਨਫ਼ਰਤ ਫੈਲਾਉਣ ਵਿੱਚ ਲੱਗੇ ਰਹਿੰਦੇ ਹਨ। ਇਸ ਮੌਕੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੁੱਚੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਬਹੁਤ ਗੰਭੀਰ ਗੱਲ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਡਰ ਨਹੀਂ ਫੈਲਾ ਸਕਦਾ, ਉਨ੍ਹਾਂ ਨੇ ਸ਼ਿਵ ਜੀ ਦੀ ਤਸਵੀਰ ਲਹਿਰਾਈ ਅਤੇ ਨਾਲ ਹੀ ਕਿਹਾ ਕਿ ਭਾਜਪਾ ਡਰ ਫੈਲਾ ਰਹੀ ਹੈ। ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ ਆਪਣੇ ਭਾਸ਼ਣ ਵਿਚ ਇਕ ਦਿਨ ਕਿਹਾ ਸੀ ਕਿ ਹਿੰਦੋਸਤਾਨ ਨੇ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਇਸ ਦਾ ਕਾਰਨ ਹੈ ਹਿੰਦੋਸਤਾਨ ਅਹਿੰਸਾ ਦਾ ਦੇਸ਼ ਹੈ, ਇਹ ਡਰਦਾ ਨਹੀਂ ਹੈ। ਉਹਨਾਂ ਕਿਹਾ ਕਿ ਮਹਾਪੁਰਸ਼ਾਂ ਨੇ ਅਹਿੰਸਾ ਅਤੇ ਨਿਡਰਤਾ ਦੀ ਗੱਲ ਕੀਤੀ ਹੈ। ਉਹ ਕਹਿੰਦੇ ਸਨ, ਨਾ ਡਰੋ, ਨਾ ਡਰਾਓ। ਸ਼ਿਵਜੀ ਕਹਿੰਦੇ ਹਨ, ਨਾ ਡਰੋ, ਨਾ ਡਰਾਓ। ਉਹ ਅਹਿੰਸਾ ਦੀ ਗੱਲ ਕਰਦੇ ਹਨ। ਦੂਜੇ ਪਾਸੇ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਉਹ 24 ਘੰਟੇ ਹਿੰਸਾ-ਹਿੰਸਾ, ਨਫ਼ਰਤ-ਨਫ਼ਰਤ ਕਰਦੇ ਹਨ। ਤੁਸੀਂ ਹਿੰਦੂ ਹੋ ਹੀ ਨਹੀਂ। ਰਾਹੁਲ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਸਾਫ ਲਿਖਿਆ ਹੈ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਹੈ।
ਰਾਹੁਲ ਦੇ ਇਸ ਬਿਆਨ ਤੇ ਸੱਤਾ ਪੱਖ ਦੇ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਗੱਲ ਹੈ। ਇਸਦੇ ਜਵਾਲ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਜੋ ਕਿਹਾ, ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇ ਨੀਟ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਤੇ ਇਕ ਦਿਨ ਬਹਿਸ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੀਟ ਤੇ ਵੱਖਰੇ ਦਿਨ ਦੀ ਚਰਚਾ ਦੀ ਮੰਗ ਕੀਤੀ ਹੈ। ਦੋ ਕਰੋੜ ਨੌਜਵਾਨਾਂ ਦਾ ਨੁਕਸਾਨ ਹੋਇਆ ਹੈ। ਪਿਛਲੇ ਸੱਤ ਸਾਲਾਂ ਵਿੱਚ 70 ਵਾਰ ਪੇਪਰ ਲੀਕ ਹੋਏ ਹਨ। ਪਰ ਲੋਕ ਸਭਾ ਸਪੀਕਰ ਵੱਲੋਂ ਕੋਈ ਭਰੋਸਾ ਨਾ ਮਿਲਣ ਤੇ ਵਿਰੋਧੀ ਧਿਰ ਦੇ ਮੈਂਬਰ ਸਦਨ ਵਿੱਚੋਂ ਵਾਕਆਊਟ ਕਰ ਗਏ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਾਈਕ ਬੰਦ ਕਰਨ ਦੇ ਦੋਸ਼ਾਂ ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਹਨਾਂ ਨੇ ਦੋਸ਼ ਲਗਾਇਆ ਕਿ ਬਾਹਰ ਜਾਣ ਤੋਂ ਬਾਅਦ ਇਹ ਦੋਸ਼ ਲਾਇਆ ਜਾਂਦਾ ਹੈ ਕਿ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ। ਇਹ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਕੁਰਸੀ ਤੇ ਬੈਠਦੇ ਹਨ। ਸਭ ਨੂੰ ਪਤਾ ਹੈ ਕਿ ਇਸ ਆਸਣ ਤੋਂ ਜਿਸ ਦਾ ਨਾਮ ਬੋਲਣ ਲਈ ਲਿਆ ਜਾਂਦਾ ਹੈ, ਸਿਰਫ਼ ਉਸ ਦਾ ਮਾਈਕ ਹੀ ਆਨ ਹੁੰਦਾ ਹੈ। ਸਪੀਕਰ ਦੀ ਕੁਰਸੀ ਕੋਲ ਮਾਈਕ ਬੰਦ ਕਰਨ ਦਾ ਕੰਟਰੋਲ ਨਹੀਂ ਹੈ। ਇਸ ਲਈ ਇਹ ਦੋਸ਼ ਲਾਉਣਾ ਠੀਕ ਨਹੀਂ ਹੈ।
National
ਸੁਕਮਾ ਵਿੱਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਦੌਰਾਨ 10 ਨਕਸਲੀ ਢੇਰ
ਸੁਕਮਾ, 22 ਨਵੰਬਰ (ਸ.ਬ.) ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ ਵਿੱਚ 10 ਨਕਸਲੀ ਮਾਰੇ ਗਏ।
ਪੁਲੀਸ ਦੇ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਅੱਜ ਸਵੇਰੇ ਭੱਜੀ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਇੱਕ ਜੰਗਲ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ, ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਤੇ ਸੀ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਹੁਣ ਤੱਕ 10 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਕ ਇੰਸਾਸ ਰਾਈਫਲ, ਇਕ ਏਕੇ-47 ਰਾਈਫਲ ਅਤੇ ਇਕ ਸੈਲਫ ਲੋਡਿੰਗ ਰਾਈਫਲ ਸਮੇਤ ਹਥਿਆਰਾਂ ਦਾ ਭੰਡਾਰ ਵੀ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ ਵੱਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਸੁਕਮਾ ਸਮੇਤ ਸੱਤ ਜ਼ਿਲ੍ਹਿਆਂ ਵਾਲੇ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਇਸ ਸਾਲ ਦੌਰਾਨ ਹੁਣ ਤੱਕ 207 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
National
ਡੰਪਰ ਅਤੇ ਕਾਰ ਦੀ ਟੱਕਰ ਦੌਰਾਨ 5 ਨੌਜਵਾਨਾਂ ਦੀ ਮੌਤ
ਉਦੈਪੁਰ, 22 ਨਵੰਬਰ (ਸ.ਬ.) ਰਾਜਸਥਾਨ ਦੇ ਉਦੈਪੁਰ ਵਿੱਚ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਡੰਪਰ ਨੇ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਫਸ ਗਿਆ।
ਕਾਰ ਵਿੱਚ ਸਵਾਰ ਪੰਜੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲੀਸ ਪੁੱਜੀ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢ ਕੇ ਐਮਬੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਇਹ ਹਾਦਸਾ ਸੁਖੇਰ ਥਾਣਾ ਖੇਤਰ ਦੇ ਅੰਬੇਰੀ ਵਿੱਚ ਹੋਇਆ। ਪੁਲੀਸ ਨੇ ਡੰਪਰ ਨੂੰ ਜ਼ਬਤ ਕਰ ਲਿਆ ਹੈ।
ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਅੰਬੇਰੀ ਤੋਂ ਗਲਤ ਪਾਸੇ ਡਿੱਬੜੀ ਵੱਲ ਜਾ ਰਹੇ ਸਨ ਤਾਂ ਅਚਾਨਕ ਇਕ ਡੰਪਰ ਅੱਗੇ ਆ ਗਿਆ। ਢਲਾਨ ਹੋਣ ਕਾਰਨ ਡੰਪਰ ਦੇ ਚਾਲਕ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਥਾਂ ਨਹੀਂ ਮਿਲ ਸਕੀ। ਉਹ ਕਾਰ ਨਾਲ ਟਕਰਾ ਗਿਆ।
ਆਹਮੋ-ਸਾਹਮਣੇ ਦੀ ਟੱਕਰ ਵਿੱਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਕਾਰ ਵਿੱਚ ਸਵਾਰ ਸਾਰੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚ ਗਈ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸਾਰੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਿੱਥੋਂ ਆ ਰਹੇ ਸਨ ਅਤੇ ਕਿੱਥੇ ਜਾ ਰਹੇ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਬਾਰੇ ਹੋਰ ਜਾਣਕਾਰੀ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਮਿਲ ਸਕੇਗੀ।
National
ਖੜ੍ਹੇ ਟਰੱਕ ਵਿੱਚ ਕਾਰ ਵੱਜਣ ਕਾਰਨ ਦੋ ਲੜਕੀਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ
ਝਾਂਸਹ, 22 ਨਵੰਬਰ (ਸ.ਬ.) ਝਾਂਸੀ ਵਿੱਚ ਸ਼ੁੱਕਰਵਾਰ ਤੜਕੇ ਉਲਦਾਨ ਦੇ ਸ਼੍ਰੀ ਰਾਮ ਮਹਾਵਿਦਿਆਲਿਆ ਨੇੜੇ ਹੋਏ ਸੜਕ ਹਾਦਸੇ ਵਿੱਚ ਦੋ ਲੜਕੀਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲੀਸ ਨੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਹੈ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਲਦਾਨ ਪੁਲੀਸ ਸਟੇਸ਼ਨ ਇੰਚਾਰਜ ਦਿਨੇਸ਼ ਕੁਰਿਲ ਦੇ ਅਨੁਸਾਰ ਆਰਕੈਸਟਰਾ ਟੀਮ ਅੱਜ ਤੜਕੇ ਇੱਕ ਵਿਆਹ ਸਮਾਰੋਹ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਕਾਰ ਰਾਹੀਂ ਝਾਂਸੀ ਪਰਤ ਰਹੀ ਸੀ। ਕਾਰ ਨੂੰ ਸ਼ਾਹਜਹਾਂਪੁਰ ਥਾਣਾ ਖੇਤਰ ਦੇ ਪਿੰਡ ਕੰਦੌਰ ਦਾ ਰਹਿਣ ਵਾਲਾ ਮਨੀਸ਼ ਰਾਜਪੂਤ ਚਲਾ ਰਿਹਾ ਸੀ।
ਬਾਂਗਰਾ ਪੁਲੀਸ ਚੌਕੀ ਦੇ ਸਾਹਮਣੇ ਸ਼੍ਰੀ ਰਾਮ ਮਹਾਵਿਦਿਆਲਿਆ ਪਹੁੰਚ ਕੇ ਮਨੀਸ਼ ਨੂੰ ਨੀਂਦ ਆ ਗਈ। ਇੱਕ ਟਰੱਕ ਸੜਕ ਕਿਨਾਰੇ ਖੜ੍ਹਾ ਸੀ। ਕਾਰ ਪਿੱਛੇ ਤੋਂ ਉਸੇ ਟਰੱਕ ਨਾਲ ਜਾ ਟਕਰਾਈ।
ਹਾਦਸੇ ਵਿੱਚ ਕਾਰ ਸਵਾਰ ਸ਼ਬਨਮ, ਮਿੰਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਕਾਜਲ ਉਰਫ਼ ਰੀਆ, ਮੁਸਕਾਨ, ਰਵਿੰਦਰ ਅਤੇ ਅਜੇ ਸਿੰਘ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਉਲਦਾਨ ਪੁਲੀਸ ਉੱਥੇ ਪਹੁੰਚ ਗਈ। ਕਾਰ ਦਾ ਅਗਲਾ ਹਿੱਸਾ ਕੱਟ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਚੌਕੀ ਇੰਚਾਰਜ ਦਲੀਪ ਪਾਂਡੇ ਜ਼ਖਮੀਆਂ ਨੂੰ ਮੈਡੀਕਲ ਕਾਲਜ ਲੈ ਗਏ। ਇੱਥੇ ਕਾਜਲ ਅਤੇ ਅਜੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
5 ਦਿਨਾਂ ਤੋਂ ਲਾਪਤਾ ਡਰਾਈਵਰ ਦੀ ਲਾਸ਼ ਖੇਤ ਵਿੱਚੋਂ ਬਰਾਮਦ