Connect with us

Punjab

ਮੋਗਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਨੌਜਵਾਨ ਦੀ ਮੌਤ

Published

on

 

ਮੋਗਾ, 28 ਨਵੰਬਰ (ਸ.ਬ.) ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਨੇੜੇ ਪੈਂਦੇ ਪਿੰਡ ਗਗੜੇ ਤੋਂ ਚੀਮਾ ਰੋਡ ਤੇ ਸਥਿਤ ਇਕ ਨਸ਼ਾ ਛਡਾਊ ਕੇਂਦਰ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਧਰਮਜੀਤ ਸਿੰਘ 27 ਸਾਲ ਜੋ ਕਿ ਜਗਰਾਉਂ ਦਾ ਰਹਿਣ ਵਾਲਾ ਸੀ ਅਤੇ ਇਕ ਮਹੀਨੇ ਤੋਂ ਇਥੇ ਸੈਂਟਰ ਵਿਖੇ ਬੰਦ ਸੀ। ਦੋਸ਼ ਹੈ ਕਿ ਨਸ਼ਾ ਛਡਾਊ ਕੇਂਦਰ ਵਾਲਿਆਂ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋਈ ਹੈ। ਪਰਿਵਾਰ ਮੁਤਾਬਕ ਜਦੋਂ ਉਨ੍ਹਾਂ ਨੂੰ ਨੌਜਵਾਨ ਦੀ ਲਾਸ਼ ਮਿਲੀ ਤਾਂ ਸਰੀਰ ਤੇ ਗੰਭੀਰ ਕੁੱਟਮਾਰ ਦੇ ਨਿਸ਼ਾਨ, ਸਰੀਰ ਦੇ ਪਿਛਲਾ ਪਾਸਾ ਕੁੱਟਮਾਰ ਦੇ ਨਿਸ਼ਾਨ ਨਾਲ ਨੀਲਾ ਹੋਇਆ ਪਿਆ ਸੀ।

ਦੂਜੇ ਪਾਸੇ ਪੁਲੀਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਪੁਲੀਸ ਦਾ ਆਖਣਾ ਹੈ ਕਿ ਸਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੌਤ ਕਿਨ੍ਹਾਂ ਹਾਲਾਤ ਵਿਚ ਹੋਈ ਹੈ। ਉਧਰ ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੇ ਦੀ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ਤੇ ਕੁੱਟਮਾਰ ਦੇ ਨਿਸ਼ਾਨ ਵੀ ਹਨ। ਜਿਸ ਦੀਆਂ ਵੀਡੀਓ ਪਰਿਵਾਰ ਵਲੋਂ ਜਨਤਕ ਕੀਤੀਆਂ ਗਈਆਂ ਹਨ।

Continue Reading

Mohali

ਜਵਾਈ ਨੂੰ ਲਾਪਤਾ ਕਰਨ ਦੇ ਦੋਸ਼ ਵਿੱਚ ਸਾਬਕਾ ਪੁਲੀਸ ਅਧਿਕਾਰੀ ਦੋਸ਼ੀ ਕਰਾਰ

Published

on

By

 

30 ਨਵੰਬਰ ਨੂੰ ਸੁਣਾਈ ਜਾਵੇਗੀ ਸਜਾ

ਐਸ.ਏ.ਐਸ.ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ) 2010 ਵਿਚ ਫੇਜ਼ 11 ਵਿੱਚੋਂ ਲਾਪਤਾ ਹੋਏ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਦੇ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਵਲੋਂ ਸਾਬਕਾ ਪੁਲੀਸ ਅਧਿਕਾਰੀ ਜਗਵੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਅਦਾਲਤ ਵਲੋਂ ਦੋਸ਼ੀ ਜਗਵੀਰ ਸਿੰਘ ਨੂੰ 30 ਨਵੰਬਰ ਨੂੰ ਸਜਾ ਸੁਣਾਈ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਦਾ ਵਿਆਹ ਫੇਜ਼ 11 ਵਾਸੀ ਜਸਪ੍ਰੀਤ ਕੌਰ ਨਾਲ 30 ਨਵੰਬਰ 2008 ਨੂੰ ਹੋਇਆ ਸੀ। ਵਿਆਹ ਤੋਂ ਕੁੱਝ ਦਿਨਾਂ ਬਾਅਦ ਦੋਵਾਂ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਹੋਣ ਲੱਗ ਪਿਆ। ਲੜਕੀ ਦੇ ਪਰਿਵਾਰ ਵਲੋਂ ਲੜਕੇ ਪਰਿਵਾਰ ਵਿਰੁਧ ਫੇਜ਼ 8 ਦੇ ਪੁਲੀਸ ਸਟੇਸ਼ਨ ਵਿਖੇ ਮਾਮਲਾ ਵੀ ਦਰਜ਼ ਕਰਵਾਇਆ ਸੀ। ਇਸ ਤੋਂ ਬਾਅਦ ਗੁਰਦੀਪ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਨਾਲ ਜੁਬਾਨੀ ਫੈਸਲਾ ਹੋ ਗਿਆ ਅਤੇ ਗੁਰਦੀਪ ਸਿੰਘ ਆਪਣੇ ਸਹੁਰੇ ਪਰਿਵਾਰ ਕੋਲ ਫੇਜ਼ 11 ਵਿਖੇ ਰਹਿਣ ਲੱਗ ਪਿਆ।

ਗੁਰਦੀਪ ਸਿੰਘ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਲੜਕਾ ਗੁਰਦੀਪ ਕਦੇ ਕਦਾਰ ਉਨ੍ਹਾਂ ਕੋਲ ਘਰ ਆਉਂਦਾ ਸੀ ਤਾਂ ਗੁਰਦੀਪ ਦੀ ਪਤਨੀ ਇਤਰਾਜ ਕਰਦੀ ਅਤੇ ਗੁਰਦੀਪ ਨੂੰ ਰੋਕਦੀ ਸੀ। 4 ਜੁਲਾਈ 2010 ਨੂੰ ਗੁਰਦੀਪ ਸਿੰਘ ਬਲੈਰੋ ਗੱਡੀ ਤੇ ਗਿਆ ਸੀ। ਇਸ ਦੌਰਾਨ ਇਕ ਵਾਰ ਉਸ ਦੀ ਆਪਣੇ ਪਰਿਵਾਰ ਨਾਲ ਗੱਲ ਹੋਈ ਕਿ ਉਹ ਆ ਰਿਹਾ ਹੈ। ਕਾਫੀ ਦੇਰ ਤੱਕ ਜਦੋਂ ਗੁਰਦੀਪ ਸਿੰਘ ਘਰ ਨਾ ਆਇਆ ਤਾਂ ਪਰਿਵਾਰ ਨੇ ਗੁਰਦੀਪ ਨੂੰ ਫੋਨ ਕੀਤਾ ਪ੍ਰੰਤੂ ਫੋਨ ਆਨ ਰਹਿਣ ਕਾਰਨ ਦੋਵਾਂ ਪਤੀ ਪਤਨੀ ਦਾ ਝਗੜਾ ਹੁੰਦਾ ਸੁਣਾਈ ਦੇ ਰਿਹਾ ਸੀ। ਉਸ ਤੋਂ ਬਾਅਦ ਗੁਰਦੀਪ ਸਿੰਘ ਨਾਲ ਪਰਿਵਾਰ ਦਾ ਕੋਈ ਰਾਬਤਾ ਨਾ ਹੋਇਆ ਅਤੇ ਗੁਰਦੀਪ ਸਿੰਘ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ ਪੁਲੀਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਵਾਈ।

ਪਰਿਵਾਰ ਮੁਤਾਬਕ ਉਨ੍ਹਾਂ ਨੂੰ ਪਤਾ ਚਲਿਆ ਕਿ ਗੁਰਦੀਪ ਆਖਰੀ ਵਾਰ ਆਪਣੇ ਸਹੁਰੇ ਜਗਵੀਰ ਸਿੰਘ ਨਾਲ ਸੀ। ਜਗਵੀਰ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਨੂੰ ਵਿਦੇਸ਼ ਭੇਜ ਦਿਤਾ ਹੈ ਅਤੇ ਗੁਰਦੀਪ ਸਿੰਘ ਨੂੰ ਗੱਡੀ ਸਮੇਤ ਲਾਪਤਾ ਕਰ ਦਿੱਤਾ ਹੈ। ਇਸ ਸਬੰਧੀ ਪੁਲੀਸ ਨੇ ਭੁਪਿੰਦਰ ਕੌਰ ਦੇ ਬਿਆਨਾਂ ਤੇ ਉਸ ਦੇ ਲੜਕੇ ਗੁਰਦੀਪ ਸਿੰਘ ਨੂੰ ਲਾਪਤਾ ਕਰਨ ਦੇ ਦੋਸ਼ ਵਿੱਚ ਗੁਰਦੀਪ ਦੇ ਸਹੁਰੇ ਜਗਵੀਰ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਸੀ।

 

Continue Reading

Mohali

ਚੈਕ ਗਣਰਾਜ ਦੀ ਰਾਜਦੂਤ ਐਲਿਸਕਾ ਜਿਗੋਵਾ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ

Published

on

By

 

ਮਹਿਲਾ ਸਸ਼ਕਤੀਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ

ਐਸ.ਏ.ਐਸ.ਨਗਰ, 28 ਨਵੰਬਰ (ਸ.ਬ.) ਭਾਰਤ ਵਿੱਚ ਚੈਕ ਗਣਰਾਜ ਦੀ ਰਾਜਦੂਤ, ਡਾ. ਐਲਿਸਕਾ ਜ਼ਿਗੋਵਾ ਨੇ ਅੱਜ ਡੀ ਏ ਸੀ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਿੰਡ ਪੱਧਰ ਤੇ ਸਵੈ ਸਹਾਇਤਾ ਗਰੁੱਪਾਂ ਦੀ ਸਥਾਪਨਾ ਕਰਕੇ ਪੇਂਡੂ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

ਵੱਖ-ਵੱਖ ਔਰਤਾਂ ਦੇ ਹੈਲਪ ਗਰੁੱਪਾਂ ਵੱਲੋਂ ਆਰਟੀਫੀਸ਼ੀਅਲ ਜਿਊਲਰੀ ਤੋਂ ਲੈ ਕੇ ਖਾਣ-ਪੀਣ ਵਾਲੀਆਂ ਵਸਤਾਂ ਅਤੇ ਕੱਪੜਾ ਆਧਾਰਿਤ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਨ੍ਹਾਂ ਹੋਰ ਔਰਤਾਂ ਲਈ ਵੀ ਲਾਹੇਵੰਦ ਹੋ ਸਕਦੀ ਹੈ ਜਿਨ੍ਹਾਂ ਨੂੰ ਆਪਣਾ ਇੱਕ ਸਮੂਹ ਬਣਾ ਕੇ ਛੋਟੇ ਕਾਰੋਬਾਰਾਂ ਤੇ ਅਧਾਰਤ ਘਰ ਤੋਂ ਚੱਲਣ ਵਾਲਾ ਵਪਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਵਿਚਾਰ ਸ਼ਾਨਦਾਰ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ ਵਿੱਚ ਬਹੁਤ ਜ਼ਿਆਦਾ ਸਹਾਈ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸਮੂਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੀ ਦਿੱਲੀ ਵਿੱਚ ਚੈਕ ਦੂਤਾਵਾਸ ਵਿੱਚ ਬੁਲਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਵੀ ਮੌਜੂਦ ਸਨ।

Continue Reading

Mohali

ਮੁਹਾਲੀ ਸ਼ਹਿਰ ਦੀ ਸੁੰਦਰਤਾ ਲਈ ਕੀਤੇ ਜਾ ਰਹੇ ਹਨ ਵੱਧ ਤੋਂ ਵੱਧ ਯਤਨ : ਕੁਲਵੰਤ ਸਿੰਘ

Published

on

By

 

ਏਅਰਪੋਰਟ ਰੋਡ ਦੀ ਬਦਲੇਗੀ ਨੁਹਾਰ, ਵਿਧਾਇਕ ਵਲੋਂ ਗਮਾਡਾ ਦੇ ਅਧਿਕਾਰੀਆਂ ਨਾਲ ਕੀਤਾ ਗਿਆ ਦੌਰਾ

ਐਸ ਏ ਐਸ ਨਗਰ, 28 ਨਵੰਬਰ (ਸ.ਬ.) ਮੁਹਾਲੀ ਸ਼ਹਿਰ ਦੀ ਮੁੱਖ ਸੜਕ ਏਅਰਪੋਰਟ ਰੋਡ ਖਰੜ ਤੋਂ ਏਅਰਪੋਰਟ ਚੌਕ ਨੂੰ ਖੂਬਸੁਰਤ ਬਣਾਉਣ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਮੁੱਖ ਪ੍ਰਸ਼ਾਸਕ, ਮੁੱਖ ਇੰਜੀਨੀਅਰ ਅਤੇ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਜ਼ਾਇਜ਼ਾ ਲਿਆ ਗਿਆ। ਉਨ੍ਹਾਂ ਆਈਸਰ ਲਾਇਟ ਪੁਆਇੰਟ ਅਤੇ ਸੀ.ਪੀ.-67 ਮਾਲ ਨਜ਼ਦੀਕ ਲਾਇਟ ਪੁਆਇੰਟ ਤੇ ਪੁੱਜ ਕੇ ਉੱਥੇ ਰੋਡ ਦੇ ਨਾਲ ਲੱਗਦੇ ਡਿਵਾਈਡਰ (ਸੈਂਟਰ ਵਰਜ), ਰੋਡ ਸਾਈਡ ਟਾਈਲਾਂ ਅਤੇ ਫੁੱਟਪਾਥ, ਸਲਿੱਪ ਰੋਡ ਸੁਧਾਰ ਅਤੇ ਖੂਬਸੁਰਤੀ/ਹਰਿਆਲੀ ਬਾਰੇ ਗਮਾਡਾ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਵੱਲੋਂ ਮੁਹਾਲੀ ਸ਼ਹਿਰ ਨੂੰ ਨੰਬਰ ਇੱਕ ਅਤੇ ਖੂਬਸੂਰਤ ਸ਼ਹਿਰ ਬਣਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅਤੇ ਸ਼ਹਿਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਸਾਂਝਾ ਦੌਰਾ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਪਹਿਲਾਂ ਹੀ ਇੰਟਰਨੈਸ਼ਨਲ ਏਅਰਪੋਰਟ ਅਤੇ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਇਸ ਸ਼ਹਿਰ ਵਿੱਚ ਏਅਰਪੋਰਟ ਰੋਡ ਵਜੋਂ ਜਾਣੀ ਜਾਂਦੀ ਖਰੜ ਫਲਾਈਓਵਰ ਤੋਂ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਹਵਾਈ ਅੱਡੇ ਤੱਕ ਜਾਂਦੀ ਸੜ੍ਹਕ ਦੀ ਵੀ ਬੇਹੱਦ ਖੂਬਸੁਰਤ ਢੰਗ ਨਾਲ ਨੁਹਾਰ ਬਦਲੀ ਜਾਵੇਗੀ ਅਤੇ ਇਸਨੂੰ ਪੂਰੇ ਦੇਸ਼ ਦੀ ਸਭ ਤੋਂ ਵਧੀਆ ਰੋਡ ਬਣਾਇਆ ਜਾਵੇਗਾ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਏਅਰਪੋਰਟ ਸੜਕ ਦਾ ਸੁਧਾਰ ਕਰਕੇ ਇਸਨੂੰ ਖੂਬਸੁਰਤ ਬਣਾਉਣ ਅਤੇ ਅਪਗ੍ਰੇਡ ਕਰਨ ਲਈ ਵਿਚਾਰ ਚਰਚਾ ਕਰਦਿਆਂ ਯੋਜਨਾ ਬਣਾਉਣ ਦੀ ਹਦਾਇਤ ਕੀਤੀ। ਵਿਧਾਇਕ ਨੇ ਕਿਹਾ ਕਿ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਮੁਹਾਲੀ ਸ਼ਹਿਰ ਨੂੰ ਖੂਬਸੁਰਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਜਿਸ ਵਿੱਚ ਪੈਸੇ ਦੀ ਕੋਈ ਕਮੀ ਵੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਨੇ ਦੱਸਿਆ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਮੁਹਾਲੀ ਇਸ ਪ੍ਰਮੁੱਖ ਸੜਕ ਤੇ ਆਵਜਾਈ ਨੂੰ ਨਿਰਵਿਘਨ ਤੇ ਸੁਰੱਖਿਅਤ ਬਣਾਉਣ ਲਈ ਅੱਜ ਐਮ ਐਲ ਏ ਕੁਲਵੰਤ ਸਿੰਘ ਦੀ ਪਹਿਲਕਦਮੀ ਤੇ ਇਹ ਦੌਰਾ ਕੀਤਾ ਗਿਆ ਹੈ, ਜਿਸ ਤਹਿਤ ਪੂਰੀ ਰਿਪੋਰਟ ਤਿਆਰ ਕਰਕੇ ਅਗਲੀ ਯੋਜਨਾਬੰਦੀ ਉਲੀਕੀ ਜਾਵੇਗੀ।

Continue Reading

Latest News

Trending