ਖੂਨਦਾਨ ਕਂੈਪ ਲਗਾਇਆ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਫਾਰ ਏ ਕਾਜ ਚੰਡੀਗੜ੍ਹ ਸੰਸਥਾ ਵਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਚਾ ਧੰਨੁ ਸਾਹਿਬ ਫੇਜ਼ 3 ਬੀ 1 ਐਸ ਏ ਐਸ ਨਗਰ ਦੇ ਸਾਹਮਣੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਚਰਨਜੀਤ ਸਿੰਘ ਕਾਲੇਵਾਲ ਐਸ ਜੀ ਪੀ ਸੀ ਮਂੈਬਰ ਸਨ ਅਤੇ ਵਿਸ਼ੇਸ ਮਹਿਮਾਨ ਸਾਬਕਾ ਕਂੌਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਹਰਪ੍ਰੀਤ ਸਿੰਘ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਫਾਊਂਡਰ ਨਵਰੂਪ ਸਿੰਘ ਸ਼ੇਰਗਿਲ ਨੇ ਦਸਿਆ ਕਿ ਇਸ ਖੂਨਦਾਨ ਕੈਂਪ ਵਿੱਚ 50 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਆਈ ਵੀ ਵਾਈ ਹਸਪਤਾਲ ਦੀ ਟੀਮ ਵਲੋਂ ਖੂਨ ਇਕਤਰ ਕੀਤਾ ਗਿਆ।

ਉਹਨਾਂ ਦਸਿਆ ਕਿ ਉਹਨਾਂ ਦੀ ਸੰਸਥਾ ਵਿੱਚ 16 ਤੋਂ 22 ਸਾਲ ਦੇ ਨੌਜਵਾਨ ਹਨ, ਜੋ ਕਿ ਸਮਾਜ ਸੇਵਾ ਨੂੰ ਸਮਰਪਿਤ ਹਨ। ਇਸ ਮੌਕੇ ਸੰਸਥਾ ਦੇ ਮਂੈਬਰ ਪਰਮੀਤ ਸੰਧੂ, ਇਬਾਦਤ ਬਂੈਸ, ਅੰਮ੍ਰਿਤਪਾਲ ਸਿੰਘ, ਖੁਸ਼ੀ ਧਨੋਆ ਅਤੇ ਹੋਰ ਮਂੈਬਰ ਮੌਜੂਦ ਸਨ।

Leave a Reply

Your email address will not be published.