ਰਡਿਆਲਾ ਸਕੂਲ ਦਾ ਵਿਦਿਆਰਥੀ ਸਨਮਾਨਿਤ

ਖਰੜ, 25 ਨਵੰਬਰ (ਸ.ਬ.) ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਰਡਿਆਲਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਪ੍ਰਭੂਨਾਥ ਨੂੰ ਉਸ ਦੀਆਂ ਪੇਂਟਿੰਗ ਕਲਾਵਾਂ ਬਦਲੇ ਵਿਸ਼ੇਸ਼ ਸਨਮਾਨ ਹਾਸਲ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਪ੍ਰਭੂਨਾਥ ਦੇ ਡਰਾਇੰਗ ਟੀਚਰ ਅਤੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਪਿੱਛੇ ਜਿਹੇ ਨੌਵੇਂਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਇਸ ਵਿਦਿਆਰਥੀ ਨੇ ਪ੍ਰਸ਼ੰਸਾਯੋਗ ਕਾਰਗੁਜ਼ਾਰੀ ਦਿਖਾਈ ਸੀ।

ਉਹਨਾਂ ਦੱਸਿਆ ਕਿ ਇਸ ਵਿਦਿਆਰਥੀ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਉਸ ਨੂੰ ਵਿਭਾਗ ਵੱਲੋਂ ਵਿਸ਼ੇਸ਼ ਨਕਦ ਇਨਾਮ ਦਿੱਤਾ ਗਿਆ ਹੈ। ਜ਼ਿਲ੍ਹਾ ਮੈਂਟਰ ਗਣਿਤ ਸੰਜੀਵ ਭਾਰਦਵਾਜ ਨੇ ਉਚੇਚੇ ਤੌਰ ਤੇ ਸਕੂਲ ਪੁੱਜ ਕੇ ਸਕੂਲ-ਹੈਡਮਾਸਟਰ ਦੀ ਹਾਜ਼ਰੀ ਵਿੱਚ ਪ੍ਰਭੂਨਾਥ ਨੂੰ ਸਨਮਾਨਿਤ ਕੀਤਾ।

Leave a Reply

Your email address will not be published. Required fields are marked *