ਅੱਜ ਦੇ ਦੌਰ ਵਿੱਚ ਕੋਈ ਵੀ ਖੇਤਰ ਆਈ ਟੀ ਬਿਨਾ ਅਧੂਰਾ : ਮਨੀਸ਼ ਤਿਵਾੜੀ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਆਈ.ਟੀ.ਕੰਪਨੀਜ਼ ਐਸੋਸੀਏਸ਼ਨ ਵੱਲੋਂ ਮੁਹਾਲੀ ਵਿਖੇ ਆਈ.ਟੀ. ਉਦਮੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸੰਮੇਲਨ ਵਿੱਚ 100 ਤੋਂ ਵੱਧ ਆਈਟੀ ਕੰਪਨੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਸ਼੍ਰੀ ਮਨੀਸ਼ ਤਿਵਾੜੀ, ਸੰਸਦ ਮੈਂਬਰ, ਲੋਕ ਸਭਾ ਮੁੱਖ ਮਹਿਮਾਨ ਸਨ। ਇਸ ਸੰਮੇਲਨ ਵਿੱਚ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਯੁਵਾ ਮਨਜੋਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਹਰੇਕ ਖੇਤਰ ਵਿੱਚ ਆਈ ਟੀ ਦਾ ਸਭਤੋਂ ਵੱਧ ਯੋਗਦਾਨ ਹੈ ਅਤੇ ਕੋਈ ਵੀ ਕੰਮ ਹੋਵੇ ਆਈ ਟੀ ਤੋਂ ਬਿਨਾ ਮੁਕੰਮਲ ਨਹੀਂ ਹੁੰਦਾ। ਉਹਲਾਂ ਐਸੋਸੀਏਸ਼ਨ ਦੇ ਆਗੂਆਂ ਨੂੰ ਆਈ.ਟੀ. ਉਦਯੋਗ ਦੇ ਸੁਧਾਰ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਦਾ ਭਰੋਸਾ ਦਿੱਤਾ।

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਤੇਜਿੰਦਰ ਸਿੰਘ ਬੈਨੀਪਾਲ ਨੇ ਮਨੀਸ਼ ਤਿਵਾੜੀ ਤੋਂ ਮੰਗ ਕੀਤੀ ਕਿ ਆਈਟੀ ਉਦਯੋਗ ਲਈ ਹੁਨਰਮੰਦ ਮਨੁੱਖੀ ਸ਼ਕਤੀ ਦੀ ਮੰਗ ਨੂੰ ਪੂਰਾ ਕਰਨ ਲਈ ਹੁਨਰ ਵਿਕਾਸ ਕੇਂਦਰ ਚਲਾਏ ਜਾਣ, ਨੌਕਰੀ ਮੇਲੇ ਲਗਾਏ ਜਾਣ ਅਤੇ ਆਈਟੀ ਉਦਯੋਗ ਨੂੰ ਬਿਜਲੀ ਦਰਾਂ ਵਿੱਚ ਰਿਆਇਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਆਈ.ਟੀ.ਕੰਪਨੀਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਦੇ ਆਯੋਜਨ ਦਾ ਮੁੱਖ ਉਦੇਸ਼ ਮੁਹਾਲੀ ਵਿੱਚ ਆਈ.ਟੀ ਉਦਯੋਗ ਲਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਯਤਨ ਕਰਨਾ ਸੀ। ਇਸ ਮੌਕੇ ਐਸੋਸੀਏਸ਼ਨ ਦੇ ਵੱਡੀ ਗਿਣਤੀ ਮੈਂਬਰ ਹਾਜਿਰ ਸਨ।

Leave a Reply

Your email address will not be published. Required fields are marked *