ਭਾਜਪਾ ਆਗੂਆਂ ਵਲੋਂ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ

ਐਸ ਏ ਅ ੈਸ ਨਗਰ, 25 ਨਵੰਬਰ (ਸ.ਬ.) ਭਾਜਪਾ ਦੇ ਜ਼ਿਲਾ ਮੁਹਾਲੀ ਪ੍ਰਧਾਨ ਸੁਸ਼ੀਲ ਰਾਣਾ, ਮੁਹਾਲੀ ਹਲਕਾ ਇੰਚਾਰਜ ਸੰਜੀਵ ਵਸ਼ਿਸ਼ਟ ਅਤੇ ਸਾਬਕਾ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਭਾਜਪਾ ਦੇ ਮੰਡਲ ਪ੍ਰਧਾਨਾਂ, ਮੰਡਲ ਮਹਾਮੰਤਰੀਆਂ ਅਤੇ ਸੀਨੀਅਰ ਨੇਤਾਵਾਂ ਦੀ ਇੱਕ ਮੀਟਿੰਗ ਭਾਜਪਾ ਦੇ ਮੁਹਾਲੀ ਦਫ਼ਤਰ ਵਿੱਚ ਹੋਈ, ਜਿਸ ਵਿੱਚ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਸਾਰੇ ਪੋਲਿੰਗ ਬੂਥਾਂ ਦੀ ਸਮੀਖਿਆ ਕੀਤੀ ਗਈ ।

ਇਸ ਮੌਕੇ ਹਰ ਬੂਥ ਤੇ ਦੱਸ ਵਰਕਰਾਂ ਨੂੰ ਨਿਯੁਕਤ ਕਰਨ ਲਈ ਪਾਰਟੀ ਦੇ ਜਿਲਾ ਸਕੱਤਰ ਅਤੇ ਸਾਬਕਾ ਕੌਂਸਲਰ ਅਸ਼ੋਕ ਝਾ ਨੂੰ ਮੁਹਾਲੀ ਵਿਧਾਨ ਸਭਾ ਹਲਕੇ ਦੇ ਸਾਰੇ ਬੂਥਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਜਿਲਾ ਪ੍ਰਧਾਨ ਸੁਸ਼ੀਲ ਰਾਣਾ ਨੇ ਸਾਰੇ ਨੇਤਾਵਾਂ ਅਤੇ ਵਰਕਰਾਂ ਵਲੋਂ ਭਾਜਪਾ ਵਲੋਂਂ ਚਲਾਈਆਂ ਜਾ ਰਹੀ ਗਤੀਵਿਧੀਆਂ ਅਤੇ ਨੀਤੀਆਂ ਨੂੰ ਹਲਕਾ ਮੁਹਾਲੀ ਦੇ ਹਰ ਪਿੰਡ ਅਤੇ ਸ਼ਹਿਰ ਦੇ ਹਰ ਘਰ ਤੱਕ ਪਹੁੰਚਾਉਣ ਦਾ ਆਦੇਸ਼ ਦਿੱਤਾ ਤਾਂਕਿ ਭਾਜਪਾ ਨੂੰ ਹੋਰ ਮਜਬੂਤ ਬਣਾਇਆ ਜਾ ਸਕੇ ।

ਇਸ ਮੌਕੇ ਜ਼ਿਲਾ ਜਨਰਲ ਸਕੱਤਰ ਜਗਦੀਪ ਸਿੰਘ ਔਜਲਾ ਅਤੇ ਰਜੀਵ ਸ਼ਰਮਾ, ਜਿਲਾ ਉਪ ਪ੍ਰਧਾਨ ਉਮਾਕਾਂਤ ਤਿਵਾਰੀ , ਮੰਡਲ ਪ੍ਰਧਾਨ ਰਾਖੀ ਪਾਠਕ ਅਤੇ ਜਸਵਿੰਦਰ ਸਿੰਘ, ਮੰਡਲ ਮਹਾ ਮੰਤਰੀ ਸਾਹਿਲ ਗਿਲ, ਸੰਜੀਵ ਜੋਸ਼ੀ ਅਤੇ ਮੋਹਿਤ ਰੋਹਿਲਾ, ਮੰਡਲ ਸਕੱਤਰ ਰਮਨ ਸ਼ੈਲੀ ਅਤੇ ਮੁਕੇਸ਼ ਪੁਰੀ, ਦਿਨੇਸ਼ ਕੁਮਾਰ, ਕੁਲਦੀਪ ਸਿੰਘ, ਦਿਨੇਸ਼ ਸ਼ਰਮਾ ਮੌਜੂਦ ਸਨ ।

Leave a Reply

Your email address will not be published. Required fields are marked *