ਸੰਭੂ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਪਟਿਆਲਾ, 25 ਨਵੰਬਰ (ਸ.ਬ.) ਸੰਭੂ ਪੁਲੀਸ ਵਲੋਂ ਪੈਟਰੋਲ ਪੰਪਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ ਐਸ ਪੀ ਹਰਚਰਨ ਸਿੰਘ ਭੁੱਲਰ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਸੰਭੂ ਪੁਲੀਸ ਨੇ ਨਾਕਾਬੰਦੀ ਦੌਰਾਨ ਕਾਰ ਨੰਬਰ ਸੀ ਐਚ 015-4460 ਮਾਰਕਾ ਮਾਰੂਤੀ ਰੰਗ ਚਿੱਟਾ ਨੂੰ ਰੋਕ ਕੇ ਕਾਰ ਸਵਾਰ ਬਹਾਦਰ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਦੀ ਜਾਂਚ ਕੀਤੀ ਤਾਂ ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਪੈਟਰੋਲ ਪੰਪਾਂ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮਂੈਬਰ ਹਨ।

ਉਹਨਾਂ ਦਸਿਆ ਕਿ ਉਕਤ ਵਿਅਕਤੀਆਂ ਨੇ ਮੰਨਿਆ ਕਿ ਉਹਨਾਂ ਵਲੋਂ ਰਣਜੀਤ ਸਿੰਘ ਵਸਨੀਕ ਪਿੰਡ ਸਿੱਧੂਵਾਲ ਪਟਿਆਲਾ ਨਾਲ ਮਿਲ ਕੇ ਰਾਣਾ ਫਿਲਿੰਗ ਸਟੇਸ਼ਨ ਪਿੰਡ ਤੇਪਲਾ ਬਨੂੰੜ ਤੋਂ 18 ਨਵਬੰਰ ਦੀ ਰਾਤ ਨੂੰ 10.30 ਵਜੇ ਹਥਿਆਰ ਦਿਖਾ ਕੇ 8 ਹਜਾਰ ਰੁਪਏ ਲੁੱਟੇ ਸਨ।

ਪੁਲੀਸ ਨੇ ਇਹਨਾ ਵਿਅਕਤੀਆਂ ਕੋਲੋਂ ਇਕ ਪਿਸਤੋਲ, ਦੋ ਜਿੰਦਾ ਕਾਰਤੂਸ, ਇਕ ਦਾਤ, 5 ਹਜਾਰ ਰੁਪਏ ਦੇ ਕਰੰਸੀ ਨੋਟ, ਇਕ ਐਲ ਈ ਡੀ , ਕਾਰ ਨੰਬਰ ਪੀ ਬੀ 23 ਐਮ 8332 ਮਾਰਕਾ ਡਿਜਾਇਰ, ਕਾਰ ਨੰਬਰ ਸੀ ਐਚ 015-4460 ਮਾਰਕਾ ਮਾਰੂਤੀ, ਰੰਗ ਚਿੱਟਾ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

Leave a Reply

Your email address will not be published. Required fields are marked *