Connect with us

National

ਹੋਰਡਿੰਗ ਕਾਂਡ ਦਾ ਦੋਸ਼ੀ ਅਰਸ਼ਦ ਖ਼ਾਨ ਲਖਨਊ ਤੋਂ ਗ੍ਰਿਫ਼ਤਾਰ

Published

on

 

ਲਖਨਊ, 31 ਦਸੰਬਰ (ਸ.ਬ.) ਘਾਟਕੋਪਰ ਹੋਰਡਿੰਗ ਕਾਂਡ ਵਿੱਚ ਮੁੰਬਈ ਪੁਲੀਸ ਨੇ ਮੁੱਖ ਦੋਸ਼ੀ ਅਰਸ਼ਦ ਖਾਨ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਹੈ। ਉਘਾ ਕਾਰੋਬਾਰੀ ਅਰਸ਼ਦ ਖਾਨ ਇਸ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਲਈ ਬੁਲਾਏ ਜਾਣ ਤੋਂ ਬਾਅਦ ਪਿਛਲੇ 7 ਮਹੀਨਿਆਂ ਤੋਂ ਫਰਾਰ ਸੀ। ਜ਼ਿਕਰਯੋਗ ਹੈ ਕਿ 13 ਮਈ ਨੂੰ ਘਾਟਕੋਪਰ ਈਸਟ ਵਿੱਚ ਤੂਫ਼ਾਨ ਕਾਰਨ ਇਕ ਇਸ਼ਤਿਹਾਰ ਦਾ ਹੋਰਡਿੰਗ ਡਿੱਗ ਗਿਆ ਸੀ। ਇਸ ਹਾਦਸੇ ਵਿੱਚ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 84 ਜ਼ਖਮੀ ਹੋ ਗਏ ਸਨ। ਇਹ ਹੋਰਡਿੰਗ ਸਰਕਾਰੀ ਰੇਲਵੇ ਪੁਲੀਸ (ਜੀ.ਆਰ.ਪੀ.) ਦੀ ਜ਼ਮੀਨ ਤੇ ਗੈਰ-ਕਾਨੂੰਨੀ ਢੰਗ ਨਾਲ ਲਗਾਇਆ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੇ ਪਾਇਆ ਕਿ ਈਗੋ ਮੀਡੀਆ ਕੰਪਨੀ ਨੇ ਅਰਸ਼ਦ ਖਾਨ ਦੇ ਜਾਣਕਾਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ 82 ਲੱਖ ਰੁਪਏ ਭੇਜੇ ਸਨ। ਅਰਸ਼ਦ ਖਾਨ ਆਈ.ਪੀ.ਐਸ. ਅਧਿਕਾਰੀ ਕੈਸਰ ਖਾਲਿਦ ਦੀ ਪਤਨੀ ਦਾ ਕਾਰੋਬਾਰੀ ਸਹਿਯੋਗੀ ਹੈ। ਕੈਸਰ ਖਾਲਿਦ ਤੇ ਰੇਲਵੇ ਦੀ ਜ਼ਮੀਨ ਤੇ ਹੋਰਡਿੰਗ ਲਗਾਉਣ ਦੀ ਮਨਜ਼ੂਰੀ ਦੇਣ ਦਾ ਦੋਸ਼ ਹੈ। ਉਸ ਸਮੇਂ ਖਾਲਿਦ ਸਰਕਾਰੀ ਰੇਲਵੇ ਪੁਲੀਸ ਦੇ ਕਮਿਸ਼ਨਰ ਸਨ। ਉਸ ਨੂੰ ਆਪਣੇ ਕੰਮ ਵਿਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਰਸ਼ਦ ਖਾਨ ਆਪਣਾ ਸ਼ੁਰੂਆਤੀ ਬਿਆਨ ਦਰਜ ਕਰਨ ਤੋਂ ਬਾਅਦ ਐਸ.ਆਈ.ਟੀ. ਸਾਹਮਣੇ ਪੇਸ਼ ਨਹੀਂ ਹੋਇਆ। ਪੁਲੀਸ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਹੀ ਸੀ ਪਰ ਉਹ ਵਾਰ-ਵਾਰ ਆਪਣਾ ਟਿਕਾਣਾ ਬਦਲਦਾ ਰਹਿੰਦਾ ਸੀ।

Continue Reading

National

ਪੰਜਾਬ ਕਾਂਗਰਸ ਵੱਲੋਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

Published

on

By

 

 

ਨਵੀਂ ਦਿੱਲੀ, 4 ਜਨਵਰੀ (ਸ.ਬ.) ਪੰਜਾਬ ਕਾਂਗਰਸ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ ਪਰੰਤੂ ਔਰਤਾਂ ਨੂੰ ਹੁਣ ਤੱਕ ਔਰਤਾਂ ਨੂੰ 2100 ਰੁਪਏ ਨਹੀਂ ਦਿੱਤੇ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਸ਼ਿਕਾਇਤ ਕਰ ਰਹੇ ਹਨ ਕਿ ਐੱਲ ਜੀ ਹਰ ਕੰਮ ਵਿੱਚ ਰੁਕਾਵਟ ਬਣ ਰਿਹਾ ਹੈ। ਪਰ ਪੰਜਾਬ ਵਿੱਚ ਅਜਿਹੀ ਸਥਿਤੀ ਨਹੀਂ ਹੈ ਫਿਰ ਉੱਥੇ ਔਰਤਾਂ ਨੂੰ ਵਾਅਦੇ ਮੁਤਾਬਕ ਤਿੰਨ ਸਾਲਾਂ ਤੋਂ 1000 ਰੁਪਏ ਮਹੀਨਾ ਕਿਉਂ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਪੰਜਾਬ ਵਿੱਚ 92 ਸੀਟਾਂ ਹਨ ਅਤੇ ਇੱਥੇ ਕੋਈ ਪਾਬੰਦੀ ਨਹੀਂ ਹੈ। ਵੜਿੰਗ ਨੇ ਕਿਹਾ ਕਿ ਕੇਜਰੀਵਾਲ ਨੇ ਕਈ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਹੋ ਸਕੇ। ਇਸ ਵਿਚ 2500 ਰੁਪਏ ਦੀ ਪੈਨਸ਼ਨ, ਨਸ਼ਾ ਮੁਕਤ ਪੰਜਾਬ ਆਦਿ ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ, ਹਾਲਾਂਕਿ ਭਾਰਤੀ ਚੋਣ ਕਮਿਸ਼ਨ ਨੇ ਅਜੇ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਦਿੱਲੀ ਵਿੱਚ ਲਗਾਤਾਰ 15 ਸਾਲਾਂ ਤੋਂ ਸੱਤਾ ਵਿੱਚ ਰਹੀ ਕਾਂਗਰਸ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਹੈ, ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ ਹੈ। 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ ਅੱਠ ਸੀਟਾਂ ਹਾਸਲ ਕੀਤੀਆਂ।

Continue Reading

National

ਦਿੱਲੀ ਚੋਣਾਂ ਲਈ ਬੀਜੇਪੀ ਦੀ ਪਹਿਲੀ ਲਿਸਟ ਜਾਰੀ

Published

on

By

 

ਕੇਜਰੀਵਾਲ ਖ਼ਿਲਾਫ਼ ਸਾਬਕਾ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਨੂੰ ਟਿਕਟ ਦਿੱਤੀ

ਨਵੀਂ ਦਿੱਲੀ, 4 ਜਨਵਰੀ (ਸ.ਬ.) ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਚੋਣ ਲੜਨ ਲਈ ਸਾਬਕਾ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਨੂੰ ਟਿਕਟ ਦਿੱਤੀ ਹੈ। ਭਾਜਪਾ ਦੇ ਸੀਨੀਅਰ ਨੇਤਾ ਰਮੇਸ਼ ਬਿਧੂੜੀ ਕਾਲਕਾਜੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਚੋਣ ਲੜਨਗੇ। ਪਾਰਟੀ ਨੇ ਬਿਜਵਾਸਨ ਸੀਟ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ਨੂੰ ਵੀ ਟਿਕਟ ਦਿੱਤੀ ਹੈ।

ਪ੍ਰਵੇਸ਼ ਵਰਮਾ ਨੂੰ ਟਿਕਟ ਮਿਲਣ ਨਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੇ ਰੋਮਾਂਚਕ ਮੁਕਾਬਲਾ ਹੋਣ ਦੀ ਉਮੀਦ ਹੈ। ਕਾਂਗਰਸ ਨੇ ਇਸ ਸੀਟ ਤੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਨੂੰ ਉਮੀਦਵਾਰ ਬਣਾਇਆ ਹੈ। ਹੁਣ ਇਸ ਸੀਟ ਤੇ ਕੇਜਰੀਵਾਲ, ਪ੍ਰਵੇਸ਼ ਵਰਮਾ ਅਤੇ ਸੰਦੀਪ ਦੀਕਸ਼ਿਤ ਵਿਚਾਲੇ ਤਿਕੋਣਾ ਮੁਕਾਬਲਾ ਹੋਵੇਗਾ।

ਭਾਜਪਾ ਨੇ ਆਦਰਸ਼ ਨਗਰ ਸੀਟ ਤੋਂ ਰਾਜਕੁਮਾਰ ਭਾਟੀਆ, ਬਦਲੀ ਤੋਂ ਦੀਪਕ ਚੌਧਰੀ, ਰਿਠਾਲਾ ਤੋਂ ਕੁਲਵੰਤ ਰਾਣਾ, ਨੰਗਲੋਈ ਜਾਟ ਤੋਂ ਮਨੋਜ ਸ਼ੌਕੀਨ, ਮੰਗੋਲਪੁਰੀ ਸੀਟ ਤੋਂ ਰਾਜਕੁਮਾਰ ਚੌਹਾਨ, ਰੋਹਿਣੀ ਤੋਂ ਵਿਜੇਂਦਰ ਗੁਪਤਾ, ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ, ਮਾਡਲ ਟਾਊਨ ਤੋਂ ਅਸ਼ੋਕ ਗੋਇਲ, ਕਰੋਲ ਬਾਗ ਤੋਂ ਦੁਸ਼ਯੰਤ ਕੁਮਾਰ ਗੌਤਮ, ਪਟੇਲ ਨਗਰ ਤੋਂ ਰਾਜਕੁਮਾਰ ਆਨੰਦ, ਰਾਜੌਰੀ ਗਾਰਡਨ ਤੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ, ਜਨਕਪੁਰੀ ਤੋਂ ਅਸ਼ੀਸ਼ ਸੂਦ ਨੂੰ ਟਿਕਟ ਦਿੱਤੀ ਹੈ।

ਇਸ ਦੇ ਨਾਲ ਹੀ ਜੰਗਪੁਰਾ ਤੋਂ ਸਰਦਾਰ ਤਰਵਿੰਦਰ ਸਿੰਘ, ਮਾਲਵੀਆ ਨਗਰ ਤੋਂ ਸਤੀਸ਼ ਉਪਾਧਿਆਏ, ਆਰ ਕੇ ਪੁਰਮ ਸੀਟ ਤੋਂ ਅਨਿਲ ਸ਼ਰਮਾ, ਮਹਿਰੌਲੀ ਤੋਂ ਗਜੇਂਦਰ ਯਾਦਵ, ਛਤਰਪੁਰ ਤੋਂ ਕਰਤਾਰ ਸਿੰਘ ਤੰਵਰ, ਅੰਬੇਡਕਰ ਨਗਰ ਤੋਂ ਖੁਸ਼ੀਰਾਮ ਚੁਨਾਰ, ਅੰਬੇਡਕਰ ਨਗਰ ਤੋਂ ਰਮੇਸ਼ ਕਾਲਕਾਜੀ, ਬਦਰਪੁਰ ਤੋਂ ਨਰਾਇਣ ਦੱਤ ਸ਼ਰਮਾ, ਪਤਪੜਗੰਜ ਤੋਂ ਰਵਿੰਦਰ ਸਿੰਘ ਨੇਗੀ, ਵਿਸ਼ਵਾਸ ਨਗਰ ਤੋਂ ਓਮ ਪ੍ਰਕਾਸ਼ ਵਰਮਾ, ਕ੍ਰਿਸ਼ਨਾ ਨਗਰ ਤੋਂ ਅਨਿਲ ਗੋਇਲ, ਗਾਂਧੀਨਗਰ ਤੋਂ ਅਰਵਿੰਦਰ ਸਿੰਘ ਲਵਲੀ, ਸੀਮਾਪੁਰੀ ਤੋਂ ਕੁਮਾਰੀ ਰਿੰਕੂ, ਰੋਹਤਾਸ ਨਗਰ ਤੋਂ ਜਤਿੰਦਰ ਮਹਾਜਨ ਅਤੇ ਘੋਂਡਾ ਤੋਂ ਅਜੈ ਮਹਾਵਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

Continue Reading

National

ਬਾਂਦੀਪੁਰਾ ਵਿੱਚ ਖੱਡ ਵਿੱਚ ਡਿੱਗੀ ਫੌਜ ਦੀ ਗੱਡੀ

Published

on

By

 

4 ਜਵਾਨ ਸ਼ਹੀਦ, 2 ਦੀ ਹਾਲਤ ਗੰਭੀਰ

ਬਾਂਦੀਪੋਰਾ, 4 ਜਨਵਰੀ (ਸ.ਬ.) ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਵਾਪਰੇ ਇਕ ਭਿਆਨਕ ਹਾਦਸੇ ਵਿੱਚ 4 ਫੌਜੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸਾ ਉਦੋਂ ਵਾਪਰਿਆ, ਜਦੋਂ ਫੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਟਰੱਕ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਜਾ ਡਿੱਗਿਆ।

ਜ਼ਖਮੀ ਜਵਾਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਾਂਦੀਪੋਰਾ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਮਸਰਤ ਇਕਬਾਲ ਵਾਨੀ ਨੇ ਕਿਹਾ ਕਿ ਇੱਥੇ ਛੇ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। 2 ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਸ੍ਰੀਨਗਰ ਰੈਫ਼ਰ ਕਰ ਦਿੱਤਾ ਗਿਆ ਹੈ।

Continue Reading

Trending