Connect with us

Mohali

ਅਕਾਲੀ ਸਰਕਾਰ ਵੇਲੇ ਮੁਹਾਲੀ ਵਿੱਚ 2500 ਕਰੋੜ ਦਾ ਹੋਇਆ ਵਿਕਾਸ : ਪਰਵਿੰਦਰ ਸਿੰਘ ਸੋਹਾਣਾ

Published

on

 

ਹਲਕਾ ਮੁਹਾਲੀ ਦੀ ਮੀਟਿੰਗ ਦੌਰਾਨ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕੀਤਾ

ਐਸ ਏ ਐਸ ਨਗਰ, 31 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕਰਨ ਲਈ ਹਲਕਾ ਮੁਹਾਲੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ ਜਿਸ ਵਿੱਚ ਸੀਨੀਅਰ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ।

ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਾਰਟੀ ਦੀਆਂ ਮੌਜੂਦਾ ਪ੍ਰਸਥਿਤੀਆਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ। ਇਸ ਮੌਕੇ ਮੀਟਿੰਗ ਵਿੱਚ ਸ਼ਾਮਿਲ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੇ ਪਾਰਟੀ ਨਾਲ ਗੱਦਾਰੀ ਕਰਨ ਅਤੇ ਦਿੱਲੀ ਦੇ ਇਸ਼ਾਰੇ ਤੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਪਾਰਟੀ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਨਿੰਦਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਪਾਰਟੀ ਇਸ ਤ੍ਰਾਸਦੀ ਵਿੱਚੋਂ ਹੋਰ ਤਕੜੀ ਹੋਕੇ ਨਿਕਲੇਗੀ।

ਸz. ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਦੇ ਸਦਕਾ ਮੁਹਾਲੀ ਵਿੱਚ ਲਗਭਗ 2500 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਜਿਨਾਂ ਵਿੱਚ ਹਾਕੀ ਸਟੇਡੀਅਮ ਤੋਂ ਲੈ ਕੇ ਸੱਤ ਵੱਖਰੇ ਖੇਡ ਸਟੇਡੀਅਮ ਜਿਨਾਂ ਵਿੱਚ ਸੈਕਟਰ 78 ਦਾ ਮਲਟੀ ਪਰਪਜ਼ ਖੇਡ ਸਟੇਡੀਅਮ ਵੀ ਸ਼ਾਮਿਲ ਹੈ, ਮੁਹਾਲੀ ਦੀ ਮੁੱਖ ਸ਼ੋਪਿੰਗ ਸੜਕ ਨੂੰ ਚੌੜਾ ਕਰਨਾ, ਏਅਰਪੋਰਟ ਬਣਾਉਣਾ, ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨਾ ਵਰਗੇ ਕਈ ਅਨੇਕਾਂ ਕੰਮ ਸ਼ਾਮਿਲ ਹਨ। ਪਾਰਟੀ ਵਿੱਚ ਸ਼ਾਮਲ ਤਮਾਮ ਆਗੂਆਂ ਨੇ ਮੁਹਾਲੀ ਵਿੱਚ ਕੀਤੇ ਵਿਕਾਸ ਨੂੰ ਲੈਕੇ ਸ. ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟ ਕੀਤਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਸੁਖਵਿੰਦਰ ਛਿੰਦੀ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ, ਸ਼ਮਸ਼ੇਰ ਸਿੰਘ, ਲੰਬੜਦਾਰ ਕਰਮਜੀਤ ਸਿੰਘ, ਐਡਵੋਕੇਟ ਗਗਨਦੀਪ ਸਿੰਘ, ਪਰਮਜੀਤ ਸਿੰਘ ਗਿੱਲ, ਸਾਬਕਾ ਏ ਆਈ ਜੀ ਹਰਗੋਬਿੰਦ ਸਿੰਘ, ਸਰਪੰਚ ਅਵਤਾਰ ਸਿੰਘ ਦਾਊਂ, ਗੁਰਮੀਤ ਸਿੰਘ ਕੰਬਾਲੀ, ਹਰਪਾਲ ਸਿੰਘ ਬਠਲਾਣਾ, ਜਗਦੀਸ਼ ਸਿੰਘ ਸਰਾਉ, ਰਮਨਦੀਪ ਬਾਵਾ, ਕੁਲਦੀਪ ਸਿੰਘ, ਤਰਸੇਮ ਸਿੰਘ ਗੁੰਧੋ, ਬਲਜੀਤ ਸਿੰਘ ਦੈੜੀ, ਹਰਿੰਦਰ ਸਿੰਘ ਸੁੱਖਗੜ, ਕੇਸਰ ਸਿੰਘ ਬਲੌਂਗੀ, ਮੋਹਨ ਸਿੰਘ ਕੰਬਾਲਾ, ਨਿਰਮਲ ਸਿੰਘ ਮਾਣਕਮਾਜਰਾ, ਬਲਵਿੰਦਰ ਸਿੰਘ ਲਖਨੌਰ, ਸੋਹਨ ਸਿੰਘ ਦੁਰਾਲੀ , ਪਾਲ ਸਿੰਘ ਰੱਤੂ ਬਲਵਿੰਦਰ ਸਿੰਘ ਚਿੱਲਾ, ਨਾਜਰ ਸਿੰਘ , ਬੀਬੀ ਮਨਮੋਹਨ ਕੌਰ, ਬੀਬੀ ਜਸਬੀਰ ਕੋਰ, ਸੋਨੀਆ ਸੰਧੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Continue Reading

Mohali

ਮੁਹਾਲੀ ਵਿਧਾਨਸਭਾ ਵਿੱਚ ਤੇਜੀ ਨਾਲ ਜੜ੍ਹਾਂ ਮਜਬੂਤ ਕਰ ਰਹੀ ਹੈ ਭਾਜਪਾ

Published

on

By

 

 

ਬਾਕੀ ਪਾਰਟੀਆਂ ਲਈ ਵੱਡੇ ਖਤਰੇ ਦੇ ਰੂਪ ਵਿੱਚ ਸਾਮ੍ਹਣੇ ਆ ਰਹੀ ਹੈ ਭਾਜਪਾ

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਵਲੋਂ ਮੁਹਾਲੀ ਵਿਧਾਨਸਭਾ ਹਲਕੇ ਵਿੱਚ ਚੁਪ ਚੁਪੀਤੇ ਢੰਗ ਨਾਲ ਅਤੇ ਕਾਫੀ ਤੇਜੀ ਨਾਲ ਆਪਣੀਆਂ ਜੜ੍ਹਾ ਮਜਬੂਤ ਕੀਤੀਆਂ ਜਾ ਰਹੀਆਂ ਹਨ ਜਿਸਦਾ ਅੰਦਾਜਾ ਮੁਹਾਲੀ ਹਲਕੇ ਵਿੱਚ ਹੋਈ ਭਾਜਪਾ ਦੀ ਮੈਂਬਰਸ਼ਿਪ ਤੋਂ ਲਗਾਇਆ ਜਾ ਸਕਦਾ ਹੈ। ਇਸ ਵਾਰ ਮੁਹਾਲੀ ਹਲਕੇ ਵਿੱਚ ਪੰਜਾਬ ਦੇ ਬਾਕੀ ਸਾਰੇ ਵਿਧਾਨਸਭਾ ਹਲਕਿਆਂ ਤੋਂ ਵੱਧ ਮੈਂਬਰਸ਼ਿਪ (21100 ਮੈਂਬਰ) ਹੋਈ ਹੈ ਅਤੇ ਇਸ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਹੋਰਨਾਂ ਪਾਰਟੀਆਂ ਲਈ ਕਿੰਨਾ ਵੱਡਾ ਖਤਰਾ ਬਣ ਸਕਦੀ ਹੈ।

ਦੋ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਮੁਹਾਲੀ ਹਲਕੇ ਵਿੱਚ ਭਾਜਪਾ ਦਾ ਆਧਾਰ ਬਹੁਤ ਘੱਟ ਦਿਖਦਾ ਸੀ ਅਤੇ ਉਸਦੇ ਗਿਣਤੀ ਦੇ ਹੀ ਮੈਂਬਰ ਅਤੇ ਆਗੂ ਹੋਇਆ ਕਰਦੇ ਸੀ। ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਅਤੇ ਮੁਹਾਲੀ ਹਲਕੇ (ਪਹਿਲਾਂ ਖਰੜ) ਵਿੱਚ ਕਦੇ ਵੀ ਭਾਜਪਾ ਦਾ ਉਮੀਦਵਾਰ ਚੋਣ ਨਹੀਂ ਲੜਿਆ ਸੀ। ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵੀ ਭਾਜਪਾ ਵਲੋਂ ਅਕਾਲੀ ਦਲ ਨਾਲ ਮਿਲ ਕੇ ਹੀ ਲੜੀਆਂ ਜਾਂਦੀਆਂ ਸੀ ਅਤੇ ਇਸਦੇ ਗਿਣਤੀ ਦੇ ਉਮੀਦਵਾਰ ਹੀ ਜੇਤੂ ਹੁੰਦੇ ਸਨ।

2022 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਭਾਜਪਾ ਨੇ ਪਹਿਲੀ ਵਾਰ ਹਲਕੇ ਵਿੱਚ ਆਪਣੇ ਤੌਰ ਤੇ ਚੋਣ ਲੜੀ ਸੀ ਅਤੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹੇ ਸ੍ਰੀ ਸੰਜੀਵ ਵਸ਼ਿਸ਼ਠ (ਜੋ ਹੁਣ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਨ) ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਹਨਾਂ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਠ ਨੂੰ 17 ਹਜਾਰ ਵੋਟਾਂ ਪਈਆਂ ਸਨ ਅਤੇ ਭਾਜਪਾ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ ਤੇ ਆ ਗਈ ਸੀ।

ਪਿੱਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਦੀ ਤਾਕਤ ਹੋਰ ਵੀ ਵੱਧ ਗਈ। ਇਸ ਦੌਰਾਨ ਮੁਹਾਲੀ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਭਾਵੇਂ ਤੀਜੇ ਨੰਬਰ ਤੇ ਹੀ ਰਹੇ ਸਨ ਪਰੰਤੂ ਭਾਜਪਾ ਨੂੰ ਮਿਣ ਵਾਲੀਆਂ ਵੋਟਾਂ ਦਾ ਅੰਕੜਾ 36 ਹਜਾਰ ਤੇ ਪਹੁੰਚ ਗਿਆ ਸੀ। ਲੋਕਸਭਾ ਚੋਣਾਂ ਦੌਰਾਨ ਮੁਹਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ 41 ਹਜਾਰ ਵੋਟਾਂ ਮਿਲੀਆ ਸਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 40 ਹਜਾਰ ਵੋਟਾਂ ਪਈਆਂ ਸਨ।

ਇਸਤੋਂ ਬਾਅਦ ਹੁਣ ਭਾਜਪਾ ਦੀ ਮੈਂਬਰਸ਼ਿਪ ਦੇ ਅੰਕੜੇ ਦੱਸਦੇ ਹਨ ਕਿ ਭਾਜਪਾ ਵਲੋਂ ਮੁਹਾਲੀ ਹਲਕੇ ਵਿੱਚ ਆਪਣੀ ਜੜ੍ਹਾਂ ਨੂੰ ਹੋਰ ਵੀ ਮਜਬੂਤ ਕਰ ਲਿਆ ਗਿਆ ਹੈ। ਭਾਜਪਾ ਦੇ ਨਵੇਂ ਮੈਂਬਰ ਬਣਾਉਣ ਦੇ ਮਾਮਲੇ ਵਿੱਚ ਮੁਹਾਲੀ ਹਲਕਾ ਵਿੱਚ ਪੰਜਾਬ ਦੇ ਸਾਰੇ ਵਿਧਾਨਸਭਾ ਹਲਕਿਆ ਵਿੱਚੋਂ ਅੱਵਲ ਰਿਹਾ ਹੈ ਅਤੇ ਇਸ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਨੇ ਚੁਪ ਚੁਪੀਤੇ ਆਪਣੀ ਤਾਕਤ ਕਿਸ ਕਦਰ ਵਧਾ ਲਈ ਹੈ।

ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਦੱਸਿਆ ਕਿ ਮੁਹਾਲੀ ਜਿਲ੍ਹੇ ਅਤੇ ਹਲਕੇ ਵਿੱਚ ਪਾਰਟੀ ਲਗਾਤਾਰ ਮਜਬੂਤ ਹੋ ਰਹੀ ਹੈ ਅਤੇ ਲੋਕ ਪਾਰਟੀ ਨਾਲ ਤੇਜੀ ਨਾਲ ਜੁੜ ਰਹੇ ਹਨ। ਉਹਨਾਂ ਦੱਸਿਆ ਕਿ ਮੁਹਾਲੀ ਹਲਕੇ ਵਿੱਚ ਜਿੱਥੇ 21100 ਮੈਂਬਰ ਬਣੇ ਹਨ ਉੱਥੇ ਮੁਹਾਲੀ ਜਿਲ੍ਹੇ ਵਿੱਚ ਵੀ 43500 ਮੈਂਬਰ ਬਣੇ ਹਨ। ਉਹਨਾਂ ਦੱਸਿਆ ਕਿ ਭਾਜਪਾ ਦੀ ਬੰਪਰ ਮੈਂਬਰਸ਼ਿਪ ਤੋਂ ਪਾਰਟੀ ਅਗਵਾਈ ਵੀ ਖੁਸ਼ ਹੈ ਅਤੇ ਇਸ ਸੰਬੰਧੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਬੀ ਐਲ ਸੰਤੋਸ਼ ਵਲੋਂ ਬੀਤੇ ਦਿਨੀਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

Continue Reading

Mohali

ਕਿਰਾਏਦਾਰ ਬਣ ਕੇ ਮਾਲਕ ਦਾ ਭਰੋਸਾ ਜਿੱਤਣ ਤੋਂ ਬਾਅਦ ਚੋਰੀ ਕਰਨ ਵਾਲਾ ਕਾਬੂ

Published

on

By

 

 

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਸੈਕਟਰ 89 ਦੀ ਇੱਕ ਮਹਿਲਾ ਦੇ ਘਰ ਕਿਰਾਏਦਾਰ ਬਣ ਕੇ ਮਹਿਲਾ ਦਾ ਵਿਸ਼ਵਾਸ਼ ਜਿੱਤਣ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤਕਰਤਾ ਸੁਪਨੀਤ ਕੌਰ ਗਰੇਵਾਲ ਨੇ ਬੀਤੀ 18 ਨੰਵਬਰ ਨੂੰ ਪੁਲੀਸ ਨੁੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਘਰ ਦੀਆ ਚਾਬੀਆਂ ਆਪਣੇ ਘਰ ਵਿੱਚ ਲੱਗੇ ਤਾਲੇ ਵਿਚ ਭੁੱਲ ਗਈ ਸੀ ਅਤੇ ਆਪਣੇ ਬੇਟੇ ਨੂੰ ਸਕੂਲ ਤੋਂ ਲੈਣ ਚਲੀ ਗਈ ਸੀ। ਇਸ ਮੌਕੇ ਉਸ ਦੇ ਘਰ ਵਿੱਚ ਰਹਿੰਦਾ ਕਿਰਾਏਦਾਰ ਸ਼ੋਰਬ ਸੁਭਾਸ ਕੱਟੀਕਾਰ ਵਾਸੀ ਪੂਨੇ, ਮੰਬਈ ਉਥੇ ਮੌਜੂਦ ਸੀ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਘਰ ਵਿਚੋਂ ਉਸ ਦੀ ਸੋਨੇ ਦੇ ਗਹਿਣੇ ਗਾਇਬ ਸੀ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਮਾਮਲੇ ਨੂੰ ਹਲ ਕਰਦਿਆਂ ਉਕਤ ਕਿਰਾਏਦਾਰ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਮ੍ਹਣੇ ਆਈ ਹੈ ਕਿ ਮੁਲਜਮ (ਜੋ ਪੜ੍ਹਿਆ ਲਿਖਿਆ ਅਤੇ ਅੰਗਰੇਜੀ ਬੋਲਦਾ ਹੈ) ਅਮੀਰ ਲੋਕਾਂ ਦੇ ਘਰਾਂ ਵਿੱਚ ਕਿਰਾਏ ਤੇ ਘਰ ਲੈਂਦਾ ਸੀ ਅਤੇ ਮਕਾਨ ਮਾਲਕ ਨਾਲ ਵਿਸ਼ਵਾਸ਼ ਕਾਇਮ ਕਰਕੇ ਬਾਅਦ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਉਹਨਾਂ ਦੱਸਿਆ ਕਿ ਇਹ ਵਿਅਕਤੀ ਨੇ ਸ਼ਿਕਾਇਤਕਰਤਾ ਦਾ ਘਰ ਕਿਰਾਏ ਤੇ ਲੈਣ ਤੋਂ ਬਾਅਦ ਪਹਿਲਾਂ ਉਹਨਾਂ ਦਾ ਭਰੋਸਾ ਜਿੱਤਿਆ ਅਤੇ ਫਿਰ ਮੌਕਾ ਮਿਲਣ ਤੇ ਉਨ੍ਹਾਂ ਦੇ ਘਰ ਤੋਂ ਕੀਮਤੀ ਗਹਿਣੇ ਲੈ ਕੇ ਫਾਰ ਹੋ ਗਿਆ।

ਉਹਨਾਂ ਦੱਸਿਆ ਕਿ ਮੁਲਜਮ ਵਲੋਂ ਹੁਣ ਸੈਕਟਰ 8 ਚੰਡੀਗੜ੍ਹ ਵਿੱਚ ਇਹੀ ਅਮਲ ਦੁਹਰਾਏ ਜਾਣ ਦੀ ਤਿਆਰੀ ਸੀ ਪਰੰਤੂ ਉਹ ਪੁਲੀਸ ਦੇ ਹੱਥੇ ਚੜ੍ਹ ਗਿਆ। ਉਹਨਾਂ ਕਿਹਾ ਕਿ ਮੁਲਜਮ ਤੋਂ ਚੋਰੀ ਕੀਤਾ 4 ਤੋਲੇ ਸੋਨਾ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੁਲਜਮ ਨੇ ਸ਼ਿਕਾਇਤਕਰਤਾ ਦਾ ਇੱਕ ਚੈਕ ਵੀ ਚੋਰੀ ਕਰ ਲਿਆ ਸੀ ਜਿਹੜਾ ਉਸਨੇ ਬੈਂਕ ਵਿੱਚ ਲਗਾ ਦਿੱਤਾ ਸੀ।

ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਤੇ ਛੇਤੀ ਭਰੋਸਾ ਨਾ ਕਰਨ ਅਤੇ ਜਦੋਂ ਵੀ ਕਿਰਾਏਦਾਰ ਰੱਖਣ ਤਾਂ ਉਸਦੀ ਪੁਲੀਸ ਵੈਰੀਫਿਕੇਸ਼ਨ ਜਰੂਰ ਕਰਵਾਉਣ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ।

 

 

Continue Reading

Mohali

ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਗੁਰਮਤਿ ਸਮਾਗਮ 6 ਨੂੰ

Published

on

By

 

5 ਜਨਵਰੀ ਨੂੰ ਹੋਵੇਗਾ ਬੱਚਿਆਂ ਦਾ ਧਾਰਮਿਕ ਸਿੱਖਿਆ ਇਮਤਿਹਾਨ : ਫੂਲਰਾਜ ਸਿੰਘ

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਪ੍ਰਬੰਧਕ ਕਮੇਟੀ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90-91 ਵਲੋਂ 6 ਜਨਵਰੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ।

ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਅਵਾਰਡੀ ਅਤੇ ਗੁਰੂ ਘਰ ਦੇ ਸੇਵਕ ਫੂਲਰਾਜ ਸਿੰਘ ਨੇ ਦੱਸਿਆ ਕਿ 6 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਮਾਈ ਭਾਗੋ ਇਸਤਰੀ ਸਤਸੰਗ ਸਭਾ ਦੇ ਬੀਬੀ ਜਸਪ੍ਰੀਤ ਕੌਰ ਦੇ ਜੱਥੇ, ਭਾਈ ਰਮਨਦੀਪ ਹਜ਼ੂਰੀ ਰਾਗੀ ਗੁਰਦੁਆਰਾ ਨਾਨਕ ਦਰਬਾਰ, ਭਾਈ ਪ੍ਰੀਤਮ ਸਿੰਘ ਪ੍ਰੀਤ, ਭਾਈ ਕਰਮਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਭਾਈ ਬੇਅੰਤ ਸਿੰਘ ਪਟਿਆਲੇ ਵਾਲਿਆਂ ਵਲੋਂ ਇਤਿਹਾਸਿਕ ਵਿਚਾਰਾਂ ਕੀਤੀਆਂ ਜਾਣਗੀਆਂ।

ਉਹਨਾਂ ਦੱਸਿਆ ਕਿ 5 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਬੱਚਿਆਂ ਦਾ ਧਾਰਮਿਕ ਸਿੱਖਿਆ ਇਮਤਿਹਾਨ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਇਆ ਜਾਵੇਗਾ, ਜਿਸ ਵਿੱਚ ਪਹਿਲੇ ਗਰੁੱਪ ਦੇ ਵਿੱਚ 10 ਸਾਲ ਦੀ ਉਮਰ ਅਤੇ ਦੂਸਰੇ ਗਰੁੱਪ ਦੇ ਵਿੱਚ 15 ਸਾਲ ਤੱਕ ਦੀ ਉਮਰ ਦੇ ਸ਼ਰਧਾਲੂ ਬੱਚੇ ਹਿੱਸਾ ਲੈ ਸਕਣਗੇ।

ਉਹਨਾਂ ਕਿਹਾ ਕਿ ਤਿੰਨ ਸਾਲ ਤੱਕ ਦੇ ਬੱਚਿਆਂ ਤੋਂ ਜੁਬਾਨੀ ਸਵਾਲ ਪੁੱਛੇ ਜਾਣਗੇ। ਉਨਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਦਰਬਾਰ ਸਾਹਿਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦਾ ਧਾਰਮਿਕ ਸਿੱਖਿਆ ਇਮਤਿਹਾਨ ਲੈਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਆਉਣ ਵਾਲੀ ਪੀੜੀ ਨੂੰ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਸਿੱਖੀ ਦੀਆਂ ਰਵਾਇਤਾਂ ਅਤੇ ਅਹਿਮੀਅਤ ਦਾ ਪਤਾ ਲੱਗ ਸਕੇ।

Continue Reading

Trending