ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਦੋ ਬੱਚੇ ਦਰਿਆ ਵਿੱਚ ਡੁੱਬੇ, ਇਕ ਦੀ ਮੌਤ
ਵਾਸ਼ਿੰਗਟਨ, 12 ਮਈ (ਸ.ਬ.) ਮੈਕਸੀਕਨ ਅਥਾਰਟੀ ਏਜੰਟਾਂ ਨੇ ਰੀਓ ਗ੍ਰਾਂਡੇ ਤੋਂ 7 ਸਾਲ ਦੇ ਇਕ ਬੱਚੇ ਦੀ ਲਾਸ਼ ਬਰਾਮਦ ਕੀਤੀ ਅਤੇ ਉਹ ਅਤੇ ਯੂਐਸ ਬਾਰਡਰ ਪੈਟਰੋਲ ਏਜੰਟ ਅਜੇ ਵੀ ਉਸਦੇ 9 ਸਾਲਾ ਭਰਾ ਦੀ ਭਾਲ ਕਰ ਰਹੇ ਸਨ, ਜਿਸ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਨਦੀ ਵਿੱਚ ਡੁੱਬ ਗਿਆ ਸੀ। ਦੋਵੇਂ ਭਰਾ ਆਪਣੇ ਮਾਤਾ-ਪਿਤਾ ਸਮੇਤ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ-ਮੈਕਸੀਕੋ ਸਰਹੱਦ ਨਾਲ ਡੈਲ ਰੀਓ ਕੌਮਾਂਤਰੀ ਪੁਲ ਦੇ ਪੱਛਮ ਵਿੱਚ ਤਕਰੀਬਨ ਇੱਕ ਕਿਲੋਮੀਟਰ ਦੂਰ ਰੀਓ ਗਰਾਂਡ ਦਰਿਆ ਪਾਰ ਕਰਕੇ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਅੰਗੋਲਾ ਦੇ ਵਸਨੀਕ ਪਤੀ-ਪਤਨੀ ਨੂੰ ਪੁਲੀਸ ਨੇ ਹਿਰਾਸਤ ਵਿਚ ਲਿਆ ਹੈ। ਇਹ ਜਾਣਕਾਰੀ ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰ ਕੇ ਦਿੱਤੀ। ਮੈਕਸੀਕਨ ਅਧਿਕਾਰੀਆਂ ਨੂੰ ਸਵੇਰੇ ਨਦੀ ਦੇ ਕਿਨਾਰੇ ਪਹਿਲੀ ਲਾਸ਼ ਮਿਲੀ। ਇਸ ਖੇਤਰ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਵੇਂ ਵਾਧੇ ਦੀ ਸੰਭਾਵਨਾ ਹੈ।