ਬ੍ਰਾਜ਼ੀਲ ਵਿੱਚ ਜਹਾਜ਼ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ, 14 ਜ਼ਖਮੀ

ਸਾਓ ਪਾਓਲੋ, 12 ਮਈ (ਸ.ਬ.) ਬ੍ਰਾਜ਼ੀਲ ਦੇ ਸ਼ਹਿਰ ਬੋਇਤੁਵਾ ਵਿੱਚ ਇਕ ਹਲਕੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਇਕ ਦਿਨ ਬਾਅਦ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਇੱਕ ਰਿਪੋਰਟ ਅਨੁਸਾਰ ਬ੍ਰਾਜ਼ੀਲ ਦੀ ਰਾਸ਼ਟਰੀ ਸਕਾਈਡਾਈਵ ਰਾਜਧਾਨੀ ਦੇ ਤੌਰ ਤੇ ਜਾਣੇ ਜਾਂਦੇ ਬੋਇਤੁਵਾ ਵਿੱਚ ਨੈਸ਼ਨਲ ਸਕਾਈਡਾਈਵਿੰਗ ਸੈਂਟਰ ਤੋਂ ਉਡਾਣ ਭਰਨ ਤੋਂ ਬਾਅਦ ਮਨੋਰੰਜਕ ਸਕਾਈਡਾਈਵਰ ਲਿਜਾਣ ਵਾਲਾ ਜਹਾਜ਼ ਜ਼ਮੀਨ ਤੇ ਡਿੱਗ ਗਿਆ।

ਬੋਇਤੁਵਾ ਮੇਅਰ ਦੇ ਦਫਤਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਜਹਾਜ਼ ਵਿੱਚ ਇੱਕ ਪਾਇਲਟ ਅਤੇ 15 ਸਕਾਈਡਾਈਵਰ ਸਵਾਰ ਸਨ, ਜੋ ਸਕਾਈਡਾਈਵ 4ਫਨ ਟੂਰਿਜ਼ਮ ਕੰਪਨੀ ਨਾਲ ਸਬੰਧਤ ਹਨ।

ਬੋਇਤੁਵਾ ਦੇ ਮੇਅਰ ਐਡਸਨ ਮਾਰਕੁਸੋ ਨੇ ਕਿਹਾ ਕਿਬੋਇਤੁਵਾ ਦੇ ਸਕਾਈਡਾਈਵਿੰਗ ਦੇ 50 ਸਾਲਾਂ ਦੇ ਇਤਿਹਾਸ ਵਿੱਚ ਨੈਸ਼ਨਲ ਸਕਾਈਡਾਈਵਿੰਗ ਸੈਂਟਰ ਵਿੱਚ ਇਹ ਪਹਿਲਾ ਜਹਾਜ਼ ਹਾਦਸਾ ਹੈ।

ਅੱਗ ਬੁਝਾਊ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਦਕਿ ਬ੍ਰਾਜ਼ੀਲ ਦੀ ਹਵਾਈ ਫੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਮਾਹਰ ਹਾਦਸੇ ਵਾਲੀ ਥਾਂ ਤੇ ਜਾਂਚ ਕਰ ਰਹੇ ਹਨ।

Leave a Reply

Your email address will not be published. Required fields are marked *