ਪਾਕਿਸਤਾਨ ਵਿੱਚ ਵੈਨ-ਟਰੱਕ ਦੀ ਟੱਕਰ ਦੌਰਾਨ 12 ਵਿਅਕਤੀਆਂ ਦੀ ਮੌਤ, 8 ਜ਼ਖਮੀ
ਇਸਲਾਮਾਬਾਦ, 13 ਮਈ (ਸ.ਬ.) ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਅੱਜ ਇੱਕ ਤੇਜ਼ ਗਤੀ ਡੰਪ ਟਰੱਕ ਦੀ ਦੋ ਯਾਤਰੀ ਵੈਨਾਂ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਘੱਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਮੁਤਾਬਕ ਇਹ ਘਟਨਾ ਗੁਜਰਾਂਵਾਲਾ ਦੇ ਕੋਟ ਲੱਧਾ ਇਲਾਕੇ ਦੇ ਨੇੜੇ ਹਾਫਿਜ਼ਾਬਾਦ ਰੋਡ ਤੇ ਵਾਪਰੀ।
ਇੱਕ ਰਿਪੋਰਟ ਅਨੁਸਾਰ ਬਾਅਦ ਵਿੱਚ ਹਾਦਸੇ ਵਾਲੀ ਥਾਂ ਤੇ ਪਹੁੰਚੇ ਸਦਰ ਦੇ ਐਸਪੀ ਉਸਮਾਨ ਟੀਪੂ ਨੇ ਦੱਸਿਆ ਕਿ ਵੈਨ ਸਰਗੋਧਾ ਤੋਂ ਗੁਜਰਾਂਵਾਲਾ ਜਾ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਸਰਗੋਧਾ ਵਿੱਚ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਵਾਪਸ ਗੁਜਰਾਂਵਾਲਾ ਆ ਰਹੇ ਸਨ। ਉਹਨਾਂ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਹਾਫਿਜ਼ਾਬਾਦ ਅਤੇ ਗੁਜਰਾਂਵਾਲਾ ਜ਼ਿਲਾ ਹੈੱਡਕੁਆਰਟਰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਐਸਪੀ ਨੇ ਕਿਹਾ ਕਿ ਹਾਦਸੇ ਬਾਰੇ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਤੇਜ਼ ਰਫ਼ਤਾਰ ਡੰਪ ਟਰੱਕ ਇੱਕ ਤੋਂ ਬਾਅਦ ਇੱਕ ਦੋ ਯਾਤਰੀ ਵੈਨਾਂ ਨਾਲ ਟਕਰਾ ਗਿਆ।
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।