ਅਮਰੀਕਾ ਵਿੱਚ ਕਿਸ਼ਤੀ ਪਲਟਣ ਕਾਰਨ 11 ਵਿਅਕਤੀਆਂ ਦੀ ਮੌਤ

ਸੈਨ ਜੁਆਨ, 14 ਮਈ (ਸ.ਬ.) ਅਮਰੀਕਾ ਵਿੱਚ ਪਯੂਰਟੋ ਰਿਕੋ ਨੇੜੇ ਇੱਕ ਟਾਪੂ ਦੇ ਉੱਤਰ-ਪੱਛਮ ਵਿੱਚ ਇਕ ਕਿਸ਼ਤੀ ਪਲਟਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 38 ਹੋਰਾਂ ਨੂੰ ਬਚਾ ਲਿਆ ਗਿਆ ਹੈ। ਅਮਰੀਕੀ ਕੋਸਟ ਗਾਰਡ ਕਿਸ਼ਤੀ, ਜਹਾਜ਼ ਅਤੇ ਹੈਲੀਕਾਪਟਰ ਰਾਹੀਂ ਕਿਸ਼ਤੀ ਵਿੱਚ ਸਵਾਰ ਹੋਰ ਲੋਕਾਂ ਦੀ ਭਾਲ ਵਿੱਚ ਜੁਟੇ ਰਹੇ। ਖ਼ਦਸ਼ਾ ਹੈ ਕਿ ਕਿਸ਼ਤੀ ਵਿੱਚ ਪ੍ਰਵਾਸੀ ਸਵਾਰ ਸਨ।

ਯੂ. ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਇੱਕ ਹੈਲੀਕਪਟਰ ਨੇ ਪਾਣੀ ਵਾਲੇ ਖੇਤਰ ਵਿੱਚ ਪਲਟੀ ਕਿਸ਼ਤੀ ਦਾ ਬੀਤੇ ਦਿਨ ਪਤਾ ਲਾਇਆ ਸੀ। ਡੇਸਚੇਓ ਟਾਪੂ ਦੇ ਉੱਤਰ ਵਿੱਚ 18 ਕਿਲੋਮੀਟਰ ਦੇ ਦਾਇਰੇ ਵਿੱਚ ਬਚਾਅ ਕੋਸ਼ਿਸ਼ਾਂ ਨੂੰ ਕੇਂਦਰਿਤ ਕੀਤਾ ਗਿਆ ਹੈ। ਇਸ ਟਾਪੂ ਤੇ ਲੋਕ ਨਹੀਂ ਰਹਿੰਦੇ ਹਨ। ਅਮਰੀਕੀ ਕੋਸਟ ਗਾਰਡ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਮਚਾਰੀਆਂ ਨੇ ਰਾਤ ਭਰ ਕੰਮ ਕੀਤਾ ਹੈ।

ਕਿਸ਼ਤੀ ਵਿੱਚ ਸਵਾਰ ਵਿਅਕਤੀਆਂ ਦੀ ਸਹੀ ਗਿਣਤੀ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਉਨ੍ਹਾਂ ਕਿਹਾ ਕਿ ਬਚਾਏ ਗਏ 38 ਵਿਅਕਤੀਆਂ ਵਿੱਚੋਂ 36 ਹੈਤੀ ਦੇ ਹਨ ਜਦਕਿ ਦੋ ਡੋਮੀਨਿਕਲ ਗਣਰਾਜ ਦੇ ਹਨ। ਹੈਤੀ ਦੇ ਘਟੋ-ਘੱਟ 8 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਕਿਸ਼ਤੀ ਵਿੱਚ ਸਵਾਰ ਸਾਰੇ ਲੋਕ ਕਿਸ ਦੇਸ਼ ਦੇ ਹਨ ਇਸ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

Leave a Reply

Your email address will not be published. Required fields are marked *