ਪੀ ਜੀ ਆਈ ਚੰਡੀਗੜ੍ਹ ਵਿੱਚ ਨਰਸਿੰਗ ਹਫਤਾ ਮਨਾਇਆ

ਚੰਡੀਗੜ੍ਹ, 14 ਮਈ (ਸ.ਬ.) ਪੀ ਜੀ ਆਈ ਚੰਡੀਗੜ੍ਹ ਵਿੱਚ ਨਰਸਿੰਗ ਹਫਤਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਸਿੰਗ ਵੈਲਫੇਅਰ ਐਸੋਸੀਏਸ਼ਨ ਪੀ ਜੀ ਆਈ ਦੀ ਪ੍ਰਧਾਨ ਮੰਜਨਿਕ ਅਤੇ ਸਭਿਆਚਾਰਕ ਸੈਕਟਰੀ ਜੈਸਮੀਨ ਨੇ ਦਸਿਆ ਕਿ ਐਸੋਸੀਏਸ਼ਨ ਅਤੇ ਨਰਸ ਏਡ ਵਲੋਂ ਪੀ ਜੀ ਆਈ ਵਿੱਚ ਨਰਸਿੰਗ ਹਫਤੇ ਦੌਰਾਨ ਰੰਗੋਲੀ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ, ਕੈਲੀਗ੍ਰਾਫੀ, ਸਲੋਗਨ ਰਾਇਟਿੰਗ, ਪੋਇਟਰੀ ਰਾਇਟਿੰਗ, ਫੋਟੋਗ੍ਰਾਫੀ ਮੁਕਾਬਲੇ ਕਰਵਾਏ ਗਏ।

ਉਹਨਾਂ ਕਿਹਾ ਕਿ ਨਰਸਿੰਗ ਹਫਤੇ ਤਹਿਤ 16 ਮਈ ਨੂੰ ਵਾਕਥਾਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਾਕਥਾਨ ਪੀ ਜੀ ਆਈ ਸਪੋਰਟਸ ਕੰਪਲੈਕਸ ਤੋਂ ਆਰੰਭ ਹੋ ਕੇ ਸੁਖਨਾ ਲੇਕ ਤਕ ਕਰਵਾਈ ਜਾਵੇਗੀ। ਇਸ ਮੌਕੇ ਨਰਸ ਏਡ ਦੀ ਡਾਇਰੈਕਟਰ ਹਿਨਾ ਵੀ ਮੌਜੂਦ ਸਨ।

Leave a Reply

Your email address will not be published. Required fields are marked *