ਧਰਨਾਕਾਰੀ ਮਹਿਲਾ ਦੀ ਮਾਂ ਦਾ ਦੇਹਾਂਤ

ਐਸ ਏ ਐਸ ਨਗਰ, 14 ਮਈ (ਸ.ਬ.) ਖੇਤੀਬਾੜੀ ਵਿਭਾਗ ਪੰਜਾਬ ਅਧੀਨ ਚੱਲ ਰਹੀ ਆਤਮਾ ਸਕੀਮ ਵਿੱਚ ਕੰਮ ਕਰ ਰਹੇ ਸਟਾਫ ਦੀ ਪਿਛਲੇ 2 ਮਹੀਨੇ ਦੀ ਤਨਖਾਹ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਯੂਨੀਅਨ ਵੱਲੋਂ ਫੇਜ਼-6 ਦੇ ਖੇਤੀ ਭਵਨ ਵਿੱਚ ਅਣਮਿੱਥੇ ਸਮੇਂ ਲਈ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਮਹਿਲਾ ਮਨਦੀਪ ਕੌਰ ਬੀਟੀਐਮ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ (ਉਮਰ 60 ਸਾਲ) ਵਾਸੀ ਬਠਿੰਡਾ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ।

ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਮਨਦੀਪ ਕੌਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਘਰ ਵਿੱਚ ਮਾਤਾ ਦੀ ਦੇਖਭਾਲ ਕਰਨ ਵਾਲੇ ਮਨਦੀਪ ਕੌਰ ਹੀ ਸਨ। ਪਿਛਲੇ ਤਿੰਨ ਦਿਨਾਂ ਤੋਂ ਮਨਦੀਪ ਕੌਰ ਆਪਣੀਆਂ ਹੱਕੀ ਮੰਗਾਂ ਵਾਸਤੇ ਦਿਨ ਰਾਤ ਚੱਲ ਰਹੇ ਸ਼ਾਂਤੀ ਮਈ ਧਰਨੇ ਵਿੱਚ ਸ਼ਾਮਲ ਸਨ, ਜਿਸ ਸਬੰਧੀ ਉਨ੍ਹਾਂ ਦੀ ਮਾਤਾ ਬਹੁਤ ਫ਼ਿਕਰਮੰਦ ਸਨ।

ਬੁਲਾਰੇ ਨੇ ਕਿਹਾ ਕਿ ਬੀਤੀ ਰਾਤ ਨੂੰ ਸਦਮੇ ਵਜੋਂ ਉਨ੍ਹਾਂ ਦੀ ਤਬੀਅਤ ਵਿਗੜ ਗਈ,ਆਰਥਿਕ ਤੰਗੀ ਵਜੋਂ ਉਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *