ਲੋਕ ਅਦਾਲਤ ਵਿੱਚ 575 ਕੇਸਾਂ ਦਾ ਨਿਪਟਾਰਾ

ਖਰੜ, 14 ਮਈ (ਸ਼ਮਿੰਦਰ ਸਿੰਘ ) ਖਰੜ ਵਿਚ ਲਗਾਈ ਗਈ ਲੋਕ ਅਦਾਲਤ ਵਿੱਚ 575 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਐਡੀਸ਼ਨਲ ਜੱਜ ਇਮਾਨਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਪੰਜ ਬੈਂਚ ਲਗਾਏ ਗਏ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਦਾ ਸਭ ਤੋਂ ਵੱਡਾ ਫਾਇਦਾ ਲੋਕਾਂ ਨੂੰ ਇਹ ਹੈ ਕਿ ਜੋ ਲੋਕ ਅਦਾਲਤ ਵੱਲੋਂ ਫੈਸਲਾ ਲਿਆ ਗਿਆ ਹੈ ਉਸ ਨੂੰ ਹੀ ਫਾਈਨਲ ਫੈਸਲਾ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਤੁਸੀਂ ਅੱਗੇ ਦੁਬਾਰਾ ਅਪੀਲ ਨਹੀਂ ਕਰ ਸਕਦੇ।

Leave a Reply

Your email address will not be published. Required fields are marked *