ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਤੇ ਹੋਏ ਨਾਜਾਇਜ਼ ਕਬਜੇ ਖਤਮ ਹੋਣ ਲੱਗੇ : ਆਪ ਆਗੂ
ਐਸਏ ਐਸ ਨਗਰ, 14 ਮਈ (ਸ.ਬ.) ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਆਗੂ ਗੁਰਮੇਲ ਸਿੰਘ ਸਿੱਧੂ, ਬਚਿੱਤਰ ਸਿੰਘ, ਖੁਸ਼ਵਿੰਦਰ ਕੁਮਾਰ ਕਪਿਲਾ, ਮੁਹਾਲੀ ਦੇ ਜਿਲਾ ਪ੍ਰਧਾਨ ਗੁਰਿੰਦਰ ਸਿੰਘ ਕੈਰੋਂ, ਪੈਨਸ਼ਨਰ ਆਗੂ ਹਰਪਾਲ ਸਿੰਘ ਖਾਲਸਾ ਅਤੇ ਯੂਥ ਵਿੰਗ ਦੇ ਆਗੂ ਤਰਨਜੀਤ ਸਿੰਘ ਪੱਪੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਰਕਾਰੀ/ ਪੰਚਾਇਤੀ ਜਮੀਨਾਂ ਉੱਪਰ ਕੀਤੇ ਨਜ਼ਾਇਜ਼ ਕਬਜੇ ਕਰਨ ਵਾਲੇ ਲੋਕਾਂ ਨੂੰ ਕਬਜੇ ਛੱਡਣ ਸੰਬੰਘੀਅ ਕੀਤੀ ਗਈ ਅਪੀਲ ਦਾ ਚੰਗਾ ਨਤੀਜਾ ਸਾਮ੍ਹਣੇ ਆ ਰਿਹਾ ਹੈ ਅਤੇ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਤੇ ਹੋਏ ਨਾਜਾਇਜ਼ ਕਬਜੇ ਖਤਮ ਹੋਣ ਲੱਗ ਗਏ ਹਨ।
ਇੱਥੇ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਤੁਰੰਤ ਪ੍ਰਭਾਵ ਤੋਂ ਪੰਚਾਇਤੀ ਜਮੀਨਾਂ ਤੇ ਦਹਾਕਿਆਂ ਤੋਂ ਹੋਏ ਨਜਾਇਜ਼ ਕਬਜਿਆਂ ਤੋਂ ਸੈਂਕੜੇ ਏਕੜ ਜਮੀਨ ਹਾਸਲ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਵੀ ਲੋਕਾਂ ਦੇ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਆਵਾਜਾਈ ਵਿੱਚ ਤਾਂ ਵਿਘਨ ਪੈਂਦਾ ਹੀ ਹੈ ਇਸ ਕਾਰਨ ਹਾਦਸੇ ਵੀ ਵਾਪਰਦੇ ਹਨ ਇਸ ਲਈ ਇਹਨਾਂ ਕਬਜਿਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।