ਵੇਰਕਾ ਦੀ ਦਹੀਂ ਵਿੱਚ ਨਿਕਲੀਆਂ ਮਰੀਆਂ ਮੱਖੀਆਂ ਅਤੇ ਕਾਕਰੋਚ

ਚੰਡੀਗੜ੍ਹ,14 ਮਈ (ਸ.ਬ.) ਮੁਹਾਲੀ ਅਦਾਲਤ ਦੀ ਕਰਮਚਾਰੀ ਸ੍ਰੀਮਤੀ ਜਿਊਤੀ ਵਸਨੀਕ ਸੈਕਟਰ 46 ਚੰਡੀਗੜ੍ਹ ਵਲੋਂ ਚੰਡੀਗੜ੍ਹ ਵਿੱਚੋਂ ਖਰੀਦੇ ਗਏ ਵੇਰਕਾ ਦਹੀਂ ਦੇ ਪੈਕਟ ਵਿਚੋਂ ਮਰੀਆਂ ਹੋਈਆਂ ਮੱਖੀਆਂ ਅਤੇ ਕਾਕਰੋਚ ਨਿਕਲੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਿਓਤੀ ਨੇ ਦਸਿਆ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਭੇਜ ਕੇ ਘਰ ਨੇੜਲੀ ਦੁਕਾਨ ਤੋਂ ਵੇਰਕਾ ਦੀ ਦਹੀਂ ਦੀਆਂ ਦੋ ਛੋਟੀਆਂ ਡੱਬੀਆਂ ਅਤੇ ਇਕ ਵੱਡੀ ਡੱਬੀ ਮੰਗਵਾਈਆਂ ਸਨ ਜਿਹਨਾਂ ਨੂੰ ਫਰਿਜ ਵਿਚ ਰੱਖ ਦਿਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਡੱਬੀ ਨੂੰ ਖ੍ਹੋਲਣ ਤੇ ਉਸ ਵਿੱਚ ਮਰੀਆਂ ਹੋਈਆਂ ਮੱਖੀਆਂ ਅਤੇ ਕਾਕਰੋਚ ਦੇ ਬੱਚੇ ਨਿਕਲੇ।

ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਸਬੰਧੀ ਵੇਰਕਾ ਦੇ ਹੈਲਪਲਾਈਨ ਨੰਬਰ ਉਪਰ ਸ਼ਿਕਾਇਤ ਵੀ ਕੀਤੀ ਪਰੰਤੂ ਗੱਲ ਕਰਨ ਵਾਲੀ ਮਹਿਲਾ ਕਰਮਚਾਰੀ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।

ਉਹਨਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਅਣਗਹਿਲੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *