ਜਿਲੇ ਦੇ ਵੱਖ ਵੱਖ ਥਾਣਿਆਂ ਦੇ ਇੰਸਪੈਕਟਰਾਂ, ਥਾਣੇਦਾਰਾਂ ਅਤੇ ਮੁੱਖ ਅਫਸਰਾਂ ਦੀਆਂ ਬਦਲੀਆਂ 8 ਥਾਣਿਆਂ ਦੇ ਮੁੱਖ ਅਫਸਰਾਂ ਅਤੇ 1 ਚੌਂਕੀ ਇੰਚਾਰਜ ਨੂੰ ਪੁਲੀਸ ਲਾਈਨ ਭੇਜਿਆ

ਐਸ ਏ ਐਸ ਨਗਰ, 14 ਮਈ (ਸ.ਬ. ) ਐਸ ਐਸ ਪੀ ਮੁਹਾਲੀ ਵਲੋਂ ਮੁਹਾਲੀ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਦੇ ਇੰਸਪੈਕਟਰਾਂ, ਥਾਣੇਦਾਰਾਂ ਅਤੇ ਮੁੱਖ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਇਹਨਾਂ ਵਿਚੋਂ 8 ਥਾਣਿਆਂ ਦੇ ਮੁੱਖ ਅਫਸਰਾਂ ਅਤੇ 1 ਚੌਂਕੀ ਇਚਾਰਜ ਨੂੰ ਪੁਲੀਸ ਲਾਈਨ ਭੇਜ ਦਿਤਾ ਗਿਆ ਹੈ।

ਐਸ ਐਸ ਪੀ ਮੁਹਾਲੀ ਵਲੋਂ ਜਾਰੀ ਹੁਕਮਾਂ ਅਨੁਸਾਰ ਥਾਣਾ ਫੇਜ਼ 1 ਦੇ ਮੁੱਖ ਅਫਸਰ ਇੰਸਪੈਕਟਰ ਸ਼ਿਵਦੀਪ ਸਿੰਘ ਦੀ ਥਾਂ ਇੰਸਪੈਕਟਰ ਸੁਮਿਤ ਮੌਰ ਨੂੰ ਥਾਣਾ ਫੇਜ਼ 1 ਦਾ ਮੁੱਖ ਅਫਸਰ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਸ਼ਿਵਦੀਪ ਸਿੰਘ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ।

ਐਸ ਐਸ ਪੀ ਮੁਹਾਲੀ ਵਲੋਂ ਜਾਰੀ ਹੁਕਮਾਂ ਅਨੁਸਾਰ ਥਾਣੇਦਾਰ ਕੁਲਵੰਤ ਸਿੰਘ ਥਾਣਾ ਮੁੱਲਾਪੁਰ ਤੋਂ ਮੁੱਖ ਅਫਸਰ ਥਾਣਾ ਨਵਾਂ ਗਰਾਓ, ਇੰਸ. ਅਜੀਤਪਾਲ ਸਿੰਘ ਮੁੱਖ ਅਫਸਰ ਥਾਣਾ ਨਵਾਂ ਗਰਾਓ ਨੂੰ ਪੁਲੀਸ ਲਾਈਨ, ਸੋਹਾਣਾ ਥਾਣਾ ਵਿੱਚ ਤੈਨਾਤ ਥਾਣੇਦਾਰ ਬਲਵਿੰਦਰ ਸਿੰਘ ਨੂੰ ਇਚਾਰਜ ਚੌਂਕੀ ਸਨੇਟਾ, ਥਾਣੇਦਾਰ ਅਸ਼ਵਨੀ ਕੁਮਾਰ ਇੰਚਾਰਜ ਪੁਲੀਸ ਚੌਂਕੀ ਸਨੇਟਾ ਨੂੰ ਪੁਲੀਸ ਲਾਈਨ, ਇੰਸ.ਯੋਗੇਸ਼ ਕੁਮਾਰ ਨੂੰ ਮੁੱਖ ਅਫਸਰ ਥਾਣਾ ਸਦਰ ਖਰੜ, ਥਾਣੇਦਾਰ ਅਜੈਬ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਨੂੰ ਪੁਲੀਸ ਲਾਈਨ, ਥਾਣੇਦਾਰ ਭਗਤਵੀਰ ਸਿੰਘ ਥਾਣਾ ਨੂੰ ਮੁੱਖ ਅਫਸਰ ਥਾਣਾ ਸਦਰ ਕੁਰਾਲੀ, ਇੰਸ. ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਕੁਰਾਲੀ ਨੂੰ ਪੁਲੀਸ ਲਾਈਨ, ਇਸਪੈਕਟਰ ਵਿਨੋਦ ਕੁਮਾਰ, ਮੁੱਖ ਅਫਸਰ ਸਿਟੀ ਕੁਰਾਲੀ ਨੂੰ ਪੁਲੀਸ ਲਾਈਨ, ਮਹਿਲਾ ਥਾਣੇਦਾਰ ਸੁਖਦੀਪ ਕੌਰ ਨੂੰ ਮੁੱਖ ਅਫਸਰ ਥਾਣਾ ਸਿਟੀ ਕੁਰਾਲੀ, ਇੰਸ. ਹਿੰਮਤ ਸਿੰਘ ਨੂੰ ਮੁੱਖ ਅਫਸਰ ਥਾਣਾ ਮਾਜਰੀ, ਇੰਸ. ਦੀਪਇੰਦਰ ਸਿੰਘ, ਮੁੱਖ ਅਫਸਰ ਥਾਣਾ ਮਾਜਰੀ ਨੂੰ ਮੁੱਖ ਅਫਸਰ ਥਾਣਾ ਜੀਰਕੁਪਰ, ਇੰਸ. ਓਂਕਾਰ ਸਿੰਘ, ਮੁੱਖ ਅਫਸਰ ਥਾਣਾ ਜੀਰਕਪੁਰ ਨੂੰ ਪੁਲੀਸ ਲਾਈਨ, ਥਾਣੇਦਾਰ ਜਸਕੰਵਲ ਸਿੰਘ ਨੂੰ ਮੁੱਖ ਅਫਸਰ ਥਾਣਾ ਡੇਰਾਬਸੀ, ਇੰਸ. ਕੁਲਵੀਰ ਸਿੰਘ, ਮੁੱਖ ਅਫਸਰ ਥਾਣਾ ਡੇਰਾਬੱਸੀ ਨੂੰ ਪੁਲੀਸ ਲਾਈਨ, ਥਾਣੇਦਾਰ ਹਰਦੀਪ ਸਿੰਘ ਨੂੰ ਮੁੱਖ ਅਫਸਰ ਥਾਣਾ ਢਕੌਲੀ, ਇੰਸ. ਜਤਿਨ ਕਪੂਰ, ਮੁੱਖ ਅਫਸਰ ਥਾਣਾ ਢਕੌਲੀ ਨੂੰ ਪੁਲੀਸ ਲਾਈਨ ਅਤੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਥਾਣਾ ਡੇਰਾਬੱਸੀ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published.